Daily Suraj

ਪੰਜਾਬੀ

ਚੰਡੀਗੜ੍ਹ ਮੇਅਰ ਚੋਣ ’ਚ ਸਿਆਸੀ ਗਤੀਵਿਧੀਆਂ ਤੇਜ਼, ਕਾਂਗਰਸ ਤੇ ਆਪ ਇਕੱਠੇ

22 Jan, 2026 12:26 PM

ਚੰਡੀਗੜ੍ਹ (Chandigarh) ਮੇਅਰ ਚੋਣ ਤੋਂ ਪਹਿਲਾਂ ਕਾਂਗਰਸ ਤੇ ਆਪ ਵਿਚਾਲੇ ਮੁੜ ਗਠਜੋੜ ਹੋ ਗਿਆ ਹੈ। ਦੋਵਾਂ ਵਿਚਾਲੇ ਅਹੁਦੇ ਵੰਡਣ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਜਿਸ ਤਹਿਤ ‘ਆਪ’ ਕੋਲ ਮੇਅਰ ਅਤੇ ਕਾਂਗਰਸ ਕੋਲ ‘ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ’ ਦੇ ਅਹੁਦੇ ਹੋਣਗੇ। ਇਹ ਜਾਣਕਾਰੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ ਨੇ ਸੰਸਦ ਮੈਂਬਰ ਮੁਨੀਸ਼ ਤਿਵਾੜੀ ਦੇ ਨਾਲ ਦਿਤੀ।ਹੁਣ ਗਠਜੋੜ ਦੇ ਹਿੱਸੇ ਵਜੋਂ ਆਮ ਆਦਮੀ ਪਾਰਟੀ ਮੇਅਰ ਦੇ ਅਹੁਦੇ ਲਈ , ਜਦੋਂ ਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਅਪਣੇ ਉਮੀਦਵਾਰ ਖੜ੍ਹੇ ਕਰੇਗੀ।ਇਹ ਦੱਸ ਦਈਏ ਕਿ ਅੱਜ ਚੰਡੀਗੜ੍ਹ (Chandigarh) ਵਿੱਚ ਮੇਅਰ ਦੇ ਅਹੁਦੇ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣਗੀਆਂ। 

ਵੱਖ-ਵੱਖ ਪਾਰਟੀਆਂ ਵੱਲੋਂ ਨਾਮਜ਼ਦਗੀਆਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾਖਲ ਕੀਤੀਆਂ ਜਾਣਗੀਆਂ। ਵੋਟਿੰਗ ਦੇ ਸਮੇਂ ਤੱਕ ਕਿਸੇ ਵੀ ਦਿਨ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਵੋਟਿੰਗ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਵੋਟਿੰਗ ਹੱਥ ਖੜ੍ਹੇ ਕਰਕੇ ਕੀਤੀ ਜਾਵੇਗੀ।ਕਾਂਗਰਸ ਅਤੇ ‘ਆਪ’ ਕੋਲ ਸੰਸਦ ਮੈਂਬਰਾਂ ਦੀ ਵੋਟਾਂ ਸਮੇਤ, ਭਾਜਪਾ ਦੇ ਬਰਾਬਰ ਵੋਟਾਂ ਹਨ। ਇਸ ਲਈ, ਦੋਵਾਂ ਧੜਿਆਂ ਨੂੰ ਮੇਅਰ ਦਾ ਅਹੁਦਾ ਪ੍ਰਾਪਤ ਕਰਨ ਲਈ ਸਿਰਫ਼ ਇੱਕ ਵਾਧੂ ਵੋਟ ਦੀ ਲੋੜ ਹੈ।

Posted By: Daily Suraj Bureau

Latest News