Daily Suraj

ਪੰਜਾਬੀ

ਕ੍ਰਿਕਟ ਜਗਤ ਤੋਂ ਵੱਡੀ ਖ਼ਬਰ

12 May, 2025 09:46 PM

ਨਵੀ ਦਿੱਲੀ : ਭਾਰਤੀ ਕ੍ਰਿਕਟ ਟੀਮ ਨੂੰ ਇੱਕ ਹਫ਼ਤੇ ਦੇ ਅੰਦਰ ਦੋ ਵੱਡੇ ਝਟਕੇ ਲੱਗੇ ਹਨ। ਰੋਹਿਤ ਸ਼ਰਮਾ ਤੋਂ ਬਾਅਦ ਹੁਣ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਟੀ-20 ਫਾਰਮੈਟ ਤੋਂ ਪਹਿਲਾਂ ਹੀ ਸੰਨਿਆਸ ਲੈ ਲਿਆ ਸੀ। ਹੁਣ ਉਹ ਸਿਰਫ ਵਨਡੇ ਮੈਚਾਂ ਵਿੱਚ ਖੇਡਦੇ ਨਜ਼ਰ ਆਉਣਗੇ ।

ਵਿਰਾਟ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਮੈਂ 14 ਸਾਲ ਪਹਿਲਾਂ ਟੈਸਟ ਕ੍ਰਿਕਟ ਵਿੱਚ ਪਹਿਲੀ ਵਾਰ ਬੈਗੀ ਬਲੂ ਜਰਸੀ ਪਹਿਨੀ ਸੀ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਅਜਿਹੇ ਸਫ਼ਰ ‘ਤੇ ਲੈ ਜਾਵੇਗਾ। ਇਸਨੇ ਮੈਨੂੰ ਪਰਖਿਆ, ਮੈਨੂੰ ਪਰਿਭਾਸ਼ਿਤ ਕੀਤਾ, ਅਤੇ ਮੈਨੂੰ ਅਜਿਹੇ ਸਬਕ ਸਿਖਾਏ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਨਾਲ ਰੱਖਾਂਗਾ। ਚਿੱਟੀ ਜਰਸੀ ਵਿੱਚ ਖੇਡਣਾ ਮੇਰੇ ਲਈ ਬਹੁਤ ਖਾਸ ਅਤੇ ਨਿੱਜੀ ਅਨੁਭਵ ਹੈ। ਸਖ਼ਤ ਮਿਹਨਤ, ਲੰਬੇ ਦਿਨ, ਛੋਟੇ-ਛੋਟੇ ਪਲ ਜੋ ਕੋਈ ਨਹੀਂ ਦੇਖਦਾ, ਪਰ ਉਹ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਹਨ। ਜਿਵੇਂ-ਜਿਵੇਂ ਮੈਂ ਇਸ ਫਾਰਮੈਟ ਤੋਂ ਦੂਰ ਜਾ ਰਿਹਾ ਹਾਂ, ਇਹ ਆਸਾਨ ਨਹੀਂ ਹੈ, ਪਰ ਇਸ ਸਮੇਂ ਇਹ ਸਹੀ ਮਹਿਸੂਸ ਹੁੰਦਾ ਹੈ।

ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿੱਚ ਚਰਚਾ ਸੀ ਕਿ ਕੋਹਲੀ ਨੇ ਬੀਸੀਸੀਆਈ ਨੂੰ ਆਪਣੀ ਸੰਨਿਆਸ ਬਾਰੇ ਸੂਚਿਤ ਕਰ ਦਿੱਤਾ ਹੈ, ਪਰ ਬੀਸੀਸੀਆਈ ਨੇ ਆਉਣ ਵਾਲੀ ਇੰਗਲੈਂਡ ਟੈਸਟ ਲੜੀ ਦੇ ਮੱਦੇਨਜ਼ਰ ਉਸਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ। ਪਰ ਹੁਣ ਕੋਹਲੀ ਨੇ ਟੈਸਟ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਇਹ ਭਾਰਤ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਬੁੱਧਵਾਰ (7 ਮਈ) ਨੂੰ ਨਿਯਮਤ ਕਪਤਾਨ ਰੋਹਿਤ ਨੇ ਵੀ ਟੈਸਟ ਤੋਂ ਸੰਨਿਆਸ ਲੈ ਲਿਆ।

#CricketNews #CricketWorld #BreakingNews #CricketUpdate #CricketCommunity #SportsNews #CricketFans #CricketFuture #GameChanger

Posted By: Daily Suraj Bureau

Latest News