Daily Suraj

ਪੰਜਾਬੀ

ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵੇਂ ਚਮਕੇ, 7 ਵਿਕਟਾਂ ਨਾਲ ਜਿੱਤ

15 Feb, 2026 09:48 PM

ਦੱਖਣੀ ਅਫਰੀਕਾ ਨੇ ਆਈ ਸੀ ਸੀ ਟੀ-20 ਦੇ ਗਰੁੱਪ ‘ਡੀ’ ਮੈਚ ਵਿੱਚ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ’ਤੇ 175 ਦੌੜਾਂ ਬਣਾਈਆਂ। ਮਾਰਕ ਚੈਪਮੈਨ ਨੇ 48 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਡੈਰਿਲ ਮਿਸ਼ੇਲ ਨੇ 32 ਦੌੜਾਂ ਅਤੇ ਫਿਨ ਐਲਨ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫਰੀਕਾ ਲਈ ਮਾਰਕੋ ਜੈਨਸਨ ਨੇ ਆਪਣੇ ਕਰੀਅਰ ਦੀਆਂ ਰਿਕਾਰਡ ਚਾਰ ਵਿਕਟਾਂ ਲਈਆਂ। ਦੱਖਣੀ ਅਫਰੀਕਾ ਨੇ ਐਡਨ ਮਾਰਕਰਮ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਤਿੰਨ ਵਿਕਟਾਂ ’ਤੇ 178 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਉਸ ਨੇ 44 ਗੇਂਦਾਂ ਵਿੱਚ ਨਾਬਾਦ 86 ਦੌੜਾਂ ਬਣਾਈਆਂ, ਜਿਸ ਵਿੱਚ ਅੱਠ ਚੌਕੇ ਅਤੇ ਚਾਰ ਛੱਕੇ ਸ਼ਾਮਲ ਹਨ। ਇਸ ਤੋਂ ਇਲਾਵਾ ਡੇਵਿਡ ਮਿੱਲਰ ਨੇ ਨਾਬਾਦ 24 ਦੌੜਾਂ, ਰਿਆਲ ਰਿਕਲਟਨ ਤੇ ਡਿਵਾਲਡ ਬ੍ਰੇਵਿਸ ਨੇ 21-21 ਦੌੜਾਂ ਅਤੇ ਕੁਇੰਟਨ ਡੀ ਕਾਕ ਨੇ 20 ਦੌੜਾਂ ਦਾ ਯੋਗਦਾਨ ਪਾਇਆ।

Posted By: Daily Suraj Bureau

Latest News