Daily Suraj

ਪੰਜਾਬੀ

ਕਬੀਰ ਸਾਹਿਬ ਜੀ ਦੇ ਨਿਰਵਾਣ ਦਿਵਸ ਸਮਾਗਮ ਮੌਕੇ ਦਹੇਜ ਮੁਕਤ ਵਿਆਹ ਤੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ

29 Jan, 2026 02:23 PM

ਸੰਗਰੂਰ, (ਜਗਸੀਰ ਸਿੰਘ)-ਪੂਰਨ ਬ੍ਰਹਮ ਕਬੀਰ ਸਾਹਿਬ ਜੀ ਦੇ 508ਵੇਂ ਨਿਰਵਾਣ ਦਿਵਸ ਸਬੰਧੀ ਸਤਲੋਕ ਆਸ਼ਰਮ ਧੂਰੀ ਤੇ ਸਤਲੋਕ ਆਸ਼ਰਮਖਮਾਣੋਂ ਵਿਖੇ ਚੱਲ ਰਹੇ ਵਿਸ਼ਾਲ ਸਮਾਗਮ ਦੇ ਦੂਜੇ ਦਿਨ ਸਮਾਜਕ ਸੇਵਾ ਅਤੇ ਸੁਧਾਰ ਨੂੰ ਸਮਰਪਿਤ ਕਈ ਮਹੱਤਵਪੂਰਨ ਕਾਰਜ ਕਰਵਾਏ ਗਏ। ਇਸ ਮੌਕੇ ਦਹੇਜ ਅਤੇ ਆਡੰਬਰ ਰਹਿਤ ਵਿਆਹ ਆਯੋਜਿਤ ਕੀਤੇ ਗਏ, ਜੋ ਸਮਾਜ ਵਿੱਚ ਬਰਾਬਰੀ, ਸਾਦਗੀ ਅਤੇ ਬੁਰਾਈਆਂ ਦੇ ਖਾਤਮੇ ਦਾ ਮਜ਼ਬੂਤ ਸੰਦੇਸ਼ ਦੇ ਰਹੇ ਸਨ। ਸਮਾਗਮ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਸੇਵਾਦਾਰਾਂ ਅਤੇ ਸੰਗਤਾਂ ਵੱਲੋਂਉਤਸ਼ਾਹ ਨਾਲ ਭਾਗ ਲੈਂਦਿਆਂ ਕੁੱਲ 127 ਯੂਨਿਟ ਖੂਨਦਾਨ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ਇਹ ਖੂਨਦਾਨ ਕੈਂਪ ਮਨੁੱਖਤਾ ਦੀ ਸੇਵਾ ਵੱਲ ਇੱਕ ਅਹੰਕਾਰਪੂਰਕ ਕਦਮ ਹੈ। ਸੰਗਤਾਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਜ਼ਿਲ੍ਹਾਵਾਰ ਬੁਲਾਉਣ ਦੀ ਵਿਵਸਥਾ ਕੀਤੀ ਗਈ ਹੈ। ਸਮਾਗਮ ਦੇ ਦੂਜੇ ਦਿਨ ਮੋਗਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਸੰਗਤਾਂ ਹੁੰਮਹੁਮਾ ਕੇ ਸਤਲੋਕ ਆਸ਼ਰਮ ਖਮਾਣੋਂ ਪਹੁੰਚੀਆਂ ਅਤੇ ਕਬੀਰ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਲਗਾਈ ਗਈ ਅਧਿਆਤਮਿਕ ਪ੍ਰਦਰਸ਼ਨੀ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। ਪ੍ਰਦਰਸ਼ਨੀ ਵਿੱਚ ਅਧਿਆਤਮਿਕ ਗਿਆਨ ਅਤੇ ਪੂਰਣ ਬ੍ਰਹਮ ਕਬੀਰ ਸਾਹਿਬ ਜੀ ਦੀ ਜੀਵਨੀ ਨੂੰ ਸੁੰਦਰ ਅਤੇ ਅਰਥਪੂਰਨ ਚਿੱਤਰਾਂ ਰਾਹੀਂ ਦਰਸਾਇਆ ਗਿਆ ਹੈ। ਨਾਲ ਹੀ ਸਾਰੇ ਪਵਿੱਤਰ ਸਦਗ੍ਰੰਥ ਵੀ ਸੰਗਤਾਂ ਦੇ ਅਧਿਐਨ ਲਈ ਉਪਲਬਧ ਕਰਵਾਏ ਗਏ ਹਨ, ਜਿਸ ਨਾਲ ਲੋਕ ਸੱਚੇ ਆਧਿਆਤਮਿਕ ਗਿਆਨ ਨਾਲ ਜਾਣੂ ਹੋ ਰਹੇ ਹਨ।ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਮਾਗਮ ਧਾਰਮਿਕ ਆਸਥਾ ਦੇ ਨਾਲ-ਨਾਲ ਸਮਾਜਕ ਬਦਲਾਅ, ਮਨੁੱਖਤਾ ਦੀ ਸੇਵਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵੱਲ ਇੱਕ ਪ੍ਰੇਰਕ ਉਪਰਾਲਾ ਹੈ।

Posted By: Daily Suraj Bureau

Latest News