Daily Suraj

ਪੰਜਾਬੀ

ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਨਵੇਂ ਸਾਲ ਦੀ ਆਮਦ ਤੇ ਲਗਾਇਆ ਦੁੱਧ/ਬਿਸਕੁੱਟ ਦਾ ਲੰਗਰ

01 Jan, 2026 06:08 PM

ਫਤਹਿਗੜ੍ਹ ਸਾਹਿਬ, ( ਮੁਖ਼ਤਿਆਰ ਸਿੰਘ)
ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਐਲੀਮੈਂਟਰੀ) ਫਤਿਹਗੜ੍ਹ ਸਾਹਿਬ ਵੱਲੋਂ ਨਵੇਂ ਸਾਲ 2026 ਦੀ ਆਮਦ ‘ਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਦੁੱਧ ਅਤੇ ਬਿਸਕੁੱਟ ਦਾ ਲੰਗਰ ਲਗਾਇਆ ਗਿਆ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ/ਐ:ਸਿੱ) ਸ੍ਰੀਮਤੀ ਰਵਿੰਦਰ ਕੌਰ ਨੇ ਨਵੇਂ ਸਾਲ 2026 ਦੀ ਆਮਦ ਦੇ ਵਧਾਈ ਦਿੰਦਿਆਂ ਕਿਹਾ ਕਿ ਇਸ ਸੇਵਾ ਭਾਵਨਾ ਭਰਪੂਰ ਉਪਰਾਲੇ ਦਾ ਮਕਸਦ ਨਵੇਂ ਸਾਲ ਦੀ ਸ਼ੁਰੂਆਤ ਸੇਵਾ, ਸਾਂਝ ਅਤੇ ਭਾਈਚਾਰਕ ਭਾਵਨਾ ਨਾਲ ਕਰਨਾ ਸੀ। ਇਸ ਲਈ ਸਵੇਰ ਤੋਂ ਹੀ ਗੁਰੂ ਘਰ ਆ ਰਹੀਆਂ ਸੰਗਤਾਂ ਲਈ ਦੁੱਧ ਅਤੇ ਬਿਸਕੁੱਟ ਦਾ ਲੰਗਰ ਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਨਿਸ਼ਕਾਮ ਸੇਵਾ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਨੇਕੀ ਹੈ ਅਤੇ ਅਜਿਹੇ ਕਾਰਜ ਸਮਾਜ ਵਿੱਚ ਆਪਸੀ ਪ੍ਰੇਮ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ।
ਇਸ ਮੌਕੇ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਧ-ਚੜ੍ਹ ਕੇ ਸੇਵਾ ਵਿੱਚ ਭਾਗ ਲਿਆ ਅਤੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ਦੀਦਾਰ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ), ਕਮਲਜੀਤ ਕੌਰ ਉੱਪ ਜਿਲ੍ਹਾ ਸਿੱਖਿਆ ਅਫਸਰ (ਐ:ਸਿੱ) ਅਤੇ ਸਮੂਹ ਸਟਾਫ ਹਾਜ਼ਰ ਸਨ।

Latest News