Daily Suraj

ਪੰਜਾਬੀ

Delhi ਤਾਜ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ – ਅਲਰਟ ‘ਤੇ ਖੁਫੀਆ ਏਜੰਸੀਆਂ

13 Sep, 2025 11:40 PM

ਨਵੀ ਦਿੱਲੀ ,

ਦਿੱਲੀ ਦੇ ਤਾਜ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਖੁਫੀਆ ਏਜੰਸੀਆਂ ਇਸ ਬਾਰੇ ਚੌਕਸ ਹੋ ਗਈਆਂ ਹਨ। ਸ਼ਨੀਵਾਰ ਨੂੰ ਤਾਜ ਪੈਲੇਸ ਹੋਟਲ ਨੂੰ ਬੰਬ ਦੀ ਧਮਕੀ ਵਾਲਾ ਇੱਕ ਈਮੇਲ ਮਿਲਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾ ਸ਼ੁੱਕਰਵਾਰ ਨੂੰ ਦਿੱਲੀ ਅਤੇ ਬੰਬੇ ਹਾਈ ਕੋਰਟਾਂ ਨੂੰ ਬੰਬ ਦੀ ਧਮਕੀ ਮਿਲੀ ਸੀ।




ਦੱਸ ਦਈਏ ਕਿ ਤਾਜ ਪੈਲੇਸ ਇੱਕ ਪੰਜ ਤਾਰਾ ਹੋਟਲ ਹੈ। ਇਹ ਦਿੱਲੀ ਦੇ ਪਾਸ਼ ਖੇਤਰ ਚਾਣਕਿਆਪੁਰੀ ਵਿੱਚ ਸਥਿਤ ਹੈ। ਡਿਪਲੋਮੈਟ, ਸਿਆਸਤਦਾਨ, ਕਾਰੋਬਾਰੀ ਸਮੇਤ ਕਈ ਵੀਆਈਪੀ ਅਤੇ ਵੀਵੀਆਈਪੀ ਅਕਸਰ ਇੱਥੇ ਠਹਿਰਦੇ ਹਨ। ਇਸ ਕਾਰਨ ਕਰਕੇ ਖੁਫੀਆ ਏਜੰਸੀਆਂ ਇਸ ਧਮਕੀ ਨੂੰ ਬਹੁਤ ਗੰਭੀਰਤਾ ਨਾਲ ਦੇਖ ਰਹੀਆਂ ਹਨ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM