Daily Suraj

ਪੰਜਾਬੀ

ਪੰਜਾਬ: ਬੱਚਿਆਂ ਨਾਲ ਭਰੀ ਸਕੂਲ ਬੱਸ ਹਾਦਸਾਗ੍ਰਸਤ, ਕਈ ਜ਼ਖ਼ਮੀ

29 Jan, 2026 02:44 PM

ਸੰਗਰੂਰ (Punjab) ‘ਚ ਅੱਜ ਇੱਕ ਸਕੂਲ ਬੱਸ ਹਾਦਸਾਗ੍ਰਸਤ ਹੋ ਗਈ। ਬੱਸ ਬਿਜਲੀ ਦੇ ਖੰਬੇ ਦੇ ਨਾਲ ਜਾ ਟਕਰਾਈ। ਬੱਸ ਇੰਨੀ ਜ਼ੋਰ ਨਾਲ ਟਕਰਾਈ ਕਿ ਖੰਭਾ ਵਿਚਾਲਿਓ ਟੁੱਟ ਗਿਆ ਬੱਸ ਵਿੱਚ 5 ਤੋਂ 7 ਵਿਦਿਆਰਥੀ ਸਵਾਰ ਸਨ। ਗਨੀਮਤ ਇਹ ਰਹੀ ਕਿ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਹਾਦਸੇ ਤੋਂ ਬਾਅਦ ਲੋਕਾਂ ਨੇ ਵਿਦਿਆਰਥੀਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਬੱਸ ਡਰਾਈਵਰ ਦੇ ਅਨੁਸਾਰ ਸਾਹਮਣੇ ਤੋਂ ਦੋ ਵਾਹਨ ਆ ਰਹੇ ਸਨ ਇਸ ਦੌਰਾਨ ਜਿਵੇ ਹੀ ਉਸ ਨੇ ਆਪਣੀ ਬੱਸ ਨੂੰ ਸਾਈਡ ਕੀਤਾ ਉਹ ਕੱਚੀ ਸੜਕ ਤੇ ਉਤਰ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਬੱਸ ਵਿੱਚ 8ਵੀਂ, 6ਵੀਂ ਅਤੇ 10ਵੀਂ ਜਮਾਤ ਦੇ ਬੱਚੇ ਸਨ। ਉਹ ਸਾਰੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਸਕੂਲ ਭੇਜ ਦਿੱਤਾ ਗਿਆ। ਓਧਰ, ਸੰਗਰੂਰ ਦਿਹਾਤੀ ਲਈ ਪਾਵਰਕਾਮ ਦੇ ਜੇਈ ਨੇ ਕਿਹਾ ਕਿ ਬੱਸ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੋਵੇਗੀ, ਜਿਸ ਕਾਰਨ ਖੰਭਾਂ ਟੁੱਟ ਗਿਆ। ਪਾਵਰਕਾਮ ਨੂੰ ਲਗਭਗ 25,000 ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮਾਮਲੇ ‘ਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਸਕੂਲ ਬੱਸ ਹਾਦਸਾ ਹੋਇਆ ਹੈ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਟ੍ਰੈਫਿਕ ਨੂੰ ਸੁਚਾਰੂ ਕਰਵਾਇਆ। ਸਾਡੇ ਪਹੁੰਚਣ ਤੋਂ ਪਹਿਲਾਂ ਹੀ ਬੱਚਿਆਂ ਨੂੰ ਸਕੂਲ ਭੇਜ ਦਿੱਤਾ ਗਿਆ ਸੀ। ਡਰਾਈਵਰ ਦੀ ਮੁਸਤੈਦੀ ਕਾਰਨ ਹੀ ਇਹ ਹਾਦਸਾ ਥੋੜ੍ਹਾ ਟਲ ਗਿਆ ਹੈ। ਪ੍ਰਸ਼ਾਸਨ ਨੂੰ ਇੱਥੇ ਸਪੀਡ ਬ੍ਰੇਕਰ ਬਣਵਾਉਣੇ ਚਾਹੀਦੇ ਹਨ। ਜਿਸ ਜਗ੍ਹਾ ‘ਤੇ ਹਾਦਸਾ ਹੋਇਆ ਹੈ, ਉੱਥੇ ਕੱਟ ਅਜਿਹਾ ਬਣਿਆ ਹੋਇਆ ਹੈ ਕਿ ਸਾਹਮਣੇ ਤੋਂ ਆਉਣ ਵਾਲੇ ਵਾਹਨ ਦਾ ਕੁਝ ਪਤਾ ਨਹੀਂ ਲੱਗਦਾ।

Posted By: Daily Suraj Bureau

Latest News