ਨਵੇਂ ਸਾਲ ਦੀ ਆਮਦ ਮੌਕੇ ਬੀ.ਡੀ.ਪੀ.ਓ.ਦਫਤਰ ਵਿਖੇ ਲੱਡੂ ਵੰਡ ਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਖੁਸ਼ੀਆਂ ਖੇੜਿਆਂ ਵਾਲਾ ਹੋਵੇ ਨਵਾਂ ਸਾਲ-ਲਖਵਿੰਦਰ ਕਲੇਰ
ਫਗਵਾੜਾ(ਅਸ਼ੋਕ ਸ਼ਰਮਾ) ਨਵੇਂ ਸਾਲ ਦੀ ਆਮਦ ਮੌਕੇ ਬੀ.ਡੀ.ਪੀ.ਓ.ਦਫਤਰ ਫਗਵਾੜਾ ਦੇ ਸਮੂਹ ਸਟਾਫ ਵਲੋਂ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ,ਪੰਚਾਂ ਦੇ ਨਾਲ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਲਖਵਿੰਦਰ ਕਲੇਰ ਨੇ ਦਫਤਰੀ ਸਟਾਫ ਅਤੇ ਪਿੰਡਾਂ ਦੇ ਸਰਪੰਚਾਂ, ਪੰਚਾਂ ਨੂੰ ਨਵੇਂ ਸਾਲ 2026 ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਨਵਾਂ ਸਾਲ ਹਰ ਕਿਸੇ ਲਈ ਖੁਸ਼ੀਆਂ ਭਰਿਆ,ਮੁਰਾਦਾਂ ਪੂਰੀਆਂ ਕਰਨ ਵਾਲਾ ਅਤੇ ਪਿੰਡਾਂ ਦੇ ਤੇਜ ਵਿਕਾਸ ਵਾਲਾ ਹੋਵੇ। ਪੰਚਾਇਤ ਯੂਨੀਅਨ ਫਗਵਾੜਾ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ ਨੇ ਕਿਹਾ ਕਿ ਨਵੇਂ ਸਾਲ ਵਿੱਚ ਬੀ.ਡੀ.ਪੀ.ਓ. ਦਫਤਰ ਫਗਵਾੜਾ ਦੇ ਸਹਿਯੋਗ ਸਦਕਾ ਪਿੰਡਾਂ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਤੇਜੀ ਨਾਲ ਪੂਰਾ ਕੀਤਾ ਜਾਵੇਗਾ। ਉਹਨਾਂ ਨੇ ਭਰੋਸਾ ਦਿੱਤਾ ਕਿ ਸੜਕਾਂ, ਸੀਵਰੇਜ,ਜਲ ਸਪਲਾਈ,ਬਿਜਲੀ ਅਤੇ ਸਕੂਲਾਂ ਦੇ ਉੱਚ ਪੱਧਰੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਮਾਜ ਸੇਵਕ ਜਸਵਿੰਦਰ ਸਿੰਘ ਬੰਗੜ (ਰਿਟਾ.ਪ੍ਰਿੰਸੀਪਲ) ਤੋਂ ਇਲਾਵਾ ਪੰਚਾਇਤ ਯੂਨੀਅਨ ਦੇ ਕੈਸ਼ੀਅਰ ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਅਤੇ ਪੰਚਾਇਤ ਸਕੱਤਰ ਮਲਕੀਤ ਚੰਦ ਨੇ ਵੀ ਸਮੂਹ ਹਾਜਰੀਨ ਨੂੰ ਨਵੇਂ ਸਾਲ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਪੰਚਾਇਤ ਯੂਨੀਅਨ ਫਗਵਾੜਾ ਦੇ ਮੀਤ ਪ੍ਰਧਾਨ ਰਣਜੀਤ ਕਲੇਰ ਸਰਪੰਚ ਨੰਗਲ ਮੱਝਾ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਬੀਬੀ ਪਰਮਜੀਤ ਕੌਰ ਸਰਪੰਚ ਬੇਗਮਪੁਰ, ਸੁਰਿੰਦਰ ਕੁਮਾਰ,ਸੁਦੀਸ਼ ਕੁਮਾਰ ਵੀ.ਡੀ.ਓ.,ਅਮਨਦੀਪ ਕੈਲੇ ਜੇ.ਈ., ਰਿਸੋਰਸ ਪਰਸਨ ਸੁਭਾਸ਼ ਸਿੰਘ,ਗੁਰਪਿੰਦਰ ਸਿੰਘ,ਆਸ਼ਾ ਵਰਕਰ ਆਸ਼ਾ ਰਾਣੀ,ਆਂਗਨਬਾੜੀ ਵਰਕਰ ਸੰਤੋਸ਼ ਰਾਣੀ,ਏ.ਪੀ.ਓ.ਸੁਰਿੰਦਰ ਪਾਲ ਸਿੰਘ ਬਘਾਣਾ,ਜਸਕਰਨ ਵਰਮਾ ਟੀ.ਏ,ਹੇਮਕਰਨ ਕਲਰਕ,ਅਮਨਦੀਪ ਕੁਮਾਰ ਸਰਪੰਚ ਮੌਲੀ,ਪੰਚਾਇਤ ਮੈਂਬਰ ਊਸ਼ਾ ਰਾਣੀ,ਮਨਜੀਤ ਕੌਰ, ਪਰਮਜੀਤ ਕੌਰ,ਸੁਰਿੰਦਰ ਕੌਰ,ਨਵਜੋਤ ਸਿੰਘ,ਦਲਜੀਤ ਸਿੰਘ ਚਾਹ ਵਾਲਾ, ਠੇਕੇਦਾਰ ਜੋਗੀ ਲਾਲ,ਰਵੀ ਸਾਹਨੀ,ਵਿਜੇ ਨਾਰੰਗਪੁਰ,ਉਮੇਸ਼ ਆਦਿ ਹਾਜਰ ਸਨ।
Posted By: Daily Suraj Bureau