Daily Suraj

ਪੰਜਾਬੀ

ਗੋਵਿੰਦ ਸਿੰਘ ਸੰਧੂ ਦੇ ਵਿਆਹ ਦੀ ਵੀਡੀਓ ਵਾਇਰਲ, ਸੋਸ਼ਲ ਮੀਡੀਆ ‘ਤੇ ਹੋਇਆ ਵਿਵਾਦ

02 Feb, 2026 03:00 PM

ਗੋਵਿੰਦ ਸਿੰਘ ਸੰਧੂ ਨੇ ਇਸ ਸਭ ਲਈ ਸਪੱਸ਼ਟੀਕਰਨ ਦਿੱਤਾ ਤੇ ਇਕ ਪੋਸਟ ਵੀ ਸਾਂਝੀ ਕੀਤੀ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਮੇਰੇ ਵਿਆਹ ਸਮਾਗਮ ਵਿਚ ਛਤਰ ਝੁਲਾਉਣ ਤੇ ਚੌਰ ਸਾਹਿਬ ਕਰਵਾਏ ਜਾਣ ਬਾਬਤ ਸੋਸ਼ਲ ਮੀਡੀਆ ‘ਤੇ ਜਤਾਇਆ ਗਿਆ ਇਤਰਾਜ਼ ਮੇਰੇ ਧਿਆਨ ਵਿਚ ਆਇਆ ਹੈ ਕਿਉਂਕਿ ਇਹ ਇਤਰਾਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਤੇ ਸਿੱਖ ਭਾਵਨਾਵਾਂ ਨੂੰ ਲੈ ਕੇ ਜਤਾਇਆ ਗਿਆ ਇਸ ਲਈ ਇਸ ‘ਤੇ ਆਪਣਾ ਪੱਖ ਸਪੱਸ਼ਟ ਕਰਨਾ ਮੈਂ ਇਕ ਨਿਮਾਣੇ ਸਿੱਖ ਵਜੋਂ ਆਪਣਾ ਫਰਜ਼ ਸਮਝਦਾ ਹਾਂ। ਛਤਰ ਝੁਲਾਉਣਾ ਤੇ ਚੌਰ ਸਾਹਿਬ ਕਰਵਾਉਣਾ ਪੁਰਾਤਨ ਰਿਆਸਤੀ ਵਿਆਹ ਸਮਾਗਮਾਂ ਦੀ ਪ੍ਰੰਪਰਾ ਦਾ ਇਕ ਹਿੱਸਾ ਰਿਹਾ ਹੈ ਤੇ ਇਹ ਰਸਮਾਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਆਈਆਂ ਹਨ। ਸ਼ਾਹਜਾਦਪੁਰ ਰਿਆਸਤ ਦੇ ਘਰਾਣੇ ਦੇ ਵੰਸ਼ ਹੋਣ ਕਾਰਨ ਜੰਝ ਚੜ੍ਹਨ ਦੀ ਰਸਮ ਵੀ ਸ਼ਾਹਜਾਦਪੁਰ ਰਿਆਸਤ ਦੀ ਪ੍ਰੰਪਰਾ ਦੀ ਤਰਜ਼ ‘ਤੇ ਹੀ ਸਤਿਕਾਰ ਵਜੋਂ ਨਿਭਾਉਣ ਦਾ ਯਤਨ ਕੀਤਾ ਗਿਆ ਸੀ। ਪਰ ਇਥੇ ਇਹ ਵੀ ਸੱਚ ਹੈ ਕਿ ਰਿਆਸਤਾਂ ਦੇ ਦੌਰ ਤੋਂ ਬਾਅਦ ਹੁਣ ਇਹ ਸਤਿਕਾਰ ਸਿਰਫ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰਾਖਵਾਂ ਹੈ ਤੇ ਸਿੱਖਾਂ ਦੇ ਚਵਰ ਛਤਰ ਤਖਤ ਦੇ ਮਾਲਿਕ ਸਿਰਫ ਧੰਨ-ਧੰਨ ਸ੍ਰੀ ਗੁਰੂ ਗ੍ਰੰਥਸਾਹਿਬ ਹੀ ਹਨ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਹੀ ਅਸੀਂ ਖੁਸ਼ੀਆਂ ਮਾਣ ਰਹੇ ਹਾਂ ਤੇ ਜਿਨ੍ਹਾਂ ਦੀ ਸ਼ਾਨ ਬਰਾਬਰਤਾ ਕਰਨ ਦੀ ਹਿੰਮਤ ਬਾਰੇ ਕੋਈ ਮਨੁੱਖ ਸੋਚ ਵੀ ਨਹੀਂ ਸਕਦਾ। ਇਹ ਵੀ ਪੜ੍ਹੋ : PM ਮੋਦੀ ਨੇ ਬਜਟ 2026-27 ਨੂੰ ਦੱਸਿਆ ਇਤਿਹਾਸਕ, ਕਿਹਾ-‘ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗਾ ਬਜਟ’ ਇਸ ਲਈ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ 10 ਮਿੰਟ ਦੀ ਨਿਭਾਈ ਇਸ ਰਸਮੀ ਪ੍ਰੰਪਰਾ ਨੂੰ ਗੁਰੂ ਸਾਹਿਬਾਨ ਜੀ ਦੇ ਸਦੀਵੀ ਮਹਾਨਤਾ ਦੀ ਬਰਾਬਰਤਾ ਨਾ ਸਮਝਿਆ ਜਾਵੇ ਕਿਉਂਕਿ ਧੰਨ ਸ੍ਰੀ ਗੁਰੂ ਸਾਹਿਬ ਜੀ ਦੇ ਬਰਾਬਰ ਨਾ ਕਦੇ ਕੋਈ ਸੀ, ਨਾ ਕੋਈ ਹੈ ਤੇ ਨਾ ਹੀ ਕੋਈ ਹੋ ਸਕਦਾ ਹੈ। ਇਸ ਗਲਤੀ ਦੀ ਪੂਰਨ ਜ਼ਿੰਮੇਵਾਰੀ ਮੈਂ ਖੁਦ ਲੈਂਦਾ ਹਾਂ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੋਰ ਸਾਹਿਬ ਝੁਲਾਉਣਾ ਗਲਤ ਸੀ ਜਿਸ ਲਈ ਮੈਂ ਸਮੂਹ ਸਿੱਖ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਤਾਂ ਹਾਂ ਤੇ ਆਸ ਕਰਦਾ ਹਾਂ ਕਿ ਅਣਜਾਣੇ ਵਿਚ ਹੋਈ ਭੁੱਲ ਦੀ ਮਾਫੀ ਤੁਸੀਂ ਮੇਰੇ ਨਿਮਾਣੇ ਸਿੱਖ ਦੀ ਝੋਲੀ ਪਾਓਗੇ ਜਿਸ ਦੀ ਅਰਦਾਸ ਬੇਨਤੀ ਮੈਂ ਗੁਰੂ ਸਾਹਿਬ ਦੇ ਚਰਨਾਂ ਵਿਚ ਵੀ ਕਰਾਂਗਾ।

Posted By: Daily Suraj Bureau

Latest News