Daily Suraj

ਪੰਜਾਬੀ

ਭਾਰਤੀ ਬੈਡਮਿੰਟਨ ਲਈ ਮਾਣ, ਪੀਵੀ ਸਿੰਧੂ ਮਲੇਸ਼ੀਆ ਓਪਨ ਦੇ ਸੈਮੀਫਾਈਨਲ ‘ਚ

09 Jan, 2026 12:32 PM

ਨਵੀਂ ਦਿੱਲੀ,ਭਾਰਤ ਦੀ ਸਟਾਰ ਸ਼ਟਲਰ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ (Malaysia Open) ਨੇ ਕੁਆਲਾਲੰਪੁਰ ਵਿੱਚ ਚੱਲ ਰਹੇ ਬੀਡਬਲਯੂਐਫ ਸੁਪਰ 1000 ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਪੀਵੀ ਸਿੰਧੂ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਅਕਾਨੇ ਯਾਮਾਗੁਚੀ ਨਾਲ ਸੀ। ਅਕਾਨੇ ਯਾਮਾਗੁਚੀ ਸੱਟ ਨਾਲ ਜੂਝ ਰਹੀ ਸੀ, ਯਾਮਾਗੁਚੀ ਪਹਿਲਾ ਸੈੱਟ 21-11 ਨਾਲ ਹਾਰ ਗਈ ਸੀ ਅਤੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਜਾਪਾਨੀ ਖਿਡਾਰਨ ਨੇ ਚੇਅਰ ਅੰਪਾਇਰ ਨੂੰ ਸੂਚਿਤ ਕੀਤਾ ਕਿ ਉਹ ਸੱਟ ਕਾਰਨ ਹੋਰ ਨਹੀਂ ਖੇਡ ਸਕਦੀ। ਸੱਟ ਕਾਰਨ ਉਸ ਨੂੰ ਖੇਡਣ ‘ਚ ਮੁਸ਼ਕਿਲ ਆ ਰਹੀ ਸੀ। ਯਾਮਾਗੁਚੀ ਨੇ ਪਹਿਲਾ ਸੈੱਟ 21-11 ਨਾਲ ਹਾਰਨ ਤੋਂ ਬਾਅਦ ਮੈਦਾਨ ਛੱਡ ਦਿੱਤਾ। ਜਿਸ ਕਾਰਨ ਸਿੰਧੂ ਨੂੰ ਸੈਮੀਫਾਈਨਲ ਦੀ ਟਿਕਟ ਮਿਲ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ, 16 ਦੇ ਦੌਰ ਵਿੱਚ, ਸਿੰਧੂ ਨੇ ਅੱਠਵਾਂ ਦਰਜਾ ਪ੍ਰਾਪਤ ਜਾਪਾਨ ਦੀ ਟੋਮੋਕਾ ਮਿਆਜ਼ਾਕੀ ਨੂੰ 33 ਮਿੰਟਾਂ ਵਿੱਚ 21-8, 21-13 ਨਾਲ ਹਰਾਇਆ ਸੀ। Malaysia Open ਸੈਮੀਫਾਈਨਲ ‘ਚ ਪੀਵੀ ਸਿੰਧੂ ਦਾ ਸਾਹਮਣਾ ਵਾਂਗ ਝੀਯੀ ਜਾਂ ਪੁਤਰੀ ਕੁਸੁਮਾ ਵਾਰਦਾਨੀ ਨਾਲ ਹੋਵੇਗਾ। ਦੱਸ ਦਈਏ ਕਿ ਵਾਰਦਾਨੀ ਇੱਕ ਇੰਡੋਨੇਸ਼ੀਆਈ ਖਿਡਾਰਨ ਹੈ ਜਿਸਨੇ ਸਿੰਧੂ ਨੂੰ ਆਪਣੀਆਂ ਪਿਛਲੇ ਦੋ ਮੁਕਾਬਲਿਆਂ ਵਿੱਚ ਹਰਾਇਆ ਹੈ, ਜਿਸ ਵਿੱਚ ਪੈਰਿਸ ਵਿਸ਼ਵ ਚੈਂਪੀਅਨਸ਼ਿਪ ਵੀ ਸ਼ਾਮਲ ਹੈ। ਪਰ ਉੱਥੇ ਹੀ ਵਿਸ਼ਵ ਦੀ ਨੰਬਰ 2 ਚੀਨ ਦੀ ਵਾਂਗ ਸ਼ੀਯੀ ਨੂੰ ਹਾਲ ਹੀ ਵਿੱਚ ਪੀਵੀ ਸਿੰਧੂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਰਾਇਆ ਸੀ।

Latest News