Daily Suraj

ਪੰਜਾਬੀ

ਸੁਪਰੀਮ ਕੋਰਟ ਨੇ ਇਸਕਾਨ ਬੈਂਗਲੁਰੂ ਤੇ ਇਸਕਾਨ ਮੁੰਬਈ ’ਚ ਚੱਲ ਰਹੇ ਵਿਵਾਦ ’ਤੇ ਸੁਣਾਇਆ ਫ਼ੈਸਲਾ

16 May, 2025 08:55 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਸਕਾਨ ਬੈਂਗਲੁਰੂ ਅਤੇ ਇਸਕਾਨ ਮੁੰਬਈ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਵਿਚ ਆਪਣਾ ਫੈਸਲਾ ਸੁਣਾਇਆ ਹੈ। ਜਸਟਿਸ ਅਭੈ ਐਸ. ਓਕੇ ਦੀ ਅਗਵਾਈ ਵਾਲੇ ਬੈਂਚ ਨੇ ਇਸਕਾਨ ਬੈਂਗਲੁਰੂ ਦੇ ਹੱਕ ਵਿਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਬੈਂਗਲੁਰੂ ਵਿਚ ਇਸਕਾਨ ਮੰਦਰ ਰਜਿਸਟਰਡ ਇਸਕਾਨ ਸੁਸਾਇਟੀ ਬੈਂਗਲੁਰੂ ਨਾਲ ਸੰਬੰਧਿਤ ਇਕ ਸੁਤੰਤਰ ਸੰਸਥਾ ਹੈ। ਬੈਂਚ ਨੇ ਕਰਨਾਟਕ ਹਾਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ, ਜਿਸ ਵਿਚ ਇਹ ਫੈਸਲਾ ਸੁਣਾਇਆ ਗਿਆ ਸੀ ਕਿ ਬੈਂਗਲੁਰੂ ਵਿਚ ਇਸਕਾਨ ਮੰਦਰ ਇਸਕਾਨ ਸੁਸਾਇਟੀ, ਮੁੰਬਈ ਦਾ ਹੈ।

#ISKCONDispute #SupremeCourtVerdict #ISKCONBangalore #ISKCONMumbai #LegalDecision #ReligiousTrustCase #IndianJudiciary #SCVerdict2025

Posted By: Daily Suraj Bureau

Latest News