Daily Suraj

ਪੰਜਾਬੀ

ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ

24 May, 2019 05:30 AM

ਪਠਾਨਕੋਟ, 24 ਮਈ - ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ ਦਰਜ ਕਰਨ ਵਾਲੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਸੰਨੀ ਦਿਓਲ ਵੱਲੋਂ ਅੱਜ ਪਠਾਨਕੋਟ ਸ਼ਹਿਰ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਇੱਕ ਰੋਡ ਸ਼ੋਅ ਕੱਢਿਆ ਗਿਆ ਜੋ ਕਿ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ ਵਾਲਮੀਕੀ ਚੌਕ ਗਾਂਧੀ ਚੌਕ ਡਾਕਖ਼ਾਨਾ ਚੌਕ ਗਾੜ੍ਹੀ ਹਾਤਾ ਚੌਕ ਡਲਹੌਜ਼ੀ ਰੋਡ ਸਲਾਰੀਆ ਚੌਕ ਢਾਂਗੂ ਰੋਡ ਤੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਮਾਪਤ ਹੋਇਆ। ਰੋਡ ਸ਼ੋਅ 'ਚ ਵੱਡੀ ਗਿਣਤੀ 'ਚ ਸੰਨੀ ਦਿਓਲ ਦੇ ਪ੍ਰਸੰਸਕ ਹਾਜ਼ਰ ਰਹੇ ਇਸ ਮੌਕੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਵਿਪਨ ਮਹਾਜਨ, ਮੇਅਰ ਅਨਿਲ ਵਾਸੂਦੇਵਾ, ਰਾਕੇਸ਼ ਸ਼ਰਮਾ, ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਘ ਮਿੰਟੂ, ਸਤੀਸ਼ ਮਹਾਜਨ, ਕਾਰਪੋਰੇਟਰ ਨਰਿੰਦਰ ਕਾਲਾ, ਕਰਨ ਮਹਿਤਾਬ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।

Posted By: Daily Suraj Bureau

Latest News