Daily Suraj

ਪੰਜਾਬੀ

ਆਸ਼ਾ ਵਰਕਰਾਂ ਵੱਲੋਂ ਮਿਤੀ 09 ਨੂੰ ਡਿਪਟੀ ਕਮਿਸ਼ਨਰ ਦਫਤਰ ਲੁਧਿਆਣਾ ਵਿਖੇ ਧਰਨਾ ਲਗਾਇਆ ਜਾਵੇਗਾ

05 Mar, 2026 04:27 PM

ਰਵੀ ਕਾਲੜਾ ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਪੰਜੋਲਾ ਗਰੁੱਪ ਨਿਰੋਲ ਜਥੇਬੰਦੀ ਜੀ ਦੇ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਖਿਲਾਫ ਲਗਾਤਾਰ ਲੜੀਵਾਰ ਰੋਸ਼ ਪ੍ਰਦਰਸ਼ਨ ਪੰਜਾਬ ਦੇ ਕੋਨੇ ਕੋਨੇ ਵਿੱਚ ਕੀਤੇ ਜਾਣ ਦਾ ਫੈਸਲਾ ਲਿਆ ਹੈ, ਇਸ ਦੌਰਾਨ ਵਿਧਾਨ ਸਭਾ ਦੇ ਸੈਸ਼ਨ ਦਾ ਵੀ ਘਿਰਾਓ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰ ਅਤੇ ਆਸ਼ਾ ਭੈਣਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸ ਉੱਪਰ ਸਰਕਾਰ ਬਿਲਕੁਲ ਵੀ ਖਰੀ ਨਹੀਂ ਉਤਰੀ ਜਿਸ ਕਰਕੇ ਬਜਟ ਵਿੱਚ ਰਾਖਵਾਂ ਫੰਡ ਰੱਖਣ ਬੱਝਵੀਂ ਤਨਖਾਹ ਦੇਣ ਆਦਿਕ ਮੰਗਾਂ ਦੇ ਸਬੰਧ ਵਿੱਚ ਅੱਜ ਮਿਤੀ 05-03-2026 ਨੂੰ ਇਸ ਸਬੰਧੀ ਸ੍ਰੀ ਹਿਮਾਸ਼ੂ ਜੈਨ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲ ਕੇ ਅਲਮੇਟਮ ਦਿੱਤਾ ਗਿਆ ਕਿ ਅਗਰ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਮਿਤੀ 09-03-2026 ਨੂੰ ਡਿਪਟੀ ਕਮਿਸ਼ਨਰ ਦਫਤਰ ਲੁਧਿਆਣਾ ਵਿਖੇ ਧਰਨਾ ਲਗਾਇਆ ਜਾਵੇਗਾ,ਇਸ ਸਮੇਂ ਕਮਲਜੀਤ ਕੌਰ ਜ਼ਿਲ੍ਹਾ ਪ੍ਰਧਾਨ, ਨੀਤੂ ਬਾਲਾ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਕੌਰ ਕੈਸ਼ੀਅਰ ਅਤੇ ਪੰਜੌਲਾ ਗਰੁੱਪ ਦੀਆਂ ਹੋਰ ਮੈਂਬਰ ਹਾਜਿਰ ਸਨ।

Posted By: Daily Suraj Bureau

Latest News