Daily Suraj

ਪੰਜਾਬੀ

ਸੱਜਣ ਕੁਮਾਰ ਦੀ ਅਪੀਲ ਨੂੰ ਜਲਦ ਤੋਂ ਜਲਦ ਖ਼ਾਰਜ ਕਰਵਾਉਣ 'ਤੇ ਦੇਣਾ ਚਾਹੀਦਾ ਹੈ ਜ਼ੋਰ - ਫੂਲਕਾ

20 Dec, 2018 05:30 AM

ਨਵੀਂ ਦਿੱਲੀ, 20 ਦਸੰਬਰ- 1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲੇ ਦੇ ਵਕੀਲ ਐੱਚ.ਐਸ. ਫੂਲਕਾ ਨੇ ਕਿਹਾ ਕਿ ਉਨ੍ਹਾਂ ਨੇ ਪੀੜਤਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਸੁਪਰੀਮ ਕੋਰਟ 'ਚ ਨਾ ਜਾਣ ਕਿਉਂਕਿ ਜੇਕਰ ਦੋਨੋਂ ਪਾਰਟੀਆਂ ਅਪੀਲ ਕਰਦੀਆਂ ਹਨ ਤਾਂ ਕੋਰਟ ਵਿਸਥਾਰ ਨਾਲ ਸੁਣਵਾਈ ਕਰੇਗਾ। ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਸਾਨੂੰ ਸੱਜਣ ਕੁਮਾਰ ਦੀ ਅਪੀਲ ਨੂੰ ਜਲਦ ਤੋਂ ਜਲਦ ਖ਼ਾਰਜ ਕਰਵਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਤ ਤੱਕ ਉਮਰ ਕੈਦ ਦੀ ਸਜ਼ਾ ਮੌਤ ਦੀ ਸਜ਼ਾ ਨਾਲੋਂ ਬਿਹਤਰ ਹੈ।

Posted By: Daily Suraj Bureau

Latest News