Daily Suraj

ਪੰਜਾਬੀ

10ਵੀਂ ਤੇ ਬਾਰਵੀਂ ਟਾਪਰ ਵਿਦਿਆਰਥੀਆਂ ਨੇ SSP ਬਰਨਾਲਾ ਨਾਲ ਕੀਤਾ ਚਾਹ ਦਾ ਕੱਪ ਸਾਂਝਾ

28 May, 2025 09:10 PM

ਬਰਨਾਲਾ : ਬਰਨਾਲਾ ਦੇ ਦਸਵੀਂ ਅਤੇ ਬਾਰਵੀਂ ਦੇ ਟਾਪਰਾਂ ਨੂੰ ਐਸਐਸਪੀ ਬਰਨਾਲਾ ਮੁਹੰਮਦ ਸਰਫ਼ ਰਾਜ ਆਲਮ ਵੱਲੋਂ ਟੀ ਪਾਰਟੀ ਲਈ ਸੱਦਿਆ ਗਿਆ। ਇਸ ਦੌਰਾਨ ਐਸਐਸਪੀ ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਨੇ ਬੱਚਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਬੱਚਿਆਂ ਨੇ ਵੀ ਆਪਣੇ ਦਿਲ ਦੀਆਂ ਭਾਵਨਾਵਾਂ ਐਸਐਸਪੀ ਬਰਨਾਲਾ ਨਾਲ ਸਾਂਝੀਆਂ ਕੀਤੀਆਂ ਅਤੇ ਡਾਕਟਰ ਅਤੇ ਆਈਪੀਐਸ ਆਈਐਸ ਬਣਨ ਲਈ ਜਾਣਕਾਰੀ ਹਾਸਿਲ ਕੀਤੀ। ਇਸ ਦੌਰਾਨ ਵਿਦਿਆਰਥੀਆਂ  ਨੂੰ ਪੁਲਿਸ ਵੱਲੋਂ ਕੀ -ਕੀ ਕੰਮ ਕੀਤੇ ਜਾਂਦੇ ਹਨ ਦਫਤਰਾਂ ’ਚ ਵਿਜਿਟ ਕਰਵਾ ਕੇ ਜਾਣਕਾਰੀ ਵੀ ਦਿੱਤੀ ਗਈ।

#TopStudents #SSPBarnala #EducationSuccess #StudentAchievement #Inspiration #BarnalaNews #StudentPoliceInteraction #FutureLeaders #AcademicExcellence #CommunityEngagement

Posted By: Daily Suraj Bureau

Latest News