ਬਠਿੰਡਾ ‘ਚ ਕਿਸਾਨਾਂ ਨੂੰ ਰੋਕਣ ਲਈ ਨਾਕਾਬੰਦੀ, ਤਣਾਅ ਦਾ ਮਾਹੌਲ ਬਣਿਆ
ਬਠਿੰਡਾ ਵਿਚ ਅੱਜ ਕਿਸਾਨਾਂ ਦੇ ਕਾਫਲਿਆਂ ਨੂੰ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ’ਤੇ ਰੋਕਿਆ ਗਿਆ। ਜਾਣਕਾਰੀ ਅਨੁਸਾਰ ਬਠਿੰਡਾ ਥਰਮਲ ਦੇ ਟੀ-ਪੁਆਇੰਟ ’ਤੇ ਕਿਸਾਨਾਂ ਦੇ ਇੱਕ ਕਾਫਲੇ ਨੂੰ ਰੋਕ ਗਿਆ ਜਿੱਥੇ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਅਤੇ ਗੁਰਪਾਲ ਸਿੰਘ ਦਿਉਣ ਮੌਜੂਦ ਹਨ। ਉੱਥੇ ਹੀ ਦੂਜੇ ਪਾਸੇ ਭੁੱਚ ਖੁਰਦ ਤੋਂ ਅੱਗੇ ਲਵੇਰੀ ਸਰ ਗੁਰਦੁਆਰੇ ਦੇ ਕੋਲ ਵੀ ਪੁਲੀਸ ਵੱਲੋਂ ਨਾਕਾ ਲਗਾਇਆ ਗਿਆ ਹੈ। ਇਸ ਨਾਕੇ ਵੱਲ ਬੀਕੇਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਅਤੇ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਿਸਾਨ ਕਾਫਲਾ ਪਹੁੰਚ ਚੁੱਕਾ ਹੈ। ਪੁਲੀਸ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ।
Posted By: Daily Suraj Bureau