Daily Suraj

ਪੰਜਾਬੀ

ਵਿਧਾਇਕ ਪਰਮਿੰਦਰ ਢੀਂਡਸਾ ਨੇ ਵਪਾਰੀ ਆਗੂ ਰਾਜਨ ਸਿੰਗਲਾ ਦਾ ਹਾਲੁਚਾਲ ਪੁੱਛਿਆ

03 Aug, 2020 05:30 AM

ਸੁਨਾਮ, 3 ਅਗਸਤ (ਜਗਸੀਰ ਲੌਂਗੋਵਾਲ ) - ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਸ. ਪਰਮਿੰਦਰ ਸਿੰਘ ਢੀਂਡਸਾ ਵਪਾਰੀ ਆਗੂ ਰਾਜਨ ਸਿੰਗਲਾ ਦੀ ਸਿਹਤ ਦਾ ਹਾਲੁਚਾਲ ਪੁੱਛਣ ਲਈ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚੇ।ਇਸ ਮੌਕੇ ਸ.ਢੀਂਡਸਾ ਦੇ ਨਾਲ ਅਮਨਵੀਰ ਸਿੰਘ ਚੈਰੀ ਅਤੇ ਉਨ੍ਹਾਂ ਦੇ ਹੋਰ ਸਮਰਥਕ ਵੀ ਮੌਜੂਦ ਸਨ। ਸ.ਢੀਂਡਸਾ ਨੇ ਰਾਜਨ ਸਿੰਗਲਾ ਨਾਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਗੱਲਬਾਤ ਕੀਤੀ।ਜ਼ਿਕਰਯੋਗ ਹੈ ਕਿ ਵਪਾਰੀ ਆਗੂ ਰਾਜਨ ਸਿੰਗਲਾ ਦਾ ਕੁਝ ਦਿਨ ਪਹਿਲਾਂ ਆਪ੍ਰੇਸ਼ਨ ਹੋਇਆ ਸੀ ਅਤੇ ਉਹ ਬੈੱਡ ਰੈਸਟ ਤੇ ਹਨ। ਇਸ ਮੌਕੇ ਸ.ਢੀਂਡਸਾ ਨੇ ਰਾਜਨ ਸਿੰਗਲਾ ਨਾਲ ਮੌਜੂਦਾ ਸਮੇਂ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਅਤੇ ਉਸ ਦੇ ਪ੍ਰਭਾਵਾਂ ਅਤੇ ਬਚਾਅ ਸਬੰਧੀ ਗੱਲਬਾਤ ਕੀਤੀ, ਉੱਥੇ ਹੀ ਢੀਂਡਸਾ ਨੇ ਵਪਾਰੀ ਆਗੂ ਨਾਲ ਰਾਜਨੀਤਕ ਵਿਸ਼ੇ ਤੇ ਵੀ ਚਰਚਾਕੀਤੀ। ਇਸ ਮੌਕੇ ਰਾਜਨ ਸਿੰਗਲਾ ਨੇ ਦੁਹਰਾਇਆ ਕਿ ਉਹ ਹਰ ਸਮੇਂ ਢੀਂਡਸਾ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਹਿਣਗੇ ਅਤੇ ਢੀਂਡਸਾ ਪਰਿਵਾਰ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਪਹਿਲਾਂ ਵਾਂਗ ਹੀ ਪੂਰੇ ਤਨ ਮਨ ਨਾਲ ਨਿਭਾਉਣਗੇ।

Posted By: Daily Suraj Bureau

Latest News