Daily Suraj

ਪੰਜਾਬੀ

ਡਾਇਰੈਕਟਰ ਸਰਵਣ ਸਿੰਘ ਧੰਦਲ ਨੂੰ ਕੀਤਾ ਸਨਮਾਨਿਤ

14 Dec, 2024 05:30 AM

ਕਾਦੀਆਂ : ਜ਼ਿਲ੍ਹਾ ਬਾਲ ਕਲਿਆਣ ਕੌਂਸਲ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਪੱਧਰੀ ਵੀਰ ਬਾਲ ਦਿਵਸ 2024 ਮੌਕੇ ਸੇਂਟ ਵਾਰੀਅਰਜ਼ ਸਕੂਲ ਬਸਰਾਏ ਦੇ ਡਾਇਰੈਕਟਰ ਸਰਵਣ ਸਿੰਘ ਧੰਦਲ ਨੂੰ ਸਿੱਖਿਆ ਦੇ ਖੇਤਰ ’ਚ ਸ਼ਾਨਦਾਰ ਉਪਰਾਲੇ ਕਰਨ ਬਦਲੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਨੂੰ ਫੁੱਲਾਂ ਦਾ ਗਮਲਾ ਦੇ ਕੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਇਹ ਸਨਮਾਨ ਉਨ੍ਹਾਂ ਨੂੰ ਏਡੀਸੀ ਜਨਰਲ ਡਾ. ਹਰਜਿੰਦਰ ਸਿੰਘ ਬੇਦੀ ਆਈਏਐੱਸ, ਜੋ ਕਿ ਵੱਖ-ਵੱਖ ਮੁਕਾਬਲਿਆਂ ’ਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਆਏ ਹੋਏ ਸਨ, ਵੱਲੋਂ ਦਿੱਤਾ ਗਿਆ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਗਤ ਪੰਜਾਬੀ ਸਭਾ ਵੱਲੋਂ ਕਰਵਾਏ ਨਸ਼ਾ ਵਿਰੋਧੀ ਸੈਮੀਨਾਰ ’ਚ ਏਆਈਜੀ ਐੱਸਟੀਐੱਫ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਨੈਸ਼ਨਲ ਐਵਾਰਡੀ ਜੇਤੂ ਰੋਮੇਸ਼ ਮਹਾਜਨ ਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸਟੇਟ ਐਵਾਰਡੀ ਤੇ ਸੁਖਜਿੰਦਰਾ ਕਾਲਜ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।

Posted By: Daily Suraj Bureau

Latest News