Daily Suraj

ਪੰਜਾਬੀ

ਡੀਟੀਸੀ ਬੱਸ ਪਲਟੀ, 9 ਮੁਸਾਫਰ ਜ਼ਖ਼ਮੀ

18 Oct, 2018 05:30 AM

ਨਵੀਂ ਦਿੱਲੀ,ਦਿੱਲੀ ਟਰਾਂਸਪੋਰਟ ਨਿਗਮ (ਡੀਟੀਸੀ) ਦੀ ਨਵੀਂ ਫਰਸ਼ ਵਾਲੀ ਹਰੀ ਬੱਸ ਅੱਜ ਵਜ਼ੀਰਾਬਾਦ ਪੁਲ ਦੇ ਹੇਠਾਂ ਇੱਕ ਟਰੱਕ ਨਾਲ ਟਕਰਾ ਕੇ ਉਲਟ ਗਈ ਜਿਸ ਕਾਰਨ ‘ਡੀਐਲਆਈਪੀ-ਸੀ 8780’ ਨੰਬਰ ਦੀ ਇਸ ਬੱਸ ਦੇ ਚਾਲਕ ਸਮੇਤ ਕੁੱਲ 9 ਲੋਕ ਜ਼ਖ਼ਮੀ ਹੋ ਗਏ। ਉੱਤਰੀ ਦਿੱਲੀ ਦੇ ਇਸ ਇਲਾਕੇ ਵਿੱਚ ਇਹ ਦੁਰਘਟਨਾ ਸਵੇਰੇ 6 ਵਜੇ ਵਾਪਰੀ। ਜਦੋਂ ਇਹ ਹਾਦਸਾ ਹੋਇਆ ਉਦੋਂ ਡੀਟੀਸੀ ਬੱਸ ਵਿੱਚ 21 ਸਵਾਰੀਆਂ ਸਨ। ਬੱਸ ਭਲਸਵਾ ਡੇਅਰੀ ਤੋਂ ਕਸ਼ਮੀਰੀ ਗੇਟ ਵੱਲ ਜਾ ਰਹੀ ਸੀ। ਦਿੱਲੀ ਪੁਲੀਸ ਮੁਤਾਬਕ ਦੁਰਘਟਨਾ ਹੁੰਦੇ ਹੀ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਦਾ ਇਲਾਜ ਕਰਕੇ ਭੇਜ ਦਿੱਤਾ ਗਿਆ।

Posted By: Daily Suraj Bureau

Latest News