ਸਾਹਿਬਜ਼ਾਦਿਆ ਦੀ ਲਸਾਨੀ ਸਹਾਦਤ ਨੂੰ ਸਮਰਪਿਤ ਟਿੱਬੀ ਵਾਸੀਆਂ ਨੇ 5 ਦਿਨ ਲਗਾਇਆ ਲੰਗਰ
ਅਮਲੋਹ ( ਮੁਖ਼ਤਿਆਰ ਸਿੰਘ)
ਛੋਟੇ ਸ਼ਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸਹਾਦਤ ਨੂੰ ਮੁੱਖ ਰੱਖ ਕੇ ਪਿੰਡ ਟਿੱਬੀ ਵਾਸੀਆਂ ਨੇ ਪਿੰਡ ਦੀ ਧਰਮਸ਼ਾਲਾ ਵਿਚ ਸਰਧਾਲੂਆਂ ਦੀ ਸਹੂਲਤ ਲਈ ਲਗਾਤਾਰ 5 ਦਿਨ ਲੰਗਰ ਲਗਾਇਆ ਅਤੇ ਸੇਵਾ ਕੀਤੀ। ਸ੍ਰੀ ਬੇਅੰਤ ਸਿੰਘ ਨੇ ਦਸਿਆ ਕਿ ਸਰਧਾ ਭਾਵ ਨਾਲ ਚਲਾਏ ਇਸ ਲੰਗਰ ਵਿਚ ਹਜ਼ਾਰਾਂ ਸਰਧਾਲੂਆਂ ਨੇ ਸਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮਹਾਨ ਲਸਾਨੀ ਇਤਿਹਾਸ ਤੋਂ ਸਾਨੂੰ ਸੇਧ ਲੈ ਕੇ ਸਰਬੱਤ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਸਰਪੰਚ ਸਟੈਲਨਜੀਤ ਸਿੰਘ ਸੋਨੂੰ, ਜਸਵੰਤ ਸਿੰਘ ਪੰਚ, ਬੇਅੰਤ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ, ਸੀਮਾ ਸਿੰਘ, ਰਾਜੂ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ ਸਾਬਕਾ ਫ਼ੌਜੀ, ਗੁਰਤੇਜ਼ ਸਿੰਘ, ਭਗਵਾਨ ਸਿੰਘ ਹੈਪੀ, ਕੇਵਲ ਸਿੰਘ, ਚੰਦ ਸਿੰਘ, ਬਿੱਲਾ ਸਿੰਘ, ਹਰਪ੍ਰੀਤ ਸਿੰਘ ਅਤੇ ਸਿੰਗਾਰਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਨੇ ਲੰਗਰ ਵਿਚ ਸੇਵਾ ਕੀਤੀ।
Posted By: Daily Suraj Bureau