Daily Suraj

ਪੰਜਾਬੀ

ਸਵਰਨਕਾਰ ਸੰਗ ਦੀ ਪ੍ਰਧਾਨਗੀ ਦੀਆਂ ਚੋਣਾਂ ਲਈ ਯਸ਼ਪਾਲ ਚੌਹਾਨ ਨੇ ਭਰੇ ਕਾਗ਼ਜ

13 Dec, 2024 05:30 AM

ਕਾਦੀਆਂ : ਸਵਰਨਕਾਰ ਸੰਗ ਦੀ ਇੱਕ ਵਿਸ਼ੇਸ਼ ਮੀਟਿੰਗ ਕਾਦੀਆਂ ਦੇ ਇੱਕ ਨਿੱਜੀ ਹੋਟਲ ’ਚ ਸ਼ਹਿਰੀ ਪ੍ਰਧਾਨ ਜੋਗਿੰਦਰ ਪਾਲ ਭੁੱਟੋ ਅਤੇ ਵਾਈਸ ਪ੍ਰਧਾਨ ਗੁਲਸ਼ਨ ਸਰਾਫ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਵੱਖ-ਵੱਖ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ ਤੇ ਇਸ ਦੌਰਾਨ ਪ੍ਰਧਾਨ ਜੋਗਿੰਦਰ ਪਾਲ ਭੁੱਟੋ ਨੇ ਦੱਸਿਆ ਕਿ ਸਵਰਨਕਾਰ ਸੰਗ ਦੀਆਂ ਚੋਣਾਂ ਅੰਮ੍ਰਿਤਸਰ ਵਿਖੇ 21 ਤੇ 22 ਦਸੰਬਰ ਨੂੰ ਹੋ ਰਹੀਆਂ ਹਨ ਅਤੇ ਇਸ ਦੌਰਾਨ ਸਵਰਨਕਾਰ ਸੰਗ ਦਾ ਇੱਕ ਸੰਮੇਲਨ ਕਰਵਾਇਆ ਜਾ ਰਿਹਾ ਜੋ ਕਿ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਪ੍ਰਧਾਨਗੀ ਦੀਆਂ ਚੋਣਾਂ ਦੇ ਵਿੱਚ ਕਾਗਜ਼ ਭਰਨਗੇ, ਜਿਸ ਦੌਰਾਨ ਆਪਣੇ ਇਲਾਕੇ ਦੇ ਬਟਾਲਾ ਤੋਂ ਸਵਰਨਕਾਰ ਸੰਘ ਦੇ ਯਸ਼ਪਾਲ ਚੌਹਾਨ ਦੇ ਵੱਲੋਂ ਆਲ ਇੰਡੀਆ ਪ੍ਰਧਾਨਗੀ ਦੇ ਅੱਜ ਕਾਗਜ਼ ਭਰੇ। ਇਸ ਮੌਕੇ ਯਸ਼ਪਾਲ ਚੌਹਾਨ ਨੇ ਸ਼ਹਿਰੀ ਪ੍ਰਧਾਨ ਜੋਗਿੰਦਰ ਪਾਲ ਭੁੱਟੋ ਸਮੇਤ ਸਮੁੱਚੇ ਮੈਂਬਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਇਸ ਮੌਕੇ ਸ਼ਹਿਰੀ ਪ੍ਰਧਾਨ ਜੋਗਿੰਦਰ ਪਾਲ ਭੁੱਟੋ ਅਤੇ ਸਮੂਹ ਮੈਂਬਰਾਂ ਵੱਲੋਂ ਯਸ਼ਪਾਲ ਚੌਹਾਨ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਧਾਨ ਗੁਲਸ਼ਨ ਸਰਾਫ, ਰਕੇਸ਼ ਸੇਠ, ਸਰਦਾਰੀ ਲਾਲ, ਵਿੱਕੀ, ਨੀਰਜ ਵਰਮਾ ,ਰਿੰਕੂ ਸਹਿਦੇਵ, ਲਾਲੀ ਸ਼ਰਾਫ, ਦੀਪਕ ਚੌਹਾਨ ,ਅਸ਼ੀਸ਼ ਵਰਮਾ, ਅਮਿਤ ਵਰਮਾ, ਅਸ਼ਵਨੀ ਕੁਮਾਰ ਵਰਮਾ, ਸਤੀਸ਼ ਕੁਮਾਰ, ਜਵਾਹਰਲਾਲ ਆਦੀ ਹਾਜ਼ਰ ਸਨ।

Posted By: Daily Suraj Bureau

Latest News