Daily Suraj

ਪੰਜਾਬੀ

ਸ਼ਿਮਲਾ ਪਹਾੜੀ ਸਵੱਛਤਾ ਅਭਿਆਨ ਮੰਚ ਪਠਾਨਕੋਟ ਵੱਲੋ 12 ਵਾਂ ਸਵੱਛਤਾ ਅਭਿਆਨ ਚਲਾਇਆ

13 Dec, 2024 05:30 AM

ਪਠਾਨਕੋਟ : ਸ਼ਿਮਲਾ ਪਹਾੜੀ ਸਵੱਛਤਾ ਅਭਿਆਨ ਮੰਚ ਪਠਾਨਕੋਟ ਵੱਲੋ 12ਵਾਂ ਸਵੱਛਤਾ ਅਭਿਆਨ ਚਲਾਇਆ ਗਿਆ। ਸਵੱਛਤਾ ਮੁਹਿੰਮ ਵਿਚ ਅਨੰਤ ਸੰਸਥਾ ਦੇ ਪ੍ਰਧਾਨ, ਸੀਐਸਸੀ ਸੁਸਾਇਟੀ ਦੇ ਪੰਜਾਬ ਪ੍ਰਧਾਨ ਅਨੁਜ ਸ਼ਰਮਾ ਅਤੇ ਵਿੱਕੀ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਏ। ਜਿੰਨ੍ਹਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਕੀਤਾ ਗਿਆ।ਸਮਾਜ ਸੇਵਕ ਅਨੁਜ ਸ਼ਰਮਾ ਨੇ ਕਿਹਾ ਕਿ ਸ਼ਿਮਲਾ ਪਹਾੜੀ ਪਾਰਕ ਪਠਾਨਕੋਟ ਦੀ ਪੁਰਾਣੀ ਧਰੋਹਰ ਹੈ। ਜਿਸ ਨੂੰ ਸੰਭਾਲ ਕੇ ਰੱਖਣਾ ਅਤੇ ਸੰਵਾਰਨਾ ਸ਼ਹਿਰ ਵਾਸੀਆਂ ਦਾ ਕੰਮ ਹੈ। ਪਰ ਸਰਕਾਰ ਦੀ ਅਣਦੇਖੀ ਕਾਰਣ ਇਹ ਪਾਰਕ ਆਪਣੀ ਪਛਾਣ ਗੁਆ ਬੈਠਾ ਸੀ ਪਰ ਹੁਣ ਰਾਹੁਲ ਸ਼ਰਮਾ ਦੀ ਦੇਖ-ਰੇਖ ਚ ਇਸ ਪਾਰਕ ਨੂੰ ਮੁੜ ਸੁਰਜੀਤ ਕਰਨ ਲਈ ਸ਼ਿਮਲਾ ਹਿੱਲ ਸੈਨੀਟੇਸ਼ਨ ਫੋਰਮ ਦੇ ਮੈਂਬਰ ਬਹੁਤ ਹੀ ਉਪਰਾਲੇ ਕਰ ਰਹੇ ਹਨ, ਜਿਸ ਲਈ ਰਾਹੁਲ ਦੀ ਟੀਮ ਵਧਾਈ ਦੇ ਪਾਤਰ ਹੈ। ਇਸ ਮੌਕੇ ਤੇ ਵਰਕਰ ਚੰਦਨ ਮਹਿੰਦਰੂ, ਵਾਲਮੀਕਿ ਸਮਾਜ ਦੇ ਪ੍ਰਧਾਨ ਸ਼ੰਕਰ, ਰੂਪਲਾਲ ਸ਼ਰਮਾ, ਨਗਰ ਨਿਗਮ ਨਰਿੰਦਰ ਨੰਦੋ, ਅਨਮੋਲ ਪੁਰੀ, ਵਿਜੇ ਸ਼ਰਮਾ, ਦੇਵਰਾਜ, ਰਾਹੁਲ ਅਰੋੜਾ, ਸਮਾਜ ਸੇਵੀ ਪੰਕਜ ਤੁਲੀ ਅਤੇ ਮੱਖਣ ਸਿੰਘ ਹਾਜ਼ਰ ਸਨ।

Posted By: Daily Suraj Bureau

Latest News