Daily Suraj

ਪੰਜਾਬੀ

ਪ.ਸ.ਸ.ਫ.ਦੀ ਸੂਬਾ ਕਮੇਟੀ ਦੇ 40 ਡੇਲੀਗੇਟ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਕੌਮੀ ਕਾਨਫਰੰਸ ਸ਼ਿਰਡੀ(ਮਹਾਂ ਰਾਸ਼ਟਰ)ਵਿਖੇ ਹੋਏ ਸ਼ਾਮਲ

24 Jan, 2026 03:57 PM

ਕੌਮੀ ਕਾਨਫਰੰਸ ਦੀ ਪਹਿਲੇ ਦਿਨ ਦੀ ਕਾਰਵਾਈ ਮੌਕੇ 'ਤੇ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਨੇ ਵਿਚਾਰ ਪੇਸ਼ ਕੀਤੇ ਫਗਵਾੜਾ (ਅਸ਼ੋਕ ਸ਼ਰਮਾ)ਦੇਸ਼ ਦੇ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੀ 18ਵੀਂ ਨੈਸ਼ਨਲ ਕਾਨਫਰੰਸ 23 ਜਨਵਰੀ ਤੋਂ 26 ਜਨਵਰੀ ਚਾਰ ਰੋਜ਼ਾ ਮਹਾਰਾਸ਼ਟਰ ਦੇ ਸ਼ਹਿਰ ਸਿਰੜੀ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਵਿੱਚ ਪ.ਸ.ਸ.ਫ.1406-22-ਬੀ ਚੰਡੀਗੜ੍ਹ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੂਬਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਸੂਬਾ ਵਿੱਤ ਸਕੱਤਰ ਗੁਰਦੀਪ ਬਾਜਵਾ ਦੀ ਅਗਵਾਈ ਹੇਠ 40 ਡੈਲੀਗੇਟ ਦਾ ਵਫਦ ਭਾਗ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ.ਸ.ਸ.ਫ.ਦੇ ਸੂਬਾ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਵਿਰਦੀ ਅਤੇ ਸਹਾਇਕ ਪ੍ਰੈਸ ਸਕੱਤਰ ਗੁਰਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕਾਨਫਰੰਸ ਅੰਦਰ ਜਿੱਥੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਵਿਚਾਰ ਚਰਚਾ ਕੀਤੀ ਜਾਵੇਗੀ ਉਥੇ ਆਉਣ ਵਾਲੇ ਸਮੇਂ ਦੇ ਨਵੀਂ ਆਲ ਇੰਡੀਆ ਦੇ ਆਲ ਇੰਡੀਆ ਸਟੇਟ ਗੌਰਮੈਂਟ ਫੈਡਰੇਸ਼ਨ ਦੀ ਕੇਂਦਰੀ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਦੇਸ਼ ਦੀਆ ਵੱਖ-ਵੱਖ ਰਾਜਾਂ ਤੋਂ ਅਤੇ ਕੇਂਦਰੀ ਰਾਜਾਂ ਤੋਂ ਲਗਭਗ ਤਿੰਨ ਦਰਜਨ ਜਥੇਬੰਦੀਆਂ ਭਾਗ ਲੈ ਰਹੀਆਂ ਹਨ । ਇਸ ਕੌਮੀ ਕਾਨਫਰੰਸ ਵਿੱਚ ਗੁਰਵਿੰਦਰ ਸਿੰਘ ਚੰਡੀਗੜ੍ਹ,ਮਨੋਹਰ ਲਾਲ ਸ਼ਰਮਾ, ਬੀਰ ਇੰਦਰਜੀਤ ਪੁਰੀ, ਰਾਮ ਲੁਭਾਇਆ ਦਵੇਦੀ, ਬਲਵਿੰਦਰ ਸਿੰਘ ਭੁੱਟੋ, ਨੇ ਦੱਸਿਆ ਕੀ ਪਿਛਲੀ ਕਾਨਫਰੰਸ ਤੋਂ ਜੋ ਕਿ ਬੇਗੂਸਰਾਏ ਬਿਹਾਰ ਵਿਖੇ ਹੋਈ ਸੀ ਉਸ ਤੋਂ ਬਾਅਦ ਇਸ ਸਮੇਂ ਦੌਰਾਨ ਹੁਣ ਤੱਕ ਕੀਤੇ ਗਏ ਸੰਘਰਸ਼ਾਂ ਦਾ ਲੇਖਾ ਜੋਖਾ ਵੀ ਕੀਤਾ ਜਾਵੇਗਾ। ਅੱਜ ਪਹਿਲੇ ਦਿਨ ਦੀ ਸ਼ੁਰੂਆਤ ਸਮੇਂ ਕਾਰਵਾਈ ਰਿਪੋਰਟ ਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਨੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਗੁਰਪ੍ਰੀਤ ਸਿੰਘ ਵਕੀਮਪੁਰ,ਰਾਣੋਖੇੜੀ ਗਿੱਲਾ , ਗੁਰਵਿੰਦਰ ਸਿੰਘ ਚੰਡੀਗੜ੍ਹ, ਅਨਿਲ ਕੁਮਾਰ, ਬਲਜਿੰਦਰ ਸਿੰਘ,ਕਰਮ ਸਿੰਘ, ਪੁਸ਼ਪਿੰਦਰ ਕੁਮਾਰ ਪਿੰਕੀ, ਰਾਜਿੰਦਰ ਸਿੰਘ ਰਾਜਨ, ਸੰਜੀਵ ਕੁਮਾਰ, ਅਮਨਦੀਪ ਸਿੰਘ, ਸੁਖਦੇਵ ਸਿੰਘ ਚੰਗਾਲੀਵਾਲਾ, ਲਖਵਿੰਦਰ ਸਿੰਘ ਖ਼ਾਨਪੁਰ,ਦਰਸ਼ਨ ਸਿੰਘ ਚੀਮਾ, ਫ਼ਕੀਰ ਸਿੰਘ ਟਿੱਬਾ, ਬੱਗਾ ਸਿੰਘ, ਸ਼ਵਿੰਦਰ ਭੱਟੀ, ਹੀਰਾ ਸਿੰਘ ਭੱਟੀ ਪ੍ਰਭਜੋਤ ਕੌਰ, ਸੰਦੀਪ ਕੌਰ, ਰੁਪਿੰਦਰ ਕੌਰ, ਕੁਲਦੀਪ ਸਿੰਘ ਕੌੜਾ, ਬੇਬੀ ਅਬਰੋਲ, ਰਤਨ ਸਿੰਘ ਆਦਿ ਪੰਜਾਬ ਦੇ 40 ਡੈਲੀਗੇਟ ਸਿਰੜੀ ਮਹਾਰਾਸ਼ਟਰ ਕੌਮੀ ਕਾਨਫਰੰਸ ਵਿਚ ਭਾਗ ਲੈ ਰਹੇ ਹਨ।

Posted By: Daily Suraj Bureau

Latest News