Daily Suraj

ਪੰਜਾਬੀ

ਮਰਦਮਸ਼ੁਮਾਰੀ-2027 ਲਈ 40 ਸਵਾਲਾਂ ਦੀ ਸੂਚੀ ਜਾਰੀ, ਜਾਤੀ ਸਮੇਤ ਪੁੱਛੀ ਜਾਵੇਗੀ ਇਹ ਜਾਣਕਾਰੀ

14 Aug, 2026 04:50 PM

ਕੇਂਦਰ ਸਰਕਾਰ ਨੇ ਮਰਦਮਸ਼ੁਮਾਰੀ-2027 ਲਈ 40 ਸਵਾਲਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਵਿਅਕਤੀ ਦੇ ਨਾਂ, ਕੰਮ, ਧਰਮ, ਭਾਸ਼ਾ ਅਤੇ ਬੱਚਿਆਂ ਦੀ ਗਿਣਤੀ ਤੋਂ ਇਲਾਵਾ ਮੋਬਾਈਲ ਨੰਬਰ, ਆਧਾਰ, ਵੋਟਰ ਆਈਡੀ ਅਤੇ ਪਾਸਪੋਰਟ ਨੰਬਰ ਵਰਗੀ ਜਾਣਕਾਰੀ ਵੀ ਸ਼ਾਮਲ ਹੈ। ਮਰਦਮਸ਼ੁਮਾਰੀ ਦੌਰਾਨ ਲੋਕਾਂ ਤੋਂ ਉਨ੍ਹਾਂ ਦੀ ਜਾਤੀ ਬਾਰੇ ਵੀ ਜਾਣਕਾਰੀ ਲਈ ਜਾਵੇਗੀ। ਇਸ ਤਹਿਤ ਅਨੁਸੂਚਿਤ ਜਾਤੀ (SC), ਅਨੁਸੂਚਿਤ ਜਨਜਾਤੀ (ST) ਜਾਂ ਹੋਰ ਜਾਤੀ ਬਾਰੇ ਪੁੱਛਿਆ ਜਾਵੇਗਾ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਮਰਦਮਸ਼ੁਮਾਰੀ ਵਿੱਚ ਸਾਰੇ ਭਾਈਚਾਰਿਆਂ ਦੀ ਜਾਤੀ ਸਬੰਧੀ ਜਾਣਕਾਰੀ ਦਰਜ ਕੀਤੀ ਜਾਵੇਗੀ। ਮਰਦਮਸ਼ੁਮਾਰੀ ਵਿੱਚ ਪੁੱਛੇ ਜਾਣ ਵਾਲੇ 40 ਸਵਾਲ ਵਿਅਕਤੀ ਦਾ ਨਾਂ ਪਰਿਵਾਰ ਦੇ ਮੁਖੀ ਨਾਲ ਸਬੰਧ ਲਿੰਗ ਜਨਮ ਮਿਤੀ ਅਤੇ ਉਮਰ ਮੌਜੂਦਾ ਵਿਆਹੁਤਾ ਸਥਿਤੀ ਵਿਆਹ ਸਮੇਂ ਉਮਰ ਜੀਵਨ ਸਾਥੀ ਦਾ ਨਾਂ ਧਰਮ ਦੱਸੀ ਗਈ ਰਾਸ਼ਟਰੀਅਤਾ ਅਨੁਸੂਚਿਤ ਜਾਤੀ (SC), ਅਨੁਸੂਚਿਤ ਜਨਜਾਤੀ (ST) ਜਾਂ ਜਾਤੀ ਪਿਤਾ ਦਾ ਵੇਰਵਾ ਮਾਤਾ ਦਾ ਵੇਰਵਾ ਅਪਾਹਜਤਾ ਜਾਂ ਦਿਵਿਆਂਗਤਾ ਮਾਤ ਭਾਸ਼ਾ ਅਤੇ ਹੋਰ ਜਾਣੀਆਂ ਭਾਸ਼ਾਵਾਂ ਸਾਖਰਤਾ ਅਤੇ ਡਿਜੀਟਲ ਸਾਖਰਤਾ ਦੀ ਸਥਿਤੀ ਸਿੱਖਿਆ ਸੰਸਥਾ ਵਿੱਚ ਹਾਜ਼ਰੀ ਦੀ ਸਥਿਤੀ ਪ੍ਰਾਪਤ ਕੀਤੀ ਉੱਚਤਮ ਸਿੱਖਿਆ ਦਾ ਪੱਧਰ ਅਤੇ ਸਟ੍ਰੀਮ/ਵਿਸ਼ਾ ਪਿਛਲੇ ਸਾਲ ਦੌਰਾਨ ਕਦੇ ਕੰਮ ਕੀਤਾ ਜਾਂ ਨਹੀਂ ਆਰਥਿਕ ਗਤੀਵਿਧੀ ਦੀ ਸ਼੍ਰੇਣੀ ਕਿੱਤਾ ਉਦਯੋਗ, ਵਪਾਰ ਜਾਂ ਸੇਵਾ ਦੀ ਕਿਸਮ ਕਾਮੇ ਦੀ ਸ਼੍ਰੇਣੀ ਗੈਰ-ਆਰਥਿਕ ਗਤੀਵਿਧੀ ਕੰਮ ਦੀ ਭਾਲ ਜਾਂ ਕੰਮ ਲਈ ਉਪਲਬਧਤਾ ਕੰਮ ਦੀ ਥਾਂ ਤੱਕ ਆਉਣਾ-ਜਾਣਾ ਜਨਮ ਸਥਾਨ ਪਿਛਲੀ ਵਾਰ ਰਹਿਣ ਦੀ ਥਾਂ ਪ੍ਰਵਾਸ ਦਾ ਕਾਰਨ ਪਿਛਲੀ ਵਾਰ ਪ੍ਰਵਾਸ ਤੋਂ ਬਾਅਦ ਇਸ ਪਿੰਡ ਜਾਂ ਸ਼ਹਿਰ ਵਿੱਚ ਰਹਿਣ ਦਾ ਸਮਾਂ ਪੱਕਾ ਰਿਹਾਇਸ਼ੀ ਪਤਾ ਹੁਣ ਜਿਊਂਦੇ ਬੱਚਿਆਂ ਦੀ ਗਿਣਤੀ ਹੁਣ ਤੱਕ ਜਿਊਂਦੇ ਪੈਦਾ ਹੋਏ ਬੱਚਿਆਂ ਦੀ ਕੁੱਲ ਗਿਣਤੀ ਪਿਛਲੇ ਇੱਕ ਸਾਲ ਵਿੱਚ ਜਿਊਂਦੇ ਪੈਦਾ ਹੋਏ ਬੱਚਿਆਂ ਦੀ ਗਿਣਤੀ ਕੋਵਿਡ-19 ਟੀਕਾਕਰਨ ਦੀ ਥਾਂ ਬੈਂਕ ਖਾਤਿਆਂ ਦੀ ਕੁੱਲ ਗਿਣਤੀ ਮੋਬਾਈਲ ਨੰਬਰ, ਜੇਕਰ ਉਪਲਬਧ ਹੋਵੇ ਆਧਾਰ ਨੰਬਰ, ਜੇਕਰ ਉਪਲਬਧ ਹੋਵੇ ਵੋਟਰ ਆਈਡੀ ਨੰਬਰ, ਜੇਕਰ ਉਪਲਬਧ ਹੋਵੇ ਪਾਸਪੋਰਟ ਨੰਬਰ, ਜੇਕਰ ਭਾਰਤੀ ਪਾਸਪੋਰਟ ਧਾਰਕ ਹੋਵੋ ਡ੍ਰਾਈਵਿੰਗ ਲਾਇਸੈਂਸ ਦੀ ਉਪਲਬਧਤਾ ਬੱਚਿਆਂ ਨਾਲ ਸਬੰਧਤ ਸਵਾਲਾਂ ਵਿੱਚ ਮੌਜੂਦਾ ਵਿਆਹੁਤਾ, ਵਿਧਵਾ, ਤਲਾਕਸ਼ੁਦਾ ਅਤੇ ਅੱਡ ਰਹਿ ਰਹੀਆਂ ਔਰਤਾਂ ਲਈ ਹੁਣ ਜਿਊਂਦੇ ਬੱਚਿਆਂ ਦੀ ਗਿਣਤੀ ਅਤੇ ਹੁਣ ਤੱਕ ਜਿਊਂਦੇ ਪੈਦਾ ਹੋਏ ਬੱਚਿਆਂ ਦੀ ਕੁੱਲ ਗਿਣਤੀ ਬਾਰੇ ਜਾਣਕਾਰੀ ਲਈ ਜਾਵੇਗੀ। ਇਸ ਤੋਂ ਇਲਾਵਾ ਪਿਛਲੇ ਇੱਕ ਸਾਲ ਵਿੱਚ ਜਿਊਂਦੇ ਪੈਦਾ ਹੋਏ ਬੱਚਿਆਂ ਦੀ ਗਿਣਤੀ ਸਿਰਫ਼ ਮੌਜੂਦਾ ਵਿਆਹੁਤਾ ਔਰਤਾਂ ਤੋਂ ਪੁੱਛੀ ਜਾਵੇਗੀ। ਕੰਮ ਅਤੇ ਰੋਜ਼ਗਾਰ ਨਾਲ ਸਬੰਧਤ ਸਵਾਲਾਂ ਵਿੱਚ ਆਰਥਿਕ ਗਤੀਵਿਧੀ, ਕਿੱਤਾ, ਉਦਯੋਗ ਜਾਂ ਸੇਵਾ ਦੀ ਕਿਸਮ, ਕਾਮੇ ਦੀ ਸ਼੍ਰੇਣੀ ਅਤੇ ਕੰਮ ਦੀ ਥਾਂ ਤੱਕ ਆਉਣ-ਜਾਣ ਵਰਗੀ ਜਾਣਕਾਰੀ ਸ਼ਾਮਲ ਹੈ। ਇਸ ਦੇ ਨਾਲ ਪ੍ਰਵਾਸ ਨਾਲ ਜੁੜੇ ਸਵਾਲਾਂ ਰਾਹੀਂ ਜਨਮ ਸਥਾਨ, ਪਿਛਲੀ ਰਿਹਾਇਸ਼ ਅਤੇ ਪ੍ਰਵਾਸ ਦੇ ਕਾਰਨ ਬਾਰੇ ਵੀ ਜਾਣਕਾਰੀ ਲਈ ਜਾਵੇਗੀ।

Posted By: Daily Suraj Bureau

Latest News