Daily Suraj

ਪੰਜਾਬੀ

ਅੱਜ ਲੱਗੇਗਾ 2026 ਦਾ ਪਹਿਲਾ ਸੂਰਜ ਗ੍ਰਹਿਣ, ਵਿਗਿਆਨੀਆਂ ਵੱਲੋਂ ਦਿਸ਼ਾ-ਨਿਰਦੇਸ਼

17 Feb, 2026 02:55 PM

ਅੱਜ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਅੱਜ ਦੁਪਹਿਰ 3 ਵੱਜ ਕੇ 26 ਮਿੰਟ ‘ਤੇ ਸੂਰਜ ਗ੍ਰਹਿਣ ਸ਼ੁਰੂ ਹੋ ਜਾਵੇਗਾ ਅਤੇ ਸ਼ਾਮ ਨੂੰ 7 ਵੱਜ ਕੇ 57 ਮਿੰਟ ‘ਤੇ ਗ੍ਰਹਿਣ ਸਮਾਪਤ ਹੋਵੇਗਾ। ਧਾਰਮਿਕ ਮਾਨਤਾਵਾਂ ਅਨੁਸਾਰ, ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਕੁਝ ਗੱਲਾਂ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ ਅੱਜ ਦਾ ਸੂਰਜ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਵੇਗਾ, ਜਿਸ ਕਾਰਨ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ। ਇਹ ਗ੍ਰਹਿਣ ਸਾਊਥ ਅਫਰੀਕਾ, ਜ਼ਿੰਬਾਬਵੇ, ਨਾਮੀਬੀਆ, ਤੰਜ਼ਾਨੀਆ, ਬੋਤਸਵਾਨਾ, ਮਾਰੀਸ਼ਸ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਚਿਲੀ ਤੇ ਅਰਜਨਟੀਨਾ ਵਿੱਚ ਦੇਖਿਆ ਜਾ ਸਕੇਗਾ। ਆਓ ਜਾਣਦੇ ਹਾਂ ਸੂਰਜ ਗ੍ਰਹਿਣ ਦੌਰਾਨ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਸੂਰਜ ਗ੍ਰਹਿਣ ਨੂੰ ਕਦੇ ਵੀ ਨੰਗੀ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਅੱਖਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਸੂਰਜ ਗ੍ਰਹਿਣ ਦੌਰਾਨ ਖਾਣ-ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਸਲ ਵਿੱਚ, ਗ੍ਰਹਿਣ ਦੌਰਾਨ ਨਕਾਰਾਤਮਕਤਾ ਜ਼ਿਆਦਾ ਰਹਿੰਦੀ ਹੈ, ਜਿਸ ਨਾਲ ਖਾਣ-ਪੀਣ ਵਾਲੀਆਂ ਚੀਜ਼ਾਂ ਪ੍ਰਭਾਵਿਤ ਹੋ ਸਕਦੀਆਂ ਹਨ। ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਧਾਰਮਿਕ ਗ੍ਰੰਥਾਂ ਅਨੁਸਾਰ, ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਸੂਰਜ ਗ੍ਰਹਿਣ ਦੌਰਾਨ ਉਨ੍ਹਾਂ ਨੂੰ ਸਬਜ਼ੀਆਂ ਆਦਿ ਕੱਟਣ ਤੋਂ ਬਚਣਾ ਚਾਹੀਦਾ ਹੈ। ਇਸ ਸਮੇਂ ਦੌਰਾਨ ਜਿੰਨਾ ਹੋ ਸਕੇ ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਚਾਹੀਦਾ ਹੈ। ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਸੌਣਾ ਨਹੀਂ ਚਾਹੀਦਾ। ਇਸ ਦੌਰਾਨ ਜੇਕਰ ਕੁਝ ਖਾਣਾ ਹੈ, ਤਾਂ ਉਸ ਵਿੱਚ ਪਹਿਲਾਂ ਤੁਲਸੀ ਦੇ ਪੱਤੇ ਪਾਉਣੇ ਚਾਹੀਦੇ ਹਨ। ਇਸ ਤੋਂ ਬਾਅਦ ਹੀ ਉਸਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ।

Posted By: Daily Suraj Bureau

Latest News