IND vs NZ ਪਹਿਲੇ ਮੈਚ ਦੌਰਾਨ ਭਾਰਤ ਨੂੰ ਲੱਗਾ ਵੱਡਾ ਝਟਕਾ! ਬੁਰੀ ਤਰ੍ਹਾਂ ਜ਼ਖਮੀ ਹੋਇਆ ਇਹ ਸਟਾਰ ਖਿਡਾਰੀ
ਵਿਸ਼ਵ ਕੱਪ ਤੋਂ ਪਹਿਲਾਂ ਵਧੀ ਟੀਮ ਇੰਡੀਆ ਦੀ ਚਿੰਤਾ? ਭਾਰਤ ਦੇ ਇਕ ਆਲਰਾਊਂਡਰ ਨੂੰ ਵਡੋਦਰਾ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਪਾਰੀ ਦੌਰਾਨ ਸੱਟ ਲੱਗ ਗਈ ਅਤੇ ਉਨ੍ਹਾਂ ਨੂੰ ਤੁਰੰਤ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਇਸ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ 50 ਓਵਰਾਂ ਵਿੱਚ 8 ਵਿਕਟਾਂ ‘ਤੇ 300 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਨੂੰ ਜਿੱਤ ਲਈ 301 ਦੌੜਾਂ ਦਾ ਟੀਚਾ ਮਿਲਿਆ। ਇਸ ਆਲਰਾਊਂਡਰ ਦਾ ਨਾਮ ਵਾਸ਼ਿੰਗਟਨ ਸੁੰਦਰ ਹੈ, ਜੋ ਨਿਊਜ਼ੀਲੈਂਡ ਵਿਰੁੱਧ ਵਡੋਦਰਾ ਵਨਡੇ ਦੌਰਾਨ ਜ਼ਖਮੀ ਹੋ ਗਿਆ। ਇਸ ਮੈਚ ਵਿੱਚ ਆਪਣਾ ਪੰਜਵਾਂ ਓਵਰ ਸੁੱਟਣ ਤੋਂ ਬਾਅਦ ਸੁੰਦਰ ਨੂੰ ਮੈਦਾਨ ਛੱਡਣਾ ਪਿਆ। ਪੰਜਵੇਂ ਓਵਰ ਦੌਰਾਨ ਅਚਾਨਕ ਉਸਦੀ ਪਿੱਠ ਵਿੱਚ ਖਿਚਾਅ ਆ ਗਿਆ। ਮੈਚ ਦੇ ਵਿਚਕਾਰ ਇਹ ਸੱਟ ਭਾਰਤ ਲਈ ਇੱਕ ਵੱਡਾ ਝਟਕਾ ਹੈ। ਸੁੰਦਰ ਨੂੰ ਗੇਂਦਬਾਜ਼ੀ ਕਰਦੇ ਸਮੇਂ ਅਸਹਿਜ ਮਹਿਸੂਸ ਹੋਇਆ ਅਤੇ ਉਹ ਦਰਦ ਵਿੱਚ ਦਿਖਾਈ ਦੇ ਰਿਹਾ ਸੀ। ਸ਼ੁਰੂ ਵਿੱਚ ਮੰਨਿਆ ਜਾ ਰਿਹਾ ਸੀ ਕਿ ਵਾਸ਼ਿੰਗਟਨ ਸੁੰਦਰ ਨੂੰ ਸਾਈਡ ਸਟ੍ਰੇਨ ਸੀ। ਫਿਰ ਦੱਸਿਆ ਜੀਅ ਕਿ ਵਾਸ਼ਿੰਗਟਨ ਸੁੰਦਰ ਨੂੰ ਪਿੱਠ ਵਿੱਚ ਖਿਚਾਅ ਸੀ, ਸਾਈਡ ਸਟ੍ਰੇਨ ਨਹੀਂ। ਇਸ ਸੱਟ ਨੂੰ ਆਮ ਤੌਰ ‘ਤੇ ਘੱਟ ਗੰਭੀਰ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਠੀਕ ਹੋਣ ਲਈ ਘੱਟ ਸਮਾਂ ਲੱਗਦਾ ਹੈ। ਹੁਣ ਅੰਤਿਮ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਜਾਵੇਗਾ ਕਿ ਟੀ-20 ਵਿਸ਼ਵ ਕੱਪ ਵਿੱਚ ਸੁੰਦਰ ਦੀ ਉਪਲਬਧਤਾ ਨੂੰ ਲੈ ਕੋਈ ਚਿੰਤਾ ਵਾਲੀ ਗੱਲ ਹੈ ਜਾਂ ਨਹੀਂ। ਫਿਲਹਾਲ ਡਾਕਟਰ ਉਸਦੀ ਹਾਲਤ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
Posted By: Daily Suraj Bureau