Daily Suraj

ਪੰਜਾਬੀ

ਕੇਂਦਰ ਸਰਕਾਰ ਨੇ ਨੰਗਲ ਡੈਮ, ਭਾਖੜਾ ਡੈਮ ’ਤੇ CISF ਦੇ 296 ਜਵਾਨਾਂ ਦੀ ਤਾਇਨਾਤੀ

23 May, 2025 11:01 PM

ਚੰਡੀਗੜ੍ਹ : ਪੰਜਾਬ ਹਰਿਆਣਾ ਦੇ ਪਾਣੀ ਦਾ ਵਿਵਾਦ ਹਾਲੇ ਸਹੀ ਢੰਗ ਨਾਲ ਖ਼ਤਮ ਨਹੀਂ ਹੋਇਆ ਕੀ ਹੁਣ ਨਵਾਂ ਵਿਵਾਦ ਖੜਾ ਹੋਣਾ ਸ਼ੁਰੂ ਹੋ ਗਿਆ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਨੰਗਲ ਡੈਮ ਭਾਖੜਾ ਡੈਮ ਤੇ ਸੀਆਈਐਸਐਫ ਦੇ 296 ਜਵਾਨਾਂ ਦੀ ਤਾਇਨਾਤੀ ਨੂੰ ਲੈ ਕੇ ਛੜਿਆ ਹੈ। ਹਾਲਾਂਕਿ ਡੈਮਾਂ ਦੀ ਸੁਰੱਖਿਆ ਸੀਆਈਐਸਐਫ ਨੂੰ ਦੇਣ ਲਈ ਪਿਛਲੇ ਕਈ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ ਪਰ ਹੁਣ ਪਾਣੀ ਦੀ ਵੰਡ ’ਤੇ ਜੋ ਵਿਵਾਦ ਛਿੜਿਆ ਸੀ ਉਸ ਵਿਵਾਦ ਤੋਂ ਇਕਦਮ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਆਦੇਸ਼ ਜਾਰੀ ਕਰਨ ਨਾਲ ਇੱਕ ਨਵਾਂ ਮੁੱਦਾ ਖੜਾ ਹੋ ਗਿਆ ਹੈ।

ਜਿਸ ਦਾ ਕਿ ਬੀਬੀਐਮਬੀ ਦੇ ਕਰਮਚਾਰੀ ਸੰਘ ਦੇ ਨੇਤਾਵਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਬੀਬੀਐਮਬੀ ਵੱਲੋਂ ਸੀਆਈਐਸਐਫ ਦੀ ਕੰਪਨੀ ਵਾਸਤੇ ਰਿਹਾਇਸ਼ ਦੇਣ ਦੇ ਮਕਸਦ ਨਾਲ ਕੁਝ ਮਕਾਨਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ  ਹਨ ਤਾਂ ਜੋ ਕੇਂਦਰੀ ਸੁਰੱਖਿਆ ਬਲ ਮੁਲਾਜ਼ਮਾਂ ਨੂੰ ਰਿਹਾਇਸ਼ ਦਿੱਤੀ ਜਾ ਸਕੇ। 

ਲਗਭਗ ਪਿਛਲੇ 20 ਦਿਨਾਂ ਤੋਂ ਪੰਜਾਬ ਹਰਿਆਣਾ ’ਚ ਪਾਣੀ ਦਾ ਵਿਵਾਦ ਚੱਲ ਰਿਹਾ ਸੀ ਜਿਸ ਕਰ ਕੇ ਪੰਜਾਬ ਸਰਕਾਰ ਵੱਲੋਂ ਨੰਗਲ ਡੈਮ ਦੇ ਉੱਪਰ ਦਿਨ ਰਾਤ ਮੋਰਚਾ ਲਗਾ ਕੇ ਪਾਣੀ ਦੀ ਰਾਖੀ ਲਈ ਆਮ ਆਦਮੀ ਪਾਰਟੀ ਵਲੰਟੀਅਰ ਬੈਠੇ ਹੋਏ ਸਨ। ਪੰਜਾਬ ਸਰਕਾਰ ਨੇ ਹਰਿਆਣੇ ਨੂੰ ਵਾਧੂ ਪਾਣੀ ਨਾ ਦੇਣ ਦੀ ਗੱਲ ਕਹਿ ਦਿੱਤੀ ਸੀ ਉਸ ਤੋਂ ਬਾਅਦ ਇਹ ਦੋਨਾਂ ਸਟੇਟਾਂ ਦਾ ਪਾਣੀ ਦਾ ਵਿਵਾਦ ਹਾਈਕੋਰਟ ਤੱਕ ਪਹੁੰਚ ਗਿਆ, ਪਰ ਹੁਣ ਪਾਣੀ ਦਾ ਮੁੱਦਾ 21 ਮਈ ਪਿਛਲੇ ਕੱਲ ਤੋਂ ਖ਼ਤਮ ਹੋ ਗਿਆ ਹੈ ਕਿਉਂਕਿ ਹਰਿਆਣੇ ਨੂੰ ਨਵੀਂ ਟਰਨ ਦੇ ਹਿਸਾਬ ਨਾਲ ਉਸ ਨੂੰ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। 

ਪਰ ਹੁਣ ਇੱਕ ਨਵਾਂ ਹੀ ਮੁੱਦਾ ਛਿੜ ਗਿਆ ਹੈ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਬੀਬੀਐਮਬੀ ਨੂੰ ਨੰਗਲ ਡੈਮ ਭਾਖੜਾ ਡੈਮ ਦੀ ਸੁਰੱਖਿਆ ਵਾਸਤੇ 296 ਸੀਆਈਐਸਐਫ ਦੇ ਜਵਾਨ ਲਗਾਉਣ ਦੇ ਲਈ ਕਿਹਾ ਗਿਆ ਹੈ ਤੇ ਜਿਸ ਦਾ ਖਾਣ ਪੀਣ, ਰਹਿਣ, ਸਹਿਣ, ਆਉਣ, ਜਾਣ, ਦਾ ਸਾਰਾ ਖਰਚਾ ਬੀਬੀਐਮਬੀ ਚੁੱਕੇਗੀ। ਹਾਲਾਂਕਿ ਡੈਮਾਂ ਦੀ ਸੁਰੱਖਿਆ ਵਾਸਤੇ ਪਿਛਲੇ ਕਈ ਸਾਲਾਂ ਤੋਂ ਸੀਆਈਐਸਐਫ ਲਗਾਉਣ ਦੀ ਗੱਲ ਕਹੀ ਜਾ ਰਹੀ ਸੀ ਪਰ ਹਰ ਵਾਰ ਇਹ ਮੁੱਦਾ ਠੰਡੇ ਵਾਸਤੇ ਵਿੱਚ ਚਲਾ ਜਾਂਦਾ ਸੀ ਪਰ ਹੁਣ ਜਿਉਂ ਹੀ ਪਾਣੀ ਦਾ ਮੁੱਦਾ ਪਿਛਲੇ ਕੱਲ ਖਤਮ ਹੋਇਆ ਤਾਂ ਕੱਲ ਸ਼ਾਮ ਨੂੰ ਹੀ ਕੇਂਦਰ ਗ੍ਰਹਿ ਮੰਤਰਾਲਿਆ ਵੱਲੋਂ ਇੱਕ ਪੱਤਰ ਜਾਰੀ ਕਰ ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਦੀ ਜਿੰਮੇਵਾਰੀ ਸੀਆਈਐਸਐਫ ਨੂੰ ਦੇ ਦਿੱਤੀ ਜਾਵੇ।

#BhakraDam #NangalDam #CISF #SecurityDeployment #InfrastructureSecurity #CentralGovernment #PunjabNews


Posted By: Daily Suraj Bureau

Latest News