Daily Suraj

ਪੰਜਾਬੀ

ਡਾ. ਅਸ਼ਵਨੀ ਸ਼ਰਮਾ ਨੇ ਚਾਈਨਾ ਡੋਰ ਨਾ ਵਰਤਣ ਦੀ ਲੋਕਾ ਨੂੰ ਕੀਤੀ ਅਪੀਲ।

03 Jan, 2026 12:33 PM

ਲੁਧਿਆਣਾ ਰਵੀ ਕਾਲੜਾ 
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਅਸ਼ਵਨੀ ਸ਼ਰਮਾ ਨੇ ਦੱਸਿਆ ਹੈ ਕਿ ਪਹਿਲੇ ਸਮੇਂ ਦੇ ਵਿੱਚ ਲੋਕ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਉਂਦੇ ਸੀ ,ਅਤੇ ਪਤੰਗਬਾਜ਼ੀ ਵੀ ਕਰਦੇ ਸੀ ਪਤੰਗਬਾਜ਼ੀ ਕਰਨ ਦੇ ਸਮੇਂ ਲੋਕ ਤਾਗੇ ਦੀ ਮਾਂਜੇ ਨਾਲ ਸੂਤੀ ਹੋਈ ਡੋਰ ਦੀ ਵਰਤੋਂ ਕਰਦੇ ਸੀ। ਜਿਸ ਦੇ ਨਾਲ ਪੰਛੀਆਂ ਅਤੇ ਜੀਵ ਜੰਤੂ ਅਤੇ ਲੋਕਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਸੀ। ਪਰ ਜਦੋਂ ਦੀ ਪੰਜਾਬ ਦੇ ਵਿੱਚ ਚਾਈਨਾ ਡੋਰ ਦੀ ਪਤੰਗਬਾਜ਼ੀ ਕਰਨ ਦੇ ਸਮੇਂ ਵਰਤੋਂ ਹੋਣ ਲੱਗੀ ਹੈ । ਉਦੋ ਦਾ ਹੀ ਪੰਛੀਆਂ ਅਤੇ ਮਨੁੱਖੀ ਜੀਵਨ ਨੂੰ ਬਹੁਤ ਜਿਆਦਾ ਨੁਕਸਾਨ ਹੁੰਦਾ ਜਾ ਰਿਹਾ ਹੈ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਮੋਟਰਸਾਈਕਲ ਤੇ ਜਾ ਰਹੇ ਲੋਕਾਂ ਦੇ ਗਲੇ ਤੇ ਚਾਈਨਾ ਡੋਰ ਫਿਰ ਜਾਂਦੀ ਹੈ, ਤੇ ਉਸਦੇ ਨਾਲ ਕਾਫੀ ਨੁਕਸਾਨ ਹੁੰਦਾ ਹੈ । ਇਸ ਚਾਈਨਾ ਡੋਰ ਦੇ ਨਾਲ ਕਾਫੀ ਕੀਮਤੀ ਜਾਨਾ ਵੀ ਜਾ ਚੁੱਕੀਆਂ ਨੇ ਤੇ ਪੰਛੀਆਂ ਦੇ ਪਰ ਵੀ ਕੱਟੇ ਜਾਂਦੇ ਨੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ । ਪਰ ਉਹ ਬੇਜੁਬਾਨ ਵਿਚਾਰੇ ਪੰਛੀ ਕੁਛ ਕਰਤਾ ਨਹੀਂ ਸਕਦੇ ਪਰ ਜਨਤਾ ਨੂੰ ਅਪੀਲ ਹੈ ਕਿ ਲੋਕ ਘੱਟੋ ਘੱਟ ਬੇਜੁਬਾਨਾਂ ਦਾ ਹੀ ਸੋਚ ਲਵੇ ਜੋ ਕਿ ਬੋਲ ਕੇ ਨਹੀਂ ਦੱਸ ਸਕਦੇ । ਪੰਛੀਆਂ ਤੇ ਮਨੁੱਖੀ ਜੀਵਨ ਲਈ ਕਾਤ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਸਖਤ ਕਾਰਵਾਈ ਕਰੇ । ਤਾਂ ਜੌ ਇਸ ਕਤਲ ਡੋਰ ਤੇ ਠੱਲ ਪਾਈ ਜਾ ਸਕੇ। ਜਿਸ ਦੇ ਪੰਛੀਆਂ ਅਤੇ ਮਨੁੱਖੀ ਜੀਵਨ ਦਾ ਬਚਾਅ ਹੋ ਸਕੇ।

Posted By: Daily Suraj Bureau

Latest News