ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈਕੇ ਨੌਜਵਾਨਾਂ ਚ ਭਾਰੀ ਉਤਸ਼ਾਹ - ਅਰਾਧਨਾ ਕਾਂਗੜਾ
(ਜਗਸੀਰ ਸਿੰਘ) - ਚੱਲ ਰਹੀਆਂ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈਕੇ ਨੌਜਵਾਨਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਰੋਜ਼ਾਨਾ ਹੀ ਲੱਖਾਂ ਨੌਜਵਾਨ ਯੂਥ ਕਾਂਗਰਸ ਦਾ ਹਿੱਸਾ ਬਣ ਰਹੇ ਹਨ। ਇਹ ਵਿਚਾਰ ਉੱਘੇ ਸਮਾਜ ਸੇਵੀ ਅਤੇ ਟਕਸਾਲੀ ਕਾਂਗਰਸੀ ਕਾਂਗੜਾ ਪਰਿਵਾਰ ਦੀ ਨੂੰਹ ਜ਼ੋ ਖੁਦ ਵੀ ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਦੀ ਚੋਣ ਲੜ ਰਹੇ ਹਨ ਸ਼੍ਰੀਮਤੀ ਅਰਾਧਨਾ ਕਾਂਗੜਾ ਨੇ ਪ੍ਰਗਟ ਕੀਤੇ ਉਹ ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੀਆਂ ਇਹਨਾਂ ਚੌਣਾਂ ਰਾਹੀਂ ਚੰਗੀ ਸੋਚ ਅਤੇ ਸੇਵਾ ਭਾਵਨਾ ਰੱਖਣ ਵਾਲੇ ਆਮ ਘਰਾਂ ਦੇ ਨੌਜਵਾਨ ਲੜਕੇ ਲੜਕੀਆਂ ਲਈ ਇੱਕ ਸਾਫ਼ ਸੁਥਰੀ ਰਾਜਨੀਤੀ ਵਿੱਚ ਆਉਣ ਦਾ ਸੁਨਹਿਰੀ ਮੌਕਾ ਹੈ। ਸ਼੍ਰੀਮਤੀ ਅਰਾਧਨਾ ਕਾਂਗੜਾ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਨੇਤਾ ਜ਼ੋ ਸੰਸਦ ਤੋਂ ਲੈਕੇ ਸੜਕਾਂ ਤੱਕ ਹਰ ਪੱਧਰ ਤੇ ਬੜੀ ਦਿਲੇਰੀ ਨਾਲ ਦੇਸ਼ ਵਾਸੀਆਂ ਦੇ ਅਧਿਕਾਰਾਂ ਦੀ ਲੜਾਈ ਲੜ ਰਹੇ ਹਨ ਸ਼੍ਰੀ ਰਾਹੁਲ ਗਾਂਧੀ ਦਾ ਮਿਸ਼ਨ ਯੂਥ ਕਾਂਗਰਸ ਦੀਆਂ ਚੋਣਾਂ ਰਾਹੀਂ ਨੇਤਾ ਚੁਣੇ ਨੇਤਾ ਬਣੋ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਯੂਥ ਕਾਂਗਰਸ ਦੀਆਂ ਚੋਣਾਂ ਦੀ ਸ਼ੁਰੂਆਤ ਸ਼੍ਰੀ ਰਾਹੁਲ ਗਾਂਧੀ ਵੱਲੋਂ ਸਭ ਤੋਂ ਪਹਿਲਾਂ 2008 ਵਿੱਚ ਪੰਜਾਬ ਤੋਂ ਕੀਤੀ ਗਈ ਜਿਸ ਵਿੱਚ ਮੇਰੀ ਸੱਸ ਮਾਂ ਮੈਡਮ ਪੂਨਮ ਕਾਂਗੜਾ ਨੂੰ ਜ਼ਿਲ੍ਹਾ ਸੰਗਰੂਰ ਦੀ ਪਹਿਲੀ ਮਹਿਲਾ ਅਤੇ ਇਲੈਕਟੜ ਜ਼ਿਲ੍ਹਾ ਪ੍ਰਧਾਨ ਬਣਨ ਦਾ ਮਾਣ ਪ੍ਰਾਪਤ ਹੋਇਆ ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਅਨੇਕਾਂ ਹੀ ਅਜਿਹੇ ਨੌਜਵਾਨਾਂ ਨੂੰ ਲੀਡਰ ਬਣਨ ਦਾ ਮੌਕਾ ਮਿਲਿਆ ਹੈ ਜ਼ੋ ਅੱਜ ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਅੰਦਰ ਉਚ ਅਹੁਦਿਆਂ ਤੇ ਬਿਰਾਜਮਾਨ ਹਨ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵਿੱਚ ਵੀ ਯੂਥ ਕਾਂਗਰਸ ਦੀਆਂ ਚੋਣਾਂ ਵਿੱਚੋਂ ਨਿੱਕਲੇ ਨੌਜਵਾਨਾਂ ਨੇ ਵਿਸ਼ੇਸ਼ ਪੱਦ ਹਾਸਲ ਕੀਤੇ ਹਨ ਸ਼੍ਰੀਮਤੀ ਅਰਾਧਨਾ ਕਾਂਗੜਾ ਨੇ ਚੱਲ ਰਹੀਆਂ ਯੂਥ ਕਾਂਗਰਸ ਦੀਆਂ ਚੋਣਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਯੂਥ ਕਾਂਗਰਸ ਦੀ ਮੈਂਬਰਸ਼ਿਪ ਅਤੇ ਵੋਟਿੰਗ 2 ਫ਼ਰਵਰੀ 2026 ਤੋਂ ਸ਼ੁਰੂ ਹੋ ਗਈ ਹੈ ਜ਼ੋ 2 ਮਾਰਚ 2026 ਤੱਕ ਚੱਲੇਗੀ 18 ਸਾਲ ਤੋਂ 35 ਸਾਲ ਤੱਕ ਦੀ ਉਮਰ ਦਾ ਕੋਈ ਵੀ ਵਿਅਕਤੀ ਯੂਥ ਕਾਂਗਰਸ ਦਾ ਮੈਂਬਰ ਬਣ ਕੇ ਯੂਥ ਕਾਂਗਰਸ ਵਿੱਚ ਸੂਬਾ ਪ੍ਰਧਾਨ, ਸੂਬਾ ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ, ਵਿਧਾਨ ਸਭਾ ਕਮੇਟੀ ਅਤੇ ਬਲਾਕ ਕਮੇਟੀ ਲਈ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੋਟ ਪਾ ਸਕਦਾ ਹੈ, ਇਹ ਮੈਂਬਰਸ਼ਿਪ ਸਿਰਫ਼ ਆਨਲਾਈਨ ਹੀ ਹੋਵੇਗੀ ਉਨ੍ਹਾਂ ਕਿਹਾ ਕਿ ਇੱਕ ਮੈਂਬਰ ਵੱਖ - ਵੱਖ ਅਹੁਦਿਆਂ ਲਈ 6 ਵੋਟਾਂ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਸੂਬਾ ਜਨਰਲ ਸਕੱਤਰ ਲਈ ਚੋਣ ਲੜ ਰਹੇ ਹਨ ਉਨ੍ਹਾਂ ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਸੂਬਾ ਜਨਰਲ ਸਕੱਤਰ ਲਈ ਲੜੀ ਨੰਬਰ 90 ਤੇ ਵੱਧ ਤੋਂ ਵੱਧ ਵੋਟਾਂ ਪਾ ਕਿ ਉਨ੍ਹਾਂ ਨੂੰ ਸਫ਼ਲ ਬਣਾਉਣ।
Posted By: Daily Suraj Bureau