Daily Suraj

ਪੰਜਾਬੀ

ਪਿੰਡ ਮਹਿਲ ਖੁਰਦ ਨੇੜੇ ਵੱਡਾ ਸੜਕ ਹਾਦਸਾ, ਬੱਸ ਪਲਟੀ ਅਤੇ ਕਈ ਜ਼ਖ਼ਮੀ

22 Jan, 2026 02:05 PM

ਪ੍ਰਾਈਵੇਟ ਬੱਸ ਵਿਚ ਨਰਸਿੰਗ ਕਾਲਜ ਤੇ ਸਕੂਲ ਦੀਆਂ ਵਿਦਿਆਰਥਣਾਂ ਸਵਾਰ ਸਨ, ਜ਼ਖ਼ਮੀਆਂ ’ਚੋਂ ਇਕ ਦੀ ਹਾਲਤ ਗੰਭੀਰ ਇਥੇ ਪਿੰਡ ਮਹਿਲ ਖੁਰਦ ਵਿਚ ਸਵਾਰੀਆਂ ਨਾਲ ਭਰੀ ਪ੍ਰਾਈਵੇਟ ਬੱਸ ਖੇਤਾਂ ਵਿੱਚ ਪਲਟ ਗਈ। ਹਾਦਸੇ ਵਿੱਚ ਕਰੀਬ 15 ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਨਰਸਿੰਗ ਕਾਲਜ ਅਤੇ ਸਕੂਲ ਦੀਆਂ ਵਿਦਿਆਰਥਣਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੋਣ ਕਰਕੇ ਬਰਨਾਲਾ ਰੈਫਰ ਕਰ ਦਿੱਤਾ ਗਿਆ ਹੈ।ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਇਲਾਜ ਕਰਦੇ ਡਾਕਟਰ।ਹਾਦਸੇ ਦਾ ਕਾਰਨ ਧੁੰਦ ਤੇ ਓਵਰਟੇਕ ਕਰਦੇ ਸਮੇਂ ਲੁੱਕ ਦੇ ਭਰੇ ਟਿੱਪਰ ਸਮੇਤ ਬੱਸ ਡਰਾਈਵਰ ਦੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ। ਉਂਝ ਜਾਂਚ ਤੋਂ ਬਾਅਦ ਹੀ ਹਾਦਸੇ ਦਾ ਅਸਲ ਕਾਰਨ ਪਤਾ ਲੱਗੇਗਾ।

 ਸਰਕਾਰੀ ਹਸਪਤਾਲ ਮਹਿਲ ਕਲਾਂ ਦੀ ਡਾਕਟਰ ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ 14 ਦੇ ਕਰੀਬ ਜ਼ਖਮੀ ਪਹੁੰਚੇ ਹਨ, ਜਿਨਾਂ ਵਿੱਚੋਂ ਦੋ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

Posted By: Daily Suraj Bureau

Latest News