Daily Suraj

ਪੰਜਾਬੀ

ਇੰਡੀਆਂ ਵਿਚ ਘੱਟ ਗਿਣਤੀ ਧਰਮ ਅਤੇ ਕੌਮ ਸੁਰੱਖਿਅਤ ਨਹੀ-ਮਾਨ

01 Jan, 2026 06:03 PM

ਫਤਹਿਗੜ੍ਹ ਸਾਹਿਬ ( ਮੁਖ਼ਤਿਆਰ ਸਿੰਘ)
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਇੰਡੀਆ ਦੇ ਵਜੀਰ ਏ ਆਜਮ ਕ੍ਰਿਸਮਿਸ ਦੇ ਦਿਨ ਉਤੇ ਚਰਚ ਵਿਚ ਗਏ ਅਤੇ ਇਸਾਈਆ ਨੂੰ ਮੁਬਾਰਕਬਾਦ ਦਿੱਤੀ ਜਦੋ ਕਿ ਉਨ੍ਹਾਂ ਦੀ ਸਰਕਾਰ ਕਹਿ ਰਹੀ ਹੈ ਕਿ ਹਰਿਆਣੇ ਦੇ ਟਿਕਲੀ ਇਲਾਕੇ ਵਿਚ ਗਿਰਜਾਘਰ ਨਹੀ ਬਣਨਾ, ਇਸੇ ਤਰ੍ਹਾਂ ਬੀਤੇ ਸਮੇਂ ਵਿਚ ਸਿਮਲੇ ਦੀ ਸਿਜੌਲੀ ਵਿਖੇ ਮਸਜਿਦ ਤੋੜ ਦਿੱਤੀ ਗਈ। ਇਸ ਤੋਂ ਸਪਸ਼ਟ ਹੈ ਕਿ ਇਸ ਮੋਦੀ ਹਕੂਮਤ ਨੂੰ ਧਰਮ ਨਿਰਪੱਖ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਇਸ ਹਕੂਮਤ ਨੂੰ ਤਾਨਾਸਾਹੀ ਘੱਟ ਗਿਣਤੀ ਕੌਮਾਂ ਦੇ ਸਮਾਜਿਕ, ਧਾਰਮਿਕ, ਵਿਧਾਨਿਕ ਅਤੇ ਭੂਗੋਲਿਕ ਹੱਕਾਂ ਨੂੰ ਕੁੱਚਲਣ ਵਾਲੀ ਹਕੂਮਤ ਦਸਿਆ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM