Daily Suraj

ਪੰਜਾਬੀ

ਡੈਬਿਊ ਤੋਂ ਬਾਅਦ ਮੌਨੀ ਰਾਏ ਦੀ ਖੂਬਸੂਰਤੀ 'ਚ ਆਇਆ ਬਦਲਾਅ, ਇਹ ਤਸਵੀਰਾਂ ਨੇ ਗਵਾਹ

02 Oct, 2018 05:30 AM

ਟੀ. ਵੀ. ਅਦਾਕਾਰਾ ਮੌਨੀ ਰਾਏ ਲੋਕਪ੍ਰਿਯ ਸੀਰੀਅਲ 'ਨਾਗਿਨ' ਨਾਲ ਕਾਫੀ ਮਸ਼ਹੂਰ ਹੋਈ ਸੀ। ਹਾਲ ਹੀ 'ਚ ਮੌਨੀ ਰਾਏ ਨੇ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਇਸ 'ਚ ਮੌਨੀ ਦੀ ਐਕਟਿੰਗ ਨੂੰ ਕਾਫੀ ਤਾਰੀਫਾਂ ਮਿਲੀਆਂ।ਇਸ ਫਿਲਮ ਤੋਂ ਬਾਅਦ ਹੁਣ ਮੌਨੀ ਕੋਲ ਫਿਲਮਾਂ ਦੀ ਲੰਬੀ ਲਿਸਟ ਹੈ। ਹੁਣ ਮੌਨੀ ਨੇ ਰਾਜਕੁਮਾਰ ਰਾਓ ਨਾਲ ਫਿਲਮ 'ਮੇਡ ਇਨ ਚਾਇਨਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।ਸਿਰਫ ਫਿਲਮਾਂ ਹੀ ਨਹੀਂ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ।ਹੁਣ ਉਸ ਨੇ ਆਪਣੇ ਜਨਮਦਿਨ ਤੋਂ ਕੁਝ ਦਿਨ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਤਿਲਾਨਾ ਅੰਦਾਜ਼ 'ਚ ਨਜ਼ਰ ਆ ਰਹੀ ਹੈ।ਸੋਸ਼ਲ ਮੀਡੀਆ 'ਤੇ ਮੌਨੀ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਪੋਸਟ ਹੋਇਆਂ ਇਨ੍ਹਾਂ ਤਸਵੀਰਾਂ ਨੂੰ ਲੱਖਾਂ ਲਾਈਕਸ ਮਿਲ ਚੁੱਕੇ ਹਨ।ਜੇਕਰ ਮੌਨੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਅੱਜਕਲ ਰਣਬੀਰ ਕਪੂਰ ਨਾਲ ਫਿਲਮ 'ਬ੍ਰਹਮਾਸਤਰ' 'ਚ ਨੈਗੇਟਿਵ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

Latest News