Daily Suraj

ਪੰਜਾਬੀ

96 ਅਧਿਕਾਰੀਆਂ ਦੇ ਤਬਾਦਲੇ ਨਾਲ ਪ੍ਰਸ਼ਾਸਨਿਕ ਢਾਂਚੇ ਵਿੱਚ ਵੱਡੀ ਤਬਦੀਲੀ

20 Feb, 2026 03:32 PM

ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ 96 ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਸਬੰਧੀ ਹੁਕਮ ਅੱਜ ਮੁੱਖ ਸਕੱਤਰ ਕੇਈਪੀ ਸਿਨਹਾ ਨੇ ਜਾਰੀ ਕੀਤੇ। ਸਰਕਾਰ ਨੇ ਰਾਜਦੀਪ ਸਿੰਘ ਬਰਾੜ, ਰੁਬਿੰਦਰਜੀਤ ਸਿੰਘ ਬਰਾੜ, ਮਿਸ ਦਿਵਿਆ ਪੀ, ਵਿਵੇਕ ਕੁਮਾਰ ਮੋਦੀ, ਕ੍ਰਿਸ਼ਨਾ ਪਾਲ ਰਾਜਪੂਤ, ਡੈਵੀ ਗੋਇਲ, ਕ੍ਰਿਤਕਾ ਗੋਇਲ, ਰਾਕੇਸ਼ ਕੁਮਾਰ ਮੀਨਾ ਆਦਿ ਆਈਏਐਸ ਅਧਿਕਾਰੀਆਂ ਦੀ ਨਵੀਂ ਤਾਇਨਾਤੀ ਦੇ ਹੁਕਮ ਜਾਰੀ ਕੀਤੇ। ਇਸ ਤੋਂ ਇਲਾਵਾ ਪੀਸੀਐਸ ਤੇ ਹੋਰ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ।

Latest News