Daily Suraj

ਪੰਜਾਬੀ

ਕਸ਼ਮੀਰ ਵਿੱਚ ਸਰਦੀਆਂ ਤੇਜ਼, ਸ੍ਰੀਨਗਰ ਅਤੇ ਗੁਲਮਰਗ ਨੇ ਕਵਰ ਕੀਤੀ ਬਰਫ਼

02 Feb, 2026 10:00 AM

ਸੈਲਾਨੀਆਂ ਨੇ ਬਰਫਬਾਰੀ ਦਾ ਆਨੰਦ ਮਾਣਿਆ ਸ੍ਰੀਨਗਰ ਤੇੇ ਗੁਲਮਰਗ ਵਿਚ ਬਰਫਬਾਰੀ ਹੋਣ ਨਾਲ ਪੂਰਾ ਖੇਤਰ ਠੰਢ ਦੀ ਲਪੇਟ ਵਿਚ ਆ ਗਿਆ ਹੈ। ਬਰਫਬਾਰੀ ਤੋਂ ਬਾਅਦ ਠੰਢ ਵਧ ਗਈ ਹੈ ਜਿਸ ਕਾਰਨ ਸੈਲਾਨੀਆਂ ਨੇ ਇਸ ਖੇਤਰ ਦਾ ਆਨੰਦ ਮਾਣਨ ਲਈ ਵਹੀਰਾਂ ਘੱਤ ਦਿੱਤੀਆਂ ਹਨ। ਫਰੀਦਾਬਾਦ ਤੋਂ ਆਏ ਇੱਕ ਸੈਲਾਨੀ ਨੰਦ ਕਿਸ਼ੋਰ ਸੈਣੀ ਨੇ ਦੱਸਿਆ ਕਿ ਉਹ ਇੱਥੇ ਆ ਕੇ ਬਹੁਤ ਖੁਸ਼ ਹੈ। ਮੌਸਮ ਚੰਗਾ ਹੈ ਅਤੇ ਠੰਡ ਵੀ ਹੈ। ਉਹ ਜੰਮੀ ਹੋਈ ਡੱਲ ਝੀਲ ਦੇਖਣਾ ਚਾਹੁੰਦਾ ਸੀ ਪਰ ਉਨ੍ਹਾਂ ਨੂੰ ਜੰਮੀ ਹੋਈ ਡੱਲ ਝੀਲ ਦੇਖਣ ਦਾ ਮੌਕਾ ਨਹੀਂ ਮਿਲਿਆ ਪਰ ਉਨ੍ਹਾਂ ਸੋਨਮਰਗ ਵਿੱਚ ਬਰਫ਼ਬਾਰੀ ਦੇਖੀ ਤੇ ਇਹ ਬਹੁਤ ਵਧੀਆ ਲੱਗਿਆ। ਇੱਕ ਹੋਰ ਸੈਲਾਨੀ ਨੰਦ ਕਿਸ਼ੋਰ ਨੇ ਕਿਹਾ ਕਿ ਠੰਢ ਵਧਣ ਕਾਰਨ ਟੋਪੀਆਂ ਤੇ ਸਕਾਰਫ਼ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ।

Latest News