ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਸਾਰੇ ਵਰਗ ਖੁਸ਼ ਹਨ ਤੇ ਚੋਣਾਂ ਚ ਕਾਂਗਰਸ ਦੀ ਜਿੱਤ ਹੋਵੇਗੀ; ਇੰਦਰਜੀਤ ਸਿੰਘ ਮਹਿਤਾ
ਰੂੜੇਕੇ ਕਲਾਂ 4 ਅਪ੍ਰੈਲ ( ਗੁਰਪ੍ਰੀਤ ਸਿੰਘ/ਬੰਟੀ ਅਟਵਾਲ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਸੂਬੇ ਅੰਦਰ ਲੋਕ ਸਭਾ ਚੋਣਾਂ ਲੜੀ ਜਾਵੇਗੀ ਜਿੱਥੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਵੇਗੀ। ਇਹ ਵਿਚਾਰਾਂ ਦਾ ਪ੍ਰਗਾਟਾ ਸੀਨੀਅਰ ਕਾਂਗਰਸੀ ਆਗੂ ਇੰਦਜੀਤ ਸਿੰਘ ਮਹਿਤਾ ਨੇ ਗੱਲਬਾਤ ਕਰਦਿਆ ਸਾਂਝੇ ਕੀਤੇ। ਉਨਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਹਰ ਵਰਗ ਲਈ ਨਵੀਆਂ ਸਕੀਮਾਂ ਲਾਗੂ ਕੀਤੀਆਂ ਹਨ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਲੋਕਾਂ ਕੰਮ ਨਹੀਂ ਹੁੰਦੇ ਸਨ ਸਗੋ ਪਰਚੇ ਜਰੂਰ ਸਨ ਤੇ ਕਿਸਾਨਾਂ ਦੇ ਕਾਰਜਾਂ ਮੁਆਫ਼ ਕੀਤੇ ਜਾਂ ਰਹੇ ਹਨ। ਉਨਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਸਨ ਉਨਾਂ ਚੋ ਬਹੁਤ ਸਾਰੇ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਚੋਣਾਂ ਤੋਂ ਬਾਅਦ ਪੂਰੇ ਕੀਤੇ ਜਾਣਗੇ। ਉਨਾ ਨੇ ਕਿਹਾ ਕਿ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਲਾਮਬੰਦ ਹੋ ਚੁੱਕੇ ਹਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਕਮਰਕੱਸੇ ਕਰ ਲਏ ਜਾਣ ਤਾਂ ਕਿ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋ ਸਕੇ ।
Posted By: Daily Suraj Bureau