Daily Suraj

ਪੰਜਾਬੀ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਬਾਦਲ ਦੇ ਬੁਲਾਰੇ ਦੇ ਰੂਪ ਕੰਮ ਨਾ ਕਰਨ- ਗਰੇਵਾਲ

18 Nov, 2020 05:30 AM

ਲੁਧਿਆਣਾ, 18 ਨਵੰਬਰ(ਪਰਮਜੀਤ ਸਿੰਘ):ਭਾਜਪਾ ਦੇ ਕੌਮੀ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਈ ਵੀ ਐਮ ਸਿਸਟਮ ਸਬੰਧੀ ਦਿੱਤੇ ਬਿਆਨ ਤੇ ਉਨ੍ਹਾਂ ਨੂੰ ਇਹ ਨੇਕ ਸਲਾਹ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਦੇ ਰੂਪ ਚ ਕੰਮ ਨਾ ਕਰਨ ਬਲਕਿ ਆਪਣੀ ਬਣਦੀ ਧਾਰਮਿਕ ਜ਼ਿੰਮੇਵਾਰੀ ਨੂੰ ਨਿਭਾਉਣ ਤਾਂ ਇਹ ਪੰਜਾਬ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਲਈ ਬਿਹਤਰ ਹੋਵੇਗਾ। ਗਰੇਵਾਲ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਦਿਲ ਤੋਂ ਸਤਿਕਾਰ ਕਰਦੇ ਹਨ ਪ੍ਰੰਤੂ ਸਰਵਉੱਚ ਅਕਾਲ ਤਖ਼ਤ ਸਾਹਿਬ ਦੇ ਪਲੇਟਫਾਰਮ ਨੂੰ ਰਾਜਨੀਤੀ ਦੇ ਲਈ ਇਸਤੇਮਾਲ ਕੀਤੇ ਜਾਣ ਨਾਲ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੀ ਹੈ । ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਨ ਦਿੱਤਾ ਜਾਵੇ ਬਲਕਿ ਇਸ ਸਰਵਉੱਚ ਤਖ਼ਤ ਦੇ ਸਨਮਾਨ ਅਤੇ ਮਰਿਆਦਾ ਨੂੰ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਲਗਾਤਾਰ ਕਈ ਵਰ•ੇ ਅਤਿਵਾਦ ਦੇ ਸੰਤਾਪ ਦਾ ਸਾਹਮਣਾ ਕੀਤਾ, ਜਿਸ ਵਿਚ ਹਜ਼ਾਰਾਂ ਪੰਜਾਬੀਆਂ ਦੀ ਸ਼ਹਾਦਤ ਹੋਈ ਪਰ ਅੱਜ ਤੱਕ ਪੰਜਾਬ ਤਰੱਕੀ ਦੇ ਰਸਤੇ ਵਾਪਸ ਨਹੀਂ ਪਰਤ ਸਕਿਆ । ਉਸ ਸਮੇਂ ਦਾ ਕਰਜ਼ਾਈ ਹੋਇਆ ਪੰਜਾਬ ਅੱਜ ਤਕ ਕਰਜ਼ਾ ਮੁਕਤ ਨਹੀਂ ਹੋ ਸਕਿਆ। ਗਰੇਵਾਲ ਨੇ ਕਿਹਾ ਕਿ ਸਿੰਘ ਸਾਹਿਬ ਵੱਲੋਂ ਕਦੇ ਭਾਜਪਾ ਦੀ ਜਿੱਤ ਤੇ ਸਵਾਲ ਉਠਾਉਣਾ ਅਤੇ ਕਦੇ ਖ਼ਾਲਿਸਤਾਨ ਦੀ ਮੰਗ ਦਾ ਸਮਰਥਨ ਕਰਨਾ ਉਚਿਤ ਨਹੀਂ ਹੈ ਇਹ ਜਥੇਦਾਰ ਦਾ ਕੰਮ ਨਹੀਂ ਹੈ, ਉਨ੍ਹਾਂ ਦਾ ਕੰਮ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਾ ਹੈ ।

Posted By: Daily Suraj Bureau

Latest News