Daily Suraj

ਪੰਜਾਬੀ

ਅਮਿਤ ਸ਼ਾਹ ਦੀ 14 ਮਾਰਚ ਦੀ ਮੋਗਾ ਰੈਲੀ ਨੂੰ ਲੈ ਕੇ ਪੰਜਾਬੀਆਂ 'ਚ ਵੱਡਾ ਉਤਸ਼ਾਹ -ਦਿਆਲ ਸੋਢੀ

26 Feb, 2026 04:13 PM

(ਜਗਸੀਰ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਜੋਨਲ ਪ੍ਰਭਾਰੀ ਦਿਆਲ ਸਿੰਘ ਸੋਢੀ ਨੇ ਵਿਧਾਨ ਸਭਾ ਹਲਕਾ ਸੰਗਰੂਰ ਦੇ 14 ਮਾਰਚ ਦੀ ਮੋਗਾ ਰੈਲੀ ਦੇ ਪ੍ਰਭਾਰੀ ਸਰਜੀਵਨ ਜਿੰਦਲ ਦੀ ਅਗਵਾਈ ਹੇਠ ਹੋਈ ਵਰਕਰਾਂ ਦੀ ਮੀਟਿੰਗ 'ਚ ਸ਼ਿਰਕਤ ਕਰਨ ਤੋਂ ਬਾਅਦ ਭਾਜਪਾ ਦੇ ਸੰਗਰੂਰ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੋਗਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਪੰਜਾਬੀਆ 'ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਰੈਲੀ 'ਚ ਲੋਕ ਵਹੀਰਾਂ ਘੱਤ 'ਕੇ ਸ਼ਿਰਕਤ ਕਰਨਗੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਪੂਨੀਆਂ,ਜੀਵਨ ਗਰਗ, ਜਤਿੰਦਰ ਕਾਲੜਾ, ਉਂਕਾਰ ਸਿੰਘ ਸਿੱਧੂ, ਵਿਕਰਮ ਪਾਲੀ ਅਤੇ ਗੁਰਤੇਜ ਸਿੰਘ ਝਨੇੜੀ ਨੇ ਵੀ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ। ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਪ੍ਰਦੀਪ ਗਰਗ ਨੇ ਦੱਸਿਆ ਕਿ ਰੈਲੀ ਦੀਆਂ ਤਿਆਰੀਆਂ ਦੇ ਮੱਦੇਨਜਰ ਜਿਲ੍ਹਾ ਸੰਗਰੂਰ ਦੇ ਵਰਕਰਾਂ ਦੀਆਂ ਡਿਊਟੀਆ ਲਗਾ ਦਿੱਤੀਆ ਗਈਆਂ ਹਨ ਅਤੇ ਲੋਕਾਂ 'ਚ ਇਸ ਰੈਲੀ ਨੂੰ ਲੈ ਕੇ ਵੱਡਾ ਉਤਸ਼ਾਹ ਹੈ। ਉਨ੍ਹਾ ਕਿਹਾ ਕਿ ਇਹ ਰੈਲੀ ਪੰਜਾਬ ਸਰਕਾਰ ਦੀਆਂ ਮਾੜੂ ਨੀਤੀਆ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ ਅਤੇ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ ਲਈ ਇਹ ਰੈਲੀ ਨੀਂਹ ਪੱਥਰ ਰੱਖੇਗੀ ਅਤੇ ਸੰਗਰੂਰ ਤੋ਼ ਇਸ ਰੈਲੀ 'ਚ ਹਜਾਰਾਂ ਦੀ ਗਿਣਤੀ 'ਚ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਉਨ੍ਹਾ ਕਿਹਾ ਕਿ ਪੰਜਾਬ 'ਚ ਆਪ ਸਰਕਾਰ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਪੂਰੀਆਂ ਭਲਾਈ ਸਕੀਮਾਂ ਨੂੰ ਲਾਗੂ ਨਹੀਂ ਕਰ ਰਹੀ, ਜਿਸਦਾ ਖ਼ਮਿਆਜਾ ਪੰਜਾਬ ਦੇ ਲੋਕ ਭੁਗਤ ਰਹੇ ਹਨ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀਆਂ ਭਲਾਈ ਸਕੀਮਾਂ ਚਲਾਈਆਂ ਜਾ ਰਹੀਆ ਹਨ।ਇਸ ਮੌਕੇ ਅੇਡਵੋਕੇਟ ਅੰਕੁਰ ਜਿੰਦਲ, ਗਮੀ ਕਲਿਆਣ, ਭੂਪੇਸ਼ ਜਿੰਦਲ, ਜਗਦੇਵ ਜਿੰਦਲ, ਸੰਜੀਵ ਲੱਕੀ, ਨਵਦੀਪ ਸ਼ਰਮਾ, ਅਰੁਣ ਆਰੀਆ, ਸਚਿਨ ਭਾਰਦਵਾਜ, ਅੇਡਵੋਕੇਟ ਰੰਧਾਵਾ, ਸੁਰੇਸ਼ ਬੇਦੀ, ਸਤਨਾਮ ਸਿੰਘ, ਨੀਲੂ ਮਿੱਤਲ, ਅਮਰਜੀਤ ਸਿੰਘ ਲਾਲਕਾ, ਕਮਲਜੀਤ ਗਰਗ, ਚਰਨਜੀਤ ਲੱਕੀ, ਨਿਰਭੈ ਸਿੰਘ, ਪੂਨਮ ਰਾਣੀ, ਜੀਤੀ, ਰੀਨਾ ਪਰੋਚਾ ਆਦਿ ਵੀ ਹਾਜਰ ਸਨ।

Posted By: Daily Suraj Bureau

Latest News