Daily Suraj

ਪੰਜਾਬੀ

ਆਸਟ੍ਰੇਲੀਆ ਵਿੱਚ ਕਤਲ ਦਾ ਦੋਸ਼ ਸਾਬਤ—ਭਾਰਤੀ ਮੂਲ ਦੇ ਵਿਅਕਤੀ ਨੂੰ 25 ਸਾਲ ਕੈਦ

10 Dec, 2025 08:23 PM

ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ 2018 ਵਿੱਚ ਇੱਕ ਬੀਚ 'ਤੇ 24 ਸਾਲਾ ਔਰਤ ਦੇ ਕਤਲ ਦੇ ਦੋਸ਼ ਵਿੱਚ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਕੈਰਨਜ਼ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਬਕਾ ਨਰਸ,41 ਸਾਲਾ ਰਾਜਵਿੰਦਰ ਸਿੰਘ ਨੂੰ ਟੋਯਾਹ ਕੋਰਡਿੰਗਲੀ ਦੇ ਕਤਲ ਦਾ ਦੋਸ਼ੀ ਪਾਇਆ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਸਟਿਸ ਲਿੰਕਨ ਕ੍ਰਾਊਲੀ ਨੇ ਸਿੰਘ ਦੇ ਕਤਲ ਦੇ ਇਰਾਦੇ ਨੂੰ ਅਗਿਆਤ ਦੱਸਿਆ,ਇਸ ਨੂੰ ਇੱਕਮੌਕਾਪ੍ਰਸਤ ਕਤਲ ਕਰਾਰ ਦਿੱਤਾ।

Latest News