Daily Suraj

ਪੰਜਾਬੀ

ਜੰਗਲਾ ‘ਚ ਗੈਰ ਕਾਨੂੰਨੀ ਖੈਰ ਅਤੇ ਕੀਮਤੀ ਦਰੱਖਤਾਂ ਦੀ ਕਟਾਈ ਉਤੇ ਰੋਕ ਲੱਗੇ-ਮਾਨ

06 Feb, 2026 10:04 AM

ਫਤਹਿਗੜ੍ਹ ਸਾਹਿਬ ( ਮੁਖ਼ਤਿਆਰ ਸਿੰਘ)ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਜੋ ਵੀ ਸਾਡੇ ਵੱਡੇ-ਵੱਡੇ ਜੰਗਲ ਅਤੇ ਪਹਾੜੀ ਇਲਾਕੇ ਹਨ ਉਨ੍ਹਾਂ ਵਿਚ ਖੈਰ ਅਤੇ ਹੋਰ ਕੀਮਤੀ ਦਰੱਖਤ ਵੱਡੀ ਗਿਣਤੀ ਹਨ ਪਰ ਬੀਤੇ ਸਮੇ ਦੌਰਾਨ ਹੁਸਿਆਰਪੁਰ ਅਤੇ ਰੋਪੜ ਦੇ ਨਾਲ ਲੱਗਦੇ ਪਹਾੜੀ ਅਤੇ ਜੰਗਲੀ ਖੇਤਰ ਵਿਚ ਜੰਗਲਾਤ ਮਹਿਕਮੇ ਅਧੀਨ ਵੱਡੀ ਗਿਣਤੀ ਵਿਚ ਖੈਰ ਅਤੇ ਹੋਰ ਕੀਮਤੀ ਲੱਕੜ ਦੇ ਦਰੱਖਤਾ ਦੀ ਕਥਿਤ ਗੈਰ ਕਾਨੂੰਨੀ ਢੰਗ ਨਾਲ ਅਫ਼ਸਰਸਾਹੀ ਦੀ ਕਥਿਤ ਮਿਲੀਭੁਗਤ ਨਾਲ ਕਟਾਈ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਖ਼ਤੀ ਨਾਲ ਇਸ ਬਾਰੇ ਕਾਨੂੰਨ ਲਾਗੂ ਕਰੇ ਅਤੇ ਜੋ ਵੀ ਅਪਰਾਧੀ ਅਜਿਹੀਆ ਜੰਗਲਾਤ ਅਧੀਨ ਆਉਦੇ ਦਰੱਖਤਾਂ ਦੀ ਕਟਾਈ ਕਰਦੇ ਹਨ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਘੱਟੋ-ਘੱਟ 5-5 ਸਾਲ ਲਈ ਜੇਲ੍ਹਾਂ ਵਿਚ ਬੰਦ ਅਤੇ ਭਾਰੀ ਜੁਰਮਾਨਾ ਕੀਤਾ ਜਾਵੇੇ ਤਾਂ ਕਿ ਸਾਡੀ ਖੈਰ ਵਰਗੀ ਕੀਮਤੀ ਲੱਕੜ ਦੇ ਦਰੱਖਤਾਂ ਦੀ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਕਟਾਈ ਰੁਕ ਸਕੇ ਅਤੇ ਸਾਡੇ ਜੰਗਲ ਸੁਰੱਖਿਅਤ ਰਹਿਣ।

Posted By: Daily Suraj Bureau

Latest News