ਅਗਵਾ ਕਰਨ ਮਗਰੋਂ 19 ਘੰਟਿਆਂ ਬਾਅਦ ਛੱਡਿਆ ਬੱਚਾ
Monday, March 18 2019 06:14 AM

ਡੇਰਾਬੱਸੀ, ਇਥੋਂ ਦੀ ਗੁਲਾਬਗੜ੍ਹ ਸੜਕ ਤੋਂ ਲੰਘੀ ਸ਼ਾਮ 4 ਸਾਲਾਂ ਦਾ ਪਰਵਾਸੀ ਬੱਚਾ ਅਗਵਾ ਹੋ ਗਿਆ ਸੀ। ਪੁਲੀਸ ਵੱਲੋ ਵਰਤੀ ਗਈ ਚੌਕਸੀ ਕਾਰਨ ਅਗਵਾਕਾਰ, ਬੱਚੇ ਨੂੰ ਅੱਜ ਸਵੇਰੇ ਉਸ ਦੇ ਘਰ ਦੇ ਬਾਹਰ ਛੱਡ ਗਏ। ਬੱਚੇ ਨੂੰ ਅਗਵਾ ਕਰਨ ਅਤੇ ਵਾਪਸ ਛੱਡਣ ਦੀ ਘਟਨਾ ਸੀਸੀਵੀਟੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਸੀਆਈਏ ਇੰਚਾਰਜ ਸਤਵੰਤ ਸਿੱਧੂ ਦੀ ਅਗਵਾਈ ਹੇਠ ਸਾਰੀ ਰਾਤ ਬੱਚੇ ਦੀ ਭਾਲ ਕੀਤੀ। ਡੀ.ਐੱਸ.ਪੀ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਲੰਘੀ ਸ਼ਾਮ ਪ੍ਰਿੰਸ ਦੇ ਪਿਤਾ ਬਾਲ ਕਿਸ਼ੋਰ ਵਾਸੀ ਗੁਲਾਬਗੜ੍ਹ ਨੇ ਦੱਸਿਆ ਸੀ ਕਿ ਉਸ ਦੇ ਚਾਰ ਸਾਲਾਂ ਦੇ ਪੁੱਤਰ ਪ੍ਰਿੰਸ ...

Read More

ਸਿੱਧੂ ਤੇ ਤਿਵਾੜੀ ਨੇ ਚੰਡੀਗੜ੍ਹ ਵਾਸੀਆਂ ਨਾਲ ਸਾਂਝ ਵਧਾਈ
Monday, March 18 2019 06:14 AM

ਚੰਡੀਗੜ੍ਹ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਦੌਰਾਨ ਅੱਜ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵੀ ਸ਼ਹਿਰ ਵਿਚ ਦਸਤਕ ਦਿੱਤੀ। ਦੱਸਣਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਟਿਕਟ ਦੇ ਮੁੱਖ ਦਾਅਵੇਦਾਰ ਹਨ। ਇਸੇ ਦੌਰਾਨ ਬੀਬੀ ਸਿੱਧੂ ਅਤੇ ਸ੍ਰੀ ਤਿਵਾੜੀ ਵੀ ਇਥੋਂ ਚੋਣ ਲੜਣ ਲਈ ਯਤਨਸ਼ੀਲ ਹਨ। ਬੀਬੀ ਸਿੱਧੂ ਨੇ ਅੱਜ ਹੀ ਸ਼ਹਿਰ ਵਿਚ ਪੰਜ ਥਾਵਾਂ ’ਤੇ ਪ੍ਰੋਗਰਾਮ ਕਰਕੇ ਖੁਦ ਨੂ...

Read More

ਟਕਸਾਲੀਆਂ ਨਾਲ ਸਮਝੌਤਾ ਨਾ ਹੋਣ ’ਤੇ ਇਕੱਲਿਆਂ 13 ਸੀਟਾਂ ’ਤੇ ਲੜੇਗੀ ‘ਆਪ’
Wednesday, March 13 2019 06:44 AM

ਚੰਡੀਗੜ੍ਹ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਟਕਸਾਲੀ ਵਿਚਕਾਰ ਚੋਣ ਸਮਝੌਤਾ ਨਾ ਹੋਣ ਦੀ ਸੂਰਤ ਵਿਚ ‘ਆਪ’ ਇਕੱਲਿਆਂ 13 ਸੀਟਾਂ ਉਪਰ ਚੋਣ ਲੜੇਗੀ ਅਤੇ ਟਕਸਾਲੀਆਂ ਦਾ ਇਕ ਹਿੱਸਾ ‘ਆਪ’ ਨਾਲ ਗੱਠਜੋੜ ਕਾਇਮ ਕਰਨ ਲਈ ਬੀਰਦਵਿੰਦਰ ਸਿੰਘ ਨੂੰ ਬਠਿੰਡਾ ਤੋਂ ਚੋਣ ਲੜਾਉਣ ਦੀ ਪੇਸ਼ਕਸ਼ ਕਰ ਰਿਹਾ ਹੈ। ਸੂਤਰਾਂ ਅਨੁਸਾਰ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਬੀਰਦਵਿੰਦਰ ਸਿੰਘ ਨੂੰ ਦਿੱਤੀ ਜ਼ੁਬਾਨ ਅਨੁਸਾਰ ਆਨੰਦਪੁਰ ਸਾਹਿਬ ਤੋਂ ਹੀ ਚੋਣ ਲੜਾਉਣ ਦੇ ਸਟੈਂਡ ਉਪਰ ਕਾਇਮ ਹਨ ਜਿਸ ਕਾਰਨ ਇਨ੍ਹਾਂ ਦੋਵਾਂ ਧਿਰਾਂ ਦੀ ਗੱਲ ਕਿਸੇ ਸਿਰੇ ਨਹੀਂ ਚੜ੍ਹ ਰਹੀ। ਸੂਤਰਾਂ ਅਨੁਸਾਰ ਦੂ...

Read More

ਲੋਕ ਸਭਾ ਚੋਣਾਂ ਲਈ ਕਿਸੇ ਪਾਰਟੀ ਨਾਲ ਗੱਲਬਾਤ ਨਹੀਂ: ਕੈਪਟਨ
Wednesday, March 13 2019 06:43 AM

ਚੰਡੀਗੜ੍ਹ, ਪੰਜਾਬ ਦੇਲੋਕ ਸਭਾ ਚੋਣਾਂ ਲਈ ਕਿਸੇ ਪਾਰਟੀ ਨਾਲ ਗੱਲਬਾਤ ਨਹੀਂ: ਕੈਪਟਨ ਨੇ ਸੂਬੇ ਵਿੱਚ 19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਬਾਰੇ ਕਿਸੇ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਕਿਸੇ ਵੀ ਗੱਠਜੋੜ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਇਸ ਸਬੰਧ ਵਿੱਚ ਕਿਸੇ ਪਾਰਟੀ ਨਾਲ ਗੱਲਬਾਤ ਕਰ ਰਹੀ ਹੈ। ਮੁੱਖ ਮੰਤਰੀ ਨੇ ਪੰਜਾਬ ਗੋਦਾਮ ਨਿਗਮ ਦੇ ਚੇਅਰਮੈਨ ਰਾਜ ਕੁਮਾਰ ਵੇਰਕਾ ਨੂੰ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਣ ਤੋਂ ਬਾਅਦ ਮੀਡੀਆ ਨਾਲ ਗ...

Read More

ਚੰਦੂਮਾਜਰਾ ’ਤੇ ਜ਼ਮੀਨ ਦੀ ‘ਦੁਰਵਰਤੋਂ’ ਕਰਨ ਦਾ ਦੋਸ਼
Wednesday, March 13 2019 06:43 AM

ਐਸਏਐਸ ਨਗਰ (ਮੁਹਾਲੀ), ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਿੰਡ ਚੱਪੜਚਿੜੀ ਵਿੱਚ ਆਪਣੇ ਪੁੱਤਰਾਂ (ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਵਕੀਲ ਸਿਮਰਨਜੀਤ ਸਿੰਘ ਚੰਦੂਮਾਜਰਾ) ਦੇ ਨਾਂ ’ਤੇ ਖਰੀਦੀ ਜ਼ਮੀਨ ਤੱਕ ਨਿਯਮਾਂ ਦੇ ਉਲਟ ਪੱਕੀ ਸੜਕ ਬਣਾਉਣ ਲਈ ਚਾਰਾਜੋਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਚੱਪੜਚਿੜੀ ਦੇ ਵਸਨੀਕਾਂ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਧਰ, ਬੀਰਦਵਿੰਦਰ ਸਿੰਘ ਨੇ ਮੁਹਾਲੀ ਦੀ ਡਿਪਟੀ ...

Read More

ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਜਾਂਚ
Wednesday, March 13 2019 06:42 AM

ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੀ ਕੈਮਿਸਟਰੀ, ਇਤਿਹਾਸ ਅਤੇ ਬਿਜਨਸ ਇਕਨਾਮਿਕਸ ਵਿਸ਼ਿਆਂ ਦੀ ਪ੍ਰੀਖਿਆ ਲਈ ਗਈ। ਇਸ ਦੌਰਾਨ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਮੁਹਾਲੀ ਸਮੇਤ ਹੋਰਨਾਂ ਸ਼ਹਿਰਾਂ ਦੇ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਕੂਲ ਬੋਰਡ ਨੇ ਸਾਲਾਨਾ ਪ੍ਰੀਖਿਆਵਾਂ ਲਈ ਢੁੱਕਵੇਂ ਪ੍ਰਬੰਧਾਂ ਕਰਨ ਦੇ ਨਾਲ-ਨਾਲ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਦਾ ਤਹੱਈਆ ਕੀਤਾ ਹੈ। ਇਸੇ ਦੌਰਾਨ ਕਈ ਵਿਦਿਆਰਥੀ ਭੁੰਜੇ ਬੈਠ ਕੇ ਪ੍ਰੀਖਿ...

Read More

ਚੰਡੀਗੜ੍ਹ ਨੂੰ ਅਪਰਾਧ ਮੁਕਤ ਬਣਾਉਣ ਲਈ ਰਣਨੀਤੀ ਤਿਆਰ
Wednesday, March 13 2019 06:41 AM

ਚੰਡੀਗੜ੍ਹ, ਚੰਡੀਗੜ੍ਹ ਵਿਚ ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਲਈ ਨਵੇਂ ਸਿਰਿਓਂ ਰਣਨੀਤੀ ਘੜੀ ਗਈ ਹੈ। ਐੱਸਐੱਸੀਪੀ ਨੀਲਾਂਬਰੀ ਜਗਦਲੇ ਵਿਜੈ ਨੇ ਪੁਲੀਸ ਦੀ ਰਣਨੀਤੀ ਵਿਚ ਤਬਦੀਲੀਆਂ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਹੜੀ ਵੀ ਪੁਲੀਸ ਡਵੀਜ਼ਨ ਵਿਚ ਕੋਈ ਅਪਰਾਧ ਹੋਵੇਗਾ ਤਾਂ ਉਸ ਖੇਤਰ ਵਿਚ ਪੈਂਦੇ ਸਮੂਹ ਥਾਣਿਆਂ ਦੇ ਐੱਸਐਚਓਜ਼ ਬਿਨਾਂ ਕਾਲ ਕੀਤੇ ਹੰਗਾਮੀ ਹਾਲਤ ਵਿਚ ਘਟਨਾ ਸਥਾਨ ’ਤੇ ਪੁੱਜਣਗੇ। ਦੱਸਣਯੋਗ ਹੈ ਕਿ ਵੱਡੀ ਅਪਰਾਧਿਕ ਘਟਨਾ ਵਾਪਰਨ ’ਤੇ ਐੱਸਐੱਸਪੀ ਖੁਦ ਮੌਕੇ ’ਤੇ ਪੁੱਜ ਕੇ ਪੜਤਾਲ ਕਰਦੀ ਹੈ। ਇਥੇ ਸੈਕਟਰ-52 ਤੇ 53 ਦੇ ਕਜਹੇੜੀ ਚੌਕ ਨੇੜੇ 9 ਮਾ...

Read More

40 ਹਜ਼ਾਰ ਦੀ ‘ਲੁੱਟ’ ਨੇ ਪੁਲੀਸ ਨੂੰ ਪਾਈਆਂ ਭਾਜੜਾਂ
Wednesday, March 13 2019 06:41 AM

ਚੰਡੀਗੜ੍ਹ, ਇਥੇ ਅੱਜ ਸ਼ਾਮ ਵੇਲੇ ਪੁਲੀਸ ਕੰਟਰੋਲ ਰੂਮ ਵਿਚ ਸੂਚਨਾ ਮਿਲੀ ਕਿ ਬੰਦੂਕ ਦੀ ਨੌਕ ’ਤੇ 40 ਹਜ਼ਾਰ ਰੁਪਏ ਦੀ ਲੁੱਟ-ਖੋਹ ਕੀਤੀ ਗਈ ਹੈ। ਇਸ ਕਾਰਨ ਪੁਲੀਸ ਨੂੰ ਭਾਜੜ ਪੈ ਗਈ। ਇਸੇ ਦੌਰਾਨ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਲੁੱਟ ਨਹੀਂ ਸੀ ਅਤੇ ਸਿਰਫ 13 ਹਜ਼ਾਰ ਰੁਪਏ ਦੀ ਠੱਗੀ ਹੋਈ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸ਼ਾਮ ਕੰਟਰੋਲ ਰੂਮ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਪੰਜਾਬ ਨੈਸ਼ਨਲ ਬੈਂਕ ਸੈਕਟਰ-26 ਵਿਚ ਬੰਦੂਕ ਦਿਖਾ ਕੇ ਇਕ ਵਿਅਕਤੀ ਕੋਲੋਂ 40 ਹਜ਼ਾਰ ਰੁਪਏ ਲੁੱਟ ਲਏ ਗਏ ਹਨ। ਪੁਲੀਸ ਨੇ ਮੌਕੇ ’ਤੇ ਜਾ ਕੇ ਜਦੋਂ ਪੜਤਾਲ ਕੀਤੀ ਤਾਂ ਪਤਾ ਲੱ...

Read More

ਖੁਦਕੁਸ਼ੀਆਂ ਕਰ ਗਏ ਪਰਿਵਾਰਾਂ ਦੀ ਸਾਰ ਲੈਣ ਲਈ ਖੁਦਕੁਸ਼ੀ ਪੀੜਤ ਕਮੇਟੀ ਹੋਈ ਸਰਗਰਮ
Tuesday, March 12 2019 05:37 AM

ਮਾਨਸਾ, ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਵੱਲੋਂ ਪੀੜਤ ਪਰਿਵਾਰਾਂ ਦੀਆਂ ਸਮੱਸਿਆਵਾਂ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਦੇ ਪੀੜਤ ਪਰਿਵਾਰਾਂ ਨੂੰ ਇਕੱਠੇ ਕਰਕੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕਮੇਟੀ ਦਾ ਕਹਿਣਾ ਹੈ ਕਿ ਆਰਥਿਕ ਤੰਗੀਆਂ-ਤੁਰਸ਼ੀਆਂ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਅਤੇ ਹੋਰ ਗਰੀਬ ਪਰਿਵਾਰਾਂ ਨੂੰ 3 ਲੱਖ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਵਫਾ ਨਹੀਂ ਹੋ ਸਕੇ ਹਨ ਜਿਸ ਕਾਰਨ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸੰਘ...

Read More

ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਖ਼ਿਲਾਫ਼ ਪੋਸਟਰ ਚਿਪਕਾਏ
Tuesday, March 12 2019 05:36 AM

ਪਟਿਆਲਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਅੱਜ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ‘ਚਾਹੁੰਦਾ ਹੈ ਪੰਜਾਬ, ਕੈਪਟਨ ਪੰਜਾਬ ਤੋਂ ਬਾਹਰ’ ਦੇ ਪੋਸਟਰ ਲਗਾਏ ਗਏ। ਦੱਸਣਯੋਗ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਦੀ ਜਥੇਬੰਦੀ ਵੱਲੋਂ ਬਹਾਦਰਗੜ੍ਹ ਵਿਚ ਪਿਛਲੇ ਕਈ ਦਿਨਾਂ ਤੋਂ ਨੌਕਰੀ ਦੀ ਮੰਗ ’ਤੇ ‘ਟੈਂਕੀ ਅੰਦੋਲਨ’ ਵਿੱਢਿਆ ਹੋਇਆ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਗੌਰ ਨਾ ਕੀਤੇ ਜਾਣ ਕਾਰਨ ਉਨ੍ਹਾਂ ਦਾ ਰੋਸ ਵਧਦਾ ਜਾ ਰਿਹਾ ਹੈ। ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਚਿਪਕਾਏ ਗਏ ਪੋਸਟਰਾਂ ’ਤੇ ਕੈਪਟਨ ਅਮਰਿੰਦਰ ਸਿੰਘ ’ਤੇ ਬੇਰੁਜ਼ਗ...

Read More

ਧਰਮਸ਼ਾਲਾ ’ਚ ਪਏ ਰਹੇ ਕੂੜਾਦਾਨ; ਸਵੱਛ ਭਾਰਤ ’ਚ ਕਿਵੇਂ ਬਣਾਉਂਦਾ ਮੁਹਾਲੀ ਸਥਾਨ
Tuesday, March 12 2019 05:35 AM

ਐਸਏਐਸ ਨਗਰ (ਮੁਹਾਲੀ), ਸਵੱਛ ਭਾਰਤ ਅਭਿਆਨ ਤਹਿਤ ਕਰਵਾਏ ਗਏ ‘ਸਵੱਛ ਸਰਵੇਖਣ-2019’ ’ਚ ਪੰਜਾਬ ਦੇ ਅਤਿ ਆਧੁਨਿਕ ਸ਼ਹਿਰਾਂ ਦੇ ਮੁਕਾਬਲੇ ’ਚ ਮੁਹਾਲੀ ਦਾ ਪਛੜਨਾ ਪਹਿਲਾਂ ਹੀ ਤੈਅ ਸੀ। ਸਫ਼ਾਈ ਮਾਮਲੇ ’ਚ ਸ਼ਹਿਰ ਪਿੱਛੇ ਰਹਿਣ ਲਈ ਸੂਬਾ ਸਰਕਾਰ ਤੇ ਮੁਹਾਲੀ ਨਿਗਮ ਦੇ ਅਧਿਕਾਰੀ ਬਰਾਬਰ ਦੇ ਜ਼ਿੰਮੇਵਾਰ ਹਨ। ਇਸ ਸਬੰਧੀ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਕੈਪਟਨ ਸਰਕਾਰ ਨੇ ਸਮੇਂ ਸਿਰ ਪਬਲਿਕ ਪਖਾਨਿਆਂ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ, ਉੱਥੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਲਾਪ੍ਰਵਾਹੀ ਦਿਖਾਉਂ...

Read More

ਪਾਣੀ ਦੇ ਬਿਲਾਂ ਦੀ ਅਦਾਇਗੀ ਨਾ ਕਰਨ ਵਾਲਿਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
Tuesday, March 12 2019 05:35 AM

ਕੁਰਾਲੀ, ਪਿੰਡ ਖਿਜ਼ਰਾਬਾਦ ਦੇ ਵਸਨੀਕਾਂ ਨੇ ਪਾਣੀ ਦੇ ਬਿਲਾਂ ਦੀ ਅਦਾਇਗੀ ਨਾ ਕਰਨ ਵਾਲੇ ਪਿੰਡ ਵਾਸੀਆਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸਭ ਨੂੰ ਪਾਣੀ ਦੇ ਬਿਲਾਂ ਦੀ ਅਦਾਇਗੀ ਕਰਨ ਲਈ ਕਿਹਾ ਹੈ। ਨਿਸ਼ਕਾਮ ਸੇਵਾ ਦਲ ਦੀ ਅਗਵਾਈ ’ਚ ਹੋਈ ਮੀਟਿੰਗ ’ਚ ਪਿੰਡ ਵਾਸੀਆਂ ਨੇ ਪਿੰਡ ਦੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਨੂੰ ਬਿਲਾਂ ਦੀ ਵਸੂਲੀ ਲਈ ਕਾਰਵਾਈ ਕਰਨ ਲਈ 31 ਮਾਰਚ ਤੱਕ ਦਾ ਅਲਟੀਮੇਟਮ ਵੀ ਦਿੱਤਾ ਹੈ। ਪਿੰਡ ਵਾਸੀਆਂ ਦੀ ਮੀਟਿੰਗ ’ਚ ਗੁਰਮੀਤ ਸਿੰਘ, ਤਜਿੰਦਰ ਸਿੰਘ, ਮੁਮਤਾਜ ਅਲੀ, ਦਰਸ਼ਨ ਸਿੰਘ, ਸ਼ੇਰ ਖਾਂ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਪੀਣ ਵਾਲੇ ਪਾਣੀ...

Read More

ਸੀਐੱਲਟੀਏ ਨੂੰ ਦਸ ਸਾਲਾਂ ਲਈ ਟੈਨਿਸ ਸਟੇਡੀਅਮ ਦੇਣ ਦੀ ਤਿਆਰੀ
Tuesday, March 12 2019 05:34 AM

ਚੰਡੀਗੜ੍ਹ, ਯੂਟੀ ਪ੍ਰਸ਼ਾਸਨ ਦੀ ਕਮੇਟੀ ਨੇ ਚੰਡੀਗੜ੍ਹ ਲਾਅਨ ਟੈਨਿਸ ਅਕਾਦਮੀ (ਸੀਐੱਲਟੀ) ਨੂੰ ਹੀ ਸਟੇਡੀਅਮ ਚਲਾਉਣ ਦੇ ਫੈ਼ਸਲੇ ’ਤੇ ਮੋਹਰ ਲਾ ਦਿੱਤੀ ਹੈ, ਜਿਸ ਨੂੰ ਮਨਜ਼ੂਰੀ ਲਈ ਪ੍ਰਸ਼ਾਸਕ ਕੋਲ ਭੇਜਿਆ ਗਿਆ ਹੈ। ਸੀਐੱਲਟੀਏ ਨੂੰ ਅਗਲੇ ਦਸ ਸਾਲਾਂ ਲਈ ਅਕਾਦਮੀ ਚਲਾਉਣ ਲਈ ਲੀਜ਼ ਐਗਰੀਮੈਂਟ ਤਹਿਤ ਸਿਰਫ ਮਾਮੂਲੀ ਜ਼ਮੀਨ ਦਾ ਕਿਰਾਇਆ ਦੇਣਾ ਹੋਵੇਗਾ ਤੇ ਇਸ ਨੂੰ ਲੀਜ਼ ਮਨੀ ਜਮ੍ਹਾਂ ਕਰਵਾਉਣ ਤੋਂ ਛੋਟ ਦੇ ਦਿੱਤੀ ਗਈ ਹੈ। ਸੀਐੱਲਟੀਏ ਨੂੰ ਹੁਣ ਤਕ ਅਕਾਦਮੀ ਦੇਣ ਨਾਲ ਪ੍ਰਸ਼ਾਸਨ ਨੂੰ ਕਰੋੜਾਂ ਦਾ ਰਗੜਾ ਲੱਗ ਚੁੱਕਾ ਹੈ। ਸੈਕਟਰ-10 ਵਿਚ ਚਲਦੀ ਇਸ ਅਕਾਦਮੀ ਵਿਚ ਵੱਡੀ ਗਿਣਤੀ ਨ...

Read More

ਬਾਂਸਲ ਅਤੇ ਕਿਰਨ ਤੋਂ ਕਾਰਗੁਜ਼ਾਰੀ ਦਾ ਹਿਸਾਬ ਮੰਗਾਂਗੇ: ਧਵਨ
Tuesday, March 12 2019 05:34 AM

ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੇ ਕਿਹਾ ਕਿ ਉਹ ਚੋਣਾਂ ਦੌਰਾਨ ਕਾਂਗਰਸ ਦੇ 20 ਸਾਲਾਂ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 5 ਸਾਲਾਂ ਦੇ ਰਾਜ ਦਾ ਹਿਸਾਬ-ਕਿਤਾਬ ਮੰਗਣਗੇ। ਇਸ ਦੇ ਨਾਲ ਹੀ ਉਹ ਆਪਣੇ 19 ਮਹੀਨਿਆਂ ਦੇ ਰਾਜ ਦੌਰਾਨ ਕੀਤੇ ਕੰਮਾਂ ਦਾ ਲੇਖਾ-ਜੋਖਾ ਵੀ ਲੋਕ ਕਚਹਿਰੀ ’ਚ ਰੱਖ ਕੇ ਵੋਟਰਾਂ ਨੂੰ ਇਸ ਵਾਰ ਯੋਗ ਉਮੀਦਵਾਰ ਨੂੰ ਪਾਰਲੀਮੈਂਟ ’ਚ ਭੇਜਣ ਦੀ ਅਪੀਲ ਕਰਨਗੇ। ਸ੍ਰੀ ਧਵਨ ਨੇ ਕਿਹਾ ਕਿ ਕਾਂਗਰਸ ਦੇ ਪਵਨ ਕੁਮਾਰ ਬਾਂਸਲ 20 ਸਾਲ ਸੰਸਦ ਮੈਂਬਰ ਰਹੇ ਹਨ ਤੇ ਉਹ ਕੇਂਦਰ ’ਚ ਵਜ਼ੀਰ ਵੀ ਰਹਿ ਚੁ...

Read More

ਮੁਲਾਜ਼ਮਾਂ ਨੇ ਦੂਜੇ ਦਿਨ ਵੀ ਠੱਪ ਰੱਖਿਆ ਕੰਮ-ਕਾਰ
Saturday, March 9 2019 06:39 AM

ਚੰਡੀਗੜ੍ਹ, ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਅੱਜ ਦੂਸਰੇ ਦਿਨ ਵੀ ਕਲਮ ਛੋੜ ਹੜਤਾਲ ਜਾਰੀ ਰੱਖ ਕੇ ਪੰਜਾਬ ਸਕੱਤਰੇਤ, ਵਿਭਾਗਾਂ ਦੇ ਮੁੱਖ ਦਫਤਰਾਂ ਅਤੇ ਸੂਬੇ ਭਰ ਦੇ ਜ਼ਿਲ੍ਹਾ ਅਤੇ ਤਹਿਸੀਲ ਦਫਤਰਾਂ ਦੇ ਕੰਮ ਠੱਪ ਰਖੇ। ਸੂਤਰਾਂ ਅਨੁਸਾਰ ਸਰਕਾਰ ਨੇ ਹੰਗਾਮੀ ਮੀਟਿੰਗਾਂ ਕਰਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਅਤੇ ਸਕੱਤਰੇਤ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਨਾਲ ਪਿਛਲੇ ਦਿਨੀਂ ਗੱਲਬਾਤ ਕਰਕੇ ਮੰਨੀਆਂ ਮੰਗਾਂ ਦੀਆਂ ਫਾਈਲਾਂ ਨੂੰ ਅੰਤਿਮ ਰੂਪ ਦੇਣ ਦੀ ਕਾਰਵਾਈ ਵਿੱਢ ਦਿੱਤੀ ਹੈ ਪਰ ਅੱਜ ਯੂਨੀਅਨ ਦੇ ਆਗੂਆਂ ਨੂੰ ...

Read More

ਗਹਿਣਿਆਂ ਦੀ ਦੁਕਾਨ ’ਚ ਲੁੱਟ ਦੀ ਕੋਸ਼ਿਸ਼
Saturday, March 9 2019 06:39 AM

ਮਨੀਮਾਜਰਾ ਮਨੀਮਾਜਰਾ ਵਿੱਚ ਸ਼ੁੱਕਰਵਾਰ ਨੂੰ ਦਿਨ ਦਿਹਾੜੇ ਇਕ ਲੁਟੇਰੇ ਨੇ ਸੁਨਿਆਰੇ ਦੀ ਦੁਕਾਨ ’ਚ ਮਾਲਕਣ ਨੂੰ ਚਾਕੂ ਮਾਰ ਕੇ ਗਹਿਣੇ ਲੁੱਟ ਲਏ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਜਦੋਂ ਉਹ ਭੱਜਣ ਲੱਗਾ ਤਾਂ ਬਾਹਰ ਖੜ੍ਹੇ ਲੋਕਾਂ ਨੇ ਹਿੰਮਤ ਕਰਕੇ ਉਸ ਨੂੰ ਫੜ ਲਿਆ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਨੈਂਸੀ ਵਰਮਾ ਦੀ ਮਨੀਮਾਜਰਾ ਵਿੱਚ ਦੁਰਗਾ ਜਵੈਲਰਜ਼ ਦੇ ਨਾਂ ਹੇਠ ਦੁਕਾਨ ਹੈ। ਸ਼ੁੱਕਰਵਾਰ ਨੂੰ ਉਹ ਆਪਣੀ ਦੁਕਾਨ ’ਚ ਬੈਠੀ ਸੀ ਤਾਂ ਉਸ ਵੇਲੇ ਹੁੱਡ ਪਹਿਨੇ ਹੋਏ ਇਕ ਨੌਜਵਾਨ ਦੁਕਾਨ ’ਚ ਆਇਆ ਅਤੇ ਨੈਂਸੀ ਨੂੰ ਗਹਿਣੇ ਦਿਖਾਉਣ ਲਈ...

Read More

ਔਰਤ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਪਤੀ ਨੂੰ ਪੰਜ ਸਾਲ ਕੈਦ
Saturday, March 9 2019 06:38 AM

ਐਸ.ਏ.ਐਸ. ਨਗਰ (ਮੁਹਾਲੀ) ਮੁਹਾਲੀ ਅਦਾਲਤ ਨੇ ਇੱਕ ਔਰਤ ਨੂੰ ਬੱਚਿਆਂ ਸਮੇਤ ਮਰਨ ਲਈ ਮਜਬੂਰ ਕਰਨ ਦੇ ਦੋ ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਮੁਲਜ਼ਮ ਪਤੀ ਮੁਖ਼ਤਿਆਰ ਸਿੰਘ ਵਾਸੀ ਮੁਬਾਰਕਪੁਰ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮ੍ਰਿਤਕ ਔਰਤ ਸੁਖਵਿੰਦਰ ਕੌਰ ਦੀ ਮੌਤ ਤੋਂ ਬਾਅਦ ਮਈ 2017 ਵਿੱਚ ਰੇਲਵੇ ਪੁਲੀਸ ਵੱਲੋਂ ਮ੍ਰਿਤਕਾ ਦੇ ਪਤੀ ਮੁਖ਼ਤਿਆਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾਕਟਰ ਹਰਪ੍ਰੀਤ ਕੌਰ ਦੀ ਅਦਾਲਤ ਵਿੱ...

Read More

ਵਿਸ਼ਾਲ ਨੂੰ ਗੋਲੀਆਂ ਮਾਰਨ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ
Saturday, March 9 2019 06:38 AM

ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਨੇ 6 ਮਾਰਚ ਨੂੰ ਸਵੇਰੇ ਸੈਕਟਰ 49 ਦੇ ਇਕ ਫਲੈਟ ਵਿਚ ਡੀਏਵੀ ਕਾਲਜ ਦੇ ਪੁਰਾਣੇ ਵਿਦਿਆਰਥੀ ਵਿਸ਼ਾਲ ਚਿਲਰ ਨੂੰ ਗੋਲੀਆਂ ਨਾਲ ਉਡਾਉਣ ਦੇ ਦੋਸ਼ ਹੇਠ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਮੁੱਢਲੀ ਪੁੱਛ-ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਡੀਏਵੀ ਕਾਲਜ ਵਿਚ ਵਿਦਿਆਰਥੀ ਯੂਨੀਅਨਾਂ ਦੀ ਲੜਾਈ ਦੀ ਪੁਰਾਣੀ ਰੰਜਿਸ਼ ਕਾਰਨ ਇਹ ਕਤਲ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਡੀਏਵੀ ਕਾਲਜ ਦੇ ਵਿਦਿਆਰਥੀ ਰਾਹੁਲ ਮਾਂਡਾ, ਸੁਮੀਤ ਕੁਮਾਰ, ਸੁਸ਼ੀਲ ਕੁਮਾਰ, ਅਮਨਦੀਪ ਨੇਹਰਾ ਅਤੇ ਰਮਦੀਪ ਸ਼ਿਓਕੰਦ ਨੂੰ ਗ੍ਰਿਫਤਾਰ ਕੀਤਾ ਹੈ। ਇਸ...

Read More

ਸ਼ਰਾਬ ਦਾ ਕੋਟਾ ਵਧਾਉਣਾ ਘਾਤਕ ਸਿੱਧ ਹੋਵੇਗਾ: ਚੀਮਾ
Monday, March 4 2019 06:41 AM

ਚੰਡੀਗੜ੍ਹ, ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਵਿੱਤੀ ਸਾਲ 2019-20 ਲਈ ਐਲਾਨੀ ਨਵੀਂ ਆਬਕਾਰੀ ਨੀਤੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਨਵੀਂ ਨੀਤੀ ’ਚ ਪੁਰਾਣੀ ਪਹੁੰਚ ਹੀ ਅਪਣਾਈ ਗਈ ਹੈ। ਸੂਬੇ ’ਚ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਅਤੇ ਸ਼ਰਾਬ ਦੇ ਰੁਝਾਨ ਨੂੰ ਰੋਕਣ ਲਈ ਸਰਕਾਰ ਸੁਹਿਰਦ ਨਹੀਂ। ਸ੍ਰੀ ਚੀਮਾ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਲਈ ਚਾਲੂ ਵਰ੍ਹੇ ’ਚ 5462 ਕਰੋੜ ਰੁਪਏ ਦੀ ਸੰਭਾਵੀ ਉਗਰਾਹੀ ਦੇ ਮੁਕਾਬਲੇ 6201 ਕਰੋੜ ਰੁਪਏ ਦਾ ਟੀਚਾ ਮਿਥਿਆ ਗਿਆ ਹ...

Read More

ਸਿੱਧੂ ਦੇ ਸੁਰੱਖਿਆ ਕਰਮਚਾਰੀਆਂ ਤੇ ਮੀਡੀਆ ਕਰਮੀਆਂ ਵਿਚਾਲੇ ਤਕਰਾਰ
Monday, March 4 2019 06:40 AM

ਅੰਮ੍ਰਿਤਸਰ, ਇਥੇ ਭਗਤਾਂਵਾਲਾ ਡੰਪ ’ਤੇ ਅੱਜ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਗੱਲ ਕਰਨ ਦੇ ਇਛੁੱਕ ਇਲੈਕਟ੍ਰਾਨਿਕ ਮੀਡੀਆ ਕਰਮੀਆਂ ਅਤੇ ਸ੍ਰੀ ਸਿੱਧੂ ਦੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਤਕਰਾਰ ਹੋ ਗਈ। ਸ੍ਰੀ ਸਿੱਧੂ ਇਥੇ ਡੰਪ ਵਾਲੀ ਥਾਂ ’ਤੇ ਪਾਰਕ ਉਸਾਰਨ ਦਾ ਕੰਮ ਸ਼ੁਰੂ ਕਰਨ ਲਈ ਪੁੱਜੇ ਸਨ। ਜਦੋਂ ਸ੍ਰੀ ਸਿੱਧੂ ਵਾਪਸ ਪਰਤ ਰਹੇ ਸਨ ਤਾਂ ਮੀਡੀਆ ਕਰਮੀਆਂ ਨੇ ਭਾਰਤ-ਪਾਕਿ ਵਿਚ ਬਣੇ ਤਣਾਅ ਬਾਰੇ ਗੱਲ ਕਰਨ ਦੀ ਇੱਛਾ ਪ੍ਰਗਟਾਈ। ਇਸ ਦੌਰਾਨ ਮੀਡੀਆ ਕਰਮੀਆਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਰੋਕ ਦਿੱ...

Read More

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
1 month ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago

ਰਾਜਨੀਤੀ
ਸੰਗਮਾ ਨੇ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ: ਮੋਦੀ, ਸ਼ਾਹ ਤੇ ਨੱਢਾ ਸਮਾਗਮ ’ਚ ਹਾਜ਼ਰ
1 year ago

ਰਾਜਨੀਤੀ
ਗੁਜਰਾਤ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ
1 year ago