ਮੁੱਖ ਮੰਤਰੀ ਵੱਲੋਂ ਫਸਲੀ ਵਿਭਿੰਨਤਾ ਦਾ ਰਕਬਾ ਵਧਾਉਣ ਤੇ ਕੋਵਿਡ ਮਹਾਂਮਾਰੀ ਦੇ ਬਾਵਜੂਦ ਸਾਉਣੀ ਦੇ ਬਿਜਾਈ ਸੀਜ਼ਨ ਨੂੰ ਕਾਮਯਾਬੀ ਨਾਲ ਨੇਪਰੇ ਚਾੜਣ ਲਈ ਕਿਸਾਨਾਂ ਦੀ ਸ਼ਲਾਘਾ
Tuesday, August 4 2020 06:38 AM

ਚੰਡੀਗੜ, 4 ਅਗਸਤ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੂਬੇ ਦੇ ਕਿਸਾਨਾਂ ਵੱਲੋਂ 2.28 ਲੱਖ ਹੈਕਟੇਅਰ ਰਕਬੇ ਨੂੰ ਸਾਉਣੀ ਦੇ ਮੌਜੂਦਾ ਬਿਜਾਈ ਸੀਜ਼ਨ ਦੌਰਾਨ ਝੋਨੇ ਦੇ ਰਵਾਇਤੀ ਫਸਲੀ ਚੱਕਰ ’ਚੋਂ ਫਸਲੀ ਵਿਭਿੰਨਤਾ ਰਾਹੀਂ ਬਾਹਰ ਕੱਢਣ ਦੇ ਕੀਤੇ ਉੱਦਮ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਨਾਂ ਨੇ ਸਾਉਣੀ 2020 ਦੇ ਸੀਜ਼ਨ ਦੌਰਾਨ ਫਸਲਾਂ ਦੀ ਕਾਮਯਾਬੀ ਨਾਲ ਬਿਜਾਈ ਲਈ ਵੀ ਕਿਸਾਨਾਂ ਦੀ ਤਾਰੀਫ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਬਾਵਜੂਦ ਕਿਸਾਨਾਂ ਵੱਲੋਂ ਫਸਲੀ ਵਿਭਿੰਨਤਾ ਅਪਣਾਏ ਜਾਣ ਦੇ ਕੀਤੇ ਉੱਦਮ ਦੀ ਕੇ...

Read More

ਨਕਲੀ ਸ਼ਰਾਬ ਮਾਮਲੇ ਵਿਚ 12 ਹੋਰ ਗਿ੍ਰਫਤਾਰੀਆਂ, ਲੁਧਿਆਣਾ ਦੇ ਵਪਾਰੀ ਤੇ 7 ਹੋਰ ਪਛਾਣ ਕੀਤੇ ਦੋਸ਼ੀਆਂ ਦੀ ਭਾਲ ਸ਼ੁਰੂ
Tuesday, August 4 2020 06:37 AM

ਚੰਡੀਗੜ, 4 ਅਗਸਤ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਕਲੀ ਸ਼ਰਾਬ ਮਾਮਲੇ ਵਿੱਚ ਪੜਤਾਲ ਹੋਰ ਤੇਜ਼ ਕਰਨ ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਸੋਮਵਾਰ ਨੂੰ 12 ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ ਜਿਨਾਂ ਵਿਚ ਦੋ ਵਪਾਰੀ ਵੀ ਸ਼ਾਮਲ ਹਨ। ਪੁਲਿਸ ਨੇ ਲੁਧਿਆਣਾ ਨਿਵਾਸੀ ਪੇਂਟ ਦੇ ਇੱਕ ਵਪਾਰੀ ਵੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਮੁੱਢਲੇ ਤੌਰ ’ਤੇ ਨਕਲੀ ਸ਼ਰਾਬ ਦੇ ਤਿੰਨ ਡਰੰਮ ਸਪਲਾਈ ਕੀਤੇ ਸਨ ਜਿਨਾਂ ਕਾਰਨ ਇੰਨੀ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ। ਮੁੱਖ ਮੰਤਰੀ ਨੇ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਪੁਲਿਸ ਨੂੰ ਜੀ-ਜਾਨ ਨਾਲ ਇਸ...

Read More

ਗੁਰਬਾਣੀ ਦਾ ਫ਼ਲਸਫਾ ਹੀ ਮਾਨਵਤਾ ਦੀ ਰੱਖਿਆ ਕਰਨ ਦੇ ਸਮਰੱਥ - ਪ੍ਰੋਫੈਸ਼ਰ ਜਗਵੀਰ ਸਿੰਘ
Monday, August 3 2020 08:18 AM

ਲੌਂਗੋਵਾਲ, 3 ਅਗਸਤ ( ਜਗਸੀਰ ਸਿੰਘ ) - ਕੇਂਦਰ ਸਰਕਾਰ ਦੇ ਸੰਸ਼ਕ੍ਰਿਤੀ ਮੰਤਰਾਲੇ ਅਤੇ ਇੰਦਰਾ ਗਾਂਧੀ ਕਲਾਂ ਕੇਂਦਰ ਨਵੀ ਦਿੱਲੀ ਵੱਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਵ ਨੂੰ ਸਮਰਪਿਤ ਕਰਵਾਏ ਗਏ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਜਗਵੀਰ ਸਿੰਘ ਨੇ ਕਿਹਾ ਕਿ ਮੋਜੂਦਾ ਸਮੇਂ ਵਿੱਚ ਸਮੁੱਚਾ ਵਿਸ਼ਵ ਆਪਸੀ ਸ਼ਰੀਕੇਬਾਜ਼ੀ, ਇਰਖਾਂ ਅਤੇ ਦਵੇਸ਼ ਕਾਰਨ ਮਰਨ-ਮਾਰਨ ਦੇ ਕਾਗਾਰ ਤੇ ਖੜ੍ਹਾਂ ਦਿਖਾਈ ਦੇ ਰਿਹਾ ਹੈ, ਅਜਿਹੇ ਵਿੱਚ ਲੱਗਦਾ ਹੈ ਕਿ ਕਿਸੇ ਵੀ ਵਕਤ ਵਿਸ਼ਵ ਦੀਆ ਤਾਕਤਵਰ ਸ਼ਕਤੀਆਂ ਆਪਸ ਵਿੱਚ ਟਕ...

Read More

ਵਿਧਾਇਕ ਪਰਮਿੰਦਰ ਢੀਂਡਸਾ ਨੇ ਵਪਾਰੀ ਆਗੂ ਰਾਜਨ ਸਿੰਗਲਾ ਦਾ ਹਾਲੁਚਾਲ ਪੁੱਛਿਆ
Monday, August 3 2020 08:16 AM

ਸੁਨਾਮ, 3 ਅਗਸਤ (ਜਗਸੀਰ ਲੌਂਗੋਵਾਲ ) - ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਸ. ਪਰਮਿੰਦਰ ਸਿੰਘ ਢੀਂਡਸਾ ਵਪਾਰੀ ਆਗੂ ਰਾਜਨ ਸਿੰਗਲਾ ਦੀ ਸਿਹਤ ਦਾ ਹਾਲੁਚਾਲ ਪੁੱਛਣ ਲਈ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚੇ।ਇਸ ਮੌਕੇ ਸ.ਢੀਂਡਸਾ ਦੇ ਨਾਲ ਅਮਨਵੀਰ ਸਿੰਘ ਚੈਰੀ ਅਤੇ ਉਨ੍ਹਾਂ ਦੇ ਹੋਰ ਸਮਰਥਕ ਵੀ ਮੌਜੂਦ ਸਨ। ਸ.ਢੀਂਡਸਾ ਨੇ ਰਾਜਨ ਸਿੰਗਲਾ ਨਾਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਗੱਲਬਾਤ ਕੀਤੀ।ਜ਼ਿਕਰਯੋਗ ਹੈ ਕਿ ਵਪਾਰੀ ਆਗੂ ਰਾਜਨ ਸਿੰਗਲਾ ਦਾ ਕੁਝ ਦਿਨ ਪਹਿਲਾਂ ਆਪ੍ਰੇਸ਼ਨ ਹੋਇਆ ਸੀ ਅਤੇ ਉਹ ਬੈੱਡ ਰੈਸਟ ਤੇ ਹਨ। ਇਸ ਮੌਕੇ ਸ....

Read More

ਪੰਜਾਬ ਸਰਕਾਰ ਨੇਂ ਸੂਬੇ ਦੇ ਅੇੈਸ.ਸੀ ਵਿਦਿਆਰਥੀਆਂ ਦੇ ਭਵਿੱਖ ਤੇ ਮਾਰੀ ਪੀਟੀਏ ਫੰਡਾਂ ਦੀ ਮਾਰ - ਜਗਸੀਰ ਸਿੰਘ ਘਨੌਰ
Monday, August 3 2020 08:14 AM

ਅਮਰਗੜ੍ਹ, 3 ਅਗਸਤ (ਜਗਸੀਰ ਲੌਂਗੋਵਾਲ ) - ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਗ਼ਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਦਾਅਦੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਮਕਸਦ ਨਾਲ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਕੈਪਟਨ ਸਰਕਾਰ ਵੱਲੋਂ ਗ਼ਰੀਬ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਸਰਕਾਰ ਨੇ ਗਰੀਬ ਲੋਕਾਂ ਨੂੰ ਕੋਈ ਨਵੀਂ ਸੁੱਖ ਸਹੂਲਤ ਤਾਂ ਕੀ ਦੇਣੀ ਸੀ ਸਗੋਂ ਦੂਸਰੀਆਂ ਮਿਲ ਰਹੀਆਂ ਸੁੱਖ ਸਹੂਲਤਾਂ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ...

Read More

ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰੀਆਂ ਨੂੰ ਸਰਕਾਰੀ ਸਹਿ : ਝੂੰਦਾਂ
Monday, August 3 2020 08:11 AM

ਅਮਰਗੜ੍ਹ, 3 ਅਗਸਤ (ਜਗਸੀਰ ਲੌਂਗੋਵਾਲ ) - ਪੰਜਾਬ ਅੰਦਰੋਂ ਚਾਰ ਹਫ਼ਤਿਆਂ ਵਿੱਚ ਨਸ਼ੇ ਦਾ ਖ਼ਾਤਮਾ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਈ ਕਾਂਗਰਸ ਦੀ ਕੈਪਟਨ ਸਰਕਾਰ ਅੱਜ ਆਪਣੇ ਕਾਰਜਕਾਲ ਦਾ ਅੱਧੇ ਨਾਲੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਆਪਣਾ ਇਹ ਵਾਅਦਾ ਪੂਰਾ ਕਰਨ 'ਚ ਸਫ਼ਲ ਨਹੀਂ ਹੋਈ । ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਵਧ ਰਹੀ ਗਿਣਤੀ ਇਸ ਗੱਲ ਦਾ ਸਬੂਤ ਹੈ ਕਿ ਇਸ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰੀ ਸਰਕਾਰ ਦੇ ਮੰਤਰੀਆਂ ਸੰਤਰੀਆਂ ਦੀ ਸ਼ਹਿ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬਨਭੌਰਾ ਵਿਖ...

Read More

ਨਕਲੀ ਸ਼ਰਾਬ ਦੇ ਵਪਾਰੀਆਂ ਨੂੰ ਮਿਲੇ ਸਜਾ .. ਡਾ ਅਮਿਤ ਸੰਦਲ
Monday, August 3 2020 08:07 AM

ਮੁਖਤਿਆਰ ਸਿੰਘ, ਮੰਡੀ ਗੋਬਿੰਦਗੜ੍ਹ, ਹਾਲ ਹੀ ਵਿਚ, ਅੰਮ੍ਰਿਤਸਰ, ਤਰਨ ਤਾਰਨ ਅਤੇ ਬਟਾਲਾ ਵਿਚ ਬੜੀ ਸ਼ਰਾਬ ਪੀਣ ਕਾਰਨ ਪੰਜਾਬ ਵਿਚ ਤਕਰੀਬਨ 100 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ, ਇਸ ਦਰਦਨਾਕ ਘਟਨਾ ਵਿਚ ਕੁਝ ਅਧਿਕਾਰੀਆਂ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ, ਇਕ ਅਧਿਕਾਰੀ ਨੂੰ ਮੁਅੱਤਲ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ, ਮੌਜੂਦਾ ਪੰਜਾਬ ਸਰਕਾਰ ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਬੰਦ ਕਰਨ ਅਤੇ ਦੋਸ਼ੀਆਂ ਨੂੰ ਫੜਨ ਵਿੱਚ ਅਸਫਲ ਰਹੀ ਹੈ, ਪੂਰੇ ਪੰਜਾਬ ਵਿੱਚ ਸ਼ਰਾਬ ਮਾਫੀਆ ਦਾ ਪ੍ਰਭਾਵ ਦਿਨੋ ਦਿਨ ਵੱਧਦਾ ਜਾ ਰਿਹਾ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਜਲਦ...

Read More

ਕਿਲ੍ਹਾ ਰਾਏਪੁਰ ਮਾਰਕੀਟ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਰਣਜੀਤ ਸਿੰਘ ਮਾਂਗਟ ਦਾ ਖੰਨਾ ਵਿੱਚ ਕੀਤਾ ਗਿਆ ਸਵਾਗਤ
Monday, August 3 2020 08:03 AM

ਖੰਨਾ 3 ਅਗਸਤ (ਰਾਜਕੁਮਾਰ ਮੈਨਰੋ ਅਭਿਸ਼ੇਕ ਮੈਨਰੋ )ਅੱਜ ਜਗਤ ਕਾਲੋਨੀ ਗਲੀ ਨੰਬਰ ਪੰਜ ਵਿੱਚ ਸਰਬਜੀਤ ਸਿੰਘ ਸੇਖੋਂ ਦੇ ਨਿਵਾਸ ਸਥਾਨ ਤੇ ਮੁਹੱਲਾ ਨਿਵਾਸੀਆਂ ਵੱਲੋਂ ਸਰਦਾਰ ਰਣਜੀਤ ਸਿੰਘ ਮਾਂਗਟ ਜੋ ਕਿ ਮਾਰਕੀਟ ਕਮੇਟੀ ਕਿਲਾ ਰਾਏਪੁਰ ਦੇ ਨਵਨਿਯੁਕਤ ਚੇਅਰਮੈਨ ਬਣੇ ਹਨ ਅੱਜ ਉਨ੍ਹਾਂ ਨੂੰ ਪੰਜ ਨੰਬਰ ਗਲੀ ਦੇ ਮੈਂਬਰਾਂ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਮਾਂਗਟ ਨੇ ਕਿਹਾ ਕਿ ਮੈਂ ਦਿਲ ਤੋਂ ਕੋਟਲੀ ਪਰਿਵਾਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਛੋਟੀ ਉਮਰ ਤੋਂ ਹੀ ਮੈਂ ਉਨ੍ਹਾਂ ਦੇ ਨਾਲ ਸਿਆਸਤ ਵਿੱਚ ਆ ਗਿਆ ਸੀ ਯ...

Read More

ਬਾਪੂ
Saturday, August 1 2020 08:45 AM

ਤੂੰ ਬਹੁਤ ਕੁਝ ਸਮਝਾਇਆ ਬਾਪੂ ਗੱਲ ਇੱਕ ਹੋਰ ਮੈਨੂੰ ਸਮਝਾ ਦੇ ਚੁੱਪ ਚਪੀਤੇ ਦੁੱਖ ਸੁੱਖ ਸਹਿ ਕੇ ਕਿੱਦਾ ਸਾਂਭ ਲੈਣਾ ਤੂੰ ਘਰ ਉਹ ਵੀ ਅੱਜ ਸਿਖਾ ਦੇ ਮੰਗਦਾ ਹਾਂ ਜੋ ਵੀ ਕੁਝ ਝੱਟ ਹਾਜ਼ਿਰ ਕਰ ਦਿੰਨਾ ਜਿਹੜੀ ਕੋਲ ਤੇਰੇ ਰੱਖੀ ਅੱਜ ਛੜੀ ਜਾਦੂ ਵਾਲੀ ਦਵਾ ਦੇ ਕਿੱਦਾ ਸਾਂਭ ਲੈਣਾ ਏਹ ਸਭ ਉਹ ਵੀ ਅੱਜ ਸਿਖਾ ਦੇ ਬਿਨ ਸਿਹਤ ਦਾ ਖਿਆਲ ਰੱਖੇ ਤੂੰ ਖਿਆਲ ਰੱਖਦਾ ਸਾਡਾ ਸਭ ਦਾ ਕਿਵੇ ਕਰ ਲੈਣਾ ਏਹ Manage ਉਹ ਵੀ ਮੈਨੂੰ ਦਿਖਾ ਦੇ ਕਿੱਦਾ ਸਾਂਭ ਲੈਣਾ ਏਹ ਸਭ ਉਹ ਵੀ ਅੱਜ ਸਿਖਾ ਦੇ ਥੱਕਿਆ ਹੋ...

Read More

ਭਾਰਤ 'ਚ ਕੋਰੋਨਾ ਆਪਣੇ ਪੁਰਾਣੇ ਤੋੜ ਰਿਹੈ ਰਿਕਾਰਡ
Friday, July 31 2020 07:08 AM

ਨਵੀਂ ਦਿੱਲੀ, 31 ਜੁਲਾਈ - ਭਾਰਤ ਵਿਚ ਇਕ ਦਿਨ 'ਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। 24 ਘੰਟਿਆਂ ਵਿਚ ਦੇਸ਼ 'ਚ ਕੋਰੋਨਾਵਾਇਰਸ ਦੇ ਨਵੇਂ ਮਰੀਜ਼ਾਂ ਦਾ ਮਾਮਲਾ 55 ਹਜ਼ਾਰ ਤੋਂ ਉਪਰ ਹੋ ਗਿਆ ਹੈ। ਇਕ ਦਿਨ 'ਚ ਸਭ ਤੋਂ ਵੱਧ 55,078 ਨਵੇਂ ਕੋਵਿਡ19 ਕੇਸ ਸਾਹਮਣੇ ਆਏ ਹਨ। ਉੱਥੇ ਹੀ, ਇਸ ਦੌਰਾਨ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 779 ਰਹੀ ਹੈ। ਭਾਰਤ ਵਿਚ ਕੁੱਲ ਕੋਰੋਨਾਵਾਇਰਸ ਕੇਸ 16 ਲੱਖ, 38 ਹਜ਼ਾਰ, 870 ਹੋ ਗਏ ਹਨ। ਮ੍ਰਿਤਕਾਂ ਦੀ ਕੁੱਲ ਗਿਣਤੀ 35 ਹਜ਼ਾਰ 747 ਹੋ ਚੁੱਕੀ ਹੈ।...

Read More

ਯੂਥ ਅਕਾਲੀ ਦਲ ਵਲੋਂ ਡੀ.ਐਮ.ਸੀ. ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ
Friday, July 31 2020 07:07 AM

ਲੁਧਿਆਣਾ, 31 ਜੁਲਾਈ (ਬਿਕਰਮਪ੍ਰੀਤ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿਚ ਅੱਜ ਡੀ.ਐਮ.ਸੀ. ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਥ ਅਕਾਲੀ ਦਲ ਨੇ ਮੰਜੇ ਰੱਖ ਕੇ ਹਸਪਤਾਲ ਦੇ ਪ੍ਰਬੰਧਕਾਂ ਦੇ ਪੋਸਟਰਾਂ ਨੂੰ ਮੇਰਾ ਹੀ ਮੇਰਾ ਪੁਰਸਕਾਰ ਦਿੱਤਾ ਗਿਆ।...

Read More

ਸੁਲਤਾਨਪੁਰ ਲੋਧੀ 'ਚ ਮਨਾਇਆ ਗਿਆ 80ਵਾਂ ਸ਼ਹੀਦੀ ਦਿਹਾੜਾ
Friday, July 31 2020 07:06 AM

ਸੁਲਤਾਨਪੁਰ ਲੋਧੀ, 31ਜੁਲਾਈ -ਮਹਾਨ ਸ਼ਹੀਦ ਊਧਮ ਸਿੰਘ ਦੇ 80ਵੇਂ ਸ਼ਹੀਦੀ ਦਿਹਾੜੇ 'ਤੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ,ਬਾਰ ਐਸੋਸੀਏਸ਼ਨ,ਸਾਹਿਤ ਸਭਾ, ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵੱਲੋ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਭ ਰਾਜਸੀ ਪਾਰਟੀਆਂ, ਸਵੈ ਸੇਵੀ ਸਮਾਜਿਕ ਜਥੇਬੰਦੀਆਂ ਨੇ ਕੋਵਿਡ19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਹੀਦ ਊਧਮ ਸਿੰਘ ਦੇ ਬੁੱਤ 'ਤੇ ਫੂਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਟਰੱਸਟ ਦੇ ਪ੍ਰਧਾਨ ਪ੍ਰੋ. ਚਰਨ ਸਿੰਘ ਸਿੰਘ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ...

Read More

ਧਰਮਸੋਤ ਵਲੋਂ ਨਾਭਾ 'ਚ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਟਰੀਟਮੈਂਟ ਪਲਾਂਟ ਦਾ ਰੱਖਿਆ ਨੀਂਹ ਪੱਥਰ
Friday, July 31 2020 07:04 AM

ਨਾਭਾ, 31 ਜੁਲਾਈ (ਤਰੁਣ ਮਹਿਤਾ) - ਇਤਿਹਾਸਕ ਨਗਰੀ ਨਾਭਾ ਵਿਖੇ ਮੌਜੂਦਾ ਸਰਕਾਰ ਵਿਚ ਜੰਗਲਾਤ ਮੰਤਰੀ ਅਤੇ ਨਾਭਾ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਵੱਲੋਂ 17 ਕਰੋੜ ਦੇ ਕਰੀਬ ਦੀ ਲਾਗਤ ਨਾਲ ਬਣਨ ਵਾਲੇ ਸੀਵਰ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ।

Read More

ਮੁਲਾਜ਼ਮ ਦਾ ਕੋਰੋਨਾ ਪਾਜ਼ੀਟਿਵ ਆਉਣ 'ਤੇ ਥਾਣਾ ਸੀਲ
Friday, July 31 2020 07:02 AM

ਢਿਲਵਾਂ, 31 ਜੁਲਾਈ - ਬੀਤੀ ਸ਼ਾਮ ਜ਼ਿਲ੍ਹਾ ਕਪੂਰਥਲਾ ਸਥਿਤ ਥਾਣਾ ਢਿਲਵਾਂ 'ਚ ਮੁਲਾਜ਼ਮ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ 'ਤੇ ਥਾਣਾ ਢਿਲਵਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਢਿਲਵਾਂ ਦੇ ਮੁੱਖ ਗੇਟ 'ਤੇ ਸਿਹਤ ਅਧਿਕਾਰੀਆਂ ਵਲੋਂ ਇਕਾਂਤਵਾਸ ਦੇ ਪੋਸਟਰ ਲਗਾਏ ਗਏ ਹਨ ਤੇ ਬਾਕੀ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਲਏ ਜਾ ਰਹੇ ਹਨ।...

Read More

ਇਤਰਾਜ਼ਯੋਗ ਟਿੱਪਣੀ ਮਾਮਲੇ 'ਚ ਸਾਬਕਾ ਦਿੱਲੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲੀ ਜ਼ਮਾਨਤ
Friday, July 31 2020 07:00 AM

ਨਵੀਂ ਦਿੱਲੀ, 31 ਜੁਲਾਈ - ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਸਾਬਕਾ ਦਿੱਲੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਜਾਫਰੂਲ ਇਸਲਾਮ ਖਾਨ ਨੂੰ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।

Read More

ਸਿੱਖਿਆ ਦੇ ਸੰਬੰਧ ਵਿੱਚ ਮੋਦੀ ਸਰਕਾਰ ਦਾ ਬਹੁਤ ਮਹੱਤਵਪੂਰਨ ਫੈਸਲਾ - ਪਦਮ
Friday, July 31 2020 06:41 AM

ਮੰਡੀ ਗੋਬਿੰਦਗੜ (): 1986 ਤੋਂ ਚੱਲ ਰਹੀ ਸਿੱਖਿਆ ਨੀਤੀ ਵਿਚ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵੱਡਾ ਬਦਲਾਅ ਕੀਤਾ ਹੈ ਅਤੇ ਮੌਜੂਦਾ 10 + 2 ਪ੍ਰਣਾਲੀ ਨੂੰ ਬਦਲ ਦਿੱਤਾ ਹੈ ਅਤੇ 5 + 3 + 3 + 4 ਪ੍ਰਣਾਲੀ ਨੂੰ ਲਾਗੂ ਕੀਤਾ ਹੈ। ਇਸ ਨਵੀਂ ਸਿਖਿਆ ਨੀਤੀ ਦਾ ਸਵਾਗਤ ਕਰਦਿਆਂ ਸਿੱਖਿਆ ਮਾਹਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਨੇ ਕਿਹਾ ਕਿ ਇਸ ਤਬਦੀਲੀ ਨਾਲ ਭਾਰਤ ਗਿਆਨ ਦੀ ਇੱਕ ਮਹਾਨ ਸ਼ਕਤੀ ਵਜੋਂ ਉੱਭਰੇਗਾ। 3 ਦਹਾਕਿਆਂ ਬਾਅਦ ਸਿੱਖਿਆ ਨੀਤੀ ਵਿਚ ਬਦਲਾਅ ਦੇ ਮੁੱਖ ਨੁਕਤੇ ਇਸ ਪ੍ਰਕਾਰ ਹਨ: - 1. 10 + 2 ਬੋਰਡ ਸੰਰਚਨਾ ਨੂੰ ਹਟਾ ਦਿੱਤਾ ਗਿਆ ਹੈ।...

Read More

ਪੰਜਾਬ 'ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੈਪਟਨ ਵਲੋਂ ਨਵੀਆਂ ਹਿਦਾਇਤਾਂ ਜਾਰੀ
Tuesday, July 14 2020 07:29 AM

ਚੰਡੀਗੜ੍ਹ, 14 ਜੁਲਾਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਿਦਾਇਤਾਂ ਮੁਤਾਬਕ ਜਿਨ੍ਹਾਂ ਯਾਤਰੀਆਂ ਨੇ ਸੂਬੇ 'ਚ 72 ਘੰਟੇ ਲਈ ਆਉਣਾ ਹੈ, ਉਨ੍ਹਾਂ ਨੂੰ ਇਕਾਂਤਵਾਸ ਹੋਣ ਦੀ ਲੋੜ ਹੋਣ ਨਹੀਂ ਹੈ। ਇਨ੍ਹਾਂ ਯਾਤਰੀਆਂ ਨੂੰ ਸਰਹੱਦੀ ਨਾਕਿਆਂ 'ਤੇ ਸਵੈ ਘੋਸ਼ਣਾ ਪੱਤਰ 'ਚ ਆਪਣੇ ਪੰਜਾਬ ਆਉਣ ਸੰਬੰਧੀ ਜਾਣਕਾਰੀ ਦੇਣੀ ਪਏਗੀ।...

Read More

ਮਿਸ਼ਨ ਫਤਿਹ ਤਹਿਤ ਸਿਵਲ ਪਸ਼ੂ ਹਸਪਤਾਲ ਪਠਾਨਕੋਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ
Saturday, July 11 2020 07:02 AM

ਪਠਾਨਕੋਟ 11ਜੁਲਾਈ - ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਨੁਸਾਰ ਮਿਸ਼ਨ ਫਤਿਹ ਤਹਿਤ ਸਿਵਲ ਪਸੂ ਹਸਪਤਾਲ ਪਠਾਨਕੋਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਠਾਨਕੋਟ ਡਾ ਕੁਲਭੂਸ਼ਨ ਸ਼ਰਮਾ ਅਤੇ ਸੀਨੀਅਰ ਵੈਟਨਰੀ ਅਫਸਰ ਡਾ ਰਮੇਸ਼ ਕੁਮਾਰ ਐਸ.ਵੀ.ਓ ਪਠਾਨਕੋਟ ਨੇ ਇਸ ਮੁਹਿੰਮ ਦੌਰਾਨ ਮੋਕੇ ਤੇ ਆਏ ਪਸ਼ੂ ਪਾਲਕਾਂ ਨੂੰ ਕੋਵਿਡ -19 ਸਬੰਧੀ ਸ਼ੋਸਲ ਡਿਸਟੈਸਿੰਗ , ਮਾਸਕ ਪਾਉਣ ਅਤੇ ਹੱਥਾਂ ਨੂੰ ਬਾਰ ਬਾਰ ਸਨੇਟਾਈਜ਼ਰ ਅਤੇ ਸਾਬਨ ਨਾਲ ਧੋਣ ਬਾਰੇ ਦੱਸਿਆ ...

Read More

ਥਾਣਾ ਦਾਖਾ ਦੇ 8 ਮੁਲਾਜ਼ਮ ਕੋਰੋਨਾ ਪਾਜ਼ੀਟਿਵ
Saturday, July 11 2020 07:01 AM

ਮੁੱਲਾਂਪੁਰ-ਦਾਖਾ, 11 ਜੁਲਾਈ - ਕੋਵਿਡ-19 ਮਹਾਂਮਾਰੀ ਦੌਰਾਨ ਮਾਡਲ ਥਾਣਾ ਦਾਖਾ ਦੇ 6 ਸੀਨੀਅਰ ਅਧਿਕਾਰੀ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਅੱਜ ਥਾਣੇ ਦੇ ਮੁੱਖ ਮੁਨਸ਼ੀ ਅਤੇ ਕੰਪਿਊਟਰ ਅਪਰੇਟਰ ਦੀ ਰਿਪੋਰਟ ਵੀ ਪਾਜ਼ੀਟਿਵ ਆਉਣ ਬਾਅਦ ਥਾਣਾ ਦਾਖਾ 'ਚ ਕੁੱਲ ਮਾਮਲੇ 8 ਹੋ ਗਏ।

Read More

ਪਟਿਆਲਾ ਜ਼ਿਲ੍ਹੇ 'ਚ 32 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਗਿਣਤੀ ਪਹੁੰਚੀ 552
Saturday, July 11 2020 07:00 AM

ਪਟਿਆਲਾ,11 ਜੁਲਾਈ -ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਸਿਲਸਿਲੇ ਅੱਜ ਸਵੇਰੇ 32 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 552 ਤੱਕ ਪਹੁੰਚ ਗਈ ਹੈ । ਕੋਰੋਨਾ ਪੀੜਤਾਂ ਵਿਚੋਂ ਜਿਆਦਾਤਰ ਵਿਅਕਤੀ ਸਮਾਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।...

Read More

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
1 month ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago

ਰਾਜਨੀਤੀ
ਸੰਗਮਾ ਨੇ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ: ਮੋਦੀ, ਸ਼ਾਹ ਤੇ ਨੱਢਾ ਸਮਾਗਮ ’ਚ ਹਾਜ਼ਰ
1 year ago

ਰਾਜਨੀਤੀ
ਗੁਜਰਾਤ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ
1 year ago