Friday, March 19 2021 07:24 AM
ਅਜਨਾਲਾ, 19 ਮਾਰਚ - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐੱਫ ਦੀ 32 ਬਟਾਲੀਅਨ ਵੱਲੋਂ ਅੱਜ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ I ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਇਸ ਸ਼ੱਕੀ ਵਿਅਕਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਫ਼ਿਲਹਾਲ ਬੀ.ਐਸ.ਐਫ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ I...
Friday, March 19 2021 06:25 AM
ਅੰਮ੍ਰਿਤਸਰ, 19 ਮਾਰਚ - ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੌਰਾਨ ਆਪਣੇ ਪਰਿਵਾਰ ਸਮੇਤ ਮੌਜੂਦ ਸਨ।
Friday, March 19 2021 06:24 AM
ਜਲੰਧਰ, 19 ਮਾਰਚ - ਕੋਵਿਡ19 ਦੇ ਵੱਧ ਰਹੇ ਕੇਸਾਂ ਨੂੰ ਮੁੱਖ ਰੱਖਦੇ ਹੋਏ ਰਾਤ 9 ਵਜੇ ਤੋਂ ਸਵੇਰ ਦੇ 5 ਵਜੇ ਤਕ ਜੋ ਨਾਈਟ ਕਰਫਿਊ ਦਾ ਐਲਾਨ ਸਰਕਾਰ ਵਲੋਂ ਕੀਤਾ ਗਿਆ ਸੀ, ਉਹ ਹੁਕਮ ਮੈਡੀਕਲ ਸਟੋਰਾਂ ਅਤੇ ਹਸਪਤਾਲਾਂ ਤੇ ਲਾਗੂ ਨਹੀਂ ਹੋਣਗੇ |
Thursday, March 18 2021 07:16 AM
ਚੰਡੀਗੜ੍ਹ, 18 ਮਾਰਚ - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਸਬੰਧੀ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਕੋਵਿਡ 19 ਦੇ ਮਾਮਲੇ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਅੱਜ ਰਾਤ ਤੋਂ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਕਰਫ਼ਿਊ ਲਾਗੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ, ਸ੍ਰੀ ਫ਼ਤਿਹਗੜ੍ਹ ਸਾਹਿਬ, ਜਲੰਧਰ, ਮੁਹਾਲੀ, ਪਟਿਆਲਾ, ਰੋਪੜ ਅਤੇ ਕਪੂਰਥਲਾ 'ਚ ਨਾਈਟ ਕਰਫ਼ਿਊ ਹੋਵੇਗਾ।...
Thursday, March 18 2021 07:14 AM
ਚੰਡੀਗੜ੍ਹ, 18 ਮਾਰਚ - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਸਬੰਧੀ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਕੋਵਿਡ 19 ਦੇ ਮਾਮਲੇ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਅੱਜ ਰਾਤ ਤੋਂ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ ਲਾਗੂ ਹੋਵੇਗਾ।...
Thursday, March 18 2021 07:04 AM
ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਇੰਡੀਗੋ ਏਅਰਲਾਈਨ ਰਾਹੀਂ ਏਥੇ ਪੁੱਜੇ ਇਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਵੱਲੋਂ 186.46 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ । ਜਾਣਕਾਰੀ ਅਨੁਸਾਰ ਵਸੀਮ ਪੁੱਤਰ ਰਹਿਮਤ ਅਲੀ ਵਾਸੀ ਵੀ -1406 , ਸਟਰੀਟ ਨੰਬਰ 7 , ਮੌਜਪੁਰ , ਵਿਜੇ ਪਾਰਕ ( ਦਿੱਲੀ ) ਦੀ ਕਸਟਮ ਅਧਿਕਾਰੀਆਂ, ਕਰਮਚਾਰੀਆਂ ਦੀ ਟੀਮ ਵੱਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਤਾਂ ਇਸ ਵਲੋਂ ਸਾਮਾਨ ਵਿਚ ਲੁਕਾ ਕੇ ਰੱਖੇ ਬੈਗ ਰੱਖਣ ਵਾਲੀ ਟਰਾਲੀ ਦੇ ਪਹੀਆਂ ਦ...
Thursday, March 18 2021 07:02 AM
ਲੁਧਿਆਣਾ - ਮਾਰਚ ’ਚ ਮੌਸਮ ਦਾ ਮਿਜਾਜ਼ ਬੇਈਮਾਨ ਨਜ਼ਰ ਆ ਰਿਹਾ ਹੈ। ਇਸ ਸਮੇਂ ਖੇਤਾਂ ’ਚ ਕਣਕ ਤੇ ਸਰ੍ਹੋਂ ਦੀ ਫਸਲ ਪਕਣ ’ਤੇ ਹੈ। ਇਸ ’ਚ ਤੇਜ਼ ਹਵਾਵਾਂ ਤੇਬਾਰਿਸ਼ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਸਕਦੀ ਹੈ। ਇਕ ਹਫ਼ਤਾ ਪਹਿਲਾ ਵੀ ਸਵੇਰੇ-ਸਵੇਰੇ ਤੇਜ਼ ਹਵਾਵਾਂ ਦੌਰਾਨ ਹਲਕੀ ਬਾਰਿਸ਼ ਹੋਈ ਸੀ, ਤਾਂ ਕਈ ਥਾਵਾਂ ’ਤੇ ਫਸਲਾਂ ਖੇਤਾਂ ’ਚ ਡਿੱਗ ਗਈਆਂ ਸੀ। ਇਸ ਨੂੰ ਦੇਖ ਕੇ ਕਿਸਾਨ ਚਿੰਤਾ ’ਚ ਡੁੱਬ ਗਏ ਸੀ। ਹੁਣ ਇਕ ਵਾਰ ਫਿਰ ਮੌਸਮ ਬਦਲਣ ਜਾ ਰਿਹਾ ਹੈ, ਜੋ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ।
ਇੰਡੀਆ ਮੈਟ੍ਰੋਲਾਜਿਕਲ ਡਿਪਾਰਟਮੈਂਟ ਅਨੁਸਾਰ 19 ਤੋ 20 ਮਾਰਚ ਤ...
Thursday, March 18 2021 07:01 AM
ਨਵੀਂ ਦਿੱਲੀ, 18 ਮਾਰਚ
ਅੱਜ ਵੀਰਵਾਰ ਨੂੰ ਭਾਰਤ ਵਿਚ ਕੋਵਿਡ-19 ਦੇ 35,871 ਨਵੇਂ ਕੇਸ ਸਾਹਮਣੇ ਆਏ, ਜੋ 102 ਦਿਨਾਂ ਬਾਅਦ ਸਭ ਤੋਂ ਵੱਧ ਮਾਮਲੇ ਹਨ। ਇਸ ਨਾਲ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 1,14,74,605 ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਰਨ 172 ਲੋਕਾਂ ਦੀ ਜਾਨ ਗਈ ਤੇ ਕੁੱਲ ਮਰਨ ਵਾਲਿਆਂ ਦੀ ਗਿਣਤੀ 1,59,216 ਹੋ ਗਈ। ਪੰਜਾਬ ਵਿੱਚ ਤਾਜ਼ਾ ਰਿਪੋਰਟਾਂ ਮੁਤਾਬਕ ਰਾਜ ਵਿੱਚ ਕਰੋਨਾ ਕਾਰਨ 35 ਮੌਤਾਂ ਹੋਈਆਂ।...
Thursday, March 18 2021 07:01 AM
ਨਵੀਂ ਦਿੱਲੀ, 18 ਮਾਰਚ
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸ਼ਹਿਰੀ ਖੇਤਰਾਂ ਦੇ ਅੰਦਰ ਕਈ ਥਾਵਾਂ ’ਤੇ ‘ਗਲਤ ਅਤੇ ਨਾਜਾਇਜ਼’ ਟੌਨਾਂ ਨੂੰ ਇਕ ਸਾਲ ਵਿਚ ਹਟਾ ਦਿੱਤਾ ਜਾਵੇਗਾ। ਸ੍ਰੀ ਗਡਕਰੀ ਨੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਗੁਰਜੀਤ ਔਜਲਾ, ਦੀਪਕ ਬੈਜ ਅਤੇ ਕੁੰਵਰ ਦਾਨਿਸ਼ ਅਲੀ ਦੇ ਪ੍ਰਸ਼ਨਾਂ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਅੰਦਰ ਬਣੇ ਪਹਿਲੇ ਟੌਲ ਸਾਲ ਵਿੱਚ ਹਟਾ ਦਿੱਤੇ ਜਾਣਗੇ। ਅਜਿਹੇ ਟੌਲਾਂ ਵਿੱਚ ਚੋਰੀਆਂ ਬਹੁਤ ਹੁੰਦੀਆਂ ਸਨ। ਹੁਣ ਗੱਡੀਆਂ...
Thursday, March 18 2021 07:00 AM
ਨਵੀਂ ਦਿੱਲੀ, 18 ਮਾਰਚ - ਜੇ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਇਸ ਸਕੀਮ ਦਾ ਲਾਭ ਲੈਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਣ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਕਿ ਸਰਕਾਰ ਕੋਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਦਿੱਤੀ ਗਈ ਰਕਮ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਅਜਿਹੀ ਸਥਿਤੀ ਵਿੱਚ ਪਹਿਲਾਂ ਵਾਂਗ ਕਿਸਾਨ ਪਰਿਵਾਰਾਂ ਨੂੰ 6,000 ਰੁਪਏ ਪ੍ਰਤੀ ਸਾਲ ਦੀ ਵਿੱਤੀ ਸਹਾਇਤਾ ਦਿੱਤੀ ਜਾਏਗੀ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਪ੍ਰਧਾਨ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਦ...
Thursday, March 18 2021 06:57 AM
ਚੰਡੀਗੜ੍ਹ, 18 ਮਾਰਚ - ਸੁਖਬੀਰ ਸਿੰਘ ਬਾਦਲ ਦਿ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਮੇਦਾਂਤਾ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦੀ ਸਿਹਤ ਹੁਣ ਠੀਕ ਦੱਸੀ ਜਾ ਰਹੀ ਹੈ। ਉੱਥੇ ਹੀ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਘਰ ਦੇ ਰਸੋਈਏ ਰਵੀ ਅਤੇ ਉਨ੍ਹਾਂ ਦੀ ਮਾਤਾ ਸੀਤੋ ਵੀ ਹੁਣ ਕੋਰੋਨਾ ਪੌਜ਼ੇਟਿਵ ਦੱਸੇ ਜਾ ਰਹੇ ਹਨ।
ਜਿਸ ਕਰਕੇ ਹਾਲਾਤਾਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਏ ਹੁਣ ਪ੍ਰਕਾਸ਼ ਸਿੰਘ ਬਾਦਲ ਵੀ ਕੱਲ੍ਹ ਚਾਰਟਰਡ ਪਲੇਨ ਦੇ ਰਾਹੀਂ ਭਿਸੀਆਣਾ ਤੋਂ ਦਿੱਲੀ ਨੂੰ ਰਵਾਨਾ ਹੋਣਗੇ। ਪ੍ਰਕਾਸ਼ ਸਿੰਘ ਬਾਦਲ ਦੀ ਉਮਰ...
Thursday, March 18 2021 06:52 AM
ਉਦਯੋਗਿਤ ਨਗਰੀ ਦੀ ਇੰਡਸਟਰੀ ਅੱਜ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਆਯੋਜਿਤ ਹੋਣ ਵਾਲੇ ਐਕਸਪੋ ਲਈ ਰਵਾਨਾ ਹੋ ਗਈ ਹੈ। ਪ੍ਰਦਰਸ਼ਨੀ ਤੋਂ ਇੰਡਸਟਰੀ ਨੂੰ ਬੰਪਰ ਆਰਡਰ ਮਿਲਣ ਦੀ ਉਮੀਦ ਹੈ। ਪਿਛਲੇ ਸਾਲ ਵੀ ਕੰਪਨੀਆਂ ਨੇ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਆਯੋਜਿਤ ਇਸ ਪ੍ਰਦਰਸ਼ਨੀ ਨਾਲ ਕੋਰੋੜਾਂ ਰੁਪਏ ਦੇ ਆਰਡਰ ਬਟੌਰੇ ਸੀ। ਇਸ ਵਾਰ ਪ੍ਰਦਰਸ਼ਨੀ ’ਚ ਦੇਸ਼ਭਰ ਤੋਂ 20 ਹਜ਼ਾਰ ਤੋਂ ਜ਼ਿਆਦਾ ਡੀਲਰਜ਼ ਨੂੰ ਸੱਦਾ ਦਿੱਤਾ ਗਿਆ। ਬੇਸ਼ੱਕ ਇਸ ਵਾਰ ਪ੍ਰਦਰਸ਼ਨੀ ਆਮ ਜਨਤਾ ਲਈ ਨਹੀਂ ਹੋਵੇਗੀ, ਪਰ ਡੀਲਰਜ਼ ਭਾਰੀ ਗਿਣਤੀ ’ਚ ਪਹੁੰਚਣ ਨਾਲ ਸਾਈਕਲ ਨਿਰਮਾਤਾਵਾਂ ਨੂੰ ਭਾਰੀ ਆਰਡਰ ਮਿਲਣ ਦੀ ਉਮੀਦ ਹੈ। ...
Thursday, March 18 2021 06:50 AM
ਚੰਡੀਗੜ੍ਹ, 18 ਮਾਰਚ
ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ 'ਤੇ ਨੱਥ ਪਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਜਿਥੇ ਸੂਬੇ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਉੱਥੇ ਉਨ੍ਹਾਂ ਨੇ ਅੱਜ ਵਿਧਾਨ ਸਭਾ ਜਾਂਦੇ ਹੋਏ, ਉਨ੍ਹਾਂ ਮੁਲਾਜ਼ਮਾਂ ਨੂੰ ਮਾਸਕ ਵੰਡੇ ਜਿਹੜੇ ਬਗ਼ੈਰ ਮਾਸਕ ਤੋਂ ਡਿਊਟੀ ’ਤੇ ਸਨ। ਇਸ ਦੇ ਨਾਲ ਹੀ ਸਾਰਿਆਂ ਨੂੰ ਮਾਸਕ ਦੀ ਪਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ।...
Thursday, March 18 2021 06:49 AM
ਅਹਿਮਦਾਬਾਦ, 18 ਮਾਰਚ - ਦੇਸ਼ ਵਿਚ ਵਧੇ ਕੋਰੋਨਾ ਦੇ ਕੇਸਾਂ ਕਾਰਨ ਗੁਜਰਾਤ ਦੇ ਅਹਿਮਦਾਬਾਦ 'ਚ ਅੱਜ ਜਿਮ, ਸਪੋਰਟਸ ਕਲੱਬ, ਗੇਮਿੰਗ ਜੋਨ ਇਕ ਵਾਰ ਫਿਰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸੇ ਤਰ੍ਹਾਂ ਦਿੱਲੀ ਨੇੜਲੇ ਨੋਇਡਾ ਤੇ ਗਾਜ਼ੀਆਬਾਦ ਵਿਚ 30 ਅਪ੍ਰੈਲ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
Thursday, March 18 2021 06:48 AM
ਸ੍ਰੀ ਮੁਕਤਸਰ ਸਾਹਿਬ, 18 ਮਾਰਚ -ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ ’ਤੇ ਪੈਂਦੇ ਪਿੰਡ ਭਲਾਈਆਣਾ ਵਿਖੇ ਬੇਕਾਬੂ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਮਗਰੋਂ ਸੜਕ ਹਾਦਸੇ ਵਿਚ ਮਾਰੇ ਗਏ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਪਹਿਚਾਣ ਹੋ ਗਈ ਹੈ। ਜਿਨ੍ਹਾਂ ਵਿਚ ਮਿ੍ਰਤਕ ਸਤਨਾਮ ਸਿੰਘ, ਉਸ ਦੀ ਪਤਨੀ ਰਾਣੀ ਕੌਰ, ਭੈਣ ਰਘੁਬੀਰ ਕੌਰ ਅਤੇ 12 ਸਾਲ ਦਾ ਭਾਣਜਾ ਸ਼ਾਮਿਲ ਹੈ। ਮਿ੍ਰਤਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਅਤੇ ਪਿੰਡ ਅਤਰ ਸਿੰਘ ਵਾਲਾ ਨਾਲ ਸਬੰਧਿਤ ਹਨ। ਡੀ.ਐੱਸ.ਪੀ. ਗਿੱਦੜਬਾਹਾ ਨਰਿੰਦਰ ਸਿੰਘ ਨੇ ‘ਅਜੀਤ’ ਨੂੰ ਦੱਸਿਆ ਕਿ ਮਿ੍ਰਤਕਾਂ ਦੀਆਂ ਲਾਸ਼ਾਂ ਪੋਸਟਮਾਰ...
Thursday, March 18 2021 06:48 AM
ਨਵੀਂ ਦਿੱਲੀ, 18 ਮਾਰਚ - ਮਹਿਲਾ ਪਹਿਲਵਾਨ ਗੀਤਾ ਤੇ ਬਬੀਤਾ ਫੋਗਟ ਦੀ ਰਿਸ਼ਤੇ ਵਿਚ ਲੱਗਦੀ ਭੈਣ ਰਿਤਿਕਾ ਫੋਗਟ ਨੇ ਕੁਸ਼ਤੀ ਦਾ ਮੈਚ ਹਾਰਨ ਮਗਰੋਂ ਖੁਦਕੁਸ਼ੀ ਕਰ ਲਈ ਹੈ। ਰਿਤਿਕਾ ਸੂਬਾ ਪੱਧਰੀ ਸਬ ਜੂਨੀਅਰ ਮੁਕਾਬਲਿਆਂ ਵਿਚ ਹਿੱਸਾ ਲੈ ਰਹੀ ਸੀ, ਜੋ ਲੋਹਗੜ੍ਹ ਸਟੇਡੀਅਮ ਭਰਤਪੁਰ ਵਿਖੇ ਹੋ ਰਿਹਾ ਸੀ।
Thursday, March 18 2021 06:47 AM
ਚੋਗਾਵਾਂ (ਅੰਮ੍ਰਿਤਸਰ), 18 ਮਾਰਚ - ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਵੀਰ ਸਿੰਘ ਲੋਪੋਕੇ ਦੀ ਪ੍ਰਧਾਨਗੀ ਹੇਠ ਪਿੰਡ ਓਡਰ ਵਿਖੇ ਸਰਪੰਚ ਦਿਲਬਾਗ ਸਿੰਘ, ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਐਸ.ਸੀ ਭਾਈਚਾਰੇ ਦੀ ਵਿਸ਼ਾਲ ਮੀਟਿੰਗ ਹੋਈ। ਜਿਸ ਵਿਚ ਵੀਰ ਸਿੰਘ ਲੋਪੋਕੇ ਨੂੰ ਸਨਮਾਨਿਤ ਕੀਤਾ ਗਿਆ, ਇਸ ਮੌਕੇ ਉਨ੍ਹਾਂ ਕਸਬਾ ਚੋਗਾਵਾ 'ਚ ਅਕਾਲੀ ਦਲ ਦੇ ਦੇ ਸਾਬਕਾ ਸੰਮਤੀ ਮੈਂਬਰ ਦੀ ਕਾਂਗਰਸੀ ਸਰਪੰਚ ਵੱਲੋਂ ਹਵੇਲੀ ਢਾਹੇ ਜਾਣ ਅਤੇ ਉਨ੍ਹਾਂ ਦੇ ਪਰਿਵਾਰ ਤੇ ਝੂਠਾ ਪਰਚਾ ਦਰਜ ਕਰਵਾਏ ਜਾਣ ਦੀ ਨਿੰਦਾ ਕੀਤੀ, ਦੂਜਾ ਪਿੰਡ ਕੋਹਾਲਾ ਵਿਖੇ ਕਾਂਗਰਸੀ ਸਰਪੰਚ ...
Thursday, March 18 2021 06:46 AM
ਨਵੀਂ ਦਿੱਲੀ, 18 ਮਾਰਚ - ਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਇੱਕ ਵਾਰ ਫਿਰ ਹੜਕੰਪ ਮੱਚ ਚੁੱਕਾ ਹੈ | ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਕੜਾ ਤੇਜੀ ਨਾਲ ਵਧਿਆ ਹੈ | ਦੱਸਣਾ ਬਣਦਾ ਹੈ ਕਿ ਦੇਸ਼ ਵਿਚ 35,871 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਸਖ਼ਤੀ ਹੋਰ ਵਧਾ ਦਿੱਤੀ ਗਈ ਹੈ | ਇਸਦੇ ਨਾਲ 17,741 ਲੋਕ ਸਿਹਤਮੰਦ ਵੀ ਹੋਏ ਹਨ ਅਤੇ ਆਪਣੇ ਘਰਾਂ ਨੂੰ ਵਾਪਿਸ ਗਏ ਹਨ | ਕੋਰੋਨਾ ਵਾਇਰਸ ਦੇ ਚਲਦੇ 24 ਘੰਟਿਆਂ 'ਚ 172 ਲੋਕ ਆਪਣੀ ਜਾਨ ਗਵਾ ਚੁੱਕੇ ਹਨ, ਇਹ ਸਾਰੇ ਅੰਕੜੇ ਕੇਂਦਰੀ ...
Thursday, March 18 2021 06:46 AM
ਚੰਡੀਗੜ੍ਹ, 18 ਮਾਰਚ - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਸਬੰਧੀ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ।
Wednesday, March 17 2021 02:22 PM
ਸ੍ਰੀ ਮੁਕਤਸਰ ਸਾਹਿਬ, 16 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝਬੇਲਵਾਲੀ ਦੇ 32 ਸਾਲਾਂ ਨੌਜਵਾਨ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ। ਇਹ ਕੋਰੋਨਾ ਮਰੀਜ਼ ਫ਼ਰੀਦਕੋਟ ਵਿਖੇ ਜੇਰੇ ਇਲਾਜ ਸੀ। ਇਸ ਤੋਂ ਇਲਾਵਾ 4 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 2, ਕਿੱਲਿਆਂਵਾਲੀ 1 ਅਤੇ ਪਿੰਡ ਝਬੇਲਵਾਲੀ ਦਾ 1 ਮਰੀਜ਼ ਸ਼ਾਮਿਲ ਹੈ।...