ਕੇਂਦਰੀ ਗ੍ਰਹਿ ਮੰਤਰੀ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਤੇ ਅਸਾਮ ਦੇ ਮੁੱਖ ਮੰਤਰੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਦੀ ਰਿਹਾਇਸ਼ ਪਹੁੰਚੇ
Saturday, March 13 2021 06:52 AM

ਦਿੱਲੀ,13 ਮਾਰਚ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਅਤੇ ਅਸਾਮ ਦੇ ਮੁੱਖ ਮੰਤਰੀ ਸਰਬਾਨੰਦਾ ਸੋਨੋਵਾਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਦੀ ਰਿਹਾਇਸ਼ ਪਹੁੰਚੇ।

Read More

ਰਤਨ ਟਾਟਾ ਨੇ ਲਗਵਾਈ ਕੋਵਿਡ-19 ਟੀਕੇ ਦੀ ਪਹਿਲੀ ਖੇਪ
Saturday, March 13 2021 06:51 AM

ਨਵੀਂ ਦਿੱਲੀ,.13 ਮਾਰਚ- ਰਤਨ ਟਾਟਾ ਨੇ ਕੋਵਿਡ-19 ਟੀਕੇ ਦੀ ਪਹਿਲੀ ਖੇਪ ਲਗਵਾਈ। ਓਹਨਾ ਦਾ ਕਹਿਣਾ ਹੈ ਕਿ ਮੈਂ ਸਚਮੁੱਚ ਉਮੀਦ ਕਰਦਾ ਹਾਂ ਕਿ ਸਾਰਿਆਂ ਨੂੰ ਜਲਦੀ ਹੀ ਟੀਕਾਕਰਣ ਅਤੇ ਸੁਰੱਖਿਆ ਦਿੱਤੀ ਜਾ ਸਕਦੀ ਹੈ।

Read More

ਸੰਦੌੜ ਨਜਦੀਕ ਇਕ ਵਿਅਕਤੀ ਦੀ ਭੇਦਭਰੀ ਹਾਲਤ 'ਚ ਮਿਲੀ ਲਾਸ਼
Saturday, March 13 2021 06:51 AM

ਸੰਦੌੜ, 13 ਮਾਰਚ- ਸੰਦੌੜ ਦੇ ਨਾਲ ਲਗਦੇ ਪਿੰਡ ਕਲਿਆਣ ਵਿਖੇ ਅੱਜ ਸਵੇਰੇ ਇਕ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਲਾਸ਼ ਮਿਲੀ ਹੈ । ਪੁਲਿਸ ਅਨੁਸਾਰ ਪਹਿਲੀ ਨਜਰ ਵਿਚ ਉਕਤ ਵਿਅਕਤੀ ਦਾ ਕਤਲ ਹੋਇਆ ਲੱਗ ਰਿਹਾ ਹੈ । ਮ੍ਰਿਤਕ ਦੀ ਪਹਿਚਾਣ ਸੁਖਦੇਵ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਕਲਿਆਣ ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਪਿੰਡ ਦੇ ਨਜਦੀਕ ਇਕ ਰਸਤੇ ਉਪਰ ਪਈ ਮਿਲੀ। ਵਾਰਦਾਤ ਦਾ ਪਤਾ ਲਗਦਿਆਂ ਹੀ ਐਸ.ਪੀ ਮਾਲੇਰਕੋਟਲਾ ਅਮਨਦੀਪ ਸਿੰਘ ਬਰਾੜ, ਸੀ. ਆਈ. ਏ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਅਤੇ ਥਾਣਾ ਸੰਦੌੜ ਦੇ ਐਸ. ਐਚ.ਓ ਇੰਸਪੈਕਟਰ ਯਾਦਵਿੰਦਰ ਸਿੰਘ ਕਲਿਆਣ ਪੁਲਿਸ ਪਾਰਟ...

Read More

ਇਟਲੀ 'ਚ 15 ਮਾਰਚ ਤੋਂ ਫਿਰ ਹੋਵੇਗੀ ਤਾਲਾਬੰਦੀ ਸ਼ੁਰੂ
Saturday, March 13 2021 06:49 AM

ਵੈਨਿਸ (ਇਟਲੀ)13ਮਾਰਚ- ਕੋਰੋਨਾ ਮਹਾਂਮਾਰੀ ਤੋਂ ਯੂਰਪ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਇਟਲੀ ਦੇਸ਼ 'ਚ ਇਕ ਵਾਰ ਫਿਰ ਤਾਲਾਬੰਦੀ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਹੈ।ਬੀਤੇ ਦਿਨ ਇਟਲੀ ਦੇ ਸਿਹਤ ਮੰਤਰੀ ਰੋਬੇਰਤੋ ਨੇ ਇਸ ਨਵੇਂ ਆਦੇਸ਼ ਤੇ ਦਸਤਖਤ ਕਰਦਿਆਂ ਇਹ ਐਲਾਨ ਕੀਤਾ ਕਿ 15 ਮਾਰਚ ਤੋਂ 6 ਅਪ੍ਰੈਲ ਤੱਕ ਇਟਲੀ ਵਿੱਚ ਨਵੇਂ ਸਿਰਿਓ ਲੌਕਡਾਉਨ ਲਗਾਇਆ ਜਾਵੇਗਾ।ਇਟਲੀ ਚ ਕੋਰੋਨਾ ਦੇ ਵਧ ਰਹੇ ਕੇਸਾਂ ਕਾਰਨ ਹਾਲਾਤ ਚਿੰਤਾਂਜਨਕ ਬਣੇ ਹੋਏ ਹਨ।ਇੱਥੇ 10ਰਾਜਾਂ ਨੂੰ ਕੋਰੋਨਾ ਦੇ ਸਭ ਤੋਂ ਵੱਧ ਪ੍ਰਭਾਵ ਵਾਲੇ ਰਾਜ ਐਲਾਨਿਆ ਗਿਆ ਹੈ।ਇਸ ਪ੍ਰਕਾਰ ਇਨਾਂ੍ਹ ਰਾਜਾਂ ਵਿੱਚ 15 ਮਾਰਚ ਤੋ...

Read More

ਦੇਸ਼ ’ਚ ਕਰੋਨਾ ਦੇ 24882 ਨਵੇਂ ਮਰੀਜ਼ ਤੇ 140 ਮੌਤਾਂ
Saturday, March 13 2021 06:48 AM

ਨਵੀਂ ਦਿੱਲੀ, 13 ਮਾਰਚ- ਅੱਜ ਭਾਰਤ ਵਿਚ ਕੋਵਿਡ-19 ਦੇ 24882 ਨਵੇਂ ਕੇਸ ਸਾਹਮਣੇ ਆਏ। ਇਸ ਸਾਲ ਇਕ ਦਿਨ ਵਿਚ ਇਹ ਸਭ ਤੋਂ ਵੱਧ ਮਰੀਜ਼ ਹਨ। ਇਸ ਦੇ ਨਾਲ ਦੇਸ਼ ਵਿਚ ਹੁਣ ਤੱਕ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 1,13,33,728 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਨਵੇਂ ਕੇਸਾਂ ਦੀ ਗਿਣਤੀ ਪਿਛਲੇ 83 ਦਿਨਾਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 20 ਦਸੰਬਰ ਨੂੰ 26,624 ਲੋਕਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਮੰਤਰਲੇ ਮੁਤਾਬਕ ਬੀਤੇ ਚੌਵੀ ਘੰਟਿਆਂ ਦੌਰਾਨ ਦੇਸ਼ ਵਿੱਚ ਕਰੋਨਾ ਕਾਰਨ 140 ਮੌਤਾਂ ਹੋਈਆਂ ਤੇ ਇਸ ਤਰ੍ਹਾ...

Read More

ਸੀਬੀਆਈ ਦੇ ਸਥਾਈ ਡਾਇਰੈਕਟਰ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਨੋਟਿਸ
Friday, March 12 2021 11:37 AM

ਨਵੀਂ ਦਿੱਲੀ, 12 ਮਾਰਚ ਸੁਪਰੀਮ ਕੋਰਟ ਨੇ ਸੀਬੀਆਈ ਲਈ ਸਥਾਈ ਡਾਇਰੈਕਟਰ ਨਿਯੁਕਤ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਕੇਂਦਰ ਤੋਂ ਜੁਆਬ ਮੰਗਿਆ ਹੈ। ਜਸਟਿਸ ਐੱਲ. ਨਾਗੇਸ਼ਵਰ ਰਾਓ ਅਤੇ ਜਸਟਿਸ ਐੱਸ. ਰਵਿੰਦਰ ਭੱਟ ਦੇ ਬੈਂਚ ਨੇ ਐੱਨਜੀਓ ਕਾਮਨ ਕਾਜ ਦੁਆਰਾ ਦਾਇਰ ਪਟੀਸ਼ਨ 'ਤੇ ਇਹ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸਰਕਾਰ ਡੀਐੱਸਪੀਈ ਐਕਟ ਦੀ ਧਾਰਾ 4 ਏ ਦੇ ਅਨੁਸਾਰ ਨਿਯਮਤ ਸੀਬੀਆਈ ਡਾਇਰੈਕਟਰ ਨਿਯੁਕਤ ਕਰਨ ਵਿਚ ਅਸਫਲ ਰਹੀ ਹੈ।...

Read More

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਹਾਲਤ ’ਚ ਸੁਧਾਰ
Friday, March 12 2021 11:36 AM

ਕੋਲਕਾਤਾ, 12 ਮਾਰਚ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਜੋ ਨੰਦੀਗ੍ਰਾਮ ਵਿਚ ਚੋਣ ਮੁਹਿੰਮ ਦੌਰਾਨ ਜ਼ਖ਼ਮੀ ਹੋ ਗਏ ਸਨ, ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਡਾਕਟਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਸਰਕਾਰੀ ਹਸਪਤਾਲ ਐੱਸਐੱਸਕੇਐੱਮ ਵਿੱਚ ਇਲਾਜ ਚੱਲ ਰਿਹਾ ਹੈ ਤੇ ਰਾਤ ਨੂੰ ਉਨ੍ਹਾਂ ਨੂੰ ਚੰਗੀ ਨੀਂਦ ਆਈ ਸੀ।...

Read More

ਪੰਜਾਬ ’ਚ ਕਰੋਨਾ ਕਾਰਨ 18 ਮੌਤਾਂ ਤੇ ਦੇਸ਼ ’ਚ 23285 ਨਵੇਂ ਮਰੀਜ਼
Friday, March 12 2021 11:31 AM

ਨਵੀਂ ਦਿੱਲੀ, 12 ਮਾਰਚ- ਇਕੋ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 23,285 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਪੀੜਤਾਂ ਦੀ ਗਿਣਤੀ 1,13,08,846 ਹੋ ਗਈ ਹੈ। ਪਿਛਲੇ 78 ਦਿਨਾਂ ਵਿੱਚ ਇਹ ਸਭ ਤੋਂ ਜ਼ਿਆਦਾ ਮਾਮਲੇ ਹਨ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਇਕ ਦਿਨ ਵਿਚ 24,712 ਨਵੇਂ ਕੇਸ ਸਾਹਮਣੇ ਆਏ ਸਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 117 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 1,58,306 ਹੋ ਗਈ। ਇਸ ਸਮੇਂ ਦੌਰਾਨ ਪੰਜਾਬ ਵਿੱਚ 18 ਲੋਕਾਂ ...

Read More

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਰੋਨਾ
Friday, March 12 2021 11:30 AM

ਚੰਡੀਗੜ੍ਹ, 12 ਮਾਰਚ- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਰੋਨਾ ਕਾਰਨ ਇਕਾਂਤਵਾਸ ਹੋ ਗਏ ਹਨ। ਮੰਤਰੀ ਨੇ ਅਪੀਲ ਕੀਤੀ ਜਿਹੜੇ ਵੀ ਬੀਤੇ ਦਿਨਾਂ ਦੌਰਾਨ ਉਨ੍ਹਾਂ ਦੇ ਸੰਪਰਕ ਵਿੱਚ ਰਹੇ ਹਨ ਉਹ ਆਪਣਾ ਟੈਸਟ ਕਰਵਾਉਣ ਤੇ ਕੋਵਿਡ-19 ਬਾਰੇ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਜ਼ਿੰਮੇਦਾਰੀ ਹੈ ਕਿ ਕਰੋਨਾ ਤੋਂ ਆਪ ਤੇ ਦੂਜਿਆਂ ਦਾ ਬਚਾਅ ਕੀਤਾ ਜਾਵੇ।...

Read More

ਮੁਹਾਲੀ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ’ਚ ਰਾਤ ਦਾ ਕਰਫਿਊ ਲਾਉਣ ਦਾ ਫ਼ੈਸਲਾ, ਹੁਕਮ ਅੱਜ ਤੋਂ ਲਾਗੂ
Friday, March 12 2021 11:28 AM

ਚੰਡੀਗੜ੍ਹ, 12 ਮਾਰਚ ਪੰਜਾਬ ਵਿੱਚ ਕਰੋਨਾ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਮੁਹਾਲੀ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਹੈ। ਇਹ ਹੁਕਮ ਅੱਜ ਰਾਤ ਤੋਂ ਲਾਗੂ ਹੋ ਜਾਣਗੇ। ਕਰਫਿਊ ਰਾਤ 11 ਵਜੇ ਤੋਂ ਤੜਕੇ 5 ਵਜੇ ਤੱਕ ਅਗਲੇ ਹੁਕਮਾਂ ਤੱਕ ਲੱਗਿਆ ਕਰੇਗਾ।ਇਸ ਤੋਂ ਪਹਿਲਾਂ ਪੰਜਾਬ ਦੇ ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ ਤੇ ਪਟਿਆਲਾ ਵਿੱਚ ਰਾਤ ਦਾ ਕਰਫਿਊ ਲਾਇਆ ਜਾ ਚੁੱਕਾ ਹੈ।...

Read More

ਪਹਿਲਾ ਸਿੱਖ ਸੈਨੇਟਰ: ਗੁਰਦੀਪ ਸਿੰਘ ਨੇ ਪਾਕਿਸਤਾਨ ਸੰਸਦ ਦੇ ਉਪਰਲੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ
Friday, March 12 2021 11:26 AM

ਇਸਲਾਮਾਬਾਦ, 12 ਮਾਰਚ- ਪਾਕਿਸਤਾਨ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਗੁਰਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਉਪਰਲੇ ਸਦਨ ਦੇ ਸੈਨੇਟਰ ਵਜੋਂ ਸਹੁੰ ਚੁੱਕੀ ਅਤੇ ਉਹ ਪਾਕਿਸਤਾਨ ਦੀ ਸੰਸਦ ਦੇ ਉਪਰਲੇ ਸਦਨ ਵਿਚ ਪਹਿਲੇ ਸਿੱਖ ਹਨ। ਸ੍ਰੀ ਗੁਰਦੀਪ ਸਿੰਘ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਉਮੀਦਵਾਰ ਸਨ। ਉਨ੍ਹਾਂ ਨੇ ਚੋਣ ਦੌਰਾਨ 145 ਮੈਂਬਰੀ ਸਦਨ ਵਿਚੋਂ 103 ਵੋਟਾਂ ਪ੍ਰਾਪਤ ਕੀਤੀਆਂ, ਜਦੋਂਕਿ ਜਮੀਅਤ ਉਲੇਮਾ-ਇਸਲਾਮ (ਫਜ਼ਲੂਰ) ਦੇ ਉਮੀਦਵਾਰ ਰਣਜੀਤ ਸਿੰਘ ਨੇ ਮਹਿਜ਼ 25 ਵੋਟਾਂ ਪ੍ਰਾਪਤ ਕੀਤੀਆਂ। ਅਵਾਮੀ ਨੈਸ਼ਨਲ ਪਾਰਟੀ ਦੇ ਆਸ...

Read More

ਵਿਧਾਨ ਸਭਾ 'ਚ ਉੱਠਿਆ ਪੰਜਾਬ 'ਚ ਬਿਲਡਰਾਂ ਵਲੋਂ ਕਾਲੋਨੀਆਂ ਕੱਟ ਕੇ ਫ਼ਰਾਰ ਹੋ ਜਾਣ ਦਾ ਮਾਮਲਾ
Wednesday, March 10 2021 06:41 AM

ਚੰਡੀਗੜ੍ਹ, 10 ਮਾਰਚ - ਵਿਧਾਇਕ ਕੰਵਰ ਸੰਧੂ ਵਲੋਂ ਚੁੱਕੇ ਇਕ ਕਾਲੋਨੀ ਦੇ ਮਾਮਲੇ 'ਚ ਪੰਜਾਬ 'ਚ ਬਿਲਡਰਾਂ ਵਲੋਂ ਕਾਲੋਨੀਆਂ ਕੱਟ ਕੇ ਫ਼ਰਾਰ ਹੋ ਜਾਣ ਦਾ ਮੁੱਦਾ ਉੱਠਿਆ, ਜਿਸ ਦੇ ਜਵਾਬ 'ਚ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅਜਿਹੀਆਂ ਕਾਲੋਨੀਆਂ ਦੀ ਗੱਲ ਮੰਨਣ ਤੋਂ ਕੰਮ ਬਿਲਡਰਾਂ ਦਾ ਹੀ ਹੁੰਦਾ ਹੈ। ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਬਿਲਡਰ ਕਾਲੋਨੀਆਂ ਕੱਟ ਕੇ ਚਲੇ ਜਾਂਦੇ ਹਨ, ਮੁੜ ਕੇ ਪਰੇਸ਼ਾਨੀ ਸਰਕਾਰ ਲਈ ਖੜ੍ਹੀ ਹੋ ਜਾਂਦੀ ਹੈ ਅਤੇ ਲੋਕ ਪ੍ਰੇਸ਼ਾਨੀ 'ਚ ਘਿਰ ਜਾਂਦੇ ਹਨ, ਜਿਸ ਸੰਬੰਧੀ ਕੋਈ ਸਕੀਮ ਬਣ...

Read More

ਫ਼ਿਰੋਜ਼ਪੁਰ 'ਚ ਕੌਮਾਂਤਰੀ ਸਰਹੱਦ ਨੇੜਿਓਂ 10 ਕਰੋੜ ਦੀ ਹੈਰੋਇਨ ਬਰਾਮਦ
Wednesday, March 10 2021 06:41 AM

ਫ਼ਿਰੋਜ਼ਪੁਰ, 10 ਮਾਰਚ - ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਪੈਂਦੀ ਚੌਂਕੀ ਨਿਊ ਮੁਹੰਮਦੀ ਵਾਲਾ ਨੇੜਿਓਂ ਕਾਊਂਟਰ ਇੰਟੈਲੀਜੈਂਸ ਨੇ ਅੱਜ ਸਵੇਰੇ ਤੜਕਸਾਰ ਕਰੀਬ 1.915 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਗਈ ਹੈ।

Read More

ਲਾਲ ਕਿਲ੍ਹਾ ਘਟਨਾਕ੍ਰਮ : ਦਿੱਲੀ ਪੁਲਿਸ ਵਲੋਂ ਮਨਿੰਦਰਜੀਤ ਸਿੰਘ ਅਤੇ ਖੇਮਪ੍ਰੀਤ ਸਿੰਘ ਨਾਮੀ ਦੋ ਨੌਜਵਾਨ ਗ੍ਰਿਫ਼ਤਾਰ
Wednesday, March 10 2021 06:40 AM

ਨਵੀਂ ਦਿੱਲੀ, 10 ਮਾਰਚ- ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ 'ਚ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਦੋ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚੋਂ ਮਨਿੰਦਰਜੀਤ ਸਿੰਘ ਨਾਮੀ ਨੌਜਵਾਨ ਇਕ ਡੱਚ ਨਾਗਰਿਕ ਹੈ, ਜਿਹੜਾ ਇਕ ਇੰਗਲੈਂਡ ਜਾ ਰਿਹਾ ਸੀ। ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਵਿਦੇਸ਼ ਭੱਜਣ ਦੀ ਤਾਕ 'ਚ ਸੀ। ਉਸ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਦੂਜੇ ਨੌਜਵਾਨ ਦਾ ਨਾਂ ਖੇਮਪ੍ਰੀਤ ਸਿੰਘ ਹੈ। ਪੁਲਿਸ ਨੇ ਇਹ ਦਾਅਵਾ ਕੀਤਾ ਹੈ ...

Read More

ਦਿੱਲੀ ਅੰਦੋਲਨ 'ਚੋਂ ਪਰਤਦਿਆਂ ਮਹਿਲਾ ਕਿਸਾਨ ਦੀ ਮੌਤ
Wednesday, March 10 2021 06:40 AM

ਮਾਨਸਾ/ਬੁਢਲਾਡਾ- ਦਿੱਲੀ ਦੇ ਟਿਕਰੀ ਬਾਰਡਰ 'ਤੇ ਜਾਰੀ ਕਿਸਾਨ ਮੋਰਚੇ ਤੋਂ ਪਰਦਿਆਂ ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀ ਬਾਘਾ ਦੀ ਇਕ ਮਹਿਲਾ ਕਿਸਾਨ ਸੁਖਪਾਲ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਮਨਾਏ ਗਏ ਮਹਿਲਾ ਦਿਵਸ ਸਮਾਗਮ ਮਨਾ ਕੇ ਹੋਰਨਾਂ ਬੀਬੀਆਂ ਨਾਲ ਵਾਪਸ ਪਰਤ ਰਹੀ ਸੁਖਪਾਲ ਕੌਰ ਦੀ ਰਸਤੇ 'ਚ ਅਚਾਨਕ ਤਬੀਅਤ ਖ਼ਰਾਬ ਹੋ ਗਈ, ਜਿਸ ਨੂੰ ਫ਼ਤਿਆਬਾਦ (ਹਰਿਆਣਾ) ਦੇ ਇਕ ਹਸਪਤਾਲ ਵਿਖ...

Read More

ਅਜਨਾਲਾ : ਭਾਰਤ-ਪਾਕਿਸਤਾਨ ਸਰਹੱਦ ਤੋਂ 4 ਪੈਕਟ ਹੈਰੋਇਨ ਬਰਾਮਦ
Wednesday, March 10 2021 06:38 AM

ਅਜਨਾਲਾ, 10 ਮਾਰਚ- ਸਰਹੱਦੀ ਤਹਿਸੀਲ ਅਜਨਾਲਾ ਅੰਦਰ ਬੀ. ਐਸ. ਐਫ. ਦੀ 73 ਬਟਾਲੀਅਨ ਅਤੇ ਐਨ. ਸੀ. ਬੀ. ਵਲੋਂ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਚੌਕੀ ਸਹਾਰਨ ਨੇੜਿਓਂ ਕੰਡਿਆਲੀ ਤਾਰ ਦੇ ਪਾਰੋਂ 4 ਪੈਕਟ ਹੈਰੋਇਨ ਬਰਾਮਦ ਕੀਤੀ ਗਈ। ਹੈਰੋਇਨ ਮਿਲਣ ਤੋਂ ਬਾਅਦ ਬੀ. ਐਸ. ਐਫ. ਦੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਉਨ੍ਹਾਂ ਵਲੋਂ ਇੱਥੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।...

Read More

ਤੀਰਥ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ
Wednesday, March 10 2021 06:37 AM

ਦੇਹਰਾਦੂਨ, 10 ਮਾਰਚ- ਤੀਰਥ ਸਿੰਘ ਰਾਵਤ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ। ਅੱਜ ਦੇਹਰਾਦੂਨ 'ਚ ਭਾਜਪਾ ਦੇ ਵਿਧਾਇਕ ਦਲ ਦੀ ਬੈਠਕ ਹੋਈ, ਜਿਸ ਦੌਰਾਨ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਤੀਰਥ ਸਿੰਘ ਅੱਜ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਸਕਦੇ ਹਨ। ਤੀਰਥ ਸਿੰਘ ਰਾਵਤ ਉਤਾਰਖੰਡ ਦੇ ਪੌੜੀ ਗੜ੍ਹਵਾਲ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ। ਉਹ ਉਤਰਾਖੰਡ 'ਚ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਾਰਟੀ ਦੇ ਵਿਧਾਇਕਾਂ ਵਲੋਂ ਪ੍ਰਗਟਾਈ ਗਈ ਨਾਰਾਜ਼ਗੀ ਤੋਂ ਬਾਅਦ ਬੀਤੇ ਦਿਨ ਤ੍ਰਿਵੇਂਦਰ ਸਿੰਘ ਰਾਵਤ ਨ...

Read More

ਪਟਿਆਲਾ ਦੇ ਸਮਾਣਾ ਇਲਾਕੇ 'ਚ ਭਾਰੀ ਗੜੇਮਾਰੀ
Wednesday, March 10 2021 06:37 AM

ਸਮਾਣਾ (ਪਟਿਆਲਾ), 10 ਮਾਰਚ - ਸਮਾਣਾ ਅਤੇ ਆਸ-ਪਾਸ ਦੇ ਪਿੰਡਾਂ 'ਚ ਅੱਜ ਜ਼ਬਰਦਸਤ ਗੜੇਮਾਰੀ ਹੋਈ ਹੈ। ਗੜੇ 20-50 ਗ੍ਰਾਮ ਦੇ ਸਨ। ਮੀਂਹ ਦੇ ਨਾਲ-ਨਾਲ ਹੋਈ ਇਸ ਗੜੇਮਾਰੀ ਕਾਰਨ ਕਣਕ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਇੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਸ ਗੜੇਮਾਰੀ ਨਾਲ ਕਣਕ, ਚਾਰੇ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਵੇਗਾ।...

Read More

ਸਾਬਕਾ ਮੁੱਖ ਪਾਰਲੀਮਾਨੀ ਕੰਵਲਜੀਤ ਸਿੰਘ ਲਾਲੀ ਦੀ ਮਾਤਾ ਦਾ ਦਿਹਾਂਤ
Wednesday, March 10 2021 06:36 AM

ਜਲੰਧਰ, 10 ਮਾਰਚ- ਸਾਬਕਾ ਮੁੱਖ ਪਾਰਲੀਮਾਨੀ ਕੰਵਲਜੀਤ ਸਿੰਘ ਲਾਲੀ ਦੀ ਮਾਤਾ ਜੀ ਦਾ ਅੱਜ ਦਾ ਦਿਹਾਂਤ ਹੋ ਗਿਆ।

Read More

ਤੇਜ਼ ਰਫ਼ਤਾਰ ਵੀਡੀਓ ਕੋਚ ਬੱਸ ਨੇ ਦਰੜਿਆ ਮੋਟਰ ਸਾਇਕਲ ਸਵਾਰ ਕਿਸਾਨ
Tuesday, March 9 2021 06:38 AM

ਮੰਡੀ ਕਿੱਲਿਆਂਵਾਲੀ, 9 ਮਾਰਚ -ਮੰਡੀ ਕਿੱਲਿਆਂਵਾਲੀ-ਅਬੋਹਰ ਨੈਸ਼ਨਲ ਹਾਈਵੇ ’ਤੇ ਪਿੰਡ ਲੁਹਾਰਾ ਦੇ ਚੌਰਸਤੇ ’ਤੇ ਤੇਜ਼ ਰਫ਼ਤਾਰ ਵੀਡੀਓ ਕੋਚ ਬੱਸ ਵੱਲੋਂ ਦਰੜੇ ਜਾਣ ਕਰਕੇ ਮੋਟਰ ਸਾਇਕਲ ਸਵਾਰ 45 ਸਾਲਾ ਕਿਸਾਨ ਦੀ ਮੌਤ ਹੋ ਗਈ। ਘਟਨਾ ਬੀਤੀ ਰਾਤ ਸਾਢੇ 9 ਵਜੇ ਵਾਪਰੀ। ਹਾਦਸੇ ਦਾ ਸ਼ਿਕਾਰ ਕਿਸਾਨ ਸੁਰਿੰਦਰ ਸਿੰਘ ਬਰਾੜ ਖੇਤੋਂ ਪਾਣੀ ਵਗੈਰਾ ਲਗਾ ਕੇ ਪਰਤ ਰਿਹਾ ਸੀ।...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
3 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
9 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago