Friday, March 4 2022 06:31 AM
ਨਵੀਂ ਦਿੱਲੀ: ਬਿਹਾਰ ਦੇ ਭਾਗਲਪੁਰ ਵਿੱਚ ਤਿੰਨ ਮਾਰਚ 2022 (ਵੀਰਵਾਰ) ਰਾਤ ਨੂੰ ਜ਼ਬਰਦਸਤ ਵਿਸਫੋਟ ਹੋਇਆ। ਉਸਦੀ ਗੂੰਜ ਪੂਰੇ ਸ਼ਹਿਰ ਵਿਚ ਸੁਣਾਈ ਦਿੱਤੀ। ਇਸ 'ਚ ਬਹੁਤ ਸਾਰੇ ਘਰਾਂ ਨੂੰ ਨੁਕਸਾਨ ਹੋਇਆ ਹੈ।. ਹੁਣ ਤੱਕ ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਅਨੁਸਾਰ 12 ਲੋਕ ਜ਼ਖਮੀ ਹੋ ਗਏ ਹਨ ਤੇ ਨਾਲ ਹੀ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਉਸ ਖੇਤਰ ਵਿਚ ਜਿੱਥੇ ਇਹ ਧਮਾਕਾ ਹੋਇਆ ਹੈ ਉਥੇ ਬਿਜਲੀ ਨੂੰ ਕੱਟ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਤਾਤਾਰਪੁਰ ਥਾਣਾ ਖੇਤਰ ਦੇ ਨਵੀਨ ਅਕਿਸ਼ਬਾਜ ਦੇ ਘਰ ਵੀਰਵਾਰ ਨੂੰ ਰਾਤ 11.30 ਵਤੇ ਭਿਆਨਕ ਵਿਸਫੋਟ ਹੋਇਆ ਤੇ ਦੋ ਮੰਜਿਲ...
Friday, March 4 2022 06:28 AM
ਨਵੀਂ ਦਿੱਲੀ, 4 ਮਾਰਚ-
ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 6,396 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 4,29,51,556 ਹੋ ਗਈ ਹੈ। ਅੱਜ ਸਵੇਰੇ 8 ਵਜੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ ਕਰੋਨਾ ਕਾਰਨ 201 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,14,589 ਹੋ ਗਈ ਹੈ।...
Friday, March 4 2022 06:27 AM
ਕੀਵ, 4 ਮਾਰਚ-
ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਦੇ ਬੁਲਾਰੇ ਨੇ ਕਿਹਾ ਕਿ ਦੱਖਣੀ ਯੂਕਰੇਨ ਦੇ ਸ਼ਹਿਰ ਐਨਰਹੋਦਰ ਵਿੱਚ ਪਾਵਰ ਪਲਾਂਟ 'ਤੇ ਰੂਸੀ ਫੌਜੀ ਹਮਲੇ ਕਾਰਨ ਅੱਗ ਲਗਾ ਗਈ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜ਼ਪੋਰੀਜ਼ੀਆ ਪਰਮਾਣੂ ਪਲਾਂਟ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਰੇਡੀਏਸ਼ਨ ਦਾ ਪੱਧਰ ਵੱਧ ਗਿਆ ਹੈ। ਦੇਸ਼ ਦੀ 25 ਫੀਸਦੀ ਬਿਜਲੀ ਦਾ ਉਤਪਾਦਨ ਇਸ ਸਥਾਨ 'ਤੇ ਹੁੰਦਾ ਹੈ। ਹਾਲੇ ਤੱਕ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਅੱਗ ਬੁਝਾਉਣ ਲਈ ਲੜਾਈ ਰੋਕਣੀ ਬੇਹੱਦ ਜ਼ਰੂਰੀ ਹੈ।...
Friday, March 4 2022 06:27 AM
ਨਵੀਂ ਦਿੱਲੀ, 4 ਮਾਰਚ-
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਸੂਚਨਾ ਹੈ। ਇਹ ਗੱਲ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀਕੇ ਸਿੰਘ ਨੇ ਸ਼ੁੱਕਰਵਾਰ ਨੂੰ ਦਿੱਤੀ। ਉਹ ਇਸ ਸਮੇਂ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਆਪਣੇ ਗੁਆਂਢੀ ਦੇਸ਼ ਪੋਲੈਂਡ ਵਿੱਚ ਹਨ। ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਅੱਜ ਸਾਨੂੰ ਪਤਾ ਲੱਗਾ ਹੈ ਕਿ ਕੀਵ ਛੱਡ ਰਹੇ ਇਕ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਉਸ ਨੂੰ ਵਾਪਸ ਕੀਵ ਲਿਜਾਇਆ ਗਿਆ ਹੈ। ਜੰਗ ਵਿੱਚ ਅਜਿਹਾ ਹੁੰਦਾ ਹੈ।’...
Friday, March 4 2022 06:26 AM
ਕੀਵ, 4 ਮਾਰਚ - ਯੂ.ਕੇ. ਦੇ ਪ੍ਰਧਾਨ ਮੰਤਰੀ ਜੌਹਨਸਨ ਨੇ ਅੱਜ ਤੜਕੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨਾਲ ਗੱਲ ਕੀਤੀ। ਪੀ.ਐਮ. ਜੌਹਨਸਨ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਦੀਆਂ ਲਾਪਰਵਾਹੀ ਵਾਲੀਆਂ ਕਾਰਵਾਈਆਂ ਹੁਣ ਪੂਰੇ ਯੂਰਪ ਦੀ ਸੁਰੱਖਿਆ ਨੂੰ ਸਿੱਧੇ ਤੌਰ 'ਤੇ ਖਤਰੇ ਵਿਚ ਪਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਯੂ.ਕੇ. ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਕਿ ਸਥਿਤੀ ਹੋਰ ਨਾ ਵਿਗੜੇ |...
Friday, March 4 2022 06:26 AM
ਇਸਲਾਮਾਬਾਦ,(ਪਾਕਿਸਤਾਨ), 4 ਮਾਰਚ - ਇਸਲਾਮਾਬਾਦ ਹਾਈ ਕੋਰਟ ਨੇ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅੰਤਰਰਾਸ਼ਟਰੀ ਅਦਾਲਤ ਦੇ ਫ਼ੈਸਲੇ ਦੇ ਅਨੁਸਾਰ ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜ਼ਾ ਦੇ ਖ਼ਿਲਾਫ਼ ਉਸਦੀ ਅਪੀਲ ਦਾ ਮੁਕਾਬਲਾ ਕਰਨ ਲਈ ਵਕੀਲ ਦੀ ਨਿਯੁਕਤੀ ਦੀ ਮੰਗ ਕਰਨ ਵਾਲੇ ਮਾਮਲੇ ਵਿਚ ਭਾਰਤ ਨੂੰ ਜਵਾਬ ਦੇਣ ਲਈ ਇਕ ਹੋਰ ਮੌਕਾ ਦੇਣ | ਜ਼ਿਕਰਯੋਗ ਹੈ ਕਿ ਸੇਵਾਮੁਕਤ ਭਾਰਤੀ ਜਲ ਸੈਨਾ ਅਧਿਕਾਰੀ ਜਾਧਵ(51) ਨੂੰ ਅਪਰੈਲ 2017 ਵਿਚ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਹੇਠ ਮੌਤ ਦੀ ਸਜ਼ਾ ਸੁਣਾਈ ਸੀ | ਉੱਥੇ ਹੀ ਅਦਾਲਤ ਨੇ ਭਾਰਤ ਨੂੰ ...
Friday, March 4 2022 06:25 AM
ਨਵੀਂ ਦਿੱਲੀ, 4 ਮਾਰਚ - ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਵਲੋਂ 11 ਮਾਰਚ ਨੂੰ ਸੁਣਾਇਆ ਜਾਵੇਗਾ | ਸੁਪਰੀਮ ਕੋਰਟ ਇਸ 'ਤੇ 11 ਮਾਰਚ ਨੂੰ ਸੁਣਵਾਈ ਕਰੇਗੀ |
Friday, March 4 2022 06:25 AM
ਨਵੀਂ ਦਿੱਲੀ, 4 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਨਾਲ ਸੰਬੰਧਿਤ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਬੈਠਕ ਬੁਲਾਈ ਹੈ | ਪ੍ਰਧਾਨ ਮੰਤਰੀ ਇਸ ਦੀ ਪ੍ਰਧਾਨਗੀ ਕਰ ਰਹੇ ਹਨ | ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਨੂੰ ਲੈ ਕੇ ਬੈਠਕ ਕੀਤੀ ਜਾ ਰਹੀ ਹੈ | ਸਾਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ |
Friday, March 4 2022 06:24 AM
ਨਵੀਂ ਦਿੱਲੀ, 4 ਮਾਰਚ - ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਦੀ ਪਟੀਸ਼ਨ 'ਤੇ 2 ਹਫਤਿਆਂ ਦੇ ਅੰਦਰ ਫ਼ੈਸਲਾ ਕਰਨ ਲਈ ਕਿਹਾ ਹੈ ਕਿ ਉਹ ਆਪਣੇ ਖ਼ਿਲਾਫ਼ ਲਟਕਦੇ ਸਾਰੇ ਅਪਰਾਧਿਕ ਮਾਮਲਿਆਂ ਨੂੰ ਸੀ.ਬੀ.ਆਈ. ਨੂੰ ਟਰਾਂਸਫਰ ਕਰਨ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਕਿਹਾ ਕਿ ਉਹ ਜਾਂ ਤਾਂ ਇਸ ਮਾਮਲੇ ਦੀ ਸੁਣਵਾਈ ਖੁਦ ਕਰੇ ਜਾਂ ਕਿਸੇ ਹੋਰ ਬੈਂਚ ਨੂੰ ਸੌਂਪੇ |...
Wednesday, March 2 2022 08:22 AM
ਫਗਵਾੜਾ 02 ਮਾਰਚ (ਅਸ਼ੋਕ ਸ਼ਰਮਾ) ਯੂਥ ਵਾਈਸ ਫਾਊਂਡੇਸ਼ਨ ਅਤੇ ਯੂਥ ਮੋਰਚਾ ਵਲੋਂ ਅੱਜ ਇੱਕ ਗਰੀਬ ਪਰਿਵਾਰ ਦੀ ਜ਼ਰੂਰਤਮੰਦ ਲੜਕੀ ਦੇ ਵਿਆਹ ਲਈ ਉਨ੍ਹਾਂ ਨੂੰ 31000 ਰੁ. ਦੀ ਜਿੱਥੇ ਆਰਥਿਕ ਮੱਦਦ ਕੀਤੀ ਉੱਥੇ ਨਾਲ ਹੀ ਉਸ ਲੜਕੀ ਨੂੰ ਰੋਜ਼ਾਨਾ ਦੀ ਵਰਤੋਂ "ਚ ਆਉਣ ਵਾਲੀਆਂ ਚੀਜ਼ਾਂ ਜਿਵੇਂ ਲੜਕੀ ਦੇ ਕਪੜੇ,ਕੰਬਲ,ਚਦਰਾ ਸਰਾਨੇ,ਰਸੋਈ ਵਿੱਚ ਵਰਤੇ ਜਾਣ ਵਾਲੇ ਬਰਤਨਾ ਤੋਂ ਇਲਾਵਾ ਬਰਾਤ ਦੀ ਰੋਟੀ ਦਾ ਵੀ ਪ੍ਰਬੰਧ ਕੀਤਾ ਇਸ ਮੌਕੇ ਬੋਲਦਿਆਂ ਪ੍ਰਧਾਨ ਗਗਨਦੀਪ ਸਿੰਘ ਢੱਟ ਨੇ ਕਿਹਾ ਕਿ ਯੂਥ ਵਾਈਸ ਫਾਊਂਡੇਸ਼ਨ ਦਾ ਮੁੱਖ ਮੰਤਵ ਲੋੜਵੰਦਾਂ ਦੀ ਮਦਦ ਕਰਨਾ ਹੈ ਉਨ੍ਹਾਂ ਕਿਹਾ ਕਿ ...
Wednesday, March 2 2022 08:18 AM
ਫਗਵਾੜਾ 02 ਮਾਰਚ (ਅਸ਼ੋਕ ਸ਼ਰਮਾ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਜੱਖੂ ਹਸਪਤਾਲ ਫਗਵਾੜਾ ਦੇ ਮਾਲਕ ਡਾ. ਹਰਜਿੰਦਰ ਸਿੰਘ ਜੱਖੂ ਦੇ ਛੋਟੇ ਦੋਵੇ ਬੇਟੇ ਆਜਮਵੀਰ ਸਿੰਘ ਜੱਖੂ ਅਤੇ ਅਰਮਾਨ ਸਿੰਘ ਜੱਖੂ ਵੀ ਦੁਸਰੇ ਭਾਰਤੀ ਵਿਦਿਆਰਥੀਆਂ ਦੀ ਤਰ੍ਹਾਂ ਯੂਕਰੇਨ "ਚ ਫੱਸੇ ਹੋਏ ਹਨ।ਡਾ.ਜੱਖੂ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਡਾ.ਅਵਨੀਤ ਕੌਰ ਨੇ ਦੱਸਿਆ ਕਿ ਸਾਡੇ ਬੱਚਿਆਂ ਦਾ ਐਮ ਬੀ ਬੀ ਐਸ ਪੰਜਵਾਂ ਸਾਲ ਹੈ ਉਨ੍ਹਾਂ ਨੇ ਵਾਪਸੀ ਦੀਆਂ ਟਿਕਟਾਂ ਵੀ ਕਰਵਾ ਲਈਆਂ ਸਨ ਪਰ ਜੰਗ ਕਾਰਣ ਸਭ ਧਰਿਆ ਧਰਾਇਆ ਰਹਿ ਗਿਆ। ਡਾ.ਜੱਖੂ ਨੇ ਦੱਸਿਆ ਕਿ ਉਨ੍ਹਾਂ ਕੋਲ ਖਾਣ ਪੀਣ ਦੀ...
Wednesday, March 2 2022 08:09 AM
ਮਾਨਸਿਕ ਸਿਹਤ ਸੰਭਾਲ ਐਕਟ 2017 ਵਿੱਚ ਮਾਨਸਿਕ ਸਿਹਤ ਲਈ ਇੱਕ ਯੋਜਨਾਬੱਧ ਢਾਂਚਾ ਹੈ ਅਤੇ ਮਰੀਜ਼ਾਂ ਦੀ ਪਛਾਣ ਤੋਂ ਲੈ ਕੇ ਮੁੜ ਵਸੇਬੇ ਤੱਕ ਪ੍ਰਭਾਵੀ ਵਿਵਸਥਾਵਾਂ ਹਨ। ਪਰ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਇਹ ਕਾਨੂੰਨ ਦੇਸ਼ ਦੇ ਸਾਰੇ ਰਾਜਾਂ ਵਿੱਚ ਲਾਗੂ ਨਹੀਂ ਹੋਇਆ। ਸੰਘੀ ਢਾਂਚੇ ਦੀ ਦੁਹਾਈ ਦੇਣ ਵਾਲੀਆਂ ਸੂਬਾ ਸਰਕਾਰਾਂ ਇਸ ਮੁੱਦੇ 'ਤੇ ਕੋਈ ਗੰਭੀਰਤਾ ਨਹੀਂ ਦਿਖਾ ਰਹੀਆਂ।
ਕੋਵਿਡ ਮਹਾਂਮਾਰੀ ਤੋਂ ਬਾਅਦ ਦੇਸ਼ ਵਿੱਚ ਮਾਨਸਿਕ ਰੋਗ ਇੱਕ ਗੰਭੀਰ ਖ਼ਤਰੇ ਵਜੋਂ ਉਭਰਿਆ ਹੈ। ਮੱਧ ਪ੍ਰਦੇਸ਼ 'ਚ ਪਿਛਲੇ ਦਸ ਦਿਨਾਂ 'ਚ ਮਾਨਸਿਕ ਪ੍ਰੇਸ਼ਾਨੀ ਕਾਰਨ ਸੱਤ ਲੋਕਾ...
Wednesday, March 2 2022 08:05 AM
ਰੂਸ-ਯੂਕਰੇਨ ਜੰਗ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ। ਰੂਸ ਵੱਲੋਂ ਯੂਕਰੇਨ ਦੇਸ਼ ਤੇ ਹਮਲੇ ਲਗਾਤਾਰ ਤੇਜ਼ ਕਰ ਦਿੱਤੇ ਗਏ ਹਨ। ਹਾਲ ਹੀ ਵਿੱਚ ਖਾਰਕੀਵ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ਹੋਈ ਹੈ। ਚੌਥੇ ਸਾਲ ਦਾ " ਮੈਡੀਕਲ ਯੂਨੀਵਰਸਿਟੀ" ਦਾ ਵਿਦਿਆਰਥੀ ਕਰਨਾਟਕ ਰਾਜ ਤੋਂ ਸੰਬੰਧ ਰੱਖਦਾ ਸੀ । ਅਕਸਰ ਭਾਰਤ ਵਿੱਚ ਮੈਡੀਕਲ ਪੜ੍ਹਾਈ ਮਹਿੰਗੀ ਹੋਣ ਕਾਰਨ ਵਿਦਿਆਰਥੀ ਯੂਕ੍ਰੇਨ ਤੋਂ ਮੈਡੀਕਲ ਦੀ ਪੜ੍ਹਾਈ ਕਰਦੇ ਹਨ। ਮਾਂ ਬਾਪ ਦੇ ਕਿੰਨੇ ਅਰਮਾਨ ਹੁੰਦੇ ਹਨ ਕਿ ਕੱਲ੍ਹ ਨੂੰ ਉਨ੍ਹਾਂ ਦਾ ਬੱਚਾ ਆਪਣੇ ਪੈਰਾਂ ਤੇ ਵਧੀਆ ਖੜ੍ਹਾ ਹੋ ਸਕੇ। ਲੜਾਈ -ਝਗੜੇ ਕਿਸੇ ਸਮੱਸਿਆ ਦਾ...
Tuesday, March 1 2022 10:42 AM
ਲੌਂਗੋਵਾਲ,1 ਮਾਰਚ (ਜਗਸੀਰ ਸਿੰਘ ) -
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵੱਲੋਂ ਨੇੜਲੇ ਪਿੰਡ ਕਨੋਈ ਵਿਖੇ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਪੀ ਏ ਯੂ ਸਮਾਰਟ ਸੀਡਰ ਅਤੇ ਹੈਪੀ ਸੀਡਰ ਮਸ਼ੀਨਾਂ ਵਰਤ ਕੇ ਬੀਜੀ ਕਣਕ ਦੀ ਫ਼ਸਲ ਉੱਤੇ ਖੇਤ ਦਿਵਸ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਦੱਸਿਆ ਕਿ ਇਸ ਖੇਤ ਦਿਵਸ ਦਾ ਆਯੋਜਨ ਅਗਾਂਹਵਧੂ ਅਤੇ ਵਾਤਾਵਰਣ ਹਿਤੈਸ਼ੀ ਕਿਸਾਨ ਸ ਗੁਰਿੰਦਰ ਸਿੰਘ ਗਿੱਲ ਦੇ ਫਾਰਮ ਉੱਤੇ...
Tuesday, March 1 2022 10:41 AM
ਅੰਮ੍ਰਿਤਸਰ : ਯੂਕਰੇਨ ਦਾ ਖਾਰਕੀਵ ਮੈਟਰੋ ਸਟੇਸ਼ਨ ਸੀਲ ਕਰ ਦਿੱਤਾ ਗਿਆ ਹੈ। ਯੂਕਰੇਨੀ ਸੈਨਿਕਾਂ ਨੇ ਸਟੇਸ਼ਨ ਦੇ ਬਾਹਰ ਸ਼ਟਰ ਡੇਗ ਦਿੱਤੇ ਹਨ, ਉਥੇ ਹੀ ਲੱਕੜੀਆਂ ਦੇ ਗੱਠ ਰੱਖ ਦਿੱਤੇ ਹਨ ਤਾਂ ਕਿ ਕੋਈ ਬਾਹਰ ਨਾ ਆ ਸਕੇ। ਹਾਲਾਂਕਿ ਇਹ ਉਨ੍ਹਾਂ ਦੀ ਸੁਰੱਖਿਆ ਲਈ ਕੀਤਾ ਗਿਆ ਹੈ ਪਰ ਮੈਟਰੋ ਸਟੇਸ਼ਨ ਵਿਚ ਫਸੇ ਵਿਦਿਆਰਥੀਆਂ ਨੂੰ ਸਰਕਾਰੀ ਸਹਾਇਤਾ ਨਹੀਂ ਮਿਲ ਰਹੀ। ਇੱਥੇ 100 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਫਸੇ ਹਨ। 26 ਅਤੇ 27 ਫਰਵਰੀ ਨੂੰ ਉਨ੍ਹਾਂ ਖਾਣਾ ਨਹੀਂ ਖਾਧਾ। ਸੋਮਵਾਰ ਨੂੰ ਜਦੋਂ ਭੁੱਖ ਨਾਲ ਤੜਫ਼ ਉੱਠੇ ਤਾਂ ਉਨ੍ਹਾਂ ਬਾਹਰ ਜਾਣ ਦੀ ਠਾਣੀ। ਉਹ ਮੈਟਰੋ ਸਟੇਸ਼ਨ ਤੋਂ...
Wednesday, February 23 2022 06:05 AM
ਤਕਰੀਬਨ ਦੋ ਸਾਲ ਪਹਿਲੇ ਕੋਵਿਡ ਮਹਾਮਾਰੀ ਨੇ ਭਾਰਤ ਵਿੱਚ ਦਸਤਕ ਦਿੱਤੀ। ਜਿਸ ਕਾਰਨ ਦੇਸ਼ ਵਿਚ 22 ਮਾਰਚ,2020 ਤੋਂ ਤਾਲਾਬੰਦੀ ਕਰ ਦਿੱਤੀ ਗਈ ਸੀ। ਵਾਤਾਵਰਣ ਸਾਫ਼-ਸੁਥਰਾ ਹੋ ਚੁਕਿਆ ਸੀ। ਜੀਵ ਜੰਤੂ ਆਜ਼ਾਦ ਸਨ। ਮਨੁੱਖ ਕੈਦ ਵਿਚ ਸੀ। ਗੰਗਾ, ਯਮੁਨਾ, ਘੱਗਰ ਦਰਿਆ ਤਕ ਸਾਫ-ਸਥਰੇ ਹੋ ਚੁੱਕੇ ਸਨ। ਲੁਧਿਆਣੇ ਦਾ ਬੁੱਢਾ ਨਾਲਾ ਵੀ ਸਾਫ ਸੁਥਰਾ ਹੋ ਚੁਕਿਆ ਸੀ। ਸਤਲੁਜ ਬਿਆਸ ਦਰਿਆ ਵਿੱਚ ਜੀਵ ਅਠਖੇਲੀਆਂ ਕਰਦੇ ਹੋਏ ਨਜ਼ਰ ਆ ਰਹੇ ਸਨ। ਕਿਉਂਕਿ ਫੈਕਟਰੀਆਂ ਦੀ ਰਹਿੰਦ-ਖੂਹਿੰਦ ਦਰਿਆਵਾਂ ਵਿੱਚ ਸੁੱਟ ਦਿੱਤੀ ਜਾਂਦੀ ਸੀ। ਤਾਲਾਬੰਦੀ ਕਾਰਨ ਫੈਕਟਰੀਆਂ ਨਾ ਬਰਾਬਰ ਚਲ ਰਹੀਆਂ ਸ...
Wednesday, February 23 2022 05:52 AM
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਦਵਾਈਆਂ ਦੀ ਵਿਕਰੀ ਵਧਾਉਣ ਲਈ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਡਾਕਟਰਾਂ ਨੂੰ ਮੁਫਤ ਵਸਤੂਆਂ ਦੇਣਾ ਕਾਨੂੰਨ 'ਚ ਸਪੱਸ਼ਟ ਤੌਰ 'ਤੇ ਪਾਬੰਦੀਸ਼ੁਦਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਐਪੈਕਸ ਲੈਬਾਰਟਰੀਜ਼ ਪ੍ਰਾਈਵੇਟ ਲਿਮਟਿਡ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਸ 'ਚ ਕੰਪਨੀ ਨੇ ਡਾਕਟਰਾਂ ਨੂੰ ਮੁਫਤ ਚੀਜ਼ਾਂ ਦੇਣ 'ਤੇ ਹੋਣ ਵਾਲੇ ਖਰਚ 'ਤੇ ਇਨਕਮ ਟੈਕਸ ਐਕਟ ਤਹਿਤ ਟੈਕਸ ਕਟੌਤੀ ਕਰਨ ਦੀ ਮੰਗ ਕੀਤੀ ਸੀ।
ਜਸਟਿਸ ਯੂ ਯੂ ਲਲਿਤ ਤੇ ਜਸਟਿਸ ਐਸ. ਰਵਿੰਦਰ ਭੱਟ ਨੇ ਕਿਹਾ, “ਇਹ ਜਨਤਕ ਮਹੱਤਤਾ ਤੇ ਵੱਡੀ ...
Wednesday, February 23 2022 05:50 AM
ਨਵੀਂ ਦਿੱਲੀ:
ਸੁਪਰੀਮ ਕੋਰਟ ਇਜ਼ਰਾਇਲੀ ਸਪਾਈਵੇਅਰ ‘ਪੈਗਾਸਸ’ ਜ਼ਰੀਏ ਭਾਰਤ ਵਿੱਚ ਕੁਝ ਲੋਕਾਂ ਦੀ ਕਥਿਤ ਜਾਸੂਸੀ ਕੀਤੇ ਜਾਣ ਦੇ ਦਾਅਵੇ ਨਾਲ ਸਬੰਧਤ ਪਟੀਸ਼ਨਾਂ ’ਤੇ ਭਲਕੇ ਬੁੱਧਵਾਰ ਦੀ ਥਾਂ ਸ਼ੁੱਕਰਵਾਰ (25 ਫਰਵਰੀ) ਨੂੰ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ। ਸਿਖਰਲੀ ਅਦਾਲਤ ਨੇ ਸੁਣਵਾਈ ਅੱਗੇ ਪਾਉਣ ਦਾ ਫੈਸਲਾ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਦਾਇਰ ਉਸ ਹਲਫ਼ਨਾਮੇ ’ਤੇ ਗੌਰ ਕਰਨ ਮਗਰੋਂ ਲਿਆ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਮਨੀ ਲਾਂਡਰਿੰਗ ਨਾਲ ਸਬੰਧਤ ਇਕ ਹੋਰ ਕੇਸ ਦੀ ਸੁਣਵਾਈ ਵਿੱਚ ਰੁੱਝੇ ਹੋਣ ਕਰਕੇ ਉਹ ਭਲਕੇ ਪੈਗਾਸਸ ਕੇਸ ਵਿੱਚ ਪੇਸ਼ ਨਹੀਂ...
Wednesday, February 23 2022 05:49 AM
ਨਵੀਂ ਦਿੱਲੀ, 23 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਪਿਛਲੇ 7 ਸਾਲਾ ਵਿਚ, ਅਸੀਂ ਹਰ ਨਾਗਰਿਕ ਅਤੇ ਹਰ ਖੇਤਰ ਦੀ ਸਮਰੱਥਾ ਨੂੰ ਵਧਾਉਣ ਲਈ ਲਗਾਤਾਰ ਯਤਨ ਕਰ ਰਹੇ ਹਾਂ। ਪਿੰਡਾਂ ਅਤੇ ਗਰੀਬਾਂ ਨੂੰ ਪੱਕੇ ਘਰ, ਪਖਾਨਿਆਂ, ਗੈਸ, ਬਿਜਲੀ, ਪਾਣੀ, ਸੜਕ ਨਾਲ ਜੋੜਨ ਦਾ ਸਾਡਾ ਉਦੇਸ਼ ਹੈ |
Wednesday, February 23 2022 05:49 AM
ਚੰਡੀਗੜ੍ਹ, 23 ਫਰਵਰੀ - ਚੰਡੀਗੜ੍ਹ ਦੇ ਬਿਜਲੀ ਵਿਭਾਗ ਵਿਚ ਮੁਲਾਜ਼ਮਾਂ ਦੀ ਯੂਨੀਅਨ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਬਿਜਲੀ ਠੱਪ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨੇ ਦੂਰਸੰਚਾਰ ਟਾਵਰਾਂ ਨੂੰ ਪ੍ਰਭਾਵਤ ਕੀਤਾ ਹੈ, ਜਿਸ ਨਾਲ ਪ੍ਰਭਾਵਿਤ ਖੇਤਰਾਂ ਵਿਚ ਮੋਬਾਈਲ ਨੈਟਵਰਕ ਕਨੈਕਟੀਵਿਟੀ ਵਿਚ ਵਿਘਨ ਪੈ ਰਿਹਾ ਹੈ |...