Saturday, October 6 2018 06:27 AM
ਚੰਡੀਗੜ੍ਹ,
ਗੰਨੇ ਦੀ ਪਿੜਾਈ ਦਾ ਨਵਾਂ ਸੀਜ਼ਨ ਆਣ ਢੁੱਕਾ ਹੈ, ਪਰ ਪੰਜਾਬ ਦੇ ਕਿਸਾਨਾਂ ਦੇ ਗੰਨੇ ਦਾ 2017-18 ਦੇ ਸੀਜ਼ਨ ਦਾ ਲਗਪਗ ਪੰਜ ਸੌ ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਮੁੱਖ ਸਕੱਤਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ 30 ਸਤੰਬਰ ਤੱਕ ਅਦਾਇਗੀ ਜੋ ਜਾਣ ਦਾ ਵਾਅਦਾ ਵਫ਼ਾ ਨਹੀਂ ਹੋਇਆ। ਕੇਂਦਰ ਸਰਕਾਰ ਨੇ 2018-19 ਦੇ ਸੀਜ਼ਨ ਲਈ ਗੰਨੇ ਦਾ ਨਿਰਪੱਖ ਅਤੇ ਲਾਭਕਾਰੀ ਮੁੱਲ (ਐੱਫਆਰਪੀ) 275 ਰੁਪਏ ਕੁਇੰਟਲ ਐਲਾਨ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਨਵੇਂ ਸੀਜ਼ਨ ਲਈ ਗੰਨੇ ਦੀ ਸਟੇਟ ਸਲਾਹਕਾਰੀ ਕੀਮਤ (ਐੱਸਏਪੀ) ਨਿਰਧਾਰਤ ਨਹੀਂ ਕੀਤੀ।
ਪੰਜਾਬ ਦੀਆਂ 9 ਸਹਿਕਾ...
Saturday, October 6 2018 06:26 AM
ਅੰਮ੍ਰਿਤਸਰ,
ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਤੇ ਹੋਰ ਅਕਾਲੀ ਆਗੂਆਂ ਨੇ ਅੱਜ ਇੱਥੇ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਵਿੱਚ ਸ਼ਾਮਲ ਇਕ ਵਿਅਕਤੀ ਤੇ ਉਸ ਦੇ ਪੁੱਤ ਖ਼ਿਲਾਫ਼ ਔਰਤਾਂ ਨਾਲ ਅਨੈਤਿਕ ਸਬੰਧਾਂ ਦੇ ਗੰਭੀਰ ਦੋਸ਼ ਲਾਏ ਹਨ।
ਅੱਜ ਸ਼ਾਮ ਇੱਥੇ ਸੱਦੀ ਪ੍ਰੈੱਸ ਕਾਨਫਰੰਸ, ਜਿਸ ਵਿੱਚ ਸ੍ਰੀ ਵਲਟੋਹਾ ਤੋਂ ਇਲਾਵਾ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਡਾ. ਦਲਬੀਰ ਸਿੰਘ ਵੇਰਕਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਹੋਰ ਅਕਾਲੀ ਆਗੂ ਸ਼ਾਮਲ ਸਨ, ਨੇ ਇਸ ਵਿਅਕਤੀ ਅਤੇ ਉਸ ਦੇ ਬੇਟੇ ਦੀਆਂ ਵੱਖ ਵੱਖ ਔਰਤਾਂ ਨਾਲ ਅਸ਼ਲੀਲ ਤਸਵ...
Saturday, October 6 2018 06:25 AM
ਜ਼ੀਰਕਪੁਰ ਨਗਰ ਕੌਂਸਲ ਨੇ ਚੰਡੀਗੜ੍ਹ ਹਵਾਈ ਅੱਡੇ ਦੇ 100 ਮੀਟਰ ਘੇਰੇ ਵਿੱਚ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਲਈ 9 ਪ੍ਰਾਪਰਟੀ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਨੂੰ ਸੋਮਵਾਰ ਤੱਕ ਨਾਜਾਇ
ਜ਼ੀਰਕਪੁਰ, ਜ਼ ਉਸਾਰੀ ਢਾਹੁਣ ਦਾ ਸਮਾਂ ਦਿੱਤਾ ਗਿਆ ਹੈ। ਇਸੇ ਦੌਰਾਨ ਕੌਂਸਲ ਵੱਲੋਂ ਨਾਜਾਇਜ਼ ਉਸਾਰੀਆਂ ਸਬੰਧੀ ਨਿਸ਼ਾਨਦੇਹੀ ਕਰਨ ਲਈ ਸਰਵੇ ਅੱਜ ਵੀ ਚਾਲੂ ਰਿਹਾ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਸਰਵੇ ਦਾ ਕੰਮ ਛੇਤੀ ਪੂਰਾ ਹੋ ਜਾਏਗਾ। ਉਨ੍ਹਾਂ ਪੁਸ਼ਟੀ ਕੀਤੀ ਕਿ 9 ਪ੍ਰਾਪਰਟੀ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਤੇ ਸੋਮਵਾ...
Saturday, October 6 2018 06:24 AM
ਚੰਡੀਗੜ੍ਹ,
ਯੂਟੀ ਪ੍ਰਸਾਸ਼ਨ ਨੇ ਅੱਜ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਘਟਾ ਦਿੱਤਾ ਹੈ ਜਿਸ ਨਾਲ ਹੁਣ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਪਹਿਲਾਂ ਨਾਲੋਂ 4 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ।
ਲੰਘੀ ਰਾਤ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ ਜਿਸ ਕਰਕੇ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਢਾਈ ਰੁਪਏ ਸਸਤਾ ਹੋ ਗਿਆ ਸੀ। ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਘਟਾ ਦਿੱਤਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਡੇਢ ਰੁਪਏ ਪ੍ਰਤੀ ਲਿਟਰ ਹੋਰ ਸਸਤਾ ਹੋ ਗਿਆ। ਹੁਣ ਚੰਡੀਗੜ੍ਹ ਵਿੱਚ ਪੈਟਰੋਲ ਅਤ...
Saturday, October 6 2018 06:23 AM
ਚੰਡੀਗੜ੍ਹ,
ਚੰਡੀਗੜ੍ਹ ਹਾਊਸਿੰਗ ਬੋਰਡ ਦੀ ਅੱਜ ਹੋਈ ਮੀਟਿੰਗ ਦੌਰਾਨ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਰਹਿ ਰਹੇ ਹਜ਼ਾਰਾਂ ਵਾਸੀਆਂ ਵੱਲੋਂ ਮਕਾਨਾਂ ਵਿੱਚ ਲੋੜ ਅਨੁਸਾਰ ਕੀਤੀਆਂ ਤਬਦੀਲੀਆਂ ਸਬੰਧੀ ਰਾਹਤ ਦਿੱਤੀ ਗਈ ਹੈ। ਬੋਰਡ ਦੇ ਮਕਾਨਾਂ ਵਿੱਚ ਕੀਤੀਆਂ ਲੋੜ ਅਨੁਸਾਰ ਤਬਦੀਲੀਆਂ ਜਾਂ ਉਸਾਰੀਆਂ ਨੂੰ ਪ੍ਰਵਾਨਗੀ ਦੇਣ ਦੇ ਫੈਸਲੇ ਨੂੰ ਲੈ ਕੇ ਇਸ ਮੀਟਿੰਗ ਦੌਰਾਨ ਕੁਝ ਮਹੱਤਵਪੂਰਨ ਫੈਸਲੇ ਲਏ ਗਏ। ਚੰਡੀਗੜ੍ਹ ਹਾਊਸਿੰਗ ਬੋਰਡ ਦੀ ਅੱਜ ਹੋਈ ਮੀਟਿੰਗ ਦੌਰਾਨ ਬੋਰਡ ਦੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਜ਼ਰੂਰਤ ਅਨੁਸਾਰ ਕੀਤੇ ਬਦਲਾਵਾਂ ਤੇ ਉਸਾਰ...
Saturday, October 6 2018 06:22 AM
ਕਲਰਜ਼ ਚੈਨਲ ਦਾ ਆਗਾਮੀ ਸ਼ੋਅ ‘ਦਾਸਤਾਨ-ਏ-ਮੁਹੱਬਤ ਸਲੀਮ ਅਨਾਰਕਲੀ’ 1 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵਿੱਚ ਨਾਮਵਰ ਕਲਾਕਾਰ ਸ਼ਹੀਰ ਸ਼ੇਖ, ਸੋਨਾਰਿਕਾ ਭਡੋਰਿਆ, ਗੁਰਦੀਪ ਕੋਹਲੀ ਅਤੇ ਸ਼ਾਹਬਾਜ਼ ਖ਼ਾਨ ਆਦਿ ਸ਼ਾਮਲ ਹਨ। ਸ਼ੋਅ ਦੇ ਜ਼ਿਆਦਾਤਰ ਪਾਤਰ ਅਸਲ ਮੁਗ਼ਲ ਅਵਤਾਰ ਵਿੱਚ ਦਿਖਾਈ ਦੇ ਰਹੇ ਹਨ। ਗੁਰਦੀਪ ਕੋਹਲੀ ਇਸ ਵਿੱਚ ਅਕਬਰ ਦੀ ਪਤਨੀ ਜੋਧਾ ਦੀ ਭੂਮਿਕਾ ਨਿਭਾ ਰਹੀ ਹੈ। ਇਸ ਵਿੱਚ ਉਹ ਭਾਰੀ ਲਹਿੰਗੇ ਵਿੱਚ ਨਜ਼ਰ ਆ ਰਹੀ ਹੈ। ਸਮੁੱਚੇ ਕਲਾਕਾਰਾਂ ਵਿਚੋਂ ਉਸਦੀ ਪੁਸ਼ਾਕ ਸਭ ਤੋਂ ਜ਼ਿਆਦਾ ਭਾਰੀ ਹੈ। ਉਸਦਾ ਵਜ਼ਨ ਲਗਪਗ 10 ਕਿਲੋਗ੍ਰਾਮ ਹੈ ਅਤੇ ਇਸ ਲਈ ਉਸਨੂੰ ਤਿਆਰ ਹੋਣ...
Saturday, October 6 2018 06:21 AM
ਗੀਤਕਾਰ ਤੇ ਗਾਇਕ ਤੋਂ ਅਦਾਕਾਰ ਬਣੇ ਤਰਸੇਮ ਜੱਸੜ ਦੀਆਂ ਫ਼ਿਲਮਾਂ ਦਾ ਆਪਣਾ ਹੀ ਰੰਗ ਹੁੰਦਾ ਹੈ। ਆਪਣੇ ਗੀਤਾਂ ਵਾਂਗ ਉਹ ਫ਼ਿਲਮੀ ਪਰਦੇ ’ਤੇ ਵੀ ਵੱਖਰਾ ਪ੍ਰਸ਼ੰਸਕ ਵਰਗ ਪੈਦਾ ਕਰਨ ਵਾਲਾ ਕਲਾਕਾਰ ਹੈ। ‘ਰੱਬ ਦਾ ਰੇਡੀਓ’ ਜਿਹੀ ਰਿਸ਼ਤਿਆਂ ਦੀ ਸਾਂਝ ਦਰਸਾਉਂਦੀ ਫ਼ਿਲਮ ਨਾਲ ਹੀ ਤਰੇਸਮ ਜੱਸੜ ਦੀ ਵਾਹ ਵਾਹ ਹੋਣ ਲੱਗੀ ਸੀ। ਫਿਰ ‘ਸਰਦਾਰ ਮੁਹੰਮਦ’ ਜਿਹੇ ਭਾਵੁਕਤਾ ਭਰੇ ਵਿਸ਼ੇ ਨੇ ਤਾਂ ਦਰਸ਼ਕਾਂ ਨੂੰ ਭਾਵੁਕ ਹੀ ਕਰ ਦਿੱਤਾ ਸੀ।
ਵੱਖਰੇ ਤੇ ਦਿਲਚਸਪ ਵਿਸ਼ੇ ਦੀਆਂ ਫ਼ਿਲਮਾਂ ਕਰਕੇ ਜਾਣਿਆ ਜਾਂਦਾ ਤਰਸੇਮ ਜੱਸੜ ਹੁਣ ‘ਅਫ਼ਸਰ’ ਫ਼ਿਲਮ ਰਾਹੀਂ ਖ਼ਾਸ ਰੁਤਬੇ ਵਾਲਾ ਅਫ਼ਸਰ ਬਣ ਕੇ ਆਇਆ ਹੈ। ...
Friday, October 5 2018 06:52 AM
ਨਵੀਂ ਦਿੱਲੀ,
ਪੂਰਬੀ ਦਿੱਲੀ ਨਗਰ ਨਿਗਮ ਦੇ ਹੜਤਾਲੀ ਸਫ਼ਾਈ ਮੁਲਾਜ਼ਮਾਂ ਵੱਲੋਂ ਅੱਜ ਆਪਣੀਆਂ ਮੰਗਾਂ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਨਿਵਾਸ ਨੇੜੇ ਰੋਸ ਪ੍ਰਦਰਸ਼ਨ ਕੀਤਾ। 8ਵੀਂ ਵਾਰ ਹੜਤਾਲ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਉਨ੍ਹਾਂ ਦੀਆਂ ਤਨਖ਼ਾਹਾਂ ਦੀ ਬਕਾਇਆ ਅਦਾਇਗੀ, ਪੱਕਾ ਕਰਨ ਤੇ ਸਿਹਤ ਸਹੂਲਤਾਂ ਦੇਣਾ ਸ਼ਾਮਲ ਹਨ।
ਕੇਜਰੀਵਾਲ ਦੇ ਘਰ ਵੱਲ ਵਧ ਰਹੇ ਮੁਲਾਜ਼ਮਾਂ ਨੂੰ ਦਿੱਲੀ ਪੁਲੀਸ ਨੇ ਸਖ਼ਤੀ ਕਰਕੇ ਖਦੇੜ ਦਿੱਤਾ ਤੇ ਅੱਗੇ ਵਧਣੋਂ ਰੋਕ ਦਿੱਤਾ। ਮੁਲਾਜ਼ਮਾਂ ਨੇ ਕਸ਼ਮੀਰੀ ਗੇਟ ਕੋਲ ਪ੍ਰਦਰਸ਼ਨ ਵੀ ਕੀਤਾ। ਇਹ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਦਾ...
Friday, October 5 2018 06:51 AM
ਪਾਇਲ,
ਇੱਥੇ ਪਾਇਲ ਤੋਂ ਅਹਿਮਦਗੜ੍ਹ ਜਾਂਦੀ ਮੁੱਖ ਸੜਕ ਉੱਤੇ ਘੁਡਾਣੀ ਖੁਰਦ ਨੇੜੇ ਇੰਡੀਅਨ ਆਇਲ ਕੰਪਨੀ ਦੇ ਪੈਟਰੋਲ ਪੰਪ ਜੀ.ਐੱਚ. ਫਿਲਿੰਗ ਸਟੇਸ਼ਨ ’ਤੇ ਇੱਕ ਨੌਸਰਬਾਜ਼ ਠੱਗੀ ਮਾਰਦਿਆਂ 325 ਲਿਟਰ ਡੀਜ਼ਲ ਪੁਆ ਕੇ ਫ਼ਰਾਰ ਹੋ ਗਿਆ। ਘਟਨਾ ਕਰੀਬ 7 ਵਜੇ ਸਵੇਰੇ ਦੀ ਹੈ।
ਪੰਪ ਦੇ ਮੈਨੇਜਰ ਜਤਿੰਦਰ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਉਹ ਆਪਣੇ ਘਰ ਗਿਆ ਹੋਇਆ ਸੀ ਅਤੇ ਸਵੇਰੇ ਇੱਕ ਚਿੱਟੇ ਰੰਗ ਦੀ ਆਲਟੋ ਕਾਰ ਵਿੱਚ ਸਵਾਰ ਮੋਨਾ ਨੌਜਵਾਨ ਪੰਪ ’ਤੇ ਆਇਆ ਤੇ ਉਸ ਨੇ ਉੱਥੇ ਮੌਜੂਦ ਮੁਲਾਜ਼ਮ ਦਸ਼ਰਥ ਨੂੰ ਕਾਰ ਵਿੱਚ ਰੱਖੀਆਂ ਕਰੀਬ ਪੰਜ ਕੇਨੀਆਂ ਵਿੱਚ ਡੀਜ਼ਲ ਭਰਨ ਲਈ ਕਿਹਾ।
ਦਸ਼...
Friday, October 5 2018 06:50 AM
ਜਲੰਧਰ,
ਨਕੋਦਰ ਬੇਅਦਬੀ ਕਾਂਡ ਦਾ ਮਾਮਲਾ ਯੂਐੱਨਓ ’ਚ ਪਹੁੰਚ ਗਿਆ ਹੈ। ਇਸ ਕਾਂਡ ’ਚ ਪੁਲੀਸ ਵੱਲੋਂ ਚਲਾਈ ਗਈ ਗੋਲੀ ਕਾਰਨ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚੋਂ ਇਕ ਨੌਜਵਾਨ ਦੇ ਮਾਪਿਆਂ ਨੇ ਯੂਐੱਨਓ ਨੂੰ ਪੱਤਰ ਲਿਖ ਕੇ 32 ਸਾਲ ਪਹਿਲਾਂ ਨਕੋਦਰ ਵਿੱਚ ਵਾਪਰੇ ਇਸ ਗੋਲੀ ਕਾਂਡ ਲਈ ਇਨਸਾਫ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੋਲੀ ਕਾਂਡ ’ਚ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਲਮਣ ਸਿੰਘ ਗੋਰਸੀਆਂ ਅਤੇ ਹਰਮਿੰਦਰ ਸਿੰਘ ਸ਼ਹੀਦ ਹੋਏ ਸਨ। ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਤੇ ਮਾਤਾ ਬਲਦੀਪ ਕੌਰ ਨੇ ਸ...
Friday, October 5 2018 06:50 AM
ਚੰਡੀਗੜ੍ਹ,
ਪੰਜਾਬ ਸਰਕਾਰ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਲਈ ਕਈ ਸਖਤ ਕਦਮ ਉਠਾ ਰਹੀ ਹੈ ਤੇ ਇਸ ਫ਼ੈਸਲੇ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਪੰਚਾਇਤੀ ਰਾਜ ਐਕਟ ਵਿੱਚ ਸੋਧ ਕਰਕੇ ਚੋਣ ਲੜਨ ਤੋਂ ਅਯੋਗ ਠਹਿਰਾਉਣ ਬਾਰੇ ਸੋਚ ਰਹੀ ਹੈ।
ਅੱਜ ਇੱਥੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਰਾਜ ਐਕਟ ਵਿੱਚ ਸੋਧ ਕਰਕੇ ਪਰਾਲੀ ਸਾੜਨ ਵਾਲਿਆਂ ਨੂੰ ਪੰਚਾਇਤੀ ਚੋਣਾਂ ਲੜਨ ਤੋਂ ਅਯੋਗ ਕਰਨ ਬਾਰੇ ਗ...
Friday, October 5 2018 06:49 AM
ਜਲੰਧਰ,
ਕਮਿਸ਼ਨਰੇਟ ਪੁਲੀਸ ਨੇ ਪੀਏਪੀ ਵਿੱਚ ਤਾਇਨਾਤ ਏਆਈਜੀ ਸਰੀਨ ਕੁਮਾਰ ਦੀ ਮਾਤਾ ਸ਼ੀਲਾ ਰਾਣੀ ਦਾ ਕਤਲ ਕਰਨ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦਕੋਹਾ ਇਲਾਕੇ ਵਿੱਚ 16 ਤੇ 17 ਸਤੰਬਰ ਦੀ ਦਰਮਿਆਨੀ ਰਾਤ ਨੂੰ ਏਆਈਜੀ ਸਰੀਨ ਕੁਮਾਰ ਦੀ ਮਾਤਾ ਦਾ ਲੁੱਟ ਖੋਹ ਦੀ ਨੀਅਤ ਨਾਲ ਕਤਲ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਗਹਿਣੇ ਤੇ ਪੈਸੇ ਲੁੱਟ ਲਏ ਸਨ। ਉਨ੍ਹਾਂ ਦੱਸਿਆ ਕਿ ਸ਼ੀਲਾ ਰਾਣੀ ਦੇ ਕਤਲ ਵਿੱਚ ਉਸ ਦਾ ਦੋਹਤਾ ਹੀ ਮੁਜਰਮ ਪਾਇਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸ਼ਿਵਮ ਕੁਮਾਰ ਅਤੇ ਕਰਨ ਕੁਮਾਰ ਦੋਵੇਂ ਵਾ...
Friday, October 5 2018 06:38 AM
ਰੂਪਨਗਰ,
ਖੇਤੀਬਾੜੀ ਨਾਲ ਲਾਹੇਵੰਦ ਸਹਾਇਕ ਧੰਦੇ ਅਪਣਾਉਣਾ ਅੱਜ ਦੇ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਜਾਈ ਯੋਜਨਾ ਅਤੇ ਆਤਮਾ ਸਕੀਮ ਅਧੀਨ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ, ਫ਼ਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਨਾ ਲਗਾਉਣਾ ਅਤੇ ਪਾਣੀ ਦੀ ਸੁੱਚਜੀ ਵਰਤੋਂ ਸਬੰਧੀ ਲਗਾਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਕਿਸਾਨਾਂ ਨੂੰ ਆਪਣੇ ਖਰਚਿਆਂ ’ਤੇ ਵੀ ਕਾਬੂ ਪਾਉਣਾ ਚਾਹੀਦਾ ਹੈ ਤਾਂ ਜੋ ...
Friday, October 5 2018 06:37 AM
ਬਨੂੜ,
ਪਿੰਡ ਮਿੰਢੇਮਾਜਰਾ ਦੇ ਪ੍ਰਾਇਮਰੀ ਸਕੂਲ ਨੂੰ ਅੱਜ ਤਾਲਾ ਲੱਗਾ ਦਿੱਤਾ ਗਿਆ। ਸਕੂਲ ਵਿੱਚ ਪੜ੍ਹਦੇ ਤਿੰਨ ਵਿਦਿਆਰਥੀਆਂ ਅਤੇ ਇੱਕ ਅਧਿਆਪਕਾ ਨੂੰ ਸਬੰਧਤ ਸਕੂਲ ਤੋਂ ਡੇਢ ਕਿਲੋਮੀਟਰ ਦੂਰ ਸਥਿਤ ਪਿੰਡ ਗੀਗੇਮਾਜਰਾ ਦੇ ਪ੍ਰਾਇਮਰੀ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ। ਸਕੂਲ ਅਧਿਆਪਕਾ ਨੇ ਖਰੜ-3 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੀਨਾ ਰਾਣੀ ਦੇ ਦਫ਼ਤਰ ਤੋਂ ਮੋਬਾਈਲ ਉੱਤੇ ਆਏ ਆਦੇਸ਼ਾਂ ਤਹਿਤ ਅੱਜ ਪਿੰਡ ਗੀਗੇਮਾਜਰਾ ਵਿੱਚ ਬੱਚਿਆਂ ਸਮੇਤ ਜੁਆਇੰਨ ਕਰ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਅਧਿਆਪਕਾ ਨੂੰ ਬੁੱਧਵਾਰ ਨੂੰ ਸਕੂਲ ਬੰਦ ਕਰਨ ਸਬੰਧੀ ਮੋਬਾਈਲ ਉੱਤੇ ਨਿ...
Friday, October 5 2018 06:35 AM
ਜ਼ੀਰਕਪੁਰ,
ਜ਼ੀਰਕਪੁਰ ਨਗਰ ਕੌਂਸਲ ਨੇ ਚੰਡੀਗੜ੍ਹ ਹਵਾਈ ਅੱਡੇ ਦੇ 100 ਮੀਟਰ ਪਾਬੰਦੀਸ਼ੁਦਾ ਘੇਰੇ ਵਿੱਚ ਨਾਜਾਇਜ਼ ਉਸਾਰੀਆਂ ਨੂੰ ਤੋੜਨ ਲਈ ਕਮਰ ਕੱਸ ਲਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਵਾਈ ਅੱਡੇ ਦੇ 100 ਮੀਟਰ ਦੇ ਘੇਰੇ ਵਿੱਚ ਉਸਾਰੀਆਂ ਤੋੜਨ ਦੇ ਹੁਕਮ ਦਿੱਤੇ ਹਨ।
ਇਸ ਸਬੰਧ ਵਿੱਚ ਕੌਂਸਲ ਦਾ ਸਰਵੇ ਕੱਲ੍ਹ ਮੁੱਕ ਜਾਏਗਾ ਤੇ ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰ ਕੇ ਉਸਾਰੀਆਂ ਤੋੜਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਜਾਏਗਾ। ਹਾਈ ਕੋਰਟ ਵਿੱਚ ਇਸ ਕੇਸ ਦੀ ਅਗਲੀ ਸੁਣਵਾਈ 16 ਅਕਤੂਬਰ ਨੂੰ ਹੋਵੇਗੀ ਜਿਸ ਵਿੱਚ ਕੌਂਸਲ ਨੇ...
Wednesday, October 3 2018 07:00 AM
ਲੰਬੀ/ਡੱਬਵਾਲੀ,
ਪੰਜਾਬ ਸਰਕਾਰ ਅਤੇ ਅਕਾਲੀ ਦਲ ਵਿਚਾਲੇ ਚੱਲ ਰਹੀ ਸਿਆਸੀ ਜੰਗ ਦਰਮਿਆਨ ਸਿੱਖ ਜਥੇਬੰਦੀਆਂ ਨੇ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ‘ਧਾਰਮਿਕ ਮੋਰਚਾ’ ਖੋਲ੍ਹ ਦਿੱਤਾ ਹੈ। ਸਿੱਖ ਜਥੇਬੰਦੀਆਂ ਵੱਲੋਂ ਸਿਆਸੀ ਰੈਲੀਆਂ ਵਾਲੇ ਦਿਹਾੜੇ 7 ਅਕਤੂਬਰ ਨੂੰ ਵਿਸ਼ਾਲ ਰੋਸ ਮਾਰਚ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਡੱਬਵਾਲੀ-ਬਰਗਾੜੀ ਬਰਾਸਤਾ ਲੰਬੀ-ਬਾਦਲ ਰਵਾਨਾ ਹੋਣ ਵਾਲੇ ਰੋਸ ਮਾਰਚ ਨੇ ਕਾਂਗਰਸ ਦੀ ਕਿੱਲਿਆਂਵਾਲੀ ਰੈਲੀ ਨੂੰ ਸਫ਼ਲ ਬਣਾਉਣ ’ਚ ਜੁਟੀਆਂ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਦੀਆਂ ਪਰੇਸ਼ਾਨੀ ਵਧਾ ਦਿੱਤੀ ਹੈ...
Wednesday, October 3 2018 06:59 AM
ਲੁਧਿਆਣਾ,
ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਖਿਆ ਕਿ ਨਸ਼ਿਆਂ ਦੇ ਖ਼ਾਤਮੇ ਲਈ ਕੇਂਦਰ ਸਰਕਾਰ ਨੂੰ ਕੌਮੀ ਨੀਤੀ ਬਣਾਉਣੀ ਚਾਹੀਦੀ ਹੈ, ਜੋ ਸਾਰੇ ਸੂਬੇ ’ਤੇ ਲਾਗੂ ਹੋਵੇ। ਉਹ ਅੱਜ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਚ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਅਤੇ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਸੂਬੇ ਵਿਚ ਖਸਖਸ ਅਤੇ ਡੋਡਿਆਂ ਦੀ ਖੇਤੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਦੇਸ਼ ਦੇ ਹਰੇਕ ਖਿੱਤੇ ਵਿਚੋਂ ਨਸ਼ੇ ਦੇ ਮੁਕੰਮਲ ਖ਼ਾਤਮੇ ਲਈ ਜ਼ਰੂਰਤ ਹੈ ਕਿ ਕੇਂਦਰ ਸਰ...
Wednesday, October 3 2018 06:59 AM
ਸ੍ਰੀ ਮੁਕਤਸਰ ਸਾਹਿਬ,
ਕਾਂਗਰਸ ਪਾਰਟੀ ਵੱਲੋਂ 7 ਅਕਤੂਬਰ ਨੂੰ ਲੰਬੀ ਵਿਚ ਕੀਤੀ ਜਾ ਰਹੀ ਰੈਲੀ ਦੀ ਸਫ਼ਲਤਾ ਲਈ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਅਕਾਲੀ ਦਲ ਵਿੱਚ ਪੈ ਰਹੀ ਤਰੇੜ ਅਤੇ ਬਾਦਲ ਪਰਿਵਾਰ ਵੱਲੋਂ ਬੇਅਦਬੀ ਦੇ ਮੁੱਦੇ ’ਤੇ ਕੀਤੀ ਜਾ ਰਹੀ ਸਿਆਸਤ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਆਪਣੇ ਜੇਲ੍ਹ ਦੇ ਦਿਨ ਵੀ ਮਨਮਰਜ਼ੀ ਨਾਲ ਹੀ ਵਧਾ ਕੇ ਦੱਸਦੇ ਹਨ, ਜਿਸ ਬਾਰੇ ...
Wednesday, October 3 2018 06:44 AM
ਐੱਸਏਐਸ ਨਗਰ (ਮੁਹਾਲੀ),
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਥੋਂ ਦੇ ਫੇਜ਼-3ਬੀ1 ਸਥਿਤ ਕਰੀਬ 11 ਸਾਲ ਪਹਿਲਾਂ 2007 ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ ਜਨਤਾ ਖੋਖਾ ਮਾਰਕੀਟ ਦੇ ਉਨ੍ਹਾਂ ਦੁਕਾਨਦਾਰਾਂ (ਜੋ ਕਿਰਾਏ ’ਤੇ ਦੁਕਾਨਾਂ ਲੈ ਕੇ ਕਾਰੋਬਾਰ ਕਰ ਰਹੇ ਸੀ) ਨੂੰ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਇਸ ਸਬੰਧੀ ਗਮਾਡਾ ਨੂੰ ਹਦਾਇਤਾਂ ਜਾਰੀ ਕਰਕੇ ਮਾਰਕੀਟ ਦੇ ਅਸਲ ਦੁਕਾਨਦਾਰਾਂ ਨੂੰ ਫੌਰੀ ਰਾਹਤ ਦੇਣਾ ਯਕੀਨੀ ਬਣਾਈ ਜਾਵੇ। ਹਾਈ ਕੋਰਟ ਦੇ ਜੱਜ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਡਿਵੀਜ਼ਨ ਬੈਂ...
Wednesday, October 3 2018 06:43 AM
ਚੰਡੀਗੜ੍ਹ ਮਹਾਤਮਾ ਗਾਂਧੀ ਦੀ 150 ਵੀਂ ਜੈਅੰਤੀ ’ਤੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸੈਕਟਰ 16 ਸਥਿਤ ਗਾਂਧੀ ਸਮਾਰਕ ਭਵਨ ਵਿੱਚ ਬਣਿਆ ਗਾਂਧੀ ਮਿਊਜ਼ੀਅਮ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ।
ਸ੍ਰੀ ਬਦਨੌਰ ਨੇ ਮਿਊਜ਼ੀਅਮ ਦੇ ਨਿਰਮਾਣ ਵਿੱਚ ਚੇਅਰਮੈਨ ਕੇ.ਕੇ. ਸ਼ਾਰਦਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਸੰਗਠਿਤ ਕਰ ਕੇ ਭਾਰਤ ਦੇ ਨਵ ਨਿਰਮਾਣ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਗਾਂਧੀ ਜੀ ਦੀ ਯਾਦ ਵਿਚ ਵੱਖ-ਵੱਖ ਮੌਕਿਆਂ ’ਤੇ ਦੁਨੀਆਂ ਭਰ ਦੇ 160 ਦੇਸ਼...