ਆਨਲਾਈਨ ਵਿਕਰੀ, ਖਰੀਦਦਾਰੀ ਲਈ ਜੈਮ ਪੋਰਟਲ ਸ਼ੁਰੂ
Saturday, October 13 2018 06:45 AM

ਲੁਧਿਆਣਾ, ਮਨਿਸਟਰੀ ਆਫ ਕਾਮਰਸ ਵੱਲੋਂ ਆਨਲਾਈਨ ਵਿਕਰੀ ਤੇ ਖਰੀਦਦਾਰੀ ਨੂੰ ਵਧਾਉਣ ਦੇਣ ਲਈ ‘ਗਵਰਨਮੈਂਟ ਈ ਮਾਰਕੀਟ ਪਲੇਸ’ (ਜੈਮ) ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ’ਤੇ ਆਪ’-ਆਪਣੇ ਵਿਭਾਗਾਂ ਤੇ ਅਦਾਰਿਆਂ ਨੂੰ ਰਜਿਸਟਰਡ ਕਰਨ ਲਈ ਅੱਜ ਜ਼ਿਲ੍ਹੇ ਦੇ ਸਰਕਾਰੀ ਵਿਭਾਗਾਂ ਤੇ ਉਦਯੋਗਪਤੀਆਂ ਨੂੰ ਬਚਤ ਭਵਨ ਵਿੱਚ ਸਿਖਲਾਈ ਦਿੱਤੀ ਗਈ। ਇਸ ਟਰੇਨਿੰਗ-ਕਮ-ਜਾਗਰੂਕਤਾ ਸੈਮੀਨਾਰ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤੀ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਰਕਾ...

Read More

ਕੂੰਮਕਲਾਂ ਸਬ-ਤਹਿਸੀਲ ਵਿੱਚ ਭ੍ਰਿਸ਼ਟਾਚਾਰ ਹੋਣ ਦੇ ਦੋਸ਼
Saturday, October 13 2018 06:45 AM

ਮਾਛੀਵਾੜਾ, ਹਲਕਾ ਸਾਹਨੇਵਾਲ ਅਧੀਨ ਪੈਂਦੀ ਕੂੰਮਕਲਾਂ ਸਬ-ਤਹਿਸੀਲ ਵਿੱਚ ਰਜਿਸਟਰੀ ਪ੍ਰਕਿਰਿਆ ਮੁਕੰਮਲ ਕਰਵਾਉਣ ਵਾਲੇ ਤਹਿਸੀਲ ਦੇ ਬਾਹਰ ਖੋਖੇ ਲਾ ਕੇ ਬੈਠੇ ਕੁਝ ਗੈਰ ਸਰਕਾਰੀ ਵਿਅਕਤੀਆਂ ਵਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਤੇ ਹਰ ਰਜਿਸਟਰੀ ਵਾਲੇ ਤੋਂ ਹਜ਼ਾਰਾਂ ਰੁਪਏ ਵਾਧੂ ਵਸੂਲੇ ਜਾ ਰਹੇ ਹਨ। ਮਾਛੀਵਾੜਾ ਇਲਾਕੇ ਦੇ ਕਾਂਗਰਸੀ ਆਗੂ ਛਿੰਦਰਪਾਲ ਹਿਯਾਤਪੁਰ ਨੇ ਦੱਸਿਆ ਕਿ ਜਦੋਂ 2 ਦਿਨ ਪਹਿਲਾਂ ਉਹ ਆਪਣੇ ਕਿਸੇ ਪਛਣ ਵਾਲੇ ਵਿਅਕਤੀ ਦੀ ਜਾਇਦਾਦ ਦੀ ਰਜਿਸਟਰੀ ਕਰਾਉਣ ਲਈ ਕੂੰਮਕਲਾਂ ਸਬ-ਤਹਿਸੀਲ ’ਚ ਗਏ ਤਾਂ ਉੱਥੇ ਬਾਹਰ ਬੈਠੇ ਇੱਕ ਵਸੀਕਾ ਨਵੀਸ ਨੇ ਰਜਿਸਟਰੀ ਕ...

Read More

ਲੁਧਿਆਣਾ ਵਿੱਚ ‘ਖਾਕੀ’ ਤੋਂ ਬੇਖੌਫ਼ ਹੋਏ ਲੁਟੇਰੇ ਤੇ ਬਦਮਾਸ਼
Saturday, October 13 2018 06:44 AM

ਲੁਧਿਆਣਾ, ਮਾਨਚੈਸਟਰ ਆਫ਼ ਇੰਡੀਆ ਦੇ ਨਾਂ ਨਾਲ ਜਾਣ ਜਾਂਦੇ ਲੁਧਿਆਣਾ ਵਿੱਚ ਹੁਣ ਲੁਟੇਰਿਆਂ ਤੇ ਬਦਮਾਸ਼ਾਂ ਦਾ ਬੋਲਬਾਲਾ ਹੈ। ਇਹ ਲੁਟੇਰੇ ਤੇ ਬਦਮਾਸ਼ ‘ਖਾਕੀ’ ਤੋਂ ਬੇਖੌਫ਼ ਹੋ ਗਏ ਹਨ। ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਲੁੱਟ, ਚੋਰੀ ਤੇ ਕਤਲ ਦੀਆਂ ਵਾਰਦਾਤਾਂ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਸ਼ਹਿਰ ਵਿੱਚ ਯੂਪੀ, ਬਿਹਾਰ ਤੇ ਮਹਾਰਾਸ਼ਟਰ ਵਾਂਗ ਸੁਪਾਰੀ ਦੇ ਕੇ ਕਤਲ ਹੋ ਰਹੇ ਹਨ। ਪੁਲੀਸ ਕੁਝ ਵਾਰਦਾਤਾਂ ਨੂੰ ਹੱਲ ਕਰ ਕੇ ਆਪਣੀ ਪਿੱਠ ਥਾਪੜ ਰਹੀ ਹੈ ਪਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਪੁਲੀਸ ਦੇ ਨੱਕ ਥੱਲਿਓਂ ਦੁਬਾਰਾ ਵਾਰਦਾਤ ਕਰ ਫ਼ਰ...

Read More

ਨਕਲੀ ਸੋਨੇ ਦੀਆਂ ਇੱਟਾਂ ਵੇਚਣ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ
Saturday, October 13 2018 06:44 AM

ਲੁਧਿਆਣਾ, ਜਾਅਲੀ ਸੋਨੇ ਦੀਆਂ ਇੱਟਾਂ ਤਿਆਰ ਕਰ ਕੇ ਸੁਨਿਆਰਿਆਂ ਕੋਲੋਂ ਨਕਲੀ ਸੋਨੇ ਦੀ ਥਾਂ ਅਸਲੀ ਸੋਨਾ ਲਿਜਾਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਥਾਣਾ ਡਿਵੀਜ਼ਨ ਨੰ. 4 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਕਿਸੇ ਸੁਨਿਆਰੇ ਤੋਂ ਸੋਨੇ ਦੇ ਗਹਿਣੇ ਲੈਣ ਆਏ ਸਨ। ਪੁਲੀਸ ਨੇ ਇਸ ਮਾਮਲੇ ’ਚ ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਤੇ ਤਰਨਤਾਰਨ ਵਾਸੀ ਮਨਵਿੰਦਰ ਸਿੰਘ ਖਿਲਾਫ਼ ਅੰਮ੍ਰਿਤਸਰ ’ਚ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੇ ਫ਼ਰਾਰ ਸਥੀ ਰਾਜਨ ਦੀ ਭਾਲ ਚੱਲ ਰਹੀ ਹੈ। ਪੁਲੀਸ ਨੇ ਮੁਲਜ਼ਮਾਂ...

Read More

ਨਸ਼ਾ ਛੁਡਾਊ ਕੇਂਦਰਾਂ ਨੂੰ ਟੈਸਟਿੰਗ ਕਿੱਟਾਂ ਦੀ ‘ਤੋਟ’
Saturday, October 13 2018 06:43 AM

ਪਟਿਆਲਾ, ਸੂਬਾ ਸਰਕਾਰ ਵੱਲੋਂ ‘ਨਸ਼ਾ ਛੁਡਾਊ ਕੇਂਦਰਾਂ’ ਵਿਚ ਮਰੀਜ਼ਾਂ ਨੂੰ ਦਾਖ਼ਲ ਕਰ ਕੇ ਅਤੇ ਬਗੈਰ ਦਾਖ਼ਲ ਕੀਤੀਆਂ ਉਨ੍ਹਾਂ ਦਾ ਇਲਾਜ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤਹਿਤ ਆਊਟ ਪੇਸ਼ੈਂਟ ਓਪੀਓਇਡ ਅਸਿਸਟਿਡ ਟਰੀਟਮੈਂਟ’ (ਓਟ) ਕਲੀਨਿਕ ਸਥਾਪਤ ਕੀਤੇ ਗਏ ਹਨ। ਪਰ ਇਨ੍ਹਾਂ ਥਾਵਾਂ ’ਤੇ ਬਿਨਾਂ ਲੋੜੀਂਦੇ ਟੈਸਟ ਕੀਤਿਆਂ ਹੀ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕੌਂਸਲਿੰਗ ਦੌਰਾਨ ਮਰੀਜ਼ ਤੋਂ ਪ੍ਰਾਪਤ ਹੁੰਦੀ ਜਾਣਕਾਰੀ ਨੂੰ ਹੀ ਇਲਾਜ ਦਾ ਆਧਾਰ ਬਣਾਇਆ ਜਾਂਦਾ ਹੈ। ਨਸ਼ਾ ਛੁਡਾਊ ਕੇਂਦਰਾਂ ’ਚ ਤਾਂ ਸ਼ੁਰੂ ਤੋਂ ਹੀ ਅਜਿਹੀ ਵਿਵਸਥਾ...

Read More

ਬਠਿੰਡੇ ਤੋਂ ਹੀ ਚੋਣ ਲੜਾਂਗੀ: ਹਰਸਿਮਰਤ
Saturday, October 13 2018 06:41 AM

ਮਾਨਸਾ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ’ਚ ਲੋਕ ਸਭਾ ਚੋਣਾਂ ਲੜਨ ਲਈ ਤਿਆਰ ਹੈ ਤੇ ਪਾਰਟੀ ਵੱਲੋਂ ਪਹਿਲਾਂ ਦੀ ਤਰ੍ਹਾਂ ਇਹ ਚੋਣਾਂ ਭਾਜਪਾ ਨਾਲ ਰਲ ਕੇ ਲੜੀਆਂ ਜਾਣਗੀਆਂ। ਬੀਬੀ ਬਾਦਲ ਨੇ ਦੁਹਰਾਇਆ ਕਿ ਜੇਕਰ ਪਾਰਟੀ ਨੇ ਚਾਹਿਆ ਤਾਂ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨਗੇ ਤੇ ਪਾਰਟੀ ਵਰਕਰਾਂ ਦੇ ਸਾਥ ਨਾਲ ਮੁੜ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਸੂਬੇ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜਨ ਨਾਲ ਅਕਾਲੀ ਦਲ ਨੂੰ ਕੋਈ ਫ਼ਰਕ ਨਹੀਂ ਪਵੇਗਾ, ਭਾਵੇਂ ਸ੍ਰੀ ਕੇਜਰੀਵਾਲ ਤੇ...

Read More

ਬੇਅਦਬੀ ਕਾਂਡ: ਸਰਕਾਰ ਨੂੰ ਸਮੇਂ ਸਿਰ ਰਿਪੋਰਟ ਦੇਵਾਂਗੇ: ਪ੍ਰਬੋਧ ਕੁਮਾਰ
Saturday, October 13 2018 06:39 AM

ਫ਼ਰੀਦਕੋਟ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਪਿੰਡ ਬਰਗਾੜੀ ਵਿੱਚ ਪੰਥਕ ਧਿਰਾਂ ਵੱਲੋਂ ਪਹਿਲੀ ਜੂਨ ਤੋਂ ਸ਼ੁਰੂ ਕੀਤੇ ਇਨਸਾਫ਼ ਮੋਰਚੇ ਵਾਲੀ ਥਾਂ ’ਤੇ 14 ਅਕਤੂਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਇਕੱਠ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਫ਼ਰੀਦਕੋਟ ਦਾ ਦੌਰਾ ਕੀਤਾ। ਇੱਥੇ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਆਈਟੀ ਦੇ ਚੇਅਰਮੈਨ ਏਡੀਜੀਪੀ ਪ੍ਰਬੋਧ ਕੁਮਾਰ, ਆਈਜੀ ਅਰੁਣਪਾਲ ਸਿੰਘ, ਕਪੂਰਥਲ...

Read More

ਫਾਊਂਡਰ ਡਾਇਰੈਕਟਰ ’ਤੇ ਸਰੀਰਕ ਸ਼ੋਸ਼ਣ ਦੇ ਦੋਸ਼
Saturday, October 13 2018 06:38 AM

ਚੰਡੀਗੜ੍ਹ, ਦੇਸ਼ ਭਰ ਵਿੱਚ ਚੱਲ ਰਹੀ ‘ਮੀ ਟੂ’ ਲਹਿਰ ਤਹਿਤ ਇਥੋਂ ਦੇ ਸੈਕਟਰ-45 ਸਥਿਤ ਸੇਂਟ ਸਟੀਫਨਜ਼ ਸਕੂਲ ਦੇ ਸਾਬਕਾ ਵਿਦਿਆਰਥੀ ਸੰਜੇ ਆਸਟਾ ਨੇ ਸਕੂਲ ਦੇ ਫਾਊਂਡਰ ਡਾਇਰੈਕਟਰ ਹੈਰਲਡ ਕਾਰਵਰ ’ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਉਸ ਆਪਣੇ ਬਲੌਗ ਵਿੱਚ ਕਿਹਾ ਕਿ ਕਾਰਵਰ ਨੇ ਸਕੂਲ ਦੇ ਕਈ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ। ਜਦੋਂ ਬੱਚਿਆਂ ਨੇ ਇਸ ਮਾਮਲੇ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਬੱਚਿਆਂ ’ਤੇ ਝੂਠ ਬੋਲਣ ਦਾ ਦੋਸ਼ ਲਗਾਇਆ। ਇਸ ਸਬੰਧ ਵਿੱਚ ਕਾਰਵਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਸੀ, ਪਰ ਕਾਰਵਰ ਵੱਲੋਂ ਬੱਚਿਆਂ ’ਤੇ ਦਬਾਅ ਬਣਾ...

Read More

ਯੂਟੀ ਪ੍ਰਸ਼ਾਸਨ ਨੂੰ 10 ਲੱਖ ਦਾ ਇਨਾਮ
Saturday, October 13 2018 06:37 AM

ਚੰਡੀਗੜ੍ਹ ਜਨ ਸੰਖਿਆ ਫਾਊਂਡੇਸ਼ਨ ਆਫ਼ ਇੰਡੀਆ ਨੇ ਯੂਟੀ ਚੰਡੀਗੜ੍ਹ ਨੂੰ ਪ੍ਰਜਨਨ ਸਿਹਤ, ਲਿੰਗ ਵਿਭਿੰਨਤਾ, ਪਰਿਵਾਰ ਨਿਯੋਜਨ, ਸਾਫ਼ ਪਾਣੀ, ਸਫ਼ਾਈ, ਨਾਰੀ ਜਾਗਰੂਕਤਾ ਅਤੇ ਲਿੰਗ ਆਧਾਰਿਤ ਸਮਾਨਤਾ, ਵੱਧ ਰਹੀ ਜਨਸੰਖਿਆ ’ਤੇ ਕੰਟਰੋਲ ਕਰਨ ਆਦਿ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਯੂਟੀ ਪ੍ਰਸ਼ਾਸਨ ਨੂੰ 10 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਹੈ। ਸਟੀਨ ਆਡੀਟੋਰੀਅਮ ਇੰਡੀਆ ਹੈਬੀਟੈੱਟ ਸੈਂਟਰ ਦਿੱਲੀ ਵਿੱਚ ਸਮਾਗਮ ਦੌਰਾਨ ਇਹ ਪੁਰਸਕਾਰ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਪਰੀਮਲ ਰਾਏ ਅਤੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਜੀ. ਦੀਵਾਨ ਨੂੰ ਦਿੱਤਾ ਗਿਆ। ਡਾ. ਦੀਵਾਨ...

Read More

ਪੀਯੂ ਵਿੱਚ ਕਾਨੂੰਨੀ ਸਹਾਇਤਾ ਕੇਂਦਰ ਸ਼ੁਰੂ
Saturday, October 13 2018 06:37 AM

ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਦੇ ਸਰਕਾਰ ਵੱਲਭ ਭਾਈ ਪਟੇਲ ਲੜਕਿਆਂ ਦੇ ਹੌਸਟਲ ਨੰਬਰ ਚਾਰ ਵਿੱਚ ਇੱਕ ਲੀਗਲ ਏਡ ਕਲੀਨਿਕ ਖੋਲ੍ਹਿਆ ਗਿਆ ਹੈ। ਇਸ ਕਲੀਨਿਕ ਦਾ ਉਦਘਾਟਨ ਡੀਐੱਸਡਬਲਿਊ ਪ੍ਰੋ. ਇਮਾਨੁਅਲ ਨਾਹਰ ਨੇ ਕੀਤਾ। ਉਨ੍ਹਾਂ ਇਸ ਅਨੋਖੇ ਵਿਚਾਰ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਨੂੰ ਵੀ ਇਸ ਵਿੱਚ ਮਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੋ ਲੋਕ ਕਿਸੇ ਕਾਰਨ ਕਾਨੂੰਨੀ ਮਦਦ ਲੈਣ ਤੋਂ ਅਸਮਰੱਥ ਹੁੰਦੇ ਹਨ, ਉਨ੍ਹਾਂ ਲਈ ਇਹ ਕਲੀਨਿਕ ਬਹੁਤ ਮਦਦਗਾਰ ਸਾਬਤ ਹੋਵੇਗਾ ਤੇ ਲੋੜਵੰਦਾਂ ਨੂੰ ਅਦਾਲਤੀ ਕਾਰਵਾਈਆਂ ਸਬੰਧੀ ਵੀ ਜਾਣਕਾਰੀ ਹਾਸਲ ਹੋ ਸਕੇਗੀ। ਪ੍ਰੋ. ਨਾਹਰ ਨੇ ਕਿਹਾ ...

Read More

ਐੱਸਡੀਓ ਤੇ ਬਿਜਲੀ ਮੁਲਾਜ਼ਮਾਂ ਦੇ ਵਿਵਾਦ ਤੋਂ ਖ਼ਫ਼ਾ ਲੋਕਾਂ ਵੱਲੋਂ ਸੜਕ ਜਾਮ
Friday, October 12 2018 06:57 AM

ਪਿਹੋਵਾ, ਸਥਾਨਕ ਬਿਜਲੀ ਵਿਭਾਗ ਵਿੱਚ ਐੱਸਡੀਓ ਅਤੇ ਬਿਜਲੀ ਮੁਲਾਜ਼ਮਾਂ ਦੀ ਯੂਨੀਅਨ ਵਿਚਾਲੇ ਚੱਲ ਰਿਹਾ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਵੀ ਬਿਜਲੀ ਕਰਮਚਾਰੀ ਹੜਤਾਲ ’ਤੇ ਰਹੇ। ਇਸ ਦੌਰਾਨ ਦਫ਼ਤਰ ਦਾ ਕੰਮਕਾਜ ਪੂਰੀ ਤਰ੍ਹਾਂ ਬੰਦ ਰਿਹਾ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੇ ਬਿਜਲੀ ਮੁਲਾਜ਼ਮਾਂ ਦੇ ਧਰਨੇ ਨੂੰ ਲੈ ਤਕੇ ਆਮ ਲੋਕਾਂ ਵਿੱਚ ਵੀ ਗੁੱਸਾ ਹੈ, ਜਿਸ ਤਹਿਤ ਅੱਜ ਸਵੇਰੇ ਦਫ਼ਤਰ ਵਿੱਚ ਕੰਮ ਨਾ ਹੋਣ ’ਤੇ ਆਮ ਲੋਕ ਅਤੇ ਕਰਮਚਾਰੀ ਆਹਮਣੋ- ਸਾਹਮਣੇ ਹੋ ਗਏ। ਇਸ ਦੌਰਾਨ ਨਾਰਾਜ਼ ਲੋਕਾਂ ਨੇ ਰੋਸ ਵਜੋਂ ਬਿਜਲੀ ਦਫ਼ਤਰ ਦੇ ਬਾਹਰ ਕੈਥਲ ਰੋਡ ’ਤ...

Read More

ਦਿੱਲੀ ਕਮੇਟੀ ਨੇ ਸ਼ੰਟੀ ਖ਼ਿਲਾਫ਼ ਥਾਣੇ ਵਿੱਚ ਦਿੱਤੀ ਸ਼ਿਕਾਇਤ
Friday, October 12 2018 06:56 AM

ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਮੌਜੂਦਾ ਕਮੇਟੀ ਪ੍ਰਧਾਨ ’ਤੇ ਭ੍ਰਿਸ਼ਟਾਚਾਰ ਦੇ ਲਗਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸ਼ੰਟੀ ਦੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਥਾਣਾ ਨੌਰਥ ਐਵੇਨਿਊ ’ਚ ਕਮੇਟੀ ਵੱਲੋਂ ਆਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਨ ਲਈ ਸ਼ਿਕਾਇਤ ਦਿੱਤੀ ਹੈ। ਇੱਥੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਕਾਲਕਾ ਨੇ ਕਿਹਾ ਕਿ ਸ਼ੰਟੀ ਨੇ ਸਿਆਸੀ ਰਜਿੰਸ਼...

Read More

ਦਿੱਲੀ ਦੀ ਸਿੱਖ ਸਿਆਸਤ ਵਿੱਚ ਆਇਆ ਉਬਾਲ
Friday, October 12 2018 06:56 AM

ਨਵੀਂ ਦਿੱਲੀ, ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੀ ਸਿੱਖ ਸਿਆਸਤ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਕੌਮੀ ਰਾਜਧਾਨੀ ਵਿੱਚ ਸਿੱਖ ਰਾਜਨੀਤੀ ਗਰਮਾ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿੱਧੇ ਤੌਰ ’ਤੇ ਕੀਤੇ ਗਏ ਖੁਲਾਸਿਆਂ ਦੇ ਜਵਾਬ ਕਮੇਟੀ ਪ੍ਰਧਾਨ ਖੁਦ ਨਾ ਦੇ ਕੇ ਆਪਣੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੋਂ ਦਿਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪ੍ਰੇਮੀ ਗੁਪਤ ਦਾਨ ਕਰਨਾ ਚਾਹੁੰਦਾ ਹੈ ਤਾਂ ‘ਦਾਨ ਪਰਚੀ’ ਉੱਤੇ ਗੁਪਤ ਦਾਨ ਲਿ...

Read More

ਭਾਗਵਤ ਵੱਲੋਂ ਸੰਗਠਨ ਮਜ਼ਬੂਤ ਕਰਨ ਦਾ ਸੱਦਾ
Friday, October 12 2018 06:54 AM

ਜਲੰਧਰ, 11 ਅਕਤੂਬਰ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੀ ਤਿੰਨ ਦਿਨਾਂ ਫੇਰੀ ਦੇ ਆਖਰੀ ਦਿਨ ਉਨ੍ਹਾਂ ਨੇ ਸੰਘ ਨੂੰ ਸਿੱਖਿਆ ਸੰਸਥਾਵਾਂ ਰਾਹੀਂ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸੰਘ ਪ੍ਰਾਚਰਕਾਂ ਨੂੰ ਖਾਸ ਕਰਕੇ ਦੇਸ਼ ਦੇ ਗੌਰਵਮਈ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੇਰਿਆ। ਜਾਣਕਾਰੀ ਅਨੁਸਾਰ ਆਰਐੱਸਐੱਸ ਮੁਖੀ ਜਲੰਧਰੋਂ ਚਾਰ ਵਜੇ ਤੋਂ ਬਾਅਦ ਰਵਾਨਾ ਹੋਏ। ਜਾਣ ਤੋਂ ਪਹਿਲਾਂ ਉਹ ਕੁਝ ਸਮਾਂ ਡੇਰਾ ਬਿਆਸ ਵਿਚ ਵੀ ਰੁਕੇ। ਆਖਰੀ ਦਿਨ ਉਨ੍ਹਾਂ ਨੇ ਜਲੰਧਰ ਦੇ ਵਿਦਿਆ ਧਾਮ ’ਚ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਕੀਤੀਆਂ। ਇਨ੍ਹਾਂ ਵਿਚ ਪੰਜਾਬੀ ਤੇ ਹਿ...

Read More

ਵਿਧਾਇਕਾ ਰੁਪਿੰਦਰ ਰੂਬੀ ਵੱਲੋਂ ਵਿਆਹੁਤਾ ਪਾਰੀ ਦੀ ਸ਼ੁਰੂਆਤ
Friday, October 12 2018 06:54 AM

ਬਠਿੰਡਾ, ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ। ‘ਆਪ’ ਦੀ ਵਿਧਾਇਕਾ ਰੂਬੀ ਹੁਣ ‘ਖ਼ਾਸ’ ਦੀ ਹੋ ਗਈ ਹੈ। ਬਤੌਰ ਵਿਧਾਇਕਾ ਸਿਆਸੀ ਸਫ਼ਰ ਸ਼ੁਰੂ ਕਰਨ ਮਗਰੋਂ ਅੱਜ ਰੁਪਿੰਦਰ ਕੌਰ ਰੂਬੀ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਸਿਹਤ ਵਿਭਾਗ ਬਠਿੰਡਾ ‘ਚ ਬਤੌਰ ਪੀ.ਆਰ (ਬੀਈਈ) ਵਜੋਂ ਤਾਇਨਾਤ ਸਾਹਿਲਪੁਰੀ ਵਾਸੀ ਬਠਿੰਡਾ ਨੂੰ ਵਿਧਾਇਕਾ ਰੂਬੀ ਨੇ ਆਪਣਾ ਜੀਵਨ ਸਾਥੀ ਚੁਣਿਆ ਹੈ। ਸਥਾਨਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਵਿਆਂਦੜ ਜੋੜੀ ਨੇ ਧਾਰਮਿਕ ਰਸਮ ਪੂਰੀ ਕੀਤੀ ਅਤੇ ਉ...

Read More

ਯੂਨੀਵਰਸਿਟੀ ਪ੍ਰਸ਼ਾਸਨ ਤੇ ਡੀਐੱਸਓ ਵਿਚਾਲੇ ਗੱਲਬਾਤ ਬੇਸਿੱਟਾ
Friday, October 12 2018 06:48 AM

ਪਟਿਆਲਾ, ਹੋਸਟਲ 24 ਘੰਟੇ ਖੁੱਲ੍ਹੇ ਰੱਖਣ ਲਈ ਸੰਘਰਸ਼ ਕਰ ਰਹੀ ਡੀਐੱਸਓ ਤੇ ਸਹਿਯੋਗੀ ਧਿਰਾਂ ਅਤੇ ਪੰਜਾਬੀ ਯੂਨੀਵਰਸਿਟੀ ਅਥਾਰਟੀ ਦਰਮਿਆਨ ਦੁਵੱਲੀ ਗੱਲਬਾਤ ਅੱਜ ਵੀ ਕਿਸੇ ਤਣ ਪੱਤਣ ਨਹੀਂ ਲੱਗ ਸਕੀ| ਉਧਰ, ਮਾਮਲੇ ਦੇ ਹੱਲ ਲਈ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੀ ਕੋਸ਼ਿਸ਼ਾਂ ਵਿੱਢੀਆਂ ਹਨ। ਦੂਜੇ ਪਾਸੇ, ਕੁਝ ਕਿਸਾਨ ਆਗੂਆਂ ਡੀਐੱਸਓ ਦੀ ਹਮਾਇਤ ਤੇ ਆਏ ਹਨ। ਇਸ ਦੌਰਾਨ ਅੱਜ ‘ਸੈਪ’ ਗੁੱਟ ਨਾਲ ਸਬੰਧਤ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ| ਵਿਦਿਆਰਥੀਆਂ ਦਾ ਕਹਿਣਾ ਸੀ ਕਿ 9 ਅਕਤੂਬਰ ਨੂੰ ਕੈਂਪਸ ਵਿਚ ਹੋਏ ਹੰਗਾ...

Read More

ਮੀਂਹ ਅਤੇ ਝੱਖੜ ਨੇ ਝੋਨੇ ਦੀਆਂ ਬਾਸਮਤੀ ਅਤੇ ਹਾਈਬ੍ਰਿਡ ਕਿਸਮਾਂ ਧਰਤੀ ’ਤੇ ਵਿਛਾਈਆਂ
Friday, October 12 2018 06:44 AM

ਬਨੂੜ, ਅੱਜ ਤੜਕਸਾਰ ਪਈ ਭਰਵੀਂ ਬਾਰਿਸ਼ ਨੇ ਇਸ ਖੇਤਰ ਵਿੱਚ ਝੋਨੇ ਦੇ ਤੇਜ਼ੀ ਨਾਲ ਚੱਲ ਰਹੇ ਕਟਾਈ ਦੇ ਕੰਮ ਨੂੰ ਬਰੇਕਾਂ ਲਾ ਦਿੱਤੀਆਂ ਹਨ। ਮੀਂਹ ਨਾਲ ਕਿਸਾਨਾਂ ਦੇ ਪੱਕੇ ਖੜ੍ਹੇ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਤੇ ਝੋਨੇ ਦੀ ਕਟਾਈ ਤੇ ਝੜਾਈ ਦਾ ਕੰਮ ਬੰਦ ਹੋ ਗਿਆ ਹੈ। ਬਨੂੜ ਦੀ ਮੰਡੀ ਵਿੱਚ ਅੱਜ ਸਿਰਫ਼ ਪੰਦਰਾਂ ਸੌ ਕੁਇੰਟਲ ਝੋਨਾ ਹੀ ਵਿਕਣ ਲਈ ਆਇਆ। ਮੰਡੀ ਵਿੱਚ ਝੋਨੇ ਦੀਆਂ ਖ੍ਰੀਦੀਆਂ ਹੋਈਆਂ ਸੈਂਕੜੇ ਬੋਰੀਆਂ ਮੀਂਹ ਨਾਲ ਬੁਰੀ ਤਰ੍ਹਾਂ ਭਿੱਜਣ ਨਾਲ ਆੜਤੀਆਂ ਅਤੇ ਖ੍ਰੀਦ ਏਜੰਸੀਆਂ ਦੀ ਵੱਡੀ ਅਣਗਹਿਲੀ ਵੀ ਸਾਹਮਣੇ ਆਈ ਹੈ। ਮੀਂਹ ਅਤੇ ਤੇਜ਼ ਹਵਾਵਾਂ ਨੇ ਕ...

Read More

ਬੇਮੌਸਮੇ ਮੀਂਹ ਤੇ ਝੱਖੜ ਨੇ ਕਿਸਾਨਾਂ ਦੇ ਸਾਹ ਸੂਤੇ
Friday, October 12 2018 06:42 AM

ਐਸਏਐਸ ਨਗਰ (ਮੁਹਾਲੀ), ਅੱਜ ਤੜਕੇ ਹੋਈ ਬਾਰਸ਼ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਜ਼ਿਲ੍ਹਾ ਮੁਹਾਲੀ ਦੇ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਪੱਕੀ ਹੋਈ ਫਸਲ ਅਤੇ ਅਨਾਜ ਮੰਡੀਆਂ ਵਿੱਚ ਪਿਆ ਝੋਨਾ ਖਰਾਬ ਹੋ ਗਿਆ ਹੈ। ਇਸੇ ਦੌਰਾਨ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਤੋਂ ਖਰੀਦੇ ਝੋਨੇ ਦੀਆਂ ਬੋਰੀਆਂ ਮੀਂਹ ਦੇ ਪਾਣੀ ਨਾਲ ਗਿੱਲੀਆਂ ਹੋ ਗਈਆਂ ਹਨ। ਅੱਜ ਇੱਥੋਂ ਨੇੜਲੇ ਪਿੰਡ ਭਾਗੋਮਾਜਰਾ ਦੀ ਅਨਾਜ ਮੰਡੀ ਸਮੇਤ ਹੋਰਨਾਂ ਮੰਡੀਆਂ ਵਿੱਚ ਧੁੱਪ ਨਿਕਲਣ ’ਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਜ਼ਮੀਨ ’ਤੇ ਸੁਕਾਉਂਦੇ ਹੋਏ ਦੇਖਿਆ ਗਿਆ ਜਦੋਂਕਿ ਖਰੀਦ ਏਜੰਸੀਆ...

Read More

ਦੋ ਧਿਰਾਂ ਵਿੱਚ ਝਗੜੇ ਕਾਰਨ ਚਾਰ ਜ਼ਖ਼ਮੀ
Friday, October 12 2018 06:42 AM

ਲਾਲੜੂ, ਪਿੰਡ ਝਰਮੜੀ ਵਿੱਚ ਅੱਜ ਸਵੇਰੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਗੁਆਂਢੀ ਪਰਿਵਾਰਾਂ ਵਿੱਚ ਝਗੜਾ ਹੋ ਗਿਆ ਤੇ ਦੋ ਔਰਤਾਂ ਸਮੇਤ ਚਾਰ ਵਿਅਕਤੀ ਗੰਭੀਰ ਫੱਟੜ ਹੋ ਗਏ। ਉਹ ਸਿਵਲ ਹਸਪਤਾਲ ਡੇਰਾਬਸੀ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿਚੋਂ ਇਕ ਵਿਅਕਤੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੋਣ ਕਾਰਨ ਉਸ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕੀਤਾ ਦਿੱਤਾ ਹੈ। ਪੁਲੀਸ ਜ਼ਖ਼ਮੀਆਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਡੇਰਾਬਸੀ ਸਿਵਲ ਹਸਪਤਾਲ ਵਿੱਚ ਦਾਖਲ ਇਕ ਧੜੇ ਦੇ ਸਾਹਿਲ ਅਤੇ ਉਸ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਮਾਤਾ ਸ਼ਾਂਤੀ ਦ...

Read More

ਚੰਡੀਗੜ੍ਹ ਵਿੱਚ ਸੜਕ ਹਾਦਸਿਆਂ ਕਾਰਨ ਤਿੰਨ ਜ਼ਖ਼ਮੀ
Friday, October 12 2018 06:41 AM

ਚੰਡੀਗੜ੍ਹ, ਚੰਡੀਗੜ੍ਹ ਵਿੱਚ ਬੀਤੇ 24 ਘੰਟਿਆਂ ਦੌਰਾਨ ਵਾਪਰੇ ਵੱਖ ਵੱਖ ਸੜਕ ਹਾਦਸਿਆਂ ਦੌਰਾਨ ਇੱਕ ਲੜਕੀ ਸਮੇਤ ਤਿੰਨ ਜਣੇ ਫੱਟੜ ਹੋ ਗਏ ਹਨ। ਵੇਰਵਿਆਂ ਅਨੁਸਾਰ ਇਥੇ ਸੈਕਟਰ-45 ਸਥਿਤ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਕੂਲ ਨੇੜੇ ਇੱਕ ਫਰਚੂਨਰ ਗੱਡੀ ਨੇ ਮਹਿੰਦਰਾ ਜੀਪ ਨੂੰ ਫੇਟ ਮਾਰ ਦਿੱਤੀ ਅਤੇ ਮਹਿੰਦਰਾ ਜੀਪ ਦਾ ਚਾਲਕ ਫੱਟੜ ਹੋ ਗਿਆ। ਉਸ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਪੁਲੀਸ ਨੇ ਫਰਚੂਨਰ ਗੱਡੀ ਦੇ ਚਾਲਕ ਮਿਲਾਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਇਥੇ ਤਰ੍ਹਾਂ ਜਗਤਪੁਰਾ ਵਾਸੀ ਸ...

Read More

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
1 month ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago

ਰਾਜਨੀਤੀ
ਸੰਗਮਾ ਨੇ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ: ਮੋਦੀ, ਸ਼ਾਹ ਤੇ ਨੱਢਾ ਸਮਾਗਮ ’ਚ ਹਾਜ਼ਰ
1 year ago

ਰਾਜਨੀਤੀ
ਗੁਜਰਾਤ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ
1 year ago