ਬੀਕੇਯੂ ਨੇ ਬਾਹਰੋਂ ਆ ਰਹੇ ਜੀਰੀ ਦੇ ਭਰੇ 200 ਤੋਂ ਵੱਧ ਟਰੱਕ ਰੋਕੇ
Tuesday, October 30 2018 06:25 AM

ਤਪਾ ਮੰਡੀ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਨੇ ਐਲਾਨ ਕੀਤਾ ਕਿ ਜੀਰੀ ਦੇ ਭਰੇ ਜੋ ਟਰਾਲੇ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਸਥਾਨਕ ਸ਼ੈਲਰਾਂ ਵਿੱਚ ਆ ਰਹੇ ਹਨ, ਉਹ ਰਸਤੇ ਵਿੱਚ ਹੀ ਰੋਕੇ ਜਾਣਗੇ ਅਤੇ ਤਪਾ ਦੇ ਸ਼ੈਲਰਾਂ ਵਿੱਚ ਨਹੀਂ ਉਤਰਨ ਦਿੱਤੇ ਜਾਣਗੇ। ਇਸ ’ਤੇ ਕਿਸਾਨਾਂ ਨੇ ਰਾਤ ਵੇਲੇ ਹੀ ਮੋਗਾ-ਮਾਨਸਾ ਰੋਡ ’ਤੇ ਪੈਂਦੇ ਪਿੰਡ ਢਿੱਲਵਾਂ ਵਿੱਚ ਧਰਨਾ ਲਾ ਲਿਆ ਤੇ ਤਰਨਤਾਰਨ, ਮੋਗਾ, ਫ਼ਿਰੋਜ਼ਪੁਰ ਅਤੇ ਮੱਖੂ ਵਿੱਚੋਂ ਆਏ ਜੀਰੀ ਦੇ ਲੱਦੇ ਟਰਾਲੇ ਰੋਕਣੇ ਸ਼ੁਰੂ ਕਰ ਦਿੱਤੇ। ਦਿਨ ਚੜ੍ਹਨ ਤੱਕ ਜੀਰੀ ਦੇ 200 ਤੋਂ ਵੱਧ ਟਰਾਲੇ ਸ...

Read More

ਯੂਟੀ ਦੇ ਸਥਾਪਨਾ ਦਿਵਸ ਮੌਕੇ ਪੰਜਾਬੀ ਹਿਤੈਸ਼ੀ ਉਜਾੜੇ ਦਾ ਦਰਦ ਫਰੋਲਣਗੇ
Tuesday, October 30 2018 06:24 AM

ਚੰਡੀਗੜ੍ਹ, ਪੰਜਾਬ ਦੀ ਰਾਜਧਾਨੀ ਲਈ ਉਸਾਰੇ ਖੂਬਰਸੂਰਤ ਸ਼ਹਿਰ ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹ ਕੇ ਇਥੋਂ ਦੇ ਅਸਲ ਬਸ਼ਿੰਦਿਆਂ ਨੂੰ ਉਜਾੜਿਆਂ ਦੇ ਰਾਹ ਪਾ ਕੇ ਮਾਂ ਬੋਲੀ ਪੱਖੋਂ ਵੀ ਕਖੋਂ ਹੌਲੇ ਕਰਨ ਦੀ ਸ਼ਾਜ਼ਿਸ਼ ਨੂੰ ਬੇਨਕਾਬ ਕਰਨ ਲਈ ਪੰਜਾਬੀ ਹਿਤੈਸ਼ੀ ਯੂਟੀ ਦੇ 52ਵੇਂ ਸਥਾਪਨਾ ਦਿਵਸ ਮੌਕੇ ਸੜਕਾਂ ਤੇ ਬਜ਼ਾਰਾਂ ਵਿਚ ਨਿਕਲ ਦੇ ਪੰਜਾਬੀਅਤ ਅਤੇ ਮਾਂ ਬੋਲੀ ਦੇ ਉਜਾੜਿਆਂ ਦੀ ਗਾਥਾ ਸੁਣਾਉਣਗੇ। ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਕੀਤੇ ਐਲਾਨ ਅਨੁਸਾਰ ਜਿਥੇ ਚੰਡੀਗੜ੍ਹ ਪ੍ਰਸ਼ਾਸਨ ਇਕ ਨਵੰਬਰ ਨੂੰ ਯੂਟੀ ਦਾ 52ਵਾਂ ਸਥਾਪਨਾ ਦਿਨ ਮਨਾਵੇਗਾ, ਉਥੇ ਪੰਜਾਬੀ ਹਿਤੈਸ਼ੀ ਇਸ ਦਿਨ ...

Read More

ਸੈਕਟਰ-28 ਦੇ ਸਰਕਾਰੀ ਸਕੂਲ ਦੇ 68 ਬੱਚੇ ਗਣਿਤ ’ਚੋਂ ਫੇਲ੍ਹ
Tuesday, October 30 2018 06:24 AM

ਚੰਡੀਗੜ੍ਹ, ਯੂਟੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-28 ਦਾ ਗਣਿਤ ਦਾ ਨਤੀਜਾ ਬਹੁਤ ਖਰਾਬ ਰਿਹਾ ਹੈ। ਇਸ ਦੇ 102 ਵਿਦਿਆਰਥੀਆਂ ਵਿੱਚੋਂ ਸਿਰਫ 34 ਵਿਦਿਆਰਥੀ ਹੀ ਪਾਸ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਜਮਾਤ ਦੇ ਫੇਲ੍ਹ ਹੋਏ ਕਈ ਵਿਦਿਆਰਥੀਆਂ ਦੇ ਬਾਕੀ ਵਿਸ਼ਿਆਂ ਵਿੱਚ 70 ਤੋਂ 80 ਫੀਸਦੀ ਅੰਕ ਹਨ। ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਕੂਲ ਦੇ ਗਣਿਤ ਅਧਿਆਪਕਾਂ ਨੂੰ ਵਧੀਆ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਨੇ ਸਕੂਲ ਦੇ ਖਰਾਬ ਨਤੀਜੇ ਦੀ ਰਿਪੋਰਟ ਮੰਗੀ ਹੈ। ਇਸ ਸਕੂਲ ਦੇ ਇਸ ਜਮਾਤ ਦੇ ਇੰਨੇ ਵਿਦਿਆਰਥੀਆਂ ਦੇ ਫੇਲ੍ਹ ਹੋਣ ...

Read More

ਚੰਡੀਗੜ੍ਹ ਨਿਗਮ ਪਾਣੀ ਦੀ ਬਰਬਾਦੀ ਰੋਕਣ ਲਈ ਸਖਤੀ ਦੀ ਤਿਆਰੀ ’ਚ
Tuesday, October 30 2018 06:23 AM

ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਭਲਕੇ ਮੰਗਲਵਾਰ ਨੂੰ ਹੋਣ ਜਾ ਰਹੀ ਮਾਸਿਕ ਮੀਟਿੰਗ ਦੌਰਾਨ ਜਿਥੇ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਹੋਰ ਯੋਜਨਾਵਾਂ ਨੂੰ ਲੈ ਕੇ ਪੇਸ਼ ਕੀਤੇ ਜਾਣ ਵਾਲੇ ਮਤਿਆਂ ’ਤੇ ਚਰਚਾ ਕੀਤੀ ਜਾਵੇਗੀ, ਉਥੇ ਲੰਘੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਥੋਂ ਦੇ 13 ਪਿੰਡਾਂ ਨੂੰ ਨਗਰ ਨਿਗਮ ਦੇ ਹਵਾਲੇ ਕਰਨ ਬਾਰੇ ਜਾਰੀ ਡਰਾਫਟ ਨੋਟੀਫਿਕੇਸ਼ਨ ਵੀ ਖਾਸ ਚਰਚਾ ਦਾ ਵਿਸ਼ਾ ਬਣ ਸਕਦਾ ਹੈ। ਮੀਟਿੰਗ ਦੌਰਾਨ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਅਤੇ ਲੁੱਕ ਵਿਛਾਉਣ ਦੇ ਕਾਰਜਾਂ ਲਈ 68.93 ਕਰੋੜ ਰੁਪਏ ਇਕ ਮਤਾ ਪੇਸ਼ ਕੀਤਾ ਜਾ ਰਿਹਾ ਹੈ। ਇਸ ਕਾਰਜ ਬਾਰੇ ਤ...

Read More

ਬਿਜਲੀ ਚੋਰੀ: ਕੋਠੇ ਜਗੜੇ ’ਚ ਫੜੀ ‘ਅਪਰੇਸ਼ਨ ਜੁਗਾੜ’ ਦੀ ਤੰਦ
Monday, October 29 2018 06:48 AM

ਬਠਿੰਡਾ, ਪਾਵਰਕੌਮ ਦੇ ਉੱਡਣ ਦਸਤੇ ਨੇ ‘ਅਪਰੇਸ਼ਨ ਜੁਗਾੜ’ ਦੀ ਪਹਿਲੀ ਤੰਦ ਕੋਠੇ ਜਗੜੇ ਵਿਚ ਫੜੀ ਗਈ ਹੈ। ਹੁਣ ਪੰਜਾਬ ਭਰ ’ਚ ਅਫ਼ਸਰਾਂ ਨੂੰ ਮੁਸਤੈਦ ਕੀਤਾ ਗਿਆ ਹੈ ਕਿ ਅਨੋਖੇ ਜੁਗਾੜ ਲਗਾ ਕੇ ਬਿਜਲੀ ਚੋਰੀ ਕਰਨ ਵਾਲਿਆਂ ਦੀ ਪੈੜ ਨੱਪੀ ਜਾਵੇ। ਕਾਂਗਰਸੀ ਐੱਮ.ਐੱਲ.ਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕੇ ਗਿੱਦੜਬਾਹਾ ਵਿਚ ਬਿਜਲੀ ਚੋਰੀ ਦਾ ਨਵਾਂ ਜਗਾੜੂ ਤਰੀਕਾ ਲੱਭਿਆ ਹੈ। ਪਾਵਰਕੌਮ ਦੇ ਚੇਅਰਮੈਨ ਨੇ ਕੁਝ ਸੂਹੀਏ ਪੰਜਾਬ ਭਰ ਵਿਚ ਛੱਡੇ ਹਨ, ਜੋ ਜੁਗਾੜੂ ਤਰੀਕੇ ਨਾਲ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਨਜ਼ਰ ਰੱਖ ਰਹੇ ਹਨ। ਜਦੋਂ ਦੋ ਦਿਨ ਪਹਿਲਾਂ ਇੱਕ ਸੂਹੀਏ ਨੇ ਸੂ...

Read More

ਇੰਡੀਅਨ ਜਰਨਲਿਸਟਸ ਯੂਨੀਅਨ ਦੀ ਕਨਵੈਨਸ਼ਨ ਸਮਾਪਤ
Monday, October 29 2018 06:47 AM

ਅੰਮ੍ਰਿਤਸਰ, ਇੰਡੀਅਨ ਜਰਨਲਿਸਟਸ ਯੂਨੀਅਨ ਦੀ 9ਵੀਂ ਦੋ ਦਿਨਾਂ ਕਨਵੈਨਸ਼ਨ ਅੱਜ ਇਥੇ ਪੱਤਰਕਾਰਾਂ ਨੂੰ ਆਪਣੇ ਹੱਕਾਂ ਅਤੇ ਪ੍ਰੈੱਸ ਦੀ ਆਜ਼ਾਦੀ ਲਈ ਇਕਜੁੱਟ ਹੋਣ ਦਾ ਅਹਿਦ ਲੈਂਦੇ ਹੋਏ ਸਮਾਪਤ ਹੋ ਗਈ। ਇਹ ਕਨਵੈਨਸ਼ਨ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਪੰਜਾਬ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਕਰਾਈ ਗਈ ਸੀ। ਅੱਜ ਦੂਸਰੇ ਦਿਨ ਦੇ ਸਮਾਗਮ ਵਿਚ ਕਈ ਅਹਿਮ ਮਤੇ ਪਾਸ ਕੀਤੇ ਗਏ ਅਤੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ ਹੈ। ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਐਸਐਨ ਸਿਨਹਾ ਦੀ ਥਾਂ ‘ਤੇ ਨਵੇਂ ਪ੍ਰਧਾਨ ਵਜੋਂ...

Read More

ਸਰਕਾਰ ਨੇ ਸੇਵਾਵਾਂ ਰੈਗੂਲਰ ਕਰਵਾਉਣ ਵਾਲੇ ਅਧਿਆਪਕਾਂ ਲਈ ਮੁੜ ਖੋਲ੍ਹਿਆ ਪੋਰਟਲ
Monday, October 29 2018 06:47 AM

ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਿੱਖਿਆ ਵਿਭਾਗ ਵਿੱਚ ਸੁਸਾਇਟੀਆਂ ਅਧੀਨ ਕੰਮ ਕਰਦੇ 8886 ਅਧਿਆਪਕਾਂ ਨੂੰ ਰੈਗੂਲਰ ਹੋਣ ਲਈ ਮੁੜ ਮੌਕਾ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਕੋਲ ਪੋਰਟਲ ਖੋਲ੍ਹਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਹ ਮੌਕਾ ਦਿੱਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਲਿਖ਼ਤੀ ਰੂਪ ਵਿੱਚ ਕੀਤਾ ਹੈ। ਸਿੱਖਿਆ ਵਿਭਾਗ ਵਿੱਚ ਹਾਜ਼ਰ ਹੋਣ ਲਈ ਹੁਕਮਾਂ ਦੀ ਕਾਪੀ ਲੈਣ ਪਹੁੰਚੇ ਇ...

Read More

ਅਸਤੀਫ਼ਾ ਦੇਣ ਵਾਲੇ ਕਿਸੇ ਤੋਂ ਪੁੱਛਦੇ ਨਹੀਂ: ਨਵਜੋਤ ਸਿੱਧੂ
Monday, October 29 2018 06:46 AM

ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਹਿੱਤਾਂ ਲਈ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਕੀਤੀ ਗੱਲ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਡਰਾਮਾ ਕਰਾਰ ਦਿੱਤਾ ਹੈ। ਸ੍ਰੀ ਸਿੱਧੂ ਨੇ ਆਖਿਆ ਕਿ ਜਿਨ੍ਹਾਂ ਨੇ ਅਸਤੀਫਾ ਦੇਣਾ ਹੁੰਦਾ ਹੈ, ਉਹ ਕਿਸੇ ਤੋਂ ਪੁੱਛਦੇ ਨਹੀਂ ਹਨ। ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਆਖਿਆ ਕਿ ਇਨ੍ਹਾਂ ਅਕਾਲੀ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਸਮੇਂ ਕਿਸੇ ਕ...

Read More

ਬਿਨਾਂ ਰਜਿਸਟਰੇਸ਼ਨ ਨੰਬਰਾਂ ਵਾਲੇ ਮਾਈਨਿੰਗ ਵਾਹਨਾਂ ਖ਼ਿਲਾਫ਼ ਕਾਰਵਾਈ
Monday, October 29 2018 06:45 AM

ਡੇਰਾਬੱਸੀ, ਨਾਜਾਇਜ਼ ਮਾਈਨਿੰਗ ਵਿੱਚ ਜੁਟੇ ਬਿਨਾਂ ਨੰਬਰਾਂ ਵਾਲੇ ਵਾਹਨਾਂ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਪੁਲੀਸ ਹਰਕਤ ਵਿਚ ਆ ਗਈ ਹੈ। ਪੁਲੀਸ ਨੇ ਲੰਘੇ ਦਿਨੀਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਫੜੇ ਨੌਂ ਟਰੈਕਟਰ-ਟਰਾਲੀਆਂ ਖ਼ਿਲਾਫ਼ ਪਹਿਲਾਂ ਦਰਜ ਕੇਸ ਵਿੱਚ ਮੋਟਰ ਵਹੀਕਲ ਦੀ ਧਾਰਾ ਵੀ ਜੋੜ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਵਾਹਨ ਕਈ ਦਿਨਾਂ ਤੋਂ ਮੁਬਾਰਿਕਪੁਰ ਪੁਲੀਸ ਚੌਕੀ ਵਿੱਚ ਖੜ੍ਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਜ਼ਿਆਦਾਤਰ ਵਾਹਨਾਂ ’ਤੇ ਨੰਬਰ ਨਹੀਂ ਲਾਏ ਜਾਂਦੇ ਤਾਂ ਕਿ ਉਨ੍ਹਾਂ ਦੀ ਪਛਾਣ ...

Read More

ਹੱਤਿਆ ਦੇ ਮੁਲਜ਼ਮ ਨੂੰ ਜੇਲ੍ਹ ਭੇਜਿਆ
Monday, October 29 2018 06:44 AM

ਲਾਲੜੂ, ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਝਰਮਲ ਨਦੀ ਦੇ ਨੇੜੇ ਬੀਤੀ 17 ਅਕਤੂਬਰ ਨੂੰ ਖੰਡਰਨੁਮਾ ਇਮਾਰਤ ’ਚੋਂ 26 ਸਾਲਾਂ ਦੀ ਔਰਤ ਦੀ ਬੇਹੋਸ਼ੀ ਹਾਲਤ ਵਿੱਚ ਮਿਲੀ ਸੀ। ਬਾਅਦ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਉਸ ਦੀ ਸ਼ਨਾਖਤ ਰਾਣੀ ਦੇਵੀ ਪਤਨੀ ਵਿਜੇ ਕੁਮਾਰ ਵਾਸੀ ਪ੍ਰੇਮ ਨਗਰ ਲਾਲੜੂ ਮੰਡੀ ਵਜੋਂ ਹੋਈ ਸੀ। ਇਸ ਸਬੰਧੀ ਸੁਨੀਲ ਕੁਮਾਰ ਪਾਂਡੇ ਨੂੰ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜੋ ਇਸ ਔਰਤ ਦਾ ਦੂਰ ਦਾ ਰਿਸ਼ਤੇਵਾਰ ਸੀ। ਪੁਲੀਸ ਨੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ...

Read More

ਕਾਰ ਵੱਲੋਂ ਮਾਰੀ ਫ਼ੇਟ ਕਾਰਨ ਰਾਹਗੀਰ ਦੀ ਮੌਤ
Monday, October 29 2018 06:43 AM

ਬਨੂੜ, ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਕਰਾਲਾ ਵਿੱਚ ਤੇਜ਼ ਰਫ਼ਤਾਰ ਕਾਰ ਵਲੋਂ ਮਾਰੀ ਫ਼ੇਟ ਨਾਲ ਪੈਦਲ ਜਾ ਰਹੇ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਰਾਤ ਵਾਪਰਿਆ। ਮਾਮਲੇ ਦੇ ਜਾਂਚ ਅਧਿਕਾਰੀ ਅਤੇ ਥਾਣਾ ਬਨੂੜ ਦੇ ਏਐਸਆਈ ਬਲਜਿੰਦਰ ਢਿੱਲੋਂ ਨੇ ਦੱਸਿਆ ਕਿ ਪਿੰਡ ਕਰਾਲਾ ਦਾ ਵਸਨੀਕ ਸੁਖਪ੍ਰੀਤ ਸਿੰਘ ਪੈਦਲ ਹੀ ਪਿੰਡ ਵਿੱਚ ਜਾ ਰਿਹਾ ਸੀ ਤੇ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਪਿੱਛੋਂ ਟੱਕਰ ਮਾਰੀ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਿੰਡ ਵਾਸੀਆਂ ਵੱਲੋਂ ਉਸ ਨੂੰ ਤੁਰੰਤ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿੱਚ ਲਿਜਾ...

Read More

ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਚਾਰ ਦੋਸਤ ਕਾਬੂ
Monday, October 29 2018 06:43 AM

ਐਸ.ਏ.ਐਸ. ਨਗਰ (ਮੁਹਾਲੀ), ਸੋਹਾਣਾ ਪੁਲੀਸ ਨੇ ਨੇੜਲੇ ਪਿੰਡ ਅਲੀਪੁਰ ਕੋਲੋਂ ਹਫ਼ਤਾ ਕੁ ਪਹਿਲਾਂ ਸੜਕ ਕਿਨਾਰੇ ਪਿੰਡ ਭਬਾਤ ਦੇ ਨੌਜਵਾਨ ਨਰੇਸ਼ ਵਰਮਾ ਦੀ ਮਿਲੀ ਲਾਸ਼ ਦਾ ਮਾਮਲਾ ਸੁਲਝਾਉਂਦਿਆਂ ਮ੍ਰਿਤਕ ਨੌਜਵਾਨ ਦੇ ਚਾਰ ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਮੁਲਜ਼ਮ ਰਜਿੰਦਰ ਸਿੰਘ ਵਾਸੀ ਅਲੀਪੁਰ, ਸੱਤਾਰ ਖਾਨ, ਮੋਹਨ ਸਿੰਘ ਉਰਫ਼ ਕਾਲਾ, ਨਰਿੰਦਰ ਸਿੰਘ ਉਰਫ਼ ਨੀਲੂ ਦੇ ਖ਼ਿਲਾਫ਼ ਧਾਰਾ 304, 201 ਅਤੇ 34 ਅਧੀਨ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਨਰੇਸ਼ ਵਰਮਾ ਦੀ ਮੌਤ ਅਣਪਛਾਤੇ ਵ...

Read More

ਬਠਿੰਡਾ ਰੈਲੀ ਦੇ ਮਤੇ ਲਾਗੂ ਹੋਣ ਤੱਕ ‘ਆਪ’ ਨਾਲ ਸਮਝੌਤਾ ਨਹੀਂ: ਖਹਿਰਾ
Saturday, October 27 2018 07:06 AM

ਮਸਤੂਆਣਾ ਸਾਹਿਬ, ‘ਆਪ’ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਜਦੋਂ ਤੱਕ ਬਠਿੰਡਾ ਰੈਲੀ ਦੇ ਸਾਰੇ ਮਤੇ ਲਾਗੂ ਨਹੀਂ ਹੁੰਦੇ, ਉਦੋਂ ਤੱਕ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਸ੍ਰੀ ਖਹਿਰਾ ਪਿੰਡ ਕਾਂਝਲਾ ਵਿਖੇ ਬਾਬਾ ਮਲਕੀਤ ਸਿੰਘ ਕਲੇਰ ਦੇ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਣ ਆਏ ਸਨ, ਜੋ ਬੀਤੇ ਦਿਨੀਂ ਬਰਗਾੜੀ ਮੋਰਚੇ ਦੌਰਾਨ ਲੰਗਰ ਦੀ ਸੇਵਾ ਨਿਭਾਉਂਦਿਆਂ ਅਕਾਲ ਚਲਾਣਾ ਕਰ ਗਏ ਸਨ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪਸੀ ਸਮਝੌਤੇ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ। ਪਰ ਉਸ ’ਚ ਆਮ ਆਦਮੀ ...

Read More

ਮੋਤੀ ਮਹਿਲ ਵੱਲ ਜਾਂਦੇ ਮੁਲਾਜ਼ਮ ਤੇ ਮਜ਼ਦੂਰ ਪੁਲੀਸ ਨੇ ਫੁਹਾਰਾ ਚੌਕ ’ਤੇ ਰੋਕੇ
Saturday, October 27 2018 07:05 AM

ਪਟਿਆਲਾ ‘ਪੰਜਾਬ ਤੇ ਯੂਟੀ ਐਂਪਲਾਈਜ਼ ਅਤੇ ਪੈਨਸ਼ਨਰਜ਼ ਐਕਸ਼ਨ ਕਮੇਟੀ’ ਦੇ ਸੱਦੇ ’ਤੇ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਤੋਂ ਆਏ ਹਜ਼ਾਰਾਂ ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਇਥੇ ਮਹਾਂ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੇ ਮਹਿਲ ਵੱਲ ਰੋਸ ਮਾਰਚ ਕੀਤਾ। ਪਰ ਇਸ ਕਾਫਲੇ ਨੂੰ ਪੁਲੀਸ ਨੇ ਮਹਿਲ ਤੋਂ ਪਿਛਾਂਹ ਫੁਹਾਰਾ ਚੌਕ ’ਤੇ ਹੀ ਰੋਕ ਲਿਆ। ਇਸ ਕਾਰਨ ਧਰਨਾ ਮਾਰਦਿਆਂ ਮੁਲਾਜ਼ਮਾਂ ਨੇ ਘੰਟਾ ਭਰ ਇਥੇ ਸੜਕ ਆਵਾਜਾਈ ਰੋਕੀ ਰੱਖੀ। ਇਥੇ ਕੁਝ ਮੁਲਾਜ਼ਮਾਂ ਨੇ ਨੰਗੇ ਧੜ ਪ੍ਰਦਰਸ਼ਨ ਵੀ ਕੀਤਾ। ਅਖੀਰ ਵਿੱਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨਾਲ਼ 30 ਅਕਤੂਬਰ ਲਈ ਮੀਟਿੰਗ ਮੁਕੱਰਰ ਹੋਣ ਉਪਰੰਤ ...

Read More

ਸ਼ਿਕਾਇਤਕਰਤਾ ਦੇ ‘ਦੋਗਲੇ’ ਕਿਰਦਾਰ ਵਾਲੀ ਵੀਡੀਓ ਵਾਇਰਲ
Saturday, October 27 2018 07:05 AM

ਅੰਮ੍ਰਿਤਸਰ, ਰੇਲ ਹਾਦਸੇ ਲਈ ਡਾ. ਨਵਜੋਤ ਕੌਰ ਸਿੱਧੂ ਅਤੇ ਦਸਹਿਰਾ ਸਮਾਗਮ ਦੇ ਪ੍ਰਬੰਧਕ ਮਿੱਠੂ ਮਦਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਵਾਲੇ ਲਖਬੀਰ ਸਿੰਘ ਦੀਆਂ ਦੋ ਵੀਡੀਓਜ਼ ਅੱਜ ਇਥੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਦੂਜੇ ਪਾਸੇ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਕਾਂਗਰਸ ਇਸ ਮਾਮਲੇ ਨੂੰ ਲੈ ਕੇ ਇਕ-ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਕਰ ਰਹੀਆਂ ਹਨ ਅਤੇ ਰੇਲ ਹਾਦਸਾ ਸਿਆਸੀ ਵਿਵਾਦ ਦਾ ਮੁੱਦਾ ਬਣ ਗਿਆ ਹੈ। ਭਾਵੇਂ ਹਾਦਸੇ ਵਾਲੇ ਦਿਨ ਤੋਂ ਹੀ ਅਕਾਲੀ ਭਾਜਪਾ ਗੱਠਜੋੜ ਦੇ ਆਗੂਆਂ ਵੱਲੋਂ ਰੇਲ ਹਾਦਸੇ ਵਾਸਤੇ ਸਿੱਧੂ ਪਰਿਵਾਰ ਨੂੰ...

Read More

ਕਾਰ ਵੱਲੋਂ ਮਾਰੀ ਫੇਟ ਕਾਰਨ ਧੀ ਦੀ ਮੌਤ; ਪਿਤਾ ਜਖ਼ਮੀ
Saturday, October 27 2018 07:04 AM

ਬਨੂੜ, ਇੱਥੋਂ ਦੇ ਸਰਕਾਰੀ ਸਕੂਲ ਦੇ ਨੇੜੇ ਕੌਮੀ ਮਾਰਗ ਉੱਤੇ ਤੇਜ਼ ਰਫ਼ਤਾਰ ਕਾਰ ਵੱਲੋਂ ਮੋਟਰਸਾਈਕਲ ਨੂੰ ਮਾਰੀ ਟੱਕਰ ਕਾਰਨ ਮੋਟਰਸਾਈਕਲ ’ਤੇ ਸਵਾਰ ਇੱਕ ਲੜਕੀ ਦੀ ਮੌਤ ਹੋ ਗਈ ਤੇ ਉਸ ਦਾ ਪਿਤਾ ਜ਼ਖ਼ਮੀ ਹੋ ਗਿਆ। ਪੁਲੀਸ ਨੇ ਕਾਰ ਦੇ ਅਣਪਛਾਤੇ ਚਾਲਕ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੰਚਕੂਲਾ ਦੇ ਥਾਣਾ ਰਾਏਪੁਰ ਰਾਣੀ ਦੇ ਪਿੰਡ ਟਾਪਰੀਆ ਦਾ ਸਤੀਸ਼ ਕੁਮਾਰ ਆਪਣੀ ਪੁੱਤਰੀ ਨਿਰਮਲਾ ਦੇਵੀ ਨਾਲ ਮੋਟਰਸਾਈਕਲ ਉੱਤੇ ਜਾ ਰਿਹਾ ਸੀ। ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਕਾਰ ਨੇ ਜਬਰਦਸਤ ਟੱਕਰ ਮਾਰੀ। ਇਸ ਕਾਰਨ ਦੋਵੇਂ ਪਿਓ-ਧੀ ਜ਼ਖ਼ਮੀ ਹੋ ਗਏ। ਉਨ੍...

Read More

ਜਹਾਜ਼ ਵਿੱਚ ਤੇਲ ਭਰੇ ਬਗੈਰ ਹੀ ਉਡਾਣ ਭਰਨ ਦੀ ਕੋਸ਼ਿਸ਼
Saturday, October 27 2018 07:04 AM

ਐਸਏਐਸ ਨਗਰ (ਮੁਹਾਲੀ), ਮੁਹਾਲੀ ਕੌਮਾਂਤਰੀ ਏਅਰਪੋਰਟ ਤੋਂ ਹੈਦਰਾਬਾਦ ਜਾਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਨੰਬਰ-6ਈ 274 ਦੇ ਪਾਇਲਟ ਨੇ ਕਥਿਤ ਤੌਰ ’ਤੇ ਤੇਲ ਭਰਵਾਏ ਬਿਨਾਂ ਹੀ ਉਡਾਣ ਭਰਨ ਦੀ ਕੋਸ਼ਿਸ਼ ਕੀਤੀ। ਇਸ ਜਹਾਜ਼ ਨੇ ਅੱਜ ਬਾਅਦ ਦੁਪਹਿਰ ਕਰੀਬ ਸਵਾ ਦੋ ਵਜੇ ਰਨਵੇ ’ਤੇ ਉਡਾਣ ਭਰਨੀ ਸੀ। ਜਹਾਜ਼ ਵਿੱਚ 160 ਯਾਤਰੀ ਸਵਾਰ ਸਨ। ਇਸ ਲਾਪ੍ਰਵਾਹੀ ਕਾਰਨ ਕਰੀਬ ਅੱਧਾ ਘੰਟਾ ਦੇਰੀ ਨਾਲ ਜਹਾਜ਼ ਨੂੰ ਹੈਦਰਾਬਾਦ ਲਈ ਰਵਾਨਾ ਕੀਤਾ ਗਿਆ। ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ ਮਿੱਥੇ ਸਮੇਂ ’ਤੇ ਜਹਾਜ਼ ਰਨਵੇ ’ਤੇ ਉਡਾਣ ਭਰਨ ਲਈ ਤੁਰ ਪਿਆ ਸੀ ਅਤੇ ਜਹਾਜ਼ ਨੇ ਪੂਰ...

Read More

ਜ਼ਹਿਰ ਨਿਗਲਣ ਕਾਰਨ ਪਿਤਾ ਤੇ ਪੁੱਤਰ ਦੀ ਮੌਤ; ਧੀ ਜ਼ੇਰੇ ਇਲਾਜ
Saturday, October 27 2018 07:03 AM

ਬਨੂੜ, ਇੱਥੋਂ ਤਿੰਨ ਕਿਲੋਮੀਟਰ ਦੂਰ ਪਿੰਡ ਮੋਟੇਮਾਜਰਾ ਵਿੱਚ ਬੀਤੀ ਸ਼ਾਮ ਇਕ ਪਿਤਾ ਨੇ ਖੁਦ ਅਤੇ ਆਪਣੇ ਤਿੰਨ ਵਰ੍ਹਿਆਂ ਦੇ ਪੁੱਤਰ ਅਤੇ ਨੌਂ ਵਰ੍ਹਿਆਂ ਦੀ ਧੀ ਨੂੰ ਜ਼ਹਿਰੀਲਾ ਪਦਾਰਥ ਪਿਲਾ ਦਿੱਤਾ। ਇਸ ਘਟਨਾ ਕਾਰਨ ਦਰਬਾਰਾ ਸਿੰਘ ਪੁੱਤਰ ਗੁਰਮੁੱਖ ਸਿੰਘ ਅਤੇ ਉਸ ਦੇ ਪੁੱਤਰ ਤਰਨਦੀਪ ਸਿੰਘ ਦੀ ਮੌਤ ਹੋ ਗਈ। ਨੌਂ ਵਰ੍ਹਿਆਂ ਦੀ ਪੁੱਤਰੀ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਬਾਰਾ ਸਿੰਘ ਦੀ ਪਤਨੀ ਦਾ ਢਾਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਮਗਰੋਂ ਛੇ ਕੁ ਮਹੀਨੇ...

Read More

ਡਰੱਗ ਤਸਕਰੀ ਕੇਸ: ਸਰਵਣ ਫਿਲੌਰ ਸਮੇਤ ਛੇ ਮੁਲਜ਼ਮਾਂ ਨੂੰ ਜ਼ਮਾਨਤ
Friday, October 26 2018 06:48 AM

ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣੇ ਕਰ ਰਹੇ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ ਅਤੇ ਉਸ ਦੇ ਬੇਟੇ ਦਮਨਵੀਰ ਸਿੰਘ ਫਿਲੌਰ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਪੱਕੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਤੋਂ ਇਲਾਵਾ ਇਸ ਕੇਸ ਵਿੱਚ ਨਾਮਜ਼ਦ ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਸੁਸ਼ੀਲ ਕੁਮਾਰ ਸਰਦਾਨਾ ਅਤੇ ਉਸ ਦੀ ਪਤਨੀ ਕੈਲਾਸ਼ ਸਰਦਾਨਾ ਅਤੇ ਨੂੰਹ ਰਸ਼ਮੀ ਸਰਦਾਨਾ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਉਕਤ ਮੁਲਜ਼ਮਾਂ ਨੂੰ ਇਹ ਰਾਹ...

Read More

ਕਾਂਸਟੇਬਲ ਨੂੰ ਗੋਲੀ ਮਾਰਨ ਵਾਲਾ ਗੈਂਗਸਟਰ ਰੋਹਿਤ ਕੁੱਬਾ ਗ੍ਰਿਫ਼ਤਾਰ
Friday, October 26 2018 06:47 AM

ਲੁਧਿਆਣਾ, ਸਨਅਤੀ ਸ਼ਹਿਰ ਦੇ ਡੀਐਮਸੀ ਹਸਪਤਾਲ ਦੇ ਬਾਹਰ ਡਿਊਟੀ ’ਤੇ ਤਾਇਨਾਤ ਕਾਂਸਟੇਬਲ ਦਵਿੰਦਰ ਸਿੰਘ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਰੋਹਿਤ ਕੁੱਬਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਕੁੱਬਾ ਦੇ ਸਾਥੀ ਰਣਬੀਰ ਸਿੰਘ ਰਾਣਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਉਤਰਾਂਚਲ ਦੇ ਊਧਮ ਸਿੰਘ ਨਗਰ ਤੋਂ ਪੁਲੀਸ ਦੇ ਹੱਥ ਲੱਗੇ। ਮੁਲਜ਼ਮਾਂ ਦੇ ਕਬਜ਼ੇ ’ਚੋਂ 315 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ, ਜੋ ਪੁਲੀਸ ਮੁਲਾਜ਼ਮ ਨੂੰ ਗੋਲੀ ਮਾਰਨ ਤੇ ਅਗਲੇ ਦਿਨ ਐਮਾਜ਼ੋਨ ਕਰਮੀਆਂ ਦੀ ਲੁੱਟ ਲਈ ਵਰਤਿਆ ਸੀ। ਅਦਾਲਤ ਨੇ ਮੁਲਜ਼ਮਾਂ ਦਾ ਪੁਲੀਸ ਰਿਮ...

Read More

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
1 month ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago

ਰਾਜਨੀਤੀ
ਸੰਗਮਾ ਨੇ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ: ਮੋਦੀ, ਸ਼ਾਹ ਤੇ ਨੱਢਾ ਸਮਾਗਮ ’ਚ ਹਾਜ਼ਰ
1 year ago

ਰਾਜਨੀਤੀ
ਗੁਜਰਾਤ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ
1 year ago