Bank Strike from 31 Jan : ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ, ਤਨਖ਼ਾਹ ਮਿਲਣ 'ਚ ਦੇਰੀ ਸਮੇਤ ਪੈਣਗੇ ਇਹ ਪ੍ਰਭਾਵ

24

January

2020

ਨਵੀਂ ਦਿੱਲੀ : ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਬੈਨਰ ਹੇਠ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (United Forum of Bank Unions) ਨੇ 31 ਜਨਵਰੀ ਤੋਂ ਦੋ ਦਿਨਾ ਹੜਤਾਲ ਦਾ ਸੱਦਾ ਦਿੱਤਾ ਹੈ। ਯੂਐੱਫਬੀਯੂ ਨੌਂ ਟਰੇਡ ਯੂਨੀਅਨਜ਼ ਦੀ ਨੁਮਾਇੰਦਗੀ ਕਰਦਾ ਹੈ। ਆਉਣ ਵਾਲੇ ਦਿਨਾਂ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰਨ ਜਾ ਰਹੀ ਹੈ। ਐਸੋਸੀਏਸ਼ਨ ਨੇ ਇਸ ਦਾ ਐਲਾਨ ਕਰ ਦਿੱਤਾ ਹੈ। ਇਹ ਹੜਤਾਲ ਜਨਵਰੀ ਦੇ ਆਖ਼ਰੀ ਹਫ਼ਤੇ ਤੇ ਫਰਵਰੀ ਦੇ ਸ਼ੁਰੂ 'ਚ ਹੋਵੇਗੀ। ਇਸ ਤੋਂ ਇਲਾਵਾ ਬੈਂਕ ਮੁਲਾਜ਼ਮ ਮਾਰਚ 'ਚ ਵੀ ਤਿੰਨ ਦਿਨਾਂ ਦੀ ਹੜਤਾਲ ਕਰਨਗੇ। ਅਜਿਹੇ ਵਿਚ ਅਗਲੇ ਤਿੰਨ ਮਹੀਨੇ ਤਕ ਕਿਸੇ-ਨਾ-ਕਿਸੇ ਦਿਨ ਆਮ ਜਨਤਾ ਦਾ ਹੜਤਾਲ ਕਾਰਨ ਬੈਂਕ ਦਾ ਕੰਮ ਪ੍ਰਭਾਵਿਤ ਹੋਣਾ ਤੈਅ ਹੈ। ਇਸ ਸਮੂਹਿਕ ਹੜਤਾਲ ਕਾਰਨ ਬੈਂਕਾਂ ਦਾ ਕੰਮਕਾਜ ਠੱਪ ਰਹੇਗਾ। ਤੁਹਾਨੂੰ ਦੱਸ ਦੇਈਏ ਕਿ 1 ਫਰਵਰੀ ਨੂੰ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਪੂਰਨ ਬਜਟ ਪੇਸ਼ ਹੋਣ ਜਾ ਰਿਹਾ ਹੈ। ਇਸ ਦਿਨ ਮੁਲਾਜ਼ਮ ਹੜਤਾਲ 'ਤੇ ਰਹਿਣਗੇ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਇਸ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਵਾਰ 31 ਜਨਵਰੀ ਨੂੰ ਸ਼ੁੱਕਰਵਾਰ ਹੈ, ਇਕ ਫਰਵਰੀ ਨੂੰ ਸ਼ਨਿਚਰਵਾਰ ਹੈ ਤੇ ਦੋ ਫਰਵਰੀ ਨੂੰ ਐਤਵਾਰ ਹੈ ਜਿਸ ਕਾਰਨ ਤਿੰਨ ਦਿਨ ਬੈਂਕ ਬੰਦ ਰਹਿਣਗੇ ਤੇ ਵਿੱਤੀ ਯੋਜਨਾਵਾਂ 'ਤੇ ਅਸਰ ਪੈ ਸਕਦਾ ਹੈ। ਤਨਖ਼ਾਹ ਮਿਲਣ 'ਚ ਹੋਵੇਗੀ ਦੇਰ ਜੇਕਰ ਇਹ ਤਜਵੀਜ਼ਸ਼ੁਦਾ ਹੜਤਾਲ ਅਮਲ 'ਚ ਆਉਂਦੀ ਹੈ ਤਾਂ ਦੇਸ਼ ਦੀ ਇਕ ਵੱਡੀ ਆਬਾਦੀ ਨੂੰ ਇਸ ਵਾਰ ਦੇਰੀ ਨਾਲ ਤਨਖ਼ਾਹ ਮਿਲੇਗੀ। ਅਜਿਹਾ ਇਸਲਈ ਕਿਉਂਕਿ ਜ਼ਿਆਦਾਤਰ ਵਿਭਾਗਾਂ ਤੇ ਕੰਪਨੀਆਂ 'ਚ ਮਹੀਨੇ ਦੇ ਆਖ਼ਰੀ ਦਿਨ ਜਾਂ ਨਵੇਂ ਮਹੀਨੇ ਦੇ ਪਹਿਲੇ ਦਿਨ ਤਨਖ਼ਾਹ ਆਉਂਦੀ ਹੈ। ਇਸ ਵਾਰ 31 ਜਨਵਰੀ ਨੂੰ ਸ਼ੁੱਕਰਵਾਰ ਹੈ, ਇਕ ਫਰਵਰੀ ਨੂੰ ਸ਼ਨਿਚਰਵਾਰ ਹੈ ਤੇ ਦੋ ਫਰਵਰੀ ਨੂੰ ਐਤਵਾਰ ਹੈ। ਅਜਿਹੇ ਵਿਚ ਤੁਹਾਨੂੰ ਤਨਖ਼ਾਹ ਮਿਲਣ 'ਚ ਦੇਰ ਹੋ ਸਕਦੀ ਹੈ। ਇਸ ਨਾਲ ਈਐੱਮਆਈ ਪੇਮੈਂਟ, ਕ੍ਰੈਡਿਟ ਕਾਰਡ ਪੇਮੈਂਟ ਵਰਗੀਆਂ ਤੁਹਾਡੀਆਂ ਵਿੱਤੀ ਯੋਜਨਾਵਾਂ 'ਤੇ ਵੀ ਅਸਰ ਪੈ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਚੈੱਕ ਰਾਹੀਂ ਸੈਲਰੀ ਮਿਲਦੀ ਹੈ, ਉਨ੍ਹਾਂ ਤਾਂ ਦਿੱਕਤ ਹੋ ਸਕਦੀ ਹੈ ਕਿਉਂਕਿ ਤਿੰਨ ਦਿਨ ਲਗਾਤਾਰ ਬੈਂਕ ਬੰਦ ਰਹਿਣ ਤੋਂ ਬਾਅਦ ਚੈੱਕ ਕਲੀਅਰ ਹੋਣ 'ਚ ਕਾਫ਼ੀ ਸਮਾਂ ਲੱਗ ਸਕਦਾ ਹੈ। ਬੈਂਕ ਮੁਲਾਜ਼ਮ early wage revision settlement ਦੀ ਮੰਗ ਕਰ ਰਹੇ ਹਨ ਜੋ 1 ਨਵੰਬਰ 2017 ਤੋਂ ਲੰਬਿਤ ਹੈ। ਦੱਸ ਦੇਈਏ ਕਿ ਐਸੋਸੀਏਸ਼ਨ ਵੱਲੋਂ ਹੜਤਾਲ ਦੀਆਂ ਤਾਰੀਕਾਂ ਐਲਾਨ ਕਰਨ ਤੋਂ ਬਾਅਦ ਵੱਡੀ ਗਿਣਤੀ 'ਚ ਬੈਂਕ ਮੁਲਾਜ਼ਮ ਇਸ ਦਾ ਹਿੱਸਾ ਬਣ ਸਕਦੇ ਹਨ। ਅਜਿਹੇ ਵਿਚ ਸਾਬਕਾ ਨਿਰਧਾਰਤ ਹੜਤਾਲ ਤੋਂ ਹੋਣ ਵਾਲੀ ਪਰੇਸ਼ਾਨੀ ਤੋਂ ਬਚਣ ਲਈ ਕਸਟਮਰਜ਼ ਨੂੰ ਸਮਾਂ ਰਹਿੰਦੇ ਹੀ ਆਪਣੇ ਕੰਮ ਨਬੇੜਨੇ ਪੈਣਗੇ।ਹੜਤਾਲ ਦੀਆਂ ਇਹ ਰਹਿਣਗੀਆਂ ਤਾਰੀਕਾਂ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਤਹਿਤ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਨੇ ਤੈਅ ਕੀਤਾ ਹੈ ਕਿ 31 ਜਨਵਰੀ ਤੇ 1 ਫਰਵਰੀ ਯਾਨੀ ਦੋ ਦਿਨਾਂ ਤਕ ਬੈਂਕ ਮੁਲਾਜ਼ਮ ਮੰਗਾਂ ਨੂੰ ਲੈ ਕੇ ਵਿਰੋਧ ਜਤਾਉਂਦੇ ਹੋਏ ਹੜਤਾਲ ਕਰਨਗੇ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾਵੇਗਾ। ਉੱਥੇ ਹੀ ਇਸ ਤੋਂ ਇਲਾਵਾ ਵਿੱਤੀ ਵਰ੍ਹੇ ਦੇ ਆਖ਼ਰੀ ਮਹੀਨੇ ਮਾਰਚ 'ਚ ਵੀ ਯੂਨੀਅਨ ਨੇ ਤਿੰਨ ਦਿਨਾਂ ਤਕ ਹੜਤਾਲ 'ਤੇ ਰਹਿਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਮੈਂਬਰ 11 ਮਾਰਚ ਤੋਂ ਲੈ ਕੇ 13 ਮਾਰਚ ਤਕ ਹੜਤਾਲ 'ਤੇ ਰਹਿਣਗੇ।