ਸੁਲੇਮਾਨੀ ਦੀ ਮੌਤ ਦਾ ਇਰਾਨ ਨੇ ਦਿੱਤਾ ਜਵਾਬ, ਇਰਾਕ ‘ਚ ਅਮਰੀਕੀ ਫੌਜ ‘ਤੇ ਦਾਗੀਆਂ ਮਿਜ਼ਾਈਲਾਂ

08

January

2020

ਨਵੀਂ ਦਿੱਲੀ: ਅਮਰੀਕਾ ਤੇ ਇਰਾਨ ਦੇ ਵਿਚਾਲੇ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਇਰਾਕ ‘ਚ ਅਮਰੀਕੀ ਸੈਨਾ ਦੇ ਟਿਕਾਣਿਆਂ ‘ਤੇ ਹਮਲਾ ਹੋਇਆ ਹੈ। ਫੌਜੀ ਟਿਕਾਣਿਆਂ ‘ਤੇ ਇਰਾਨ ਨੇ ਬੈਲਿਸਟਿਕ ਮਿਜ਼ਾਈਲਾਂ’ ਨਾਲ ਹਮਲਾ ਕੀਤਾ ਹੈ। ਖਬਰਾਂ ਮੁਤਾਬਕ ਇੱਕ ਦਰਜਨ ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਚਲਾਈਆਂ ਗਈਆਂ ਹਨ। ਇਸ ਹਮਲੇ ਤੋਂ ਬਾਅਦ ਟਰੰਪ ਨੇ ਟਵੀਟ ਕਰ ਕਿਹਾ, “ਸਭ ਠੀਕ ਹੈ, ਇਰਾਨ ਨੇ ਇਰਾਕ ‘ਚ ਦੋ ਫੌਜੀ ਠਿਕਾਣਿਆਂ‘ ਤੇ ਹਮਲਾ ਕੀਤਾ ਹੈ। ਜਾਨੀ ਨੁਕਸਾਨ ਅਤੇ ਨੁਕਸਾਨ ਦੀ ਸਮੀਖਿਆ ਕੀਤੀ ਜਾ ਰਹੀ ਹੈ। ਹੁਣ ਤੱਕ ਸਭ ਠੀਕ ਹੈ। ਸਾਡੇ ਕੋਲ ਵਿਸ਼ਵ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਹੈ। ਮੈਂ ਸਵੇਰੇ ਇਕ ਬਿਆਨ ਜਾਰੀ ਕਰਾਂਗਾ। ”ਤੁਹਾਨੂੰ ਦੱਸ ਦੇਈਏ ਅਮਰੀਕਾ ਤੇ ਇਰਾਨ ‘ਚ ਤਾਨਾਤਾਨੀ ਸ਼ੁੱਕਰਵਾਰ ਤੋਂ ਤੇਜ਼ ਹੋ ਗਈ ਸੀ, ਜਦੋਂ ਅਮਰੀਕਾ ਨੇ ਬਗਦਾਦ ‘ਚ ਡਰੋਨ ਹਮਲਾ ਕਰ ਇਰਾਨ ਦੇ ਕਾਸਿਮ ਸੁਲੇਮਾਨੀ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਮਾਹੌਲ ਤਣਾਅਪੂਰਨ ਬਣ ਗਿਆ ਸੀ ,ਇਰਾਨ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਸੀ , ਜਿਸ ‘ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੱਲ ਕਿਹਾ ਸੀ ਕਿ ਇਸ ਦੇ ਬੁਰੇ ਨਤੀਜੇ ਹੋਣਗੇ।