03
January
2020

ਨਵੀਂ ਦਿੱਲੀ : Sidharth Shukla ਤੇ Rashami Desai ਨੂੰ ਬਿੱਗ ਬੌਸ ਦਾ 13ਵਾਂ ਸੀਜਨ ਨਾਲ ਲੈ ਕੇ ਆਇਆ ਹੈ। 'ਦਿਲ ਸੇ ਦਿਲ ਤਕ' ਦੇ ਇਹ ਕੋ-ਸਟਾਰ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਦੀ ਘਰ 'ਚ ਕਈ ਵਾਰ ਲੜਾਈਆਂ ਹੋਈਆਂ। ਚੀਜ਼ਾਂ ਹੋਰ ਵਿਗੜ ਗਈਆਂ ਜਦੋਂ ਸਿਧਾਰਥ ਸ਼ੁਕਲਾ ਨੇ ਉਨ੍ਹਾਂ ਨੂੰ 'ਏਸੀ ਲੜਕੀ' ਕਹਿ ਦਿੱਤਾ। ਉਦੋਂ ਤੋਂ ਇਨ੍ਹਾਂ ਵਿਚਕਾਰ ਲੜਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਰਸ਼ਮੀ ਦੇਸਾਈ ਨੇ ਸਿਧਾਰਥ 'ਤੇ ਚਾਅ ਸੁੱਟ ਦਿੱਤੀ। ਵਾਰ-ਵਾਰ ਰਸ਼ਮੀ ਨੂੰ ਉਨ੍ਹਾਂ ਦੇ ਅਤੀਤ ਬਾਰੇ 'ਚ ਗੱਲ ਕਰਦੇ ਦੇਖਿਆ ਗਿਆ ਤੇ 'ਦਿਲ ਸੇ ਦਿਲ ਤਕ' ਸ਼ੋਅ 'ਤੇ ਜੋ ਵੀ ਹੋਇਆ ਉਸ ਬਾਰੇ 'ਚ ਕਹਿੰਦੇ ਹੋਏ ਸੁਣਿਆ ਗਿਆ।
ਪਿਛਲੀ ਰਾਤ ਨੂੰ ਪ੍ਰਸਾਰਿਤ ਐਪੀਸੋਡ 'ਚ ਸਿਧਾਰਥ ਸ਼ੁਕਲਾ ਨੇ ਸ਼ੈਫਾਲੀ ਜਰੀਵਾਲਾ, ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਨੂੰ ਪੁੱਛਿਆ ਹੈ ਕਿ ਉਹ ਅੰਦਾਜ਼ਾ ਲਾਉਣ ਕਿ ਉਨ੍ਹਾਂ 'ਤੇ ਰਸ਼ਮੀ ਦੇਸਾਈ ਵਿਚਕਾਰ ਕੀ ਗਲਤ ਹੋਇਆ ਹੋਵੇਗਾ।
ਪਾਰਸ ਛਾਬੜਾ ਨੇ ਕਿਹਾ ਕਿ ਉਹ ਜਾਣਦੇ ਹਨ ਤੇ ਸਿਧਾਰਥ ਨੇ ਪੁੱਛਿਆ ਕਿ ਉਸ ਨੂੰ ਸਿਰਫ ਰਸ਼ਮੀ ਦਾ ਵਰਜਨ ਹੀ ਪਤਾ ਹੋਵੇਗਾ। ਪਾਰਸ ਨੇ ਕਿਹਾ ਉਨ੍ਹਾਂ ਦਾ ਕੁਨੈਕਸ਼ਨ ਸੀ ਤੇ ਉਹ ਚੀਜ਼ਾਂ ਦੇ ਬਾਰੇ 'ਚ ਜਾਣਦਾ ਹੈ। ਸ਼ੈਫਾਲੀ ਦਾ ਅਨੁਮਾਨ ਹੈ ਕਿ ਉਨ੍ਹਾਂ ਦੇ ਮਜ਼ਬੂਤ ਨਕਾਰਾਤਮਕ ਵਾਈਬਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਨਿਸ਼ਚਿਤ ਰੂਪ ਤੋਂ ਕੁਝ ਗਲਤ ਹੋਇਆ ਹੋਵੇਗਾ। ਉਹ ਇਹ ਵੀ ਦੱਸਦੀ ਹੈ ਕਿ ਰਸ਼ਮੀ ਨੇ ਉਸ ਨੂੰ ਦੱਸਿਆ ਸੀ ਕਿ ਸਿਧਾਰਥ 'ਦਿਲ ਸੇ ਦਿਲ ਤਕ' ਦੀ ਪੂਰੀ ਯੂਨੀਟ ਦੇ ਸਾਹਮਣੇ ਉਨ੍ਹਾਂ ਨੂੰ ਗਾਲ੍ਹਾਂ ਕੱਢਦਾ ਸੀ।
ਸਿਧਾਰਥ ਨੇ ਕਿਹਾ ਕਿ ਇਹ ਸਭ ਕੁਝ ਝੂਠ ਹੈ। ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਵਿਚਕਾਰ ਕੁਝ ਗਲਤਫਹਿਮੀਆਂ ਹੋਈਆਂ ਸਨ। ਸਭ ਕੁਝ ਸਹਿਜਤਾ ਨਾਲ ਚੱਲ ਰਿਹਾ ਸੀ। ਉਹ ਦੱਸਦੇ ਹਨ ਕਿ ਸ਼ੋਅ 'ਚ ਰਸ਼ਮੀ ਤੇ ਉਨ੍ਹਾਂ ਵਿਚਕਾਰ ਸਭ ਕੁਝ ਵਧੀਆ ਸੀ। ਉਹ ਗਲ ਕਰਦੇ ਸਨ ਤੇ ਬਹੁਤ ਚੰਗੇ ਸਬੰਧ ਰੱਖਦੇ ਸਨ। ਚੀਜ਼ਾਂ ਉਦੋਂ ਵਿਗੜੀਆਂ ਜਦੋਂ ਸਿਧਾਰਥ ਨੇ ਖੁਦ ਨੂੰ ਅਲਗ ਕਰਨ ਦਾ ਫ਼ੈਸਲਾ ਕੀਤਾ, ਇਸ ਤਰ੍ਹਾਂ ਦੀਆਂ ਅਫਵਾਹਾਂ ਸਾਹਮਣੇ ਆਉਣ ਲੱਗੀਆਂ।